ਇਹ ਹੈ ਪੰਜਾਬ ਸਾਡਾ, ਇਹ ਹੈ ਸ਼ਬਾਬ ਸਾਡਾ ।
ਫੁੱਲਾਂ 'ਚੋਂ ਫੁੱਲ ਸੋਹਣਾ, ਇਹ ਹੈ ਗੁਲਾਬ ਸਾਡਾ ।
ਇਸ ਦੇ ਹੁਸੀਨ ਜਲਵੇ, ਜੰਨੱਤ ਨੂੰ ਮਾਤ ਪਾਇਆ,
ਹੂਰਾਂ ਦੀ ਅੱਖ ਅੰਦਰ, ਇਹ ਹੈ ਖੁਆਬ ਸਾਡਾ ।
ਮਰਨਾ ਹੈ ਏਸ ਖਾਤਰ, ਜੀਣਾ ਹੈ ਏਸ ਖਾਤਰ ,
ਸਾਹਾਂ ਦੀ ਸਾਂਝ ਦਾ ਹੈ, ਸਾਂਝਾ ਜਵਾਬ ਸਾਡਾ ।
ਇਸ ਦੇ ਨਰੋਏ ਜ਼ਜਬੇ, ਸਿਰਜੀ ਹੈ ਸ਼ਹਿਨਸ਼ਾਹੀ ,
ਦੁਨੀਆਂ ਨੇ ਮੰਨਿਆ ਹੈ, ਅਦਬੋ ਆਦਾਬ ਸਾਡਾ ।
ਯੁਗਾਂ ਤੋਂ ਜੀ ਰਹੇ ਹਾਂ, ਇਕ ਦੂਸਰੇ ਦੀ ਖਾਤਰ ,
ਸਿਦਕਾਂ ਦੀ ਆਸ਼ਕੀ ਦਾ, ਇਹ ਹੈ ਹਿਸਾਬ ਸਾਡਾ ।
ਝੱਖੜ ਨੂੰ ਦੇਖ ਪਿੱਛੇ, ਹਰਗਿਜ਼ ਨਾ ਪੈਰ ਧਰੀਏ ,
ਭਾਵੇਂ ਸੌ ਬਾਰ ਸਾਨੂੰ, ਪਰਖੇ 'ਚਨਾਬ' ਸਾਡਾ ।
ਤੇਗਾਂ ਦੀ ਛਾਂਉਂ ਥੱਲੇ, ਪਲ ਕੇ ਜੁਆਨ ਹੋਏ ,
ਫਾਂਸੀ ਦੇ ਰੱਸਿਆਂ ਤੇ, ਹੋਇਆ ਹਿਸਾਬ ਸਾਡਾ ।
ਮਾਣਸ ਦੀ ਜਾਤ ਇਕੋ, ਇਕੋ ਤਾਸੀਰ ਸਾਡੀ ,
ਇਕੋ ਹੈ ਗੀਤ ਸਾਡਾ, ਇਕੋ 'ਰਬਾਬ' ਸਾਡਾ ।
ਪੰਜ-ਆਬ ਦੇ ਪਿਆਸੇ ਇਹ ਆਖਦੇ ਹਾਂ ਯਾਰੋ ,
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਸਾਡਾ ।
ਸਾਡੇ ਤਾਂ ਸੁਰਗ ਨੂੰ ਹੈ, ਲੱਗੀ ਨਜ਼ਰ ਕਿਸੇ ਦੀ ,
ਤਾਂਹੀਓਂ ਏ ਹਾਲ ਹੋਇਆ, ਏਹੋ ਜਨਾਬ ਸਾਡਾ ।
Showing posts with label ਟੌਰ ਪੰਜਾਬੀਆਂ ਦੀ. Show all posts
Showing posts with label ਟੌਰ ਪੰਜਾਬੀਆਂ ਦੀ. Show all posts
Tuesday, February 16, 2010
Friday, January 29, 2010
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
Thursday, September 17, 2009
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ।
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ।
ਸਾਨੂੰ ਕਹਿੰਦੇ ਆ ਪੰਜਾਬੀ
ਸਾਨੂੰ ਕਹਿੰਦੇ ਆ ਪੰਜਾਬੀ ,
ਟੌਰ ਰੱਖੀਦੀ ਨਵਾਬੀ ,
ਨਹੀਓਂ ਕਰੀਦੀ ਖਰਾਬੀ ,
ਅਜਮਾਕੇ ਵੇਖ ਲਓ . . . .
....ਯਾਰੀ ਜਿੱਥੇ ਅਸਾਂ ਲਾਈ ,
ਸਦਾ ਤੋੜ ਨਿਭਾਈ ,
ਇਹ ਇਤਿਹਾਸ ਦੀ ਸੱਚਾਈ ,
ਅਜਮਾਕੇ ਵੇਖ ਲਓ ....
....ਡੱਬ ਰੱਖੀ ਪਿਸਤੌਲ ,
ਪੈਂਦੇ ਵੈਰੀਆਂ ਦੇ ਹੌਲ ,
ਨਹੀਓ ਕਰਦੇ ਮਖੌਲ ,
ਅਜਮਾਕੇ ਵੇਖ ਲਓ ....
...ਜਿੱਥੇ ਲਾਉਂਦੇ ਆ ਪਰੀਤ ,
ਮਾੜੀ ਰੱਖੀਦੀ ਨੀ ਨੀਤ ,
ਸਾਡੇ ਪੁਰਖਾਂ ਦੀ ਰੀਤ ,
ਅਜਮਾਕੇ ਵੇਖ ਲਓ ....
...ਅਸੀਂ ਗੱਭਰੂ ਜਵਾਨ ,
ਕਰੀਏ ਫਤਿਹ ਹਰ ਮੈਦਾਨ ,
ਸਾਡੀ ਵੱਖਰੀ ਏ ਸ਼ਾਨ ,
ਅਜਮਾਕੇ ਵੇਖ ਲਓ ....
....ਲਏ ਜੀਹਨਾਂ ਜਾਣਕੇ ਪੰਗ ੇ,
ਸੱਭ ਕੀਲੀ ਉੱਤੇ ਟੰਗੇ ,
ਕਦੇ ਮੁੱੜਕੇ ਨਾ ਖੰਘ ੇ,
ਅਜਮਾਕੇ ਵੇਖ ਲਓ ...
....ਸਾਡੀ ਵੀਰਾਂ ਨਾਲ ਸਰਦਾਰੀ ,
ਇਹ ਜਾਣੇ ਦੁਨੀਆਂ ਸਾਰੀ ,
ਨਹੀਓਂ ਕਰੀਦੀ ਗੱਦਾਰੀ ,
ਅਜਮਾਕੇ ਵੇਖ ਲਓ....
ਟੌਰ ਰੱਖੀਦੀ ਨਵਾਬੀ ,
ਨਹੀਓਂ ਕਰੀਦੀ ਖਰਾਬੀ ,
ਅਜਮਾਕੇ ਵੇਖ ਲਓ . . . .
....ਯਾਰੀ ਜਿੱਥੇ ਅਸਾਂ ਲਾਈ ,
ਸਦਾ ਤੋੜ ਨਿਭਾਈ ,
ਇਹ ਇਤਿਹਾਸ ਦੀ ਸੱਚਾਈ ,
ਅਜਮਾਕੇ ਵੇਖ ਲਓ ....
....ਡੱਬ ਰੱਖੀ ਪਿਸਤੌਲ ,
ਪੈਂਦੇ ਵੈਰੀਆਂ ਦੇ ਹੌਲ ,
ਨਹੀਓ ਕਰਦੇ ਮਖੌਲ ,
ਅਜਮਾਕੇ ਵੇਖ ਲਓ ....
...ਜਿੱਥੇ ਲਾਉਂਦੇ ਆ ਪਰੀਤ ,
ਮਾੜੀ ਰੱਖੀਦੀ ਨੀ ਨੀਤ ,
ਸਾਡੇ ਪੁਰਖਾਂ ਦੀ ਰੀਤ ,
ਅਜਮਾਕੇ ਵੇਖ ਲਓ ....
...ਅਸੀਂ ਗੱਭਰੂ ਜਵਾਨ ,
ਕਰੀਏ ਫਤਿਹ ਹਰ ਮੈਦਾਨ ,
ਸਾਡੀ ਵੱਖਰੀ ਏ ਸ਼ਾਨ ,
ਅਜਮਾਕੇ ਵੇਖ ਲਓ ....
....ਲਏ ਜੀਹਨਾਂ ਜਾਣਕੇ ਪੰਗ ੇ,
ਸੱਭ ਕੀਲੀ ਉੱਤੇ ਟੰਗੇ ,
ਕਦੇ ਮੁੱੜਕੇ ਨਾ ਖੰਘ ੇ,
ਅਜਮਾਕੇ ਵੇਖ ਲਓ ...
....ਸਾਡੀ ਵੀਰਾਂ ਨਾਲ ਸਰਦਾਰੀ ,
ਇਹ ਜਾਣੇ ਦੁਨੀਆਂ ਸਾਰੀ ,
ਨਹੀਓਂ ਕਰੀਦੀ ਗੱਦਾਰੀ ,
ਅਜਮਾਕੇ ਵੇਖ ਲਓ....
Subscribe to:
Posts (Atom)