Showing posts with label ਸਮਾਜਿਕ ਰਿਸ਼ਤਿਆਂ ਉੱਤੇ ਕਵਿਤਾਵਾਂ. Show all posts
Showing posts with label ਸਮਾਜਿਕ ਰਿਸ਼ਤਿਆਂ ਉੱਤੇ ਕਵਿਤਾਵਾਂ. Show all posts

Tuesday, February 16, 2010

ਦੇਈਂ ਸੁਨੇਹਾ ਮੇਰੇ ਪਿੰਡ..

ਦੇਈਂ ਸੁਨੇਹਾ ਮੇਰੇ ਪਿੰਡ..
ਬੋਹੜਾਂ ਦੀਆਂ ਛਾਂਵਾਂ ਨੂੰ
ਬੂਹੇ ਬੈਠ ਉਡੀਕ ਰਹੀਆਂ
ਪੁੱਤਾਂ ਦੀਆਂ ਮਾਂਵਾਂ ਨੂੰ
ਯਾਦ ਤੁਹਾਨੂੰ ਕਰ ਕਰ
ਨੈਣੋਂ ਹੰਝੂ ਵਹਿੰਦੇ ਨੇ
ਪ੍ਰਦੇਸਾਂ ਵਿੱਚ ਰਹਿੰਨੇ ਆਂ
ਮਨ ਵਤਨੀ ਰਹਿੰਦੇ ਨੇ
ਦੇਈਂ ਸੁਨੇਹਾ ਮੇਰੇ ਪਿੰਡ
ਵੱਲ ਜਾਂਦਿਆਂ ਰਾਹਵਾਂ ਨੂੰ
ਮੇਰੇ ਪਿੰਡ ਦੀ ਜੂਹ ਵਿੱਚ
ਉਡੱਦੇ ਚਿੜੀਆਂ ਕਾਂਵਾਂ ਨੂੰ
ਸ਼ਾਮ ਢਲੀ ਜੋ ਆਹਲਣਿਆਂ ਦੇ
ਵਿੱਚ ਜਾ ਬਹਿੰਦੇ ਨੇ
ਦੇਈਂ ਸੁਨੇਹਾ ਮੇਰੇ
ਸਾਰੇ ਭੈਣ ਭਰਾਵਾਂ ਨੂੰ
ਸਾਡਾ ਵੀ ਜੀਅ ਕਰਦੈ
ਆ ਮਿਲੀਏ ਮਾਂਵਾਂ ਨੂੰ
ਰੋਜ਼ੀ ਰੋਟੀ ਖਾਤਿਰ ਪਏ
ਵਿਛੋੜੇ ਸਹਿੰਦੇ ਨੇ
ਦੇਈਂ ਸੁਨੇਹਾ ਮੇਰਾ
ਚੂੜੇ ਵਾਲੀਆਂ ਬਾਹਵਾਂ ਨੂੰ
ਕਦ ਮਾਹੀਏ ਨੇ ਆਉਣਾ
ਪੁੱਛਦੀਆਂ ਕਾਂਵਾਂ ਨੂੰ
ਹੌਸਲਿਆਂ ਦੇ ਮਹਿਲ ਉਹਨਾਂ ਦੇ
ਕਦੀ ਨਾ ਢਹਿੰਦੇ ਨੇ
ਦੇਈਂ ਸੁਨੇਹਾ ਦੇਸ ਮੇਰੇ ਦੇ
ਪੰਜ ਦਰਿਆਵਾਂ ਨੂੰ
ਰੋਕ ਕੇ ਰੱਖਣ ਵਗਣ ਨਾ ਦੇਵਣ
ਤੱਤੀਆਂ ਵਾਵ੍ਹਾਂ ਨੂੰ
ਵੈਰੀ ਤਾਂ ਹਰ ਵੇਲੇ
ਏਸੇ ਤਾਕ ‘ਚ ਰਹਿੰਦੇ ਨੇ

Sunday, February 14, 2010

ਮਾਂ ਵਰਗਾ ਕਿਸ ਹੋ ਜਾਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਦੁੱਖਾਂ ਮਾਰੀ ਮਾਂ ਵਿਚਾਰੀ

ਸੁੱਖਾਂ ਸੁੱਖਦੀ ਹਰ ਪਲ ਹਾਰੀ

ਤੋਰ ਕੇ ਹੱਥੀ ਪੁੱਤ ਪ੍ਰਦੇਸੀ

ਰਾਹਾਂ ਤੱਕਦੀ ਉਮਰ ਹੈ ਸਾਰੀ

ਮਾਂ ਦੀ ਮਮਤਾ ਅੱਗੇ ਸਾਰਾ

ਪਿਆਰ ਹੀ ਢੇਰੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਨਿੱਤ ਦਿਹਾੜੇ ਮਾਂ ਤਾਂ ਧੀ ਨੂੰ

ਨਜ਼ਰਾਂ ਤੋਂ ਬਚਾਉਂਦੀ ਏ

ਕੋਠੇ ਜਿੱਠੀ ਜਦ ਹੋ ਜਾਵੇ

ਮਾਂ ਨੂੰ ਨੀਂਦ ਨਾ ਆਉਦੀ ਏ

ਸੁੱਖੀ ਸਾਂਦੀ ਇੱਕ ਦਿਨ ਧੀਏ

ਤੂੰ ਪਰਦੇਸੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਦੀ ਮਮਤਾ ਵਾਲਾ ਕਹਿੰਦੇ

ਕਰਜ਼ ਚੁਕਾਇਆ ਜਾਦਾਂ ਨੀ

ਜਿਦਾ ਮਾਂ ਨਿਭਾਉਂਦੀ ਸਭ ਨਾਲ

ਫ਼ਰਜ਼ ਨਿਭਾਇਆ ਜਾਦਾਂ ਨੀ

ਦੁਨੀਆਂ ਸਾਰੀ ਦੇਖੀ ‘ਦਿਲ’ ਨੇ

ਮਾਂ ਤੋਂ ਵੱਧ ਕਿਸੇ ਨਾ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

Tuesday, September 8, 2009

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ., ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,
ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,
ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ
ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ.
ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,
ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ.
ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,
ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ

Friday, September 4, 2009

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਓਹਨਾ ਨਾ ਭੱਲਣਹਾਰ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |