Friday, January 29, 2010

ਚੰਨਾ ਮੈਂ ਤੇਰੀ ਖੈਰ ਮੰਗਦੀ

ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਅੱਖੀਆਂ ਮਿਲਾਕੇ ਹੁਣ ਮੁੱਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੇ ਚੀਜ ਦੀ ਨਾ ਲੋੜ ਵੇ
ਤੇਰੇ ਇਸ਼ਕ ਬਣਾ ਈ ਦਿਤਾ ਝੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਬੁੱਲੀਆਂ ਚ ਨੋਂ ਤੇਰਾ ਅੱਖੀਆਂ ਚ ਤੂੰ ਵੇ
ਜਿੱਧਰ ਨੂੰ ਵੇਖਾਂ ਮੈਨੂੰ ਦਿਸੇ ਤੇਰਾ ਮੂੰਹ
ਰਹਿੰਦਾ ਝੂਰਦਾ ਵਣਾਂ ਚ ਰੁੱਖ ਕੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਪੱਤਣਾਂ ਚੋਂ ਲੰਗੇ ਪਾਣੀ ਪਿੱਛੇ ਨਹੀਓ ਮੁੜਦੇ
ਟੁਟੇ ਹੋਏ ਦਿਲ ਕਦੇ ਮੁੱੜਕੇ ਨਾਂ ਜੁੜਦੇ
ਰੋਗ ਪਿਆਰ ਦਾ ਹੈ ਡਾਹਢਾ ਇਹ ਅੱਵਲਾ
ਚੰਨਾ ਮੈਂ ਤੇਰੀ ਖੈਰ ਮੰਗਦੀ

ਤੇਰੀ ਦੀਦ ਵਾਸਤੇ ਮੈਂ ਗਲ਼ੀ ਵਿਚੋਂ ਲੰਗਦੀ
ਸੁੱਖ ਮੈਂ ਥਰੀਕੇ ਤੇਰੀ ਹਰ ਵੇਲੇ ਮੰਗਦੀ
ਦੇਦੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ....
ਚੰਨਾ ਮੈਂ ਤੇਰੀ ਖੈਰ ਮੰਗਦੀ.......

ਖਤ ਲਿਖਿਆ ਯਾਰ ਆਪਣੇ ਨੂੰ

ਖਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ |

ਕਿੰਨੇ ਫ਼ੱਟ ਮੇਰੇ ਦਿਲ ਉੱਤੇ

ਕਿੰਨੇ ਫ਼ੱਟ ਮੇਰੇ ਦਿਲ ਉੱਤੇ, ਕਿੰਨੇ ਵਾਰ ਹੋਏ ਪਿੱਠ ਉੱਤੇ ....
ਕੱਲਾ ਕੱਲਾ ਗਮ ਇੱਕ ਗਮ-ਖਾਰ ਹੋ ਕੇ ਸਹਿ ਗਿਆ ....
ਤੇਰੀ ਵਾਪਸੀ ਦੀ ਇੰਤਜ਼ਾਰ ਵਿੱਚ ਬੈਠਾ ਬੈਠਾ....
ਨੀ ਮੈਂ ਖੁਸ਼ੀਆਂ ਦੇ ਲਈ ਇੰਤਜ਼ਾਰ ਹੋ ਕੇ ਰਹਿ ਗਿਆ ....
ਉਹਨਾਂ ਨੇ ਲਿਖਾਏ ਮੈਥੋਂ ਖੌਰੇ ਕਿੰਨੇ ਹੀ ਪੈਗਾਮ ਨੇ ...
ਝੂਠੇ ਸੱਚੇ ਸਿਰ ਜਿਹੜੇ ਲੱਖਾਂ ਇਲਜ਼ਾਮ ਨੇ ....
ਖਰਚੀ ਵਫ਼ਾ ਤੇ ਡਰਾਅ ਨਿਕਲਿਆ ਬੇਵਫ਼ਾਈ ਦਾ ....
ਖੌਰੇ ਤਾਂਹੀਓ ਅੱਜ "ਅੰਮ੍ਰਿਤ" ਗੁਨਾਹਗਾਰ ਹੋ ਕੇ ਰਹਿ ਗਿਆ ....

ਜੇ ਉਹਨੂੰ ਖ਼ਤ ਕੋਈ ਪਾਵੇ

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,"ਅੰਮ੍ਰਿਤ" ਕਰਦਾ ਆਰਾਮ ਲਿਖ ਦੇਣਾ।

ਕਈ ਤੀਰਾਂ ਤੋਂ ਡਰਦੇ ਨੇ

ਕਈ ਤੀਰਾਂ ਤੋਂ ਡਰਦੇ ਨੇ,
ਕਈ ਤਲਵਾਰਾਂ ਤੋਂ ਡਰਦੇ ਨੇ,
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ,
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿੰਦਗੀ ਵਿੱਚ,
ਅਜਿਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ,
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.

ਮੈਂ ਜਿੱਥੇ ਵੀ ਹਾਂ ਠੀਕ ਹਾਂ

ਮੈਂ ਜਿੱਥੇ ਵੀ ਹਾਂ ਠੀਕ ਹਾਂ,
ਤੂੰ ਉੱਥੇ ਹੀ ਰਹਿ ਨੀ,
ਖੁਦ ਜਾਣ ਦੀ ਸੀ ਕਾਹਲੀ ਤੈਨੂੰ,
ਹੁਣ ਮਜਬੂਰੀ ਤਾਂ ਨਾ ਕਹਿ ਨੀ,
ਜੇ ਤੈਨੂੰ ਮਿਲੇ ਦੁੱਖ ਤੈਥੋਂ ਝੱਲਿਆ ਵੀ ਨੀ ਜਾਣਾ,
ਇਹ 'ਅੰਮ੍ਰਿਤ' ਦਾ ਹੀ ਦਿਲ ਸੀ ਜੋ ਗਿਆ ਸਭ ਸਹਿ ਨੀ..........

ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ

ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|

ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|