ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ ਹੋਵੇ...
ਿਕਹਣਾ ਆਪਣੇ ਆਪ ਨੰੂ ਪਵੇ ਦੋਸ਼ੀ, ਬੰਦਾ ਅਇਨਾ ਨਾ ਮਜਬੂਰ ਹੋਵੇ...
ਓਹਦੇ ਹਾਸੇ ਤੇ ਕਦੀ ਨਾ ਸ਼ੱਕ ਕਰੀਏ, ਿਜਹਦਾ ਹੱਸਣਾ ਹੀ ਦਸਤੂਰ ਹੇਵੇ...
ਤੇ ਿਜਹੜਾ ਸੱਚੇ ਿਦਲੋ ਂਿਕਸੇ ਦੀ ਖੁਸ਼ੀ ਮੰਗੇ, ਰੱਬਾ ਖੁਸ਼ੀ ਨਾ ਓਹਦੇ ਤੇਂ ਕਦੀ ਦੂਰ ਹੋਵ
Tuesday, September 8, 2009
ਉਹਦੀ ਮੁਹੱਬਤ ਦਾ ਨਿਸ਼ਾਨ
ਉਹਦੀ ਮੁਹੱਬਤ ਦਾ ਨਿਸ਼ਾਨ ਅਜੇ ਬਾਕੀ ਹੈ,
ਨਾਮ ਬੁੱਲਾਂ ਤੇ, ਪਰ ਜਾਂ ਅਜੇ ਬਾਕੀ ਹੈ,
ਕਿ ਹੋਆ ਜੇ ਵੇਖ ਕੇ ਮੂੰਹ ਫੇਰ ਲੈਂਦੇ ਨੇ,
ਤੱਸਲੀ ਹੈ ਕੇ, ਸਾਡੇ ਚੇਹਰੇ ਦੀ ਪਚਹਾਨ ਅਜੇ ਬਾਕੀ ਹੈ.
ਨਾਮ ਬੁੱਲਾਂ ਤੇ, ਪਰ ਜਾਂ ਅਜੇ ਬਾਕੀ ਹੈ,
ਕਿ ਹੋਆ ਜੇ ਵੇਖ ਕੇ ਮੂੰਹ ਫੇਰ ਲੈਂਦੇ ਨੇ,
ਤੱਸਲੀ ਹੈ ਕੇ, ਸਾਡੇ ਚੇਹਰੇ ਦੀ ਪਚਹਾਨ ਅਜੇ ਬਾਕੀ ਹੈ.
ਮੁਹੱਬਤ
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ,
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ,
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ,
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ,
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ.

ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ
ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ,
ਤੇਰਿ ਹੋਂਦ ਵਿੱਚ ਹੀ ਵਸਦੀ ਏ ਮੇਰੀ ਹੋਂਦ ਦਿਲਦਾਰਾ
ਗਵਾਚ ਗਈ ਸੀ ਮੈ ਕਿਧਰੇ ਲੋਕਾਂ ਦੀ ਭੀੜ ਵਿੱਚ,
ਤੇਰਾ ਮਿਲਨਾ ਹੋਇਆ ਜਿਵੇਂ ਹਨੇਰੀ ਰਾਤ ਚ ਕੋਇ ਤਾਰਾ
ਜੀਣ ਦੀ ਆਸ ਵਿੱਚ ਹੀ ਮਰ ਮਿਟੇ ਤੇਰੇ ਪਿਆਰ ਵਿੱਚ,
ਤੇਰੇ ਬਾਝ ਇੱਕ ਦਿਨ ਤਾਂ ਕੀ ਇਕ ਪਲ ਵੀ ਨਹੀ ਗੁਜ਼ਾਰਾ
ਅੱਜ ਤੱਕ ਢੋ ਰਹੇ ਸੀ ਬੇਜਾਨ ਜਹੀ ਇਕ ਲਾਸ਼ ਨੂੰ,
ਮੁੜ ਜ਼ਿੰਦਗੀ ਨਾਲ ਮੋਹ ਪੈ ਗਿਆ ਕਰ ਤੇਰਾ ਨਜ਼ਾਰਾ
ਤੇਰੀ ਦੂਰੀ ਦੇ ਅਹਿਸਾਸ ਨੇ ਵਾਂਗ ਸ਼ਦੈਣਾਂ ਰੋਲ ਦਿੱਤਾ,
ਏਹੋ ਜੇ ਡਾਡੇ ਜ਼ੁਲਮ ਨਾ ਕਦੀ ਵੀ ਮੁੜ ਕਰੀਂ ਦੋਬਾਰਾ
ਪਲ-੨ ਤੂੰ ਨਾਲ ਰਹਿਨਾ ਏਂ ਬਣਕੇ ਧੜਕਣ ਸੀਨੇ ਵਿਚ,
ਸੋਚਾਂ ਤੇਰਿਆਂ ਨੇ "ਅੰਮ੍ਰਿਤ" ਨੂੰ ਕਰ ਛਡਿਆ ਏ ਨਕਾਰਾ

ਮੈਨੂੰ ਤਾਂ ਮੇਰੇ ਦੋਸਤਾ,,,ਮੇਰੇ ਗਮਾਂ ਨੇ ਮਾਰਿਐ
ਮੈਨੂੰ ਤਾਂ ਮੇਰੇ ਦੋਸਤਾ
ਮੇਰੇ ਗਮਾਂ ਨੇ ਮਾਰਿਐ
ਹੈ ਝੂਠ ਤੇਰੀ ਦੋਸਤੀ,
ਦੇ ਦਮ ਨੇ ਮਾਰਿਐ
ਮੈਨੂੰ ਤੇ ਜੇਠ ਹਾੜ ਤੇ,
ਕੋਈ ਨਹੀਂ ਗਿਲਾ,
ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇ ਮਾਰਿਐ
ਮੱਸਿਆ ਦੀ ਕਾਲੀ ਰਾਤ ਦਾ,
ਕੋਈ ਨਹੀਂ ਕਸੂਰ,
ਸਾਗਰ ਨੂੰ ਤਾਂ ਉਹਦੀ ਆਪਣੀ,
ਪੂਨਮ ਨੇ ਮਾਰਿਐ
ਇਹ ਕੌਣ ਹੈ ਜੋ ਮੌਤ ਨੂੰ
ਬਦਨਾਮ ਕਰ ਰਿਹੈ?
ਇਨਸਾਨ ਨੂੰ ਇਨਸਾਨ ਦੇ,
ਜਨਮ ਨੇ ਮਾਰਿਐ
ਚੜਿਆ ਸੀ ਜਿਹੜਾ ਸੂਰਜ
ਡੁੱਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ
ਕੇ ਪੱਛਮ ਨੇ ਮਾਰਿਐ
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗਮ ਵੀ ਮਾਰਦੈ,
ਬਹੁਤਾ ਪਰ ਇਸ ਦਿਖਾਵੇ ਦੇ
ਮਾਤਮ ਨੇ ਮਾਰਿਐ
ਕਾਤਲ ਕੋਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ,
"ਅੰਮ੍ਰਿਤ" ਨੂੰ ਤਾਂ "ਅੰਮ੍ਰਿਤ" ਦੇ
ਆਪਣੇ ਮਹਿਰਮ ਨੇ ਮਾਰਿਐ
ਮੇਰੇ ਗਮਾਂ ਨੇ ਮਾਰਿਐ
ਹੈ ਝੂਠ ਤੇਰੀ ਦੋਸਤੀ,
ਦੇ ਦਮ ਨੇ ਮਾਰਿਐ
ਮੈਨੂੰ ਤੇ ਜੇਠ ਹਾੜ ਤੇ,
ਕੋਈ ਨਹੀਂ ਗਿਲਾ,
ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇ ਮਾਰਿਐ
ਮੱਸਿਆ ਦੀ ਕਾਲੀ ਰਾਤ ਦਾ,
ਕੋਈ ਨਹੀਂ ਕਸੂਰ,
ਸਾਗਰ ਨੂੰ ਤਾਂ ਉਹਦੀ ਆਪਣੀ,
ਪੂਨਮ ਨੇ ਮਾਰਿਐ
ਇਹ ਕੌਣ ਹੈ ਜੋ ਮੌਤ ਨੂੰ
ਬਦਨਾਮ ਕਰ ਰਿਹੈ?
ਇਨਸਾਨ ਨੂੰ ਇਨਸਾਨ ਦੇ,
ਜਨਮ ਨੇ ਮਾਰਿਐ
ਚੜਿਆ ਸੀ ਜਿਹੜਾ ਸੂਰਜ
ਡੁੱਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ
ਕੇ ਪੱਛਮ ਨੇ ਮਾਰਿਐ
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗਮ ਵੀ ਮਾਰਦੈ,
ਬਹੁਤਾ ਪਰ ਇਸ ਦਿਖਾਵੇ ਦੇ
ਮਾਤਮ ਨੇ ਮਾਰਿਐ
ਕਾਤਲ ਕੋਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ,
"ਅੰਮ੍ਰਿਤ" ਨੂੰ ਤਾਂ "ਅੰਮ੍ਰਿਤ" ਦੇ
ਆਪਣੇ ਮਹਿਰਮ ਨੇ ਮਾਰਿਐ
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ...

"ਮੇਰੀ ਰੂਹ ਵਿਚ ਮੇਰਾ ਯਾਰ ਵਸਦਾ
"ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ,
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ...."
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ,
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ...."
Subscribe to:
Posts (Atom)