ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ, ਪੁੱਛ ਗਿੱਛ ਨਾਂ ਫੇਰ ਵੀ ਘਟਣ ਲੱਗੀ ।
ਡੇਗ ਦਿਆਂਗੇ ਇਸ ਸਰਕਾਰ ਨੂੰ ਵੀ, ਕੁਰਸੀ ਖੋਹਲਾਂਗੇ ਕਿਤੇ ਨੀਂ ਭੱਜਣ ਲੱਗੀ।
‘ਪੀ-ਆਰ’ ਵਾਲੀ ਕਰੂੰਗਾਂ ‘ਫਰਮ’ ਹਾਇਰ, ਜਿਹੜੀ ਦਿਊਗੀ ਅਕਸ਼ ਸੁਧਾਰ ਮੇਰਾ।
ਧੋਤੀ ਜਾਊ ਹਰ ਕਰਤੂਤ ਕਾਲੀ, ਗੋਰਖ ਧੰਦਾ ਲੱਗੂ ਹਰ ਵਪਾਰ ਮੇਰਾ।
ਮਾਲਕ ਖਰੀਦਕੇ ਕਿਸੇ ਅਖਬਾਰ ਵਾਲਾ, ‘ਬਰੇਨ-ਵਾਸ਼’ ਕਰੂੰ ਸੂਬੇ ਦੇ ਪਾੜਿਆਂ ਦਾ
ਖੁਦ ਨੂੰ ਦਸਕੇ ਮੈਂ ਦਰਦੀ ਪੰਥ ਵਾਲਾ, ਮੁੱਲ ਵੱਟੂਗਾਂ ਪਏ ਹੋਏ ਪਾੜ੍ਹਿਆਂ ਦਾ।
ਫਿਰ ਆਊਗਾ ਮੌਸਮ ਜੁ ‘ਲੈਕਸ਼ਨਾਂ ਦਾ, ਓਦੋਂ ਵਿਕਣਗੇ ਲੋਕਾਂ ਦੇ ਚੁਣੇ ਹੋਏ।
ਵਾਂਗ ਮੱਛੀਆਂ ਫਸੂਗੀ ਕੌਮ ਮੇਰੀ, ਤੇ ਜਾਲ ਹੋਣਗੇ ਮੇਰੇ ਹੀ ਬੁਣੇ ਹੋਏ।
ਕਹਿ ਕੇ ਖਤਰੈਂ ਪੰਥ ਨੂੰ ਸੰਘ ਪਾੜੂੰ, ਵੇਖੀਂ ਭੜਕਦੇ ਕਿਵੇਂ ਤੂੰ ਜੱਟ ਭੋਲੇ।
ਹਲ਼ ਛੱਡ ਕੇ ਆਉਣਗੇ ਸੁਣਨ ਰੈਲੀ, ਪੱਗਾਂ ਬੰਨ ਕੇ ਨੀਲੀਆਂ ਜੱਟ ਭੋਲੇ।
ਜੇ ਫੇਰ ਵੀ ਦਿਸੀ ਨਾਂ ਗੱਲ ਬਣਦੀ, ਕੱਢੂੰ ਮੋਰਚੇ ਸਾਰੇ ਪੰਜਾਬ ਅੰਦਰ।
‘ਏਅਰ ਕੰਡੀਸ਼ਨ’ ਮੇਰੀ ਤਾਂ ਜੇਲ੍ਹ ਹੋਣੀ, ਬਾਕੀ ਸੜਨਗੇ ਜੇਲ੍ਹੀਂ ਪੰਜਾਬ ਅੰਦਰ।
ਚੰਡੀਗੜ੍ਹ ਵੀ ਅਜੇ ਤਾਂ ਮੰਗਣਾ ਏ, ਫੇਰ ਮੰਗਾਗੇ ਖੁੱਸੇ ਹੋਏ ਪਾਣੀਆਂ ਨੂੰ।
ਚੁੱਪ ਰਿਹਾ ਤਾਂ ਹੋਣਗੇ ਜਾਹਰ ਘੱਪਲੇ, ਫੇਰ ਛੇੜੂਗਾਂ ਚੁਰਾਸੀ ਦੀਆਂ ਕਹਾਣੀਆਂ ਨੂੰ।
ਕਾਂਗਰਸ ਜਿੱਤਦੀ,ਜਿੱਤਜੇ ਲੱਖ ਵਾਰੀ, ਪਰ ਮੈਂ ਜਿਤਣ ਕਦੇ ਨਾਂ ਪੰਥ ਦੇਣਾ।
ਘੁੰਮਣ ਘੇਰੀਂਆਂ ‘ਚ ਪਾ ਰੋਲ਼ ਦੇਣਾ, ਮੇਰੇ ਮਾਲਕਾਂ ਜਿੱਤਣ ਨਾਂ ਪੰਥ ਦੇਣਾ।
ਕਾਂਗਰਸੀਏ ਕਿਹੜਾ ਕੋਈ ਓਪਰੇ ਨੇ, ਦੂਰੋਂ ਨੇੜਿਓਂ ਲੱਗਣ ਓਹ ਸਾਕ ਮੇਰੇ।
ਨਾਂ ਕੁਝ ਮੈਂ ਕੀਤਾ,ਨਾਂ ਕੁਝ ਉਨਾਂ ਕਰਨਾਂ, ਮਸਲੇ ਲਮਕਦੇ ਪੱਕੇ ਨੇ ਗਾਹਕ ਮੇਰੇ।
ਮੇਰੀ ਬਣੇ ਸਰਕਾਰ ਨਾਂ ਬਣੇ ਭਾਂਵੇਂ, ਬੱਤੀ ਲਾਲ ਰਹੂ ਸਦਾ ਹੀ ਕਾਰ ੳੱਤੇ।
ਜਿੰਨਾਂ ਚਿਰ ਨੇ ਗਰੀਬ ਅਨਪੜ੍ਹ ਲੋਕੀ, ਸ਼ਕ ਨਾਂ ਕਰੂ ਕੋਈ ਗੁਝੇ ਵਾਰ ੳੱਤੇ।
Thursday, February 4, 2010
Sunday, January 31, 2010
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....
ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ ,
ਮੈਨੂੰ ਚੜਦਾ ਸੀ ਚਾਅ , ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ ,
ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ "ਅੰਮ੍ਰਿਤ" ਦਾ ਵੀ ਮੌਤ ਨਾਲ ਕਰਾਰ ਹੋ ਗਿਆ ......
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....
ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ ,
ਮੈਨੂੰ ਚੜਦਾ ਸੀ ਚਾਅ , ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ ,
ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ "ਅੰਮ੍ਰਿਤ" ਦਾ ਵੀ ਮੌਤ ਨਾਲ ਕਰਾਰ ਹੋ ਗਿਆ ......
Friday, January 29, 2010
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ
ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ
ਗੁਰੂ ਰੁੱਸ ਜਾਵੇ ਵਡਿਆਂਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ
ਮਾਪਿਆਂ ਦਾ ਦਿਲ ਨਾ ਦੁਖਾਏਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਗੁਰੂ ਦੀ, ਗਰੀਬ ਦੀ, ਕਿਸੇ ਬਦਨਸੀਬ ਦੀ ਮੂੰਹੋ ਬਦਦੁਆ ਨਾ ਕਢਾਏਓ ਸੋਹਣੇਓ ,
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ
ਦੁਨੀਆ ਦਾ ਹਰ ਰਿਸ਼ਤਾ ਮਾਂ ਦਿਆਂ ਪੈਰਾਂ ਸਦਕੇ ਹੈ
ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ।
ਗੁਰੂ ਰੁੱਸ ਜਾਵੇ ਵਡਿਆਂਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ
ਮਾਪਿਆਂ ਦਾ ਦਿਲ ਨਾ ਦੁਖਾਏਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਗੁਰੂ ਦੀ, ਗਰੀਬ ਦੀ, ਕਿਸੇ ਬਦਨਸੀਬ ਦੀ ਮੂੰਹੋ ਬਦਦੁਆ ਨਾ ਕਢਾਏਓ ਸੋਹਣੇਓ ,
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ
ਦੁਨੀਆ ਦਾ ਹਰ ਰਿਸ਼ਤਾ ਮਾਂ ਦਿਆਂ ਪੈਰਾਂ ਸਦਕੇ ਹੈ
ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ।
ਇਹ ਆਪਣਾ ਸੱਭਿਆਚਾਰ ਨਹੀ...
ਸੱਜਣ ਵੀ ਹੈ-ਸੱਜਣੀ ਵੀ ਹੈ,
ਪਰ ਪਹਿਲਾਂ ਵਾਲਾ ਪਿਆਰ ਨਹੀ,
ਚਰਖਾ ਵੀ ਹੈ-ਤੰਦ ਵੀ ਹੈ,,,
ਪਰ ਕੱਤਣ ਵਾਲੀ ਮੁਟਿਆਰ ਨਹੀ,
ਪੈਸਾ ਵੀ ਹੈ-ਰੁਤਬਾ ਵੀ ਹੈ,
ਪਰ ਵੱਡਿਆਂ ਦਾ ਸਤਿਕਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੀਜ਼ੇ ਬਰਗਰ ਖਾਂਦੇ ਖਾਂਦੇ,
ਅਸੀ ਦੇਸੀ ਖਾਣਾ ਖੋ ਬੈਠੇ,
ਪੱਛਮ ਤਾਂ ਮਿਲਿਆ ਨਈ ਸਾਨੂੰ,
ਅਸੀ ਪੂਰਬ ਤੋਂ ਹੱਥ ਧੋ ਬੈਠੇ,
ਸਰੋਂ ਵੀ ਹੈ-ਮੱਕੀ ਵੀ ਹੈ,
ਪਰ ਖਾਣ ਵਾਲੇ ਪਰਿਵਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਵੇਖ ਕੇ ਕੱਟੀਆਂ ਵੱਢੀਆਂ ਪੋਸ਼ਾਕਾਂ,
ਅਸੀ ਫੁਲਕਾਰੀਆਂ ਲੈਣੀਆਂ ਛੱਡੀਆਂ ਨੇ,
ਮੂੰਹ ਭਾਰ ਨੇ ਡਿੱਗੇ ਜਿਹਨਾਂ,
ਲੋਕਾਂ ਪਿਛੇ ਲੱਗ ਚੁਕੀਆਂ ਅੱਡੀਆਂ ਨੇ,
ਰੰਗ ਵੀ ਹੈ-ਰੂਪ ਵੀ ਹੈ,
ਪਰ ਤਨ ਤੇ ਕੁੜਤੀ ਸਲਵਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੌਪ ਦੇ ਰੌਲੇ ਰੱਪੇ ਵਿੱਚ,
ਅਸੀ ਕਾਫੀਆਂ ਗਾਉਣੀਆਂ ਭੁੱਲ ਗਏ ਆਂ,
ਡਿਸਕੋ ਦੀ ਇਸ ਨੇ ਨੇਰੀ ਵਿੱਚ,
ਅਸੀ ਕੱਖਾਂ ਵਾਂਗੂੰ ਰੁਲ ਗਏ ਆਂ,
ਅੱਜ ਮੀਕਾ ਵੀ ਹੈ-ਜੈਜ਼ੀ ਵੀ ਹੈ,
ਪਰ ਗੁਰਦਾਸ ਜਿਹੇ ਫਨਕਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪਰ ਪਹਿਲਾਂ ਵਾਲਾ ਪਿਆਰ ਨਹੀ,
ਚਰਖਾ ਵੀ ਹੈ-ਤੰਦ ਵੀ ਹੈ,,,
ਪਰ ਕੱਤਣ ਵਾਲੀ ਮੁਟਿਆਰ ਨਹੀ,
ਪੈਸਾ ਵੀ ਹੈ-ਰੁਤਬਾ ਵੀ ਹੈ,
ਪਰ ਵੱਡਿਆਂ ਦਾ ਸਤਿਕਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੀਜ਼ੇ ਬਰਗਰ ਖਾਂਦੇ ਖਾਂਦੇ,
ਅਸੀ ਦੇਸੀ ਖਾਣਾ ਖੋ ਬੈਠੇ,
ਪੱਛਮ ਤਾਂ ਮਿਲਿਆ ਨਈ ਸਾਨੂੰ,
ਅਸੀ ਪੂਰਬ ਤੋਂ ਹੱਥ ਧੋ ਬੈਠੇ,
ਸਰੋਂ ਵੀ ਹੈ-ਮੱਕੀ ਵੀ ਹੈ,
ਪਰ ਖਾਣ ਵਾਲੇ ਪਰਿਵਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਵੇਖ ਕੇ ਕੱਟੀਆਂ ਵੱਢੀਆਂ ਪੋਸ਼ਾਕਾਂ,
ਅਸੀ ਫੁਲਕਾਰੀਆਂ ਲੈਣੀਆਂ ਛੱਡੀਆਂ ਨੇ,
ਮੂੰਹ ਭਾਰ ਨੇ ਡਿੱਗੇ ਜਿਹਨਾਂ,
ਲੋਕਾਂ ਪਿਛੇ ਲੱਗ ਚੁਕੀਆਂ ਅੱਡੀਆਂ ਨੇ,
ਰੰਗ ਵੀ ਹੈ-ਰੂਪ ਵੀ ਹੈ,
ਪਰ ਤਨ ਤੇ ਕੁੜਤੀ ਸਲਵਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੌਪ ਦੇ ਰੌਲੇ ਰੱਪੇ ਵਿੱਚ,
ਅਸੀ ਕਾਫੀਆਂ ਗਾਉਣੀਆਂ ਭੁੱਲ ਗਏ ਆਂ,
ਡਿਸਕੋ ਦੀ ਇਸ ਨੇ ਨੇਰੀ ਵਿੱਚ,
ਅਸੀ ਕੱਖਾਂ ਵਾਂਗੂੰ ਰੁਲ ਗਏ ਆਂ,
ਅੱਜ ਮੀਕਾ ਵੀ ਹੈ-ਜੈਜ਼ੀ ਵੀ ਹੈ,
ਪਰ ਗੁਰਦਾਸ ਜਿਹੇ ਫਨਕਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਐਨਾ ਸਾਡਾ ਕਹਿਣਾ
ਆਪਾਂ,ਇਹ ਆਪਣਾ ਸੱਭਿਆਚਾਰ ਨਹੀ...
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ
ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ....
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ
ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ....
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ.
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ.
Subscribe to:
Posts (Atom)