Sunday, September 13, 2009

ਮਿੱਟਦੀ ਰਾਤ ਦੇ ਦੀਵੇ ਵਾਂਗੂ

ਮਿੱਟਦੀ ਰਾਤ ਦੇ ਦੀਵੇ ਵਾਂਗੂ.......
ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ....
ਤਿੜਕੇ ਘੜੇ ਦੇ ਪਾਣੀ ਵਾਂਗੂ......
ਬੁੰਦ ਬੁੰਦ ਕਰਕੇ ਸੁੱਕ ਜਾਣਾ......
ਕੁਝ ਕਹਿ ਜਾਣੇ ਰਾਜ ਦਿਲਾਂ ਦੇ.....
ਕੁਝ ਨਾਲ ਵੀ ਲੈਕੇ ਤੁੱਰ ਜਾਣਾ.......
ਖੁੱਸ਼ ਹੋਣਾ ਕਇਆਂ ਨੇ...
ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ....
ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ....
ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ..........
ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ....
ਸੋਚਣਾ .....ਕਦੇ ਲੈਣਾ ਸ਼ਾਇਦ ਨਾਂ ਮੇਰਾ.....
ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ....
ਅਖਿਰ ਮਾਰ ਓਡਾਰੀ ਫ਼ੁਰ ਜਾਣਾ......
"ਅੰਮ੍ਰਿਤ" ਨੇ ਏਸ ਜਹਾਨੋਂ ਤੁੱਰ ਜਾਣਾ......

ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ

ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਖੜਕੇ ਵੇਖਿਆ

ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ

ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ

ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ

ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ

ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ ਮਾਂ ਦੀ ਬੁੱਕਲ ਦੇ ਵਿੱਚ ਹੈ
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ

ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ

ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ

' ਅੰਮ੍ਰਿਤ' ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ
ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ