ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ
ਗੁਰੂ ਰੁੱਸ ਜਾਵੇ ਵਡਿਆਂਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ
ਮਾਪਿਆਂ ਦਾ ਦਿਲ ਨਾ ਦੁਖਾਏਓ ਸੋਹਣੇਓ
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ ।
ਗੁਰੂ ਦੀ, ਗਰੀਬ ਦੀ, ਕਿਸੇ ਬਦਨਸੀਬ ਦੀ ਮੂੰਹੋ ਬਦਦੁਆ ਨਾ ਕਢਾਏਓ ਸੋਹਣੇਓ ,
ਲੱਭੀ ਹੋਈ ਚੀਜ਼ ਨਾ ਗਵਾਏਓ ਸੋਹਣੇਓ
ਦੁਨੀਆ ਦਾ ਹਰ ਰਿਸ਼ਤਾ ਮਾਂ ਦਿਆਂ ਪੈਰਾਂ ਸਦਕੇ ਹੈ
ਮਾਂ ਬੋਲੀ ਦਾ ਰੁਤਬਾ ਉਸਦੇ ਸ਼ਾਇਰਾਂ ਸਦਕੇ ਹੈ।
Friday, January 29, 2010
ਇਹ ਆਪਣਾ ਸੱਭਿਆਚਾਰ ਨਹੀ...
ਸੱਜਣ ਵੀ ਹੈ-ਸੱਜਣੀ ਵੀ ਹੈ,
ਪਰ ਪਹਿਲਾਂ ਵਾਲਾ ਪਿਆਰ ਨਹੀ,
ਚਰਖਾ ਵੀ ਹੈ-ਤੰਦ ਵੀ ਹੈ,,,
ਪਰ ਕੱਤਣ ਵਾਲੀ ਮੁਟਿਆਰ ਨਹੀ,
ਪੈਸਾ ਵੀ ਹੈ-ਰੁਤਬਾ ਵੀ ਹੈ,
ਪਰ ਵੱਡਿਆਂ ਦਾ ਸਤਿਕਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੀਜ਼ੇ ਬਰਗਰ ਖਾਂਦੇ ਖਾਂਦੇ,
ਅਸੀ ਦੇਸੀ ਖਾਣਾ ਖੋ ਬੈਠੇ,
ਪੱਛਮ ਤਾਂ ਮਿਲਿਆ ਨਈ ਸਾਨੂੰ,
ਅਸੀ ਪੂਰਬ ਤੋਂ ਹੱਥ ਧੋ ਬੈਠੇ,
ਸਰੋਂ ਵੀ ਹੈ-ਮੱਕੀ ਵੀ ਹੈ,
ਪਰ ਖਾਣ ਵਾਲੇ ਪਰਿਵਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਵੇਖ ਕੇ ਕੱਟੀਆਂ ਵੱਢੀਆਂ ਪੋਸ਼ਾਕਾਂ,
ਅਸੀ ਫੁਲਕਾਰੀਆਂ ਲੈਣੀਆਂ ਛੱਡੀਆਂ ਨੇ,
ਮੂੰਹ ਭਾਰ ਨੇ ਡਿੱਗੇ ਜਿਹਨਾਂ,
ਲੋਕਾਂ ਪਿਛੇ ਲੱਗ ਚੁਕੀਆਂ ਅੱਡੀਆਂ ਨੇ,
ਰੰਗ ਵੀ ਹੈ-ਰੂਪ ਵੀ ਹੈ,
ਪਰ ਤਨ ਤੇ ਕੁੜਤੀ ਸਲਵਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੌਪ ਦੇ ਰੌਲੇ ਰੱਪੇ ਵਿੱਚ,
ਅਸੀ ਕਾਫੀਆਂ ਗਾਉਣੀਆਂ ਭੁੱਲ ਗਏ ਆਂ,
ਡਿਸਕੋ ਦੀ ਇਸ ਨੇ ਨੇਰੀ ਵਿੱਚ,
ਅਸੀ ਕੱਖਾਂ ਵਾਂਗੂੰ ਰੁਲ ਗਏ ਆਂ,
ਅੱਜ ਮੀਕਾ ਵੀ ਹੈ-ਜੈਜ਼ੀ ਵੀ ਹੈ,
ਪਰ ਗੁਰਦਾਸ ਜਿਹੇ ਫਨਕਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪਰ ਪਹਿਲਾਂ ਵਾਲਾ ਪਿਆਰ ਨਹੀ,
ਚਰਖਾ ਵੀ ਹੈ-ਤੰਦ ਵੀ ਹੈ,,,
ਪਰ ਕੱਤਣ ਵਾਲੀ ਮੁਟਿਆਰ ਨਹੀ,
ਪੈਸਾ ਵੀ ਹੈ-ਰੁਤਬਾ ਵੀ ਹੈ,
ਪਰ ਵੱਡਿਆਂ ਦਾ ਸਤਿਕਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੀਜ਼ੇ ਬਰਗਰ ਖਾਂਦੇ ਖਾਂਦੇ,
ਅਸੀ ਦੇਸੀ ਖਾਣਾ ਖੋ ਬੈਠੇ,
ਪੱਛਮ ਤਾਂ ਮਿਲਿਆ ਨਈ ਸਾਨੂੰ,
ਅਸੀ ਪੂਰਬ ਤੋਂ ਹੱਥ ਧੋ ਬੈਠੇ,
ਸਰੋਂ ਵੀ ਹੈ-ਮੱਕੀ ਵੀ ਹੈ,
ਪਰ ਖਾਣ ਵਾਲੇ ਪਰਿਵਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਵੇਖ ਕੇ ਕੱਟੀਆਂ ਵੱਢੀਆਂ ਪੋਸ਼ਾਕਾਂ,
ਅਸੀ ਫੁਲਕਾਰੀਆਂ ਲੈਣੀਆਂ ਛੱਡੀਆਂ ਨੇ,
ਮੂੰਹ ਭਾਰ ਨੇ ਡਿੱਗੇ ਜਿਹਨਾਂ,
ਲੋਕਾਂ ਪਿਛੇ ਲੱਗ ਚੁਕੀਆਂ ਅੱਡੀਆਂ ਨੇ,
ਰੰਗ ਵੀ ਹੈ-ਰੂਪ ਵੀ ਹੈ,
ਪਰ ਤਨ ਤੇ ਕੁੜਤੀ ਸਲਵਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੌਪ ਦੇ ਰੌਲੇ ਰੱਪੇ ਵਿੱਚ,
ਅਸੀ ਕਾਫੀਆਂ ਗਾਉਣੀਆਂ ਭੁੱਲ ਗਏ ਆਂ,
ਡਿਸਕੋ ਦੀ ਇਸ ਨੇ ਨੇਰੀ ਵਿੱਚ,
ਅਸੀ ਕੱਖਾਂ ਵਾਂਗੂੰ ਰੁਲ ਗਏ ਆਂ,
ਅੱਜ ਮੀਕਾ ਵੀ ਹੈ-ਜੈਜ਼ੀ ਵੀ ਹੈ,
ਪਰ ਗੁਰਦਾਸ ਜਿਹੇ ਫਨਕਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਐਨਾ ਸਾਡਾ ਕਹਿਣਾ
ਆਪਾਂ,ਇਹ ਆਪਣਾ ਸੱਭਿਆਚਾਰ ਨਹੀ...
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ
ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ....
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ
ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....
ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ....
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਨੂੰ ਵੀ ਕਰ ਦਿੱਤਾ ਹੈਰਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
ਰੱਬ ਸੋਚੀ ਪੈ ਗਿਆ ਜਾਂ ਚਾਰੇ ਕੱਠੇ ਕਰ ਦਿੱਤੇ
ਗੀਤਾ, ਰਾਮਾਇਣ, ਬਾਈਬਲ ਤੇ ਕੁਰਾਨ ਤੇਰੇ ਖੰਡੇ ਨੇ
ਦੱਬੇ ਕੁਚਲੇ ਲੋਕਾਂ ਵਿੱਚੋਂ ਸੂਰਬੀਰਤਾ ਸੀ ਫੁੱਟ ਪਈ
ਉਹਨਾਂ ਦਬਿਆਂ ਨੂੰ ਦਿੱਤੀ ਜਾਂ ਜੁਬਾਨ ਤੇਰੇ ਖੰਡੇ ਨੇ
ਮਰ ਚੁਕੇ ਲੋਕੀ ਫੇਰ ਮੁੜ ਜੀਣ ਲੱਗ ਪਏ
ਪੰਜਾਂ ਰਾਹੀਂ ਦਿੱਤਾ ਗਿਆਨ ਤੇਰੇ ਖੰਡੇ ਨੇ
ਇਕ ਘੁੰਟ ਪੀ ਕੇ ਚਿੜੀ ਬਾਜਾਂ ਉਤੇ ਟੁੱਟ ਪਈ
ਪਾਣੀ ਨੂੰ ਵੀ ਚਾੜੀ ਐਸੀ ਪਾਨ ਤੇਰੇ ਖੰਡੇ ਨੇ
ਮੌਤ ਨੂੰ ਵੀ ਕੱਚੀਆਂ ਤ੍ਰੇਲੀਆਂ ਸੀ ਆਉਂਦੀਆਂ
ਦੀਪ ਸਿੰਘ ਜਿਹੇ ਸਾਜੇ ਜਾਂ ਜਵਾਨ ਤੇਰੇ ਖੰਡੇ ਨੇ
ਕੱਚੀ ਕੰਧ ਵਿੱਚ ਦੋ ਕਲੀਆਂ ਸੀ ਟੁੱਟ ਗਈਆ
ਟੁੱਟਣ ਨਹੀਂ ਸੀ ਦਿੱਤਾ ਪਰ ਧਿਆਨ ਤੇਰੇ ਖੰਡੇ ਨੇ
ਗੜ੍ਹੀ ਚਮਕੌਰ ਸਦਾ ਯਾਦ ਰਹੂ ਕਰਦੀ
ਜਿਥੇ ਅੰਮ੍ਰਿਤ ਦਾ ਕਰਾਇਆ ਸੀ ਗਿਆਨ ਤੇਰੇ ਖੰਡੇ ਨੇ
ਕੱਲਾ ਕੱਲਾ ਜਾ ਕੇ ਸਵਾ ਲੱਖ ਨਾਲ ਪੈ ਗਿਆ
ਐਸਾ ਇਕ ਛਡਿਆ ਤੂਫਾਨ ਤੇਰੇ ਖੰਡੇ ਨੇ
ਜੁਗਾ ਜੁਗਾ ਤੱਕ ਜਗ ਰਹੂ ਉਥੇ ਝੁਕਦਾ
ਜਿੱਥੇ ਵੀ ਛਡਿਆ ਨਿਸ਼ਾਨ ਤੇਰੇ ਖੰਡੇ ਨੇ
ਲੱਖਾ 'ਇੰਦਰ' ਜਿਹੇ ਤੇਰੇ ਦਰ ਤੇ ਜਦੋਂ ਆਣ ਡਿੱਗੇ
ਪੰਜਾ ਕਕਿਆਂ ਨਾਲ ਦਿੱਤੀ ਸਿੱਖੀ ਸ਼ਾਨ ਤੇਰੇ ਖੰਡੇ ਨੇ
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ.
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ ਤੂੰ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ
ਤਕਦੀਰਾਂ ਕੇ ਪੈਡੇ ਬੜੇ ਅਜੀਬ ਨੇ
ਗਮਾ ਦੀ ਪੰਡ ਹੇਠ ਵੀ ਮੁਸਕਾਉਣਾ ਪੈਂਦਾ ਹੈ.
ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ
ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ,
ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ,
ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ,
ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ,
ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ ,
ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ,
ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ,
ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ,
ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ,
ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ,
ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ,
ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ,
ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ,
"ਅੰਮ੍ਰਿਤ" ਛੜੇ ਬੰਦੇ ਨੂੰ ਸਿਆਲ ਤੰਗ ਕਰਦਾ..
ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ,
ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ,
ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ,
ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ ,
ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ,
ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ,
ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ,
ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ,
ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ,
ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ,
ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ,
ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ,
"ਅੰਮ੍ਰਿਤ" ਛੜੇ ਬੰਦੇ ਨੂੰ ਸਿਆਲ ਤੰਗ ਕਰਦਾ..
ਇਹ ਦੁਨਿਆ ਨਈ ਦਿਲਦਾਰਾਂ ਦੀ
ਲੱਖ ਧੋਖੇ ਖਾ ਕੇ ਵੇਖ ਲਿਆ,,
ਲੱਖ ਮਿੱਨਤਾਂ ਪਾ ਕੇ ਵੇਖ ਲਿਆ...
ਇੱਕ ਵਾਰ ਨਈ ਅਸੀਂ ਕਈ ਵਾਰੀ,,
ਖੁਦ ਨੂੰ ਅਜ਼ਮਾ ਕੇ ਵੇਖ ਲਿਆ...
ਇਹ ਦੁਨਿਆ ਨਈ ਦਿਲਦਾਰਾਂ ਦੀ,,
ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...
ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,
ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ
ਲੱਖ ਮਿੱਨਤਾਂ ਪਾ ਕੇ ਵੇਖ ਲਿਆ...
ਇੱਕ ਵਾਰ ਨਈ ਅਸੀਂ ਕਈ ਵਾਰੀ,,
ਖੁਦ ਨੂੰ ਅਜ਼ਮਾ ਕੇ ਵੇਖ ਲਿਆ...
ਇਹ ਦੁਨਿਆ ਨਈ ਦਿਲਦਾਰਾਂ ਦੀ,,
ਨਈ ਲੱਭਦਾ ਏਥੇ ਸੱਚਾ ਪਿਆਰ ਕਦੇ...
ਹੁਣ ਹੋ ਗਿਆ ਯਕੀਨ ਇੱਸ ਗੱਲ ਦਾ ਵੀ,,
ਪਹਿਲਾਂ ਕੀਤਾ ਨਾ ਸੀ ਇਤਬਾਰ ਕਦੇ
ਚੰਨਾ ਮੈਂ ਤੇਰੀ ਖੈਰ ਮੰਗਦੀ
ਵੇ ਮੈਂ ਅੱਡ ਕੇ ਖੁਦਾ ਦੇ ਅਗੇ ਪੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਅੱਖੀਆਂ ਮਿਲਾਕੇ ਹੁਣ ਮੁੱਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੇ ਚੀਜ ਦੀ ਨਾ ਲੋੜ ਵੇ
ਤੇਰੇ ਇਸ਼ਕ ਬਣਾ ਈ ਦਿਤਾ ਝੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਬੁੱਲੀਆਂ ਚ ਨੋਂ ਤੇਰਾ ਅੱਖੀਆਂ ਚ ਤੂੰ ਵੇ
ਜਿੱਧਰ ਨੂੰ ਵੇਖਾਂ ਮੈਨੂੰ ਦਿਸੇ ਤੇਰਾ ਮੂੰਹ
ਰਹਿੰਦਾ ਝੂਰਦਾ ਵਣਾਂ ਚ ਰੁੱਖ ਕੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਪੱਤਣਾਂ ਚੋਂ ਲੰਗੇ ਪਾਣੀ ਪਿੱਛੇ ਨਹੀਓ ਮੁੜਦੇ
ਟੁਟੇ ਹੋਏ ਦਿਲ ਕਦੇ ਮੁੱੜਕੇ ਨਾਂ ਜੁੜਦੇ
ਰੋਗ ਪਿਆਰ ਦਾ ਹੈ ਡਾਹਢਾ ਇਹ ਅੱਵਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਤੇਰੀ ਦੀਦ ਵਾਸਤੇ ਮੈਂ ਗਲ਼ੀ ਵਿਚੋਂ ਲੰਗਦੀ
ਸੁੱਖ ਮੈਂ ਥਰੀਕੇ ਤੇਰੀ ਹਰ ਵੇਲੇ ਮੰਗਦੀ
ਦੇਦੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ....
ਚੰਨਾ ਮੈਂ ਤੇਰੀ ਖੈਰ ਮੰਗਦੀ.......
ਚੰਨਾ ਮੈਂ ਤੇਰੀ ਖੈਰ ਮੰਗਦੀ
ਤੈਨੂੰ ਉਮਰ ਲਾਵੇ ਵੇ ਮੇਰੀ ਅੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਅੱਖੀਆਂ ਮਿਲਾਕੇ ਹੁਣ ਮੁੱਖ ਨਾ ਤੂੰ ਮੋੜ ਵੇ
ਤੇਰੇ ਬਿਨਾ ਮੈਨੂੰ ਕਿਸੇ ਚੀਜ ਦੀ ਨਾ ਲੋੜ ਵੇ
ਤੇਰੇ ਇਸ਼ਕ ਬਣਾ ਈ ਦਿਤਾ ਝੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਬੁੱਲੀਆਂ ਚ ਨੋਂ ਤੇਰਾ ਅੱਖੀਆਂ ਚ ਤੂੰ ਵੇ
ਜਿੱਧਰ ਨੂੰ ਵੇਖਾਂ ਮੈਨੂੰ ਦਿਸੇ ਤੇਰਾ ਮੂੰਹ
ਰਹਿੰਦਾ ਝੂਰਦਾ ਵਣਾਂ ਚ ਰੁੱਖ ਕੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਪੱਤਣਾਂ ਚੋਂ ਲੰਗੇ ਪਾਣੀ ਪਿੱਛੇ ਨਹੀਓ ਮੁੜਦੇ
ਟੁਟੇ ਹੋਏ ਦਿਲ ਕਦੇ ਮੁੱੜਕੇ ਨਾਂ ਜੁੜਦੇ
ਰੋਗ ਪਿਆਰ ਦਾ ਹੈ ਡਾਹਢਾ ਇਹ ਅੱਵਲਾ
ਚੰਨਾ ਮੈਂ ਤੇਰੀ ਖੈਰ ਮੰਗਦੀ
ਤੇਰੀ ਦੀਦ ਵਾਸਤੇ ਮੈਂ ਗਲ਼ੀ ਵਿਚੋਂ ਲੰਗਦੀ
ਸੁੱਖ ਮੈਂ ਥਰੀਕੇ ਤੇਰੀ ਹਰ ਵੇਲੇ ਮੰਗਦੀ
ਦੇਦੇ ਪਿਆਰ ਦੀ ਨਿਸ਼ਾਨੀ ਮੈਨੂੰ ਛੱਲਾ
ਚੰਨਾ ਮੈਂ ਤੇਰੀ ਖੈਰ ਮੰਗਦੀ....
ਚੰਨਾ ਮੈਂ ਤੇਰੀ ਖੈਰ ਮੰਗਦੀ.......
ਖਤ ਲਿਖਿਆ ਯਾਰ ਆਪਣੇ ਨੂੰ
ਖਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ |
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ..
ਉਂਗਲ ਵੱਡ ਕੇ ਕਲਮ ਤਿਆਰ ਕੀਤੀ,
ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ..
ਖੂਨ ਆਪਣੇ ਜਿਗਰ ਦਾ ਕਢ੍ਕੇ,
ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ.,
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ
ਅਸੀਂ ਹੰਝੂਆਂ ਦਾ ਤੁਪਕਾ
ਵਿੱਚ ਰਲਾ ਦਿੱਤਾ..
ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ,
ਪਰ ਸਨੂੰ ਤੇਰੀ ਯਾਦ ਨੇ
ਤੜਪਾ ਦਿੱਤਾ |
ਕਿੰਨੇ ਫ਼ੱਟ ਮੇਰੇ ਦਿਲ ਉੱਤੇ
ਕਿੰਨੇ ਫ਼ੱਟ ਮੇਰੇ ਦਿਲ ਉੱਤੇ, ਕਿੰਨੇ ਵਾਰ ਹੋਏ ਪਿੱਠ ਉੱਤੇ ....
ਕੱਲਾ ਕੱਲਾ ਗਮ ਇੱਕ ਗਮ-ਖਾਰ ਹੋ ਕੇ ਸਹਿ ਗਿਆ ....
ਤੇਰੀ ਵਾਪਸੀ ਦੀ ਇੰਤਜ਼ਾਰ ਵਿੱਚ ਬੈਠਾ ਬੈਠਾ....
ਨੀ ਮੈਂ ਖੁਸ਼ੀਆਂ ਦੇ ਲਈ ਇੰਤਜ਼ਾਰ ਹੋ ਕੇ ਰਹਿ ਗਿਆ ....
ਉਹਨਾਂ ਨੇ ਲਿਖਾਏ ਮੈਥੋਂ ਖੌਰੇ ਕਿੰਨੇ ਹੀ ਪੈਗਾਮ ਨੇ ...
ਝੂਠੇ ਸੱਚੇ ਸਿਰ ਜਿਹੜੇ ਲੱਖਾਂ ਇਲਜ਼ਾਮ ਨੇ ....
ਖਰਚੀ ਵਫ਼ਾ ਤੇ ਡਰਾਅ ਨਿਕਲਿਆ ਬੇਵਫ਼ਾਈ ਦਾ ....
ਖੌਰੇ ਤਾਂਹੀਓ ਅੱਜ "ਅੰਮ੍ਰਿਤ" ਗੁਨਾਹਗਾਰ ਹੋ ਕੇ ਰਹਿ ਗਿਆ ....
ਕੱਲਾ ਕੱਲਾ ਗਮ ਇੱਕ ਗਮ-ਖਾਰ ਹੋ ਕੇ ਸਹਿ ਗਿਆ ....
ਤੇਰੀ ਵਾਪਸੀ ਦੀ ਇੰਤਜ਼ਾਰ ਵਿੱਚ ਬੈਠਾ ਬੈਠਾ....
ਨੀ ਮੈਂ ਖੁਸ਼ੀਆਂ ਦੇ ਲਈ ਇੰਤਜ਼ਾਰ ਹੋ ਕੇ ਰਹਿ ਗਿਆ ....
ਉਹਨਾਂ ਨੇ ਲਿਖਾਏ ਮੈਥੋਂ ਖੌਰੇ ਕਿੰਨੇ ਹੀ ਪੈਗਾਮ ਨੇ ...
ਝੂਠੇ ਸੱਚੇ ਸਿਰ ਜਿਹੜੇ ਲੱਖਾਂ ਇਲਜ਼ਾਮ ਨੇ ....
ਖਰਚੀ ਵਫ਼ਾ ਤੇ ਡਰਾਅ ਨਿਕਲਿਆ ਬੇਵਫ਼ਾਈ ਦਾ ....
ਖੌਰੇ ਤਾਂਹੀਓ ਅੱਜ "ਅੰਮ੍ਰਿਤ" ਗੁਨਾਹਗਾਰ ਹੋ ਕੇ ਰਹਿ ਗਿਆ ....
ਜੇ ਉਹਨੂੰ ਖ਼ਤ ਕੋਈ ਪਾਵੇ
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,"ਅੰਮ੍ਰਿਤ" ਕਰਦਾ ਆਰਾਮ ਲਿਖ ਦੇਣਾ।
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,"ਅੰਮ੍ਰਿਤ" ਕਰਦਾ ਆਰਾਮ ਲਿਖ ਦੇਣਾ।
ਕਈ ਤੀਰਾਂ ਤੋਂ ਡਰਦੇ ਨੇ
ਕਈ ਤੀਰਾਂ ਤੋਂ ਡਰਦੇ ਨੇ,
ਕਈ ਤਲਵਾਰਾਂ ਤੋਂ ਡਰਦੇ ਨੇ,
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ,
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿੰਦਗੀ ਵਿੱਚ,
ਅਜਿਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ,
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.
ਕਈ ਤਲਵਾਰਾਂ ਤੋਂ ਡਰਦੇ ਨੇ,
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ,
ਬਹੁਤ ਤੇਜ ਚਲਦੇ ਨੇ ਕੁਝ ਲੋਕ ਜਿੰਦਗੀ ਵਿੱਚ,
ਅਜਿਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ,
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....
ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.
ਮੈਂ ਜਿੱਥੇ ਵੀ ਹਾਂ ਠੀਕ ਹਾਂ
ਮੈਂ ਜਿੱਥੇ ਵੀ ਹਾਂ ਠੀਕ ਹਾਂ,
ਤੂੰ ਉੱਥੇ ਹੀ ਰਹਿ ਨੀ,
ਖੁਦ ਜਾਣ ਦੀ ਸੀ ਕਾਹਲੀ ਤੈਨੂੰ,
ਹੁਣ ਮਜਬੂਰੀ ਤਾਂ ਨਾ ਕਹਿ ਨੀ,
ਜੇ ਤੈਨੂੰ ਮਿਲੇ ਦੁੱਖ ਤੈਥੋਂ ਝੱਲਿਆ ਵੀ ਨੀ ਜਾਣਾ,
ਇਹ 'ਅੰਮ੍ਰਿਤ' ਦਾ ਹੀ ਦਿਲ ਸੀ ਜੋ ਗਿਆ ਸਭ ਸਹਿ ਨੀ..........
ਤੂੰ ਉੱਥੇ ਹੀ ਰਹਿ ਨੀ,
ਖੁਦ ਜਾਣ ਦੀ ਸੀ ਕਾਹਲੀ ਤੈਨੂੰ,
ਹੁਣ ਮਜਬੂਰੀ ਤਾਂ ਨਾ ਕਹਿ ਨੀ,
ਜੇ ਤੈਨੂੰ ਮਿਲੇ ਦੁੱਖ ਤੈਥੋਂ ਝੱਲਿਆ ਵੀ ਨੀ ਜਾਣਾ,
ਇਹ 'ਅੰਮ੍ਰਿਤ' ਦਾ ਹੀ ਦਿਲ ਸੀ ਜੋ ਗਿਆ ਸਭ ਸਹਿ ਨੀ..........
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|
ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|
ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|
ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|
ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|
ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|
ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|
ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ|
Subscribe to:
Posts (Atom)