Friday, January 29, 2010

ਇਹ ਆਪਣਾ ਸੱਭਿਆਚਾਰ ਨਹੀ...

ਸੱਜਣ ਵੀ ਹੈ-ਸੱਜਣੀ ਵੀ ਹੈ,
ਪਰ ਪਹਿਲਾਂ ਵਾਲਾ ਪਿਆਰ ਨਹੀ,
ਚਰਖਾ ਵੀ ਹੈ-ਤੰਦ ਵੀ ਹੈ,,,
ਪਰ ਕੱਤਣ ਵਾਲੀ ਮੁਟਿਆਰ ਨਹੀ,
ਪੈਸਾ ਵੀ ਹੈ-ਰੁਤਬਾ ਵੀ ਹੈ,
ਪਰ ਵੱਡਿਆਂ ਦਾ ਸਤਿਕਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੀਜ਼ੇ ਬਰਗਰ ਖਾਂਦੇ ਖਾਂਦੇ,
ਅਸੀ ਦੇਸੀ ਖਾਣਾ ਖੋ ਬੈਠੇ,
ਪੱਛਮ ਤਾਂ ਮਿਲਿਆ ਨਈ ਸਾਨੂੰ,
ਅਸੀ ਪੂਰਬ ਤੋਂ ਹੱਥ ਧੋ ਬੈਠੇ,
ਸਰੋਂ ਵੀ ਹੈ-ਮੱਕੀ ਵੀ ਹੈ,
ਪਰ ਖਾਣ ਵਾਲੇ ਪਰਿਵਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਵੇਖ ਕੇ ਕੱਟੀਆਂ ਵੱਢੀਆਂ ਪੋਸ਼ਾਕਾਂ,
ਅਸੀ ਫੁਲਕਾਰੀਆਂ ਲੈਣੀਆਂ ਛੱਡੀਆਂ ਨੇ,
ਮੂੰਹ ਭਾਰ ਨੇ ਡਿੱਗੇ ਜਿਹਨਾਂ,
ਲੋਕਾਂ ਪਿਛੇ ਲੱਗ ਚੁਕੀਆਂ ਅੱਡੀਆਂ ਨੇ,
ਰੰਗ ਵੀ ਹੈ-ਰੂਪ ਵੀ ਹੈ,
ਪਰ ਤਨ ਤੇ ਕੁੜਤੀ ਸਲਵਾਰ ਨਹੀ;
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...
ਪੌਪ ਦੇ ਰੌਲੇ ਰੱਪੇ ਵਿੱਚ,
ਅਸੀ ਕਾਫੀਆਂ ਗਾਉਣੀਆਂ ਭੁੱਲ ਗਏ ਆਂ,
ਡਿਸਕੋ ਦੀ ਇਸ ਨੇ ਨੇਰੀ ਵਿੱਚ,
ਅਸੀ ਕੱਖਾਂ ਵਾਂਗੂੰ ਰੁਲ ਗਏ ਆਂ,
ਅੱਜ ਮੀਕਾ ਵੀ ਹੈ-ਜੈਜ਼ੀ ਵੀ ਹੈ,
ਪਰ ਗੁਰਦਾਸ ਜਿਹੇ ਫਨਕਾਰ ਨਹੀ,
ਇਹ ਕਿਹੜੇ ਪਾਸੇ ਤੁਰ ਪਏ ਆਪਾਂ,
ਇਹ ਆਪਣਾ ਸੱਭਿਆਚਾਰ ਨਹੀ...

0 comments:

Post a Comment