ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
Monday, February 22, 2010
ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ
ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ
ਇਹਦੇ ਵਿਚੋਂ ਉਹ ਸਰੂਰ ਹੁਣ ਆਉਂਦਾ ਨਹੀਂ ।
ਮੇਰੇ ਵਿਹੜੇ ਦੇ ਬ੍ਰਿਖ ਤੇ ਬੈਠਾ ਹੋਇਆ ਪਰਿੰਦਾ
ਹੁਣ ਕਾਹਤੋਂ ਪਹਿਲਾਂ ਜਿਹਾ ਇਹ ਗਾਉਂਦਾ ਨਹੀਂ ।
ਘਰਾਂ ਅੰਦਰ ਕੁਰਸੀਆਂ ਦੀ ਕਮੀ ਨਹੀਂ ਕੋਈ
ਇਹਨਾਂ ਉਪਰ ਬੈਠਣ ਵਾਲਾ ਕੋਈ ਆੳਂਦਾ ਨਹੀਂ ।
ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ
ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ ।
ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ
ਜਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ ।
ਇਹਦੇ ਵਿਚੋਂ ਉਹ ਸਰੂਰ ਹੁਣ ਆਉਂਦਾ ਨਹੀਂ ।
ਮੇਰੇ ਵਿਹੜੇ ਦੇ ਬ੍ਰਿਖ ਤੇ ਬੈਠਾ ਹੋਇਆ ਪਰਿੰਦਾ
ਹੁਣ ਕਾਹਤੋਂ ਪਹਿਲਾਂ ਜਿਹਾ ਇਹ ਗਾਉਂਦਾ ਨਹੀਂ ।
ਘਰਾਂ ਅੰਦਰ ਕੁਰਸੀਆਂ ਦੀ ਕਮੀ ਨਹੀਂ ਕੋਈ
ਇਹਨਾਂ ਉਪਰ ਬੈਠਣ ਵਾਲਾ ਕੋਈ ਆੳਂਦਾ ਨਹੀਂ ।
ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ
ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ ।
ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ
ਜਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ ।
ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ
ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ
ਮਹਿੰਗਾ ਹਿਜਰ ਕਿਸੇ ਦਾ ਹੰਝੂਆਂ ਵਿਚ ਡਬੋ ਜਾਈਏ ।
ਪੰਛੀ ਦੀ ਪਰਵਾਜ਼ ਜਹੀ ਹੁਣ ਹਿੰਮਤ ਨਹੀਂ ਰਹੀ
ਮਜਬੂਰੀ ਹੈ ਇਸ ਦਿਲ ਦੀ ਰੁੱਖਾਂ ਵਾਂਗ ਖਲੋ ਜਾਈਏ ।
ਉਹ ਰੁਝਿਆ ਹੋਇਆ ਵਿਚ ਖਾਤਿਰਦਾਰੀ ਹੋਰਾਂ ਦੀ
ਚੁਪ ਚੁਪੀਤੇ ਮਹਿਫਲ ਚੋਂ ਚਲੋ ਹੁਣ ਰੁਖਸਤ ਹੋ ਜਾਈਏ ।
ਸਾਡੇ ਹਿੱਸੇ ਦਾ ਹਵਾ ਦਾ ਬੁੱਲਾ ਕਿਧਰੇ ਪਿਛੇ ਰਹਿ ਗਿਆ
ਕਾਹਤੋਂ ਐਵੈਂ ਖੁੱਲੇ ਰੱਖੀਏ ਚਲੋ ਦਰਵਾਜੇ ਢੋ ਜਾਈਏ ।
ਸਭ ਗੱਲਾਂ ਨਹੀਂ ਨਸ਼ਰ ਕਰੀ ਦੀਆਂ ਐਵੈਂ ਹੀ ਦਿਲ ਪਾਗਲਾ
ਕੁਝ ਅਫਸਾਨੇ ਚੋਰੀ ਚੋਰੀ ਲਿਖਕੇ ਕਿਤੇ ਲੁਕੋ ਜਾਈਏ ।

ਆ ਨੀ ਕੁੜੀਏ ਆ ਚਿੜੀਏ ਮੈ ਤੇਰਾ ਦਰਦ ਵੰਡਾਵਾਂ ਨੀ

ਤੇਰੇ ਮੋਤੀਆਂ ਤੋਂ ਮਹਿੰਗੇ ਹੰਝੂਆਂ ਦਾ ਮੈ ਕੀ ਮੁੱਲ ਪਾਵਾਂ ਨੀ
ਆਪਣੇ ਲਈ ਕੁਝ ਨਾ ਮੰਗੇ ਜੱਗ ਸਾਰੇ ਲਈ ਖੈਰਾਂ ਨੀ
ਤਾਂ ਵੀ ਤੇਰੇ ਹਿੱਸੇ ਕਿਉ ਆਵਣ ਜੱਗ ਦੀਆਂ ਜਹਿਰਾਂ ਨੀ
ਜਹਿਰ ਪੀਕੇ ਸਿਵ ਜੀ ਨੀਲ ਕੰਠ ਅਖਵਾਏ
ਜਹਿਰ ਪੀਣ ਵਾਲੀਏ ਕੀ ਤੈਨੂੰ ਆਖ ਬੁਲਾਵਾਂ ਨੀ
ਜੇਕਰ ਤੂੰ ਨਾ ਹੁੰਦੀ ਤਾਂ ਹੋਣੀ ਨਹੀ ਸੀ ਬੰਦੇ ਜਾਤ ਕੁੜੇ
ਜੋ ਕਹਿਣ ਹੁਣ ਤੈਨੂੰ ਤੇਰੀ ਜੁੱਤੀ ਬਰਾਬਰ ਔਕਾਤ ਕੁੜੇ
ਤੇਰੀ ਕੁੱਖ ਤੋਂ ਬਣੇ ਇਸ ਜੱਗ ਨੂੰ
ਮੈਂ ਕੀ ਕਹਿਕੇ ਦੱਸ ਸਮਝਾਵਾਂ ਨੀ
ਤੇਰੇ ਵਰਗਾ ਕੌਣ ਹੈ ਜੱਗ ਤੇ ਤੂੰ ਹੱਸਕੇ ਦੁੱਖ ਲਕੋਵੇਂ ਨੀ
ਜਦੋਂ ਦਰਦ ਸਹਿ ਨਹੀ ਹੁੰਦਾ ਤੂੰ ਧੂਏ ਦੇ ਪੱਜ ਰੋਵੇਂ ਨੀ
ਤੂੰ ਕੁੜੀਏ ਸਿ਼ਫਤਾਂ ਦਾ ਪੁੰਜ ਹੈ
ਤੇਰੀ ਕਿਹੜੀ ਸਿਫਤ ਸੁਨਾਵਾਂ ਨੀ
ਚੱਲ ਇਹ ਕੰਮ ਚੰਗਾ ਹੋਇਆ ਜੋ ਤੂੰ ਕਰੇ ਪੜਾਈਆਂ ਨੀ
ਸਮਝਦਾਰ ਹੋਕੇ ਖਤਮ ਕਰ ਸਕੇਗੀ ਕੁੱਲ ਬੁਰਾਈਆਂ ਨੀ
ਤੂੰ ਜਿੱਥੇ ਜਾਂਵੇ ਤੇਰੀ ਫਤਿਹ ਕਰੇ ਕੰਮ
ਮੈਂ ਹੱਥ ਜੋੜ ਰੱਬ ਤੋਂ ਇਹੋ ਚਾਹਵਾਂ ਨੀ
ਬੰਨ ਕਮਰ ਚੁੱਕ ਹੁਣ ਤੇ ਤਲਵਾਰ ਬਣਜਾ ਰਾਣੀ ਝਾਂਸੀ ਦੀ
ਜੁਲਮਾਂ ਗੁਨਾਹਾਂ ਨੂੰ ਲਾਅ ਦੇ ਫਾਹੇ ਬਣਕੇ ਰੱਸੀ ਫਾਂਸੀ ਦੀ
ਰਮਨ ਸੰਧੂ ਕਹੇ ਸਾਇਦ ਸੁਧਰ ਜਾਵੇ
ਰੂਹ ਪਾਪੀ ਮੇਰੀ ਬਣ ਤੇਰਾ ਪਰਛਾਵਾਂ ਨੀ

ਸਰਕਾਰ ਕਰਦੀ ਦਾਅਵੇ ਜਿਹੜੇ ਭੁੱਲਕੇ ਵੀ ਪੁਗਾਵੇ ਨਾ
ਮੈਂ ਚਾਹਵਾਂ ਸਭ ਦਾ ਫਾਇਦਾ ਨਾ ਲੋਚਾਂ ਨੁਕਸਾਨ
ਰੱਬ ਤੋਂ ਬਿਨਾਂ ਨਾ ਡਰਾਂ ਕਿਸੇ ਹੋਰ ਤੋਂ ਬੇਈਮਾਨ
ਰੱਖਦਾ ਹਾਂ ਬਾਗੀ ਸੋਚ ਮੈਂ ਹਾਂ ਨਵਾਂ ਨੌਜਵਾਨ
ਸਭ ਮੇਰੇ ਲਈ ਨੇ ਇੱਕੋ ਮੈਂ ਸਾਰੇ ਧਰਮਾਂ ਨੂੰ ਹਾਂ ਮੰਨਦਾ
ਭੂਤ ਪ੍ਰੇਤ ਵਹਿਮ ਭਰਮ ਤੇ ਪਾਖੰਡੀਆਂ ਨੂੰ ਮੈ ਹਾਂ ਭੰਡਦਾ
ਮੰਗਾਂ ਸਭ ਦੀਆਂ ਖੈਰਾਂ ਮੈ ਜਿਸ ਪਾਸਿਓ ਵੀ ਹਾਂ ਲੰਘਦਾ
ਮਰ ਜਾਵਾਂ ਬੇਸ਼ੱਕ ਸਦਾ ਰਹੂ ਸੱਚ ਦੀ ਖੰਘ ਵਿੱਚ ਖੰਘਦਾ
ਸੱਚ ਦੀ ਹਰ ਸੌਗਾਤ ਕਰਾਂ ਮੈ ਮਰਕੇ ਤੇ ਹੱਸਕੇ ਪ੍ਰਵਾਨ
ਮੈ ਵਿਰੋਧ ਵਿੱਚ ਹਾਂ ਭਰੂਣ ਹੱਤਿਆਂ ਤੇ ਦਾਜ ਦਹੇਜ ਦੇ
ਪਾਲ ਕੇ ਪੁੱਤਰ ਨੂੰ ਮਾਪੇ ਵਿਆਹ ਵਾਲੀ ਮੰਡੀ ਚੋ ਵੇਚਦੇ
ਆਪਣੇ ਘਰ ਵੀ ਹੈ ਧੀ ਜਰਾ ਸੋਚਕੇ ਨਹੀ ਹਾਏ ਦੇਖਦੇ
ਕਹਿੰਦੇ ਕੀ ਕਸੂਰ ਬੰਦੇ ਦਾ ਇਹ ਕੰਮ ਨੇ ਸਾਰੇ ਲੇਖ ਦੇ
ਪੈਸੇ ਨਾਲ ਪੱਕੀ ਹੁੰਦੀ ਵੇਖੀਏ ਅੱਜ ਰਿਸਤੇ ਦੀ ਜੁਬਾਨ
ਸਰਕਾਰ ਕਰਦੀ ਦਾਅਵੇ ਜਿਹੜੇ ਭੁੱਲਕੇ ਵੀ ਪੁਗਾਵੇ ਨਾ
ਕਰਜੇ ਥੱਲੇ ਮਰ ਕੇ ਕਿਸਾਨ ਦੇਖਿਓ ਬੱਚ ਜਾਵੇ ਨਾ
ਨੋਟ ਲਏ ਤੋਂ ਬਿਨਾਂ ਅੱਜ ਕੱਲ ਕੋਈ ਲੋਕੋ ਵੋਟ ਪਾਵੇ ਨਾ
ਪੋਲਿੰਗ ਬੂਥ ਤੇ ਨਾ ਜਾਵੇ ਜਦ ਤੱਕ ਸ਼ਰਾਬ ਪਿਆਵੇ ਨਾ
ਪੈਸੇ ਵਾਲੇ ਦੀ ਗੱਡੀ ਜੱਗ ਤੇ ਪੂਰੀ ਦੌੜਦੀ ਹੈ ਜੱਜਮਾਨ
ਸਿੱਖ ਪੰਥ ਨੂੰ ਭੁੱਲੀ ਜਾਣ ਦੇਖੋ ਇਹ ਲੋਕ ਅਣਜਾਨ ਜੀ
ਜੋ ਕੰਨਾਂ ਵਿੱਚ ਮਾਰਨ ਫੂਕਾਂ ਉਹਨਾਂ ਦਾ ਗੁਣ ਗਾਣ ਜੀ
ਰਾਹ ਭੁੱਲਕੇ ਸੱਚ ਖੰਡ ਸਾਹਿਬ ਦਾ ਡੇਰਿਆਂ ਨੂੰ ਜਾਣ ਜੀ
ਲੰਗਰ ਘਰ ਦੇ ਛੱਡ ਪ੍ਰਸ਼ਾਦੇ ਟੋਕਣ ਤੇ ਲੰਗਰ ਖਾਣ ਜੀ
ਕੀ ਸੱਚ ਤੇ ਕੀ ਹੈ ਪਾਖੰਡ ਲੋਕਾਂ ਨੂੰ ਭੁੱਲ ਗਈ ਏ ਪਹਿਚਾਣ
ਸੁਣ ਲੈਣ ਚਾਹੁੰਦੇ ਜੋ ਪੰਜਾਬੀ ਦੀ ਜਵਾਨੀ ਖਤਮ ਕਰਨਾ
ਜਦੋ ਆ ਗਏ ਸਾਡੇ ਅੜਿੱਕੇ ਅਸੀ ਤੇ ਗੋਡੇ ਹੇਠ ਹੈ ਧਰਨਾ
ਸਾਡੇ ਖੂਨ ਚੋ ਮੁੱਢੋ ਅਣਖ ਲਈ ਮਾਰਦੋ ਜਾਂ ਫਿਰ ਮਰਨਾ
ਬੰਦ ਕਰੋ ਨਸ਼ੇ ਤੇ ਗੰਦ ਦੀ ਬਲੈਕ ਨੂੰ ਅਸੀ ਨਹੀ ਜਰਨਾ
ਪਿਆਰ ਨਾਲ ਫੁੱਲ ਵਰਗਾ ਗੁੱਸਾ ਬਣ ਜਾਂਦਾ ਹਾਂ ਕ੍ਰਿਪਾਨ
ਅਸੀ ਰਹੀਏ ਪਿਆਰ ਨਾਲ ਸਭ ਨੂੰ ਵੰਡਦੇ ਹਾਂ ਪਿਆਰ
ਦੇਖੀ ਕੋਈ ਮਿਲਾਵੇ ਨਾ ਰੱਬਾ ਸਾਡੇ ਪਿਆਰ ਵਿੱਚ ਖਾਰ
ਸਾਨੂੰ ਪਿਆਰ ਯਾਰ ਤੇ ਏਨਾ ਜਿੰਨਾ ਰੱਬ ਉਤੇ ਇਤਬਾਰ
ਸੱਚੇ ਮਾਰਗ ਤੇ ਚੱਲੋ ਕਰਦਾ ਹਰ ਇੱਕ ਨੂੰ ਸੰਧੂ ਪੁਕਾਰ
ਫਿਰ ਪਛਤਾਇਆ ਵੀ ਨਹੀ ਜਾਣਾ ਜਦੋ ਛੱਡਣਾ ਜਹਾਨ

ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ
ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ ।
ਬਚ ਕੇ ਰਹਿ ਮੇਰੇ ਯਾਰ ਗ਼ਰੀਬ ਦੀਆਂ ਬਦ-ਦੁਆਵਾਂ ਤੋਂ ।
ਠੱਗੀ, ਧੋਖੇ ਨਾਲ ਤੂੰ ਬਹੁਤ ਸਹੂਲਤ ਪਾ ਲਈ ਹੈ,
ਜਾਏਂਗਾ ਠੁੰਗਿਆ ਆਖਿ਼ਰ ਤੂੰ ਪਾਪਾਂ ਦੇ ਕਾਵਾਂ ਤੋਂ ।
ਧਰਮੀ ਬਾਣੇ ਹੇਠ ‘ਸ਼ੈਤਾਨ’ ਲੁਕੋਈ ਬੈਠੈਂ ਤੂੰ,
ਕਪਟ ਲੁਕੋਅ ਨਈਂ ਹੋਣਾ ਚਾਨਣ ਦੀਆਂ ਸ਼ੁਆਵਾਂ ਤੋਂ ।
ਮਾਇਆ ਦਾ ਰੰਗ ਸਮਝ ਪੱਕਾ ਤੂੰ ਮਨ ਨੂੰ ਚਾੜ੍ਹ ਲਿਆ,
ਰਹਿ ਗਿਆ ਗਿਆਨ-ਵਿਹੂਣਾ ਕੁਦਰਤ ਦੀਆਂ ਅਦਾਵਾਂ ਤੋਂ ।
ਉਹਨਾਂ ਦੇ ਲਈ ਪੂਜਾ ਅਤੇ ਸਰਾਧ ਅਡੰਬਰ ਨੇ,
ਲਈਆਂ ਨਹੀਂ ਅਸੀਸਾਂ ਜਿਨ੍ਹਾਂ ਜਿਉਂਦੀਆਂ ਮਾਵਾਂ ਤੋਂ ।
ਕੂਕ ਕੋਇਲ ਦੀ ਮਿੱਠਤ ਨੂੰ ਤੂੰ ਜੀਭ ਛੁਹਾਈ ਨਾ,
ਸਿੱਖ ਲਿਆ ਧੂਮ-ਧੜੱਕਾ ਕਾਂ-ਕਾਂ ਕਰਦੇ ਕਾਵਾਂ ਤੋਂ ।
ਤਾਣਾ-ਬਾਣਾ ਉਲਝ ਗਿਆ ਰੱਬ ਬਾਹਲੇ ਬਣ ਗਏ ਨੇ,
ਹੋਣ ਲਗ ਪਏ ਕਤਲ ਭਰਾ ਹੀ ਰੋਜ਼ ਭਰਾਵਾਂ ਤੋਂ ।
ਲਗ ਪਏ ਅੰਨ੍ਹੇ ਵੰਡਣ ਸੀਰਨੀ ਮੁੜ-ਮੁੜ ਘਰਦਿਆਂ ਨੂੰ,
ਮਿਲਣ ਡਿਗਰੀਆਂ ਬਿਨਾਂ ਹੀ ਲੰਘੇ ਪਾਰ ਪੜਾਵਾਂ ਤੋਂ ।
ਅਪਣੇ ਘਰ ਵਿਚ ਧੀ ਦਾ ਜੰਮਣਾ ਜਿਸ ਨੂੰ ਭਾਉਂਦਾ ਨਈਂ,
ਨੂੰਹ ਭਾਲ਼ੇ ਬਿਨ ਪਰ੍ਹਾ ‘ਚ ਦਿੱਤੀਆਂ ਧੀ ਦੀਆਂ ਲਾਵਾਂ ਤੋਂ ।
ਹੱਕ ਬਿਗਾਨਾ ਮਾਰਨ ਲਈ ਸਭ ਅਸਤਰ ਬਣ ਬੈਠੇ,
ਲਗ ਪਏ ਚਮੜੀ ਵੇਚਣ ਲਾਹ ਕੇ ਜਿਉਂਦੀਆਂ ਗਾਂਵਾਂ ਤੋਂ ।
ਸਭ ਦਾ ਭਲ਼ਾ ਜੋ ਕਹਿ ਕੇ ਅਤੇ ਕਮਾਅ ਕੇ ਚਲੇ ਗਏ,
ਮਹਿਕਾਂ ਮਿਲਣ ਹਮੇਸ਼ਾਂ ਪਿੱਛੇ ਰਹਿ ਗਏ ਨਾਵਾਂ ਤੋਂ ।
ਰਹਿ ਪਾਸੇ ਇਹ ਠੱਗਾਂ ਦੀ ਦੁਨੀਆਂ ਤੋਂ,
ਲਭਦਾ ਰਹੀਂ ਹਕੀਕਤ ਅਣ-ਲਿਖੀਆਂ ਕਵਿਤਾਵਾਂ ‘ਚੋਂ ।

ਤੇਰੀ ਭੋਲੀ-ਭਾਲੀ ਸੂਰਤ ਨੇ
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਰੱਬ ਕਰਕੇ ਐਸੀ ਪੋਹ ਆਵੇ, ਤੇਰੇ ਦਿਲ ਵਿਚ ਮੇਰਾ ਮੋਹ ਆਵੇ....
ਤੇਰੇ ਨਰਮ ਜੇਹੇ ਇੰਨਾਂ ਬੁਲ੍ਹਾਂ ਨੂੰ, ਕਦੇ ਨਾਮ ਮੇਰਾ ਵੀ ਛੋਹ ਜਾਵੇ....
ਕਦੇ ਸੋਚਾਂ ਤੂੰ ਮੇਰੀ ਆਪਣੀ ਏ, ਕਦੇ ਸੋਚਾਂ ਚੀਜ ਬੇਗਾਨੀ ਏ.....
ਤੈਨੂ ਚਾਹੁਣ ਵਾਲੇ ਤਾਂ ਲੱਖਾਂ ਨੇ, ਹਰ ਇਕ ਡਿਯਨ ਤੇਰੇ ਤੇ ਅੱਖਾਂ ਨੇ....
ਕੀ ਪਿਆਰ ਵਫਾਵਾਂ ਦਾ ਮੁੱਲ ਪਾਉਣਾ, ਇੰਨਾਂ ਉਜੜੇ ਰਾਹਾਂ ਦੇ ਕੱਖਾਂ ਨੇ....
ਕਦੇ ਸੋਚਾਂ ਪਿਆਰ ਰੂਹਾਨੀ ਏ, ਕਦੇ ਸੋਚਾਂ ਪਿਆਰ ਜਿਸਮਾਨੀ ਏ.......
.....
ਪਹਿਲਾਂ ਚੋਰੀ ਚੋਰੀ ਤਕਦੀ ਏ, ਫੇਰ ਤੱਕ ਕੇ ਪਾਸਾ ਵੱਟਦੀ ਏ........
ਜਾਂ ਤੱਕ ਕੇ ਮੈਨੂੰ ਤੱਕਦੀ ਏ, ਜਾਂ ਤੱਕ ਕੇ ਅੱਖਾਂ ਗੱਡਦੀ ਏ.........
ਕਦੇ ਸੋਚਾਂ ਤੇਰੀ ਸ਼ਰਮਾਈ ਏ, ਕਦੇ ਸੋਚਾਂ ਤੇਰੀ ਅਦ੍ਬਾਨੀ ਏ......
....
ਤੇਰੇ ਬਾਝ ਜੇ ਮੇਰਾ ਸਰ ਜਾਂਦਾ, ਇਹ ਦਿਲ ਵਿਛੋੜਾ ਜਰ ਜਾਂਦਾ.......
ਦੋ ਪਾਲ ਜੇ ਮੇਰੇ ਨਾਲ ਹੱਸ ਲੈਂਦੀ, ਤੇਰਾ ਇਹ ਦੀਵਾਨਾ ਮਾਰ ਜਾਂਦਾ.........
ਕਦੇ ਸੋਚਾਂ ਤੇਰੀ ਗੁਸਤਾਖੀ ਏ, ਕਦੇ ਸੋਚਾਂ ਤੇਰੀ ਬੇਈਮਾਨੀ ਏ.........

ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ.....

ਕੁਲਫ਼ੀ-ਗਰਮ ਜਲੇਭੀ-ਠੰਡੀ..
ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ..
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ..
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||
ਐਥੇ ਨਾਂ ਕੋਈ ਸਖਾ-ਸਹੇਲਾ ਏ,
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..
ਰੱਬ ਬਣ ਗਿਆ ਪੈਸਾ-ਧੇਲਾ ਏ,
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..
ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||
ਜੋ 1947 ਵਿੱਚ ਉਜਾੜ੍ਹੇ,
ਅੱਲ੍ਹੇ-ਜ਼ਖਮ ਅਜੇ ਸੀ ਸਾਰੇ..
ਸਾਕੇ ਹੋ ਗਏ ਨੀਲੇ-ਤਾਰੇ,
ਦੰਗੇ ਵਿੱਚ 1984 ਭਾਰੇ..
ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||
ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,
ਛਿਪਦੇ ਨੂੰ ਪਿੱਠ ਦਿਖਾਉਂਦੀ ਏ..
ਮਰਿਆਂ ਨੂੰ ਤਗਮੇ ਲਗਾਉਂਦੀ ਏ,
ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ..
ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ..

Subscribe to:
Posts (Atom)