Tuesday, September 8, 2009

ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ

ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ,
ਤੇਰਿ ਹੋਂਦ ਵਿੱਚ ਹੀ ਵਸਦੀ ਏ ਮੇਰੀ ਹੋਂਦ ਦਿਲਦਾਰਾ

ਗਵਾਚ ਗਈ ਸੀ ਮੈ ਕਿਧਰੇ ਲੋਕਾਂ ਦੀ ਭੀੜ ਵਿੱਚ,
ਤੇਰਾ ਮਿਲਨਾ ਹੋਇਆ ਜਿਵੇਂ ਹਨੇਰੀ ਰਾਤ ਚ ਕੋਇ ਤਾਰਾ

ਜੀਣ ਦੀ ਆਸ ਵਿੱਚ ਹੀ ਮਰ ਮਿਟੇ ਤੇਰੇ ਪਿਆਰ ਵਿੱਚ,
ਤੇਰੇ ਬਾਝ ਇੱਕ ਦਿਨ ਤਾਂ ਕੀ ਇਕ ਪਲ ਵੀ ਨਹੀ ਗੁਜ਼ਾਰਾ

ਅੱਜ ਤੱਕ ਢੋ ਰਹੇ ਸੀ ਬੇਜਾਨ ਜਹੀ ਇਕ ਲਾਸ਼ ਨੂੰ,
ਮੁੜ ਜ਼ਿੰਦਗੀ ਨਾਲ ਮੋਹ ਪੈ ਗਿਆ ਕਰ ਤੇਰਾ ਨਜ਼ਾਰਾ

ਤੇਰੀ ਦੂਰੀ ਦੇ ਅਹਿਸਾਸ ਨੇ ਵਾਂਗ ਸ਼ਦੈਣਾਂ ਰੋਲ ਦਿੱਤਾ,
ਏਹੋ ਜੇ ਡਾਡੇ ਜ਼ੁਲਮ ਨਾ ਕਦੀ ਵੀ ਮੁੜ ਕਰੀਂ ਦੋਬਾਰਾ

ਪਲ-੨ ਤੂੰ ਨਾਲ ਰਹਿਨਾ ਏਂ ਬਣਕੇ ਧੜਕਣ ਸੀਨੇ ਵਿਚ,
ਸੋਚਾਂ ਤੇਰਿਆਂ ਨੇ "ਅੰਮ੍ਰਿਤ" ਨੂੰ ਕਰ ਛਡਿਆ ਏ ਨਕਾਰਾ

0 comments:

Post a Comment