ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....
ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ ..
Friday, September 4, 2009
Subscribe to:
Post Comments (Atom)
0 comments:
Post a Comment