ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ।
Thursday, September 17, 2009
ਸਾਨੂੰ ਕਹਿੰਦੇ ਆ ਪੰਜਾਬੀ
ਸਾਨੂੰ ਕਹਿੰਦੇ ਆ ਪੰਜਾਬੀ ,
ਟੌਰ ਰੱਖੀਦੀ ਨਵਾਬੀ ,
ਨਹੀਓਂ ਕਰੀਦੀ ਖਰਾਬੀ ,
ਅਜਮਾਕੇ ਵੇਖ ਲਓ . . . .
....ਯਾਰੀ ਜਿੱਥੇ ਅਸਾਂ ਲਾਈ ,
ਸਦਾ ਤੋੜ ਨਿਭਾਈ ,
ਇਹ ਇਤਿਹਾਸ ਦੀ ਸੱਚਾਈ ,
ਅਜਮਾਕੇ ਵੇਖ ਲਓ ....
....ਡੱਬ ਰੱਖੀ ਪਿਸਤੌਲ ,
ਪੈਂਦੇ ਵੈਰੀਆਂ ਦੇ ਹੌਲ ,
ਨਹੀਓ ਕਰਦੇ ਮਖੌਲ ,
ਅਜਮਾਕੇ ਵੇਖ ਲਓ ....
...ਜਿੱਥੇ ਲਾਉਂਦੇ ਆ ਪਰੀਤ ,
ਮਾੜੀ ਰੱਖੀਦੀ ਨੀ ਨੀਤ ,
ਸਾਡੇ ਪੁਰਖਾਂ ਦੀ ਰੀਤ ,
ਅਜਮਾਕੇ ਵੇਖ ਲਓ ....
...ਅਸੀਂ ਗੱਭਰੂ ਜਵਾਨ ,
ਕਰੀਏ ਫਤਿਹ ਹਰ ਮੈਦਾਨ ,
ਸਾਡੀ ਵੱਖਰੀ ਏ ਸ਼ਾਨ ,
ਅਜਮਾਕੇ ਵੇਖ ਲਓ ....
....ਲਏ ਜੀਹਨਾਂ ਜਾਣਕੇ ਪੰਗ ੇ,
ਸੱਭ ਕੀਲੀ ਉੱਤੇ ਟੰਗੇ ,
ਕਦੇ ਮੁੱੜਕੇ ਨਾ ਖੰਘ ੇ,
ਅਜਮਾਕੇ ਵੇਖ ਲਓ ...
....ਸਾਡੀ ਵੀਰਾਂ ਨਾਲ ਸਰਦਾਰੀ ,
ਇਹ ਜਾਣੇ ਦੁਨੀਆਂ ਸਾਰੀ ,
ਨਹੀਓਂ ਕਰੀਦੀ ਗੱਦਾਰੀ ,
ਅਜਮਾਕੇ ਵੇਖ ਲਓ....
ਟੌਰ ਰੱਖੀਦੀ ਨਵਾਬੀ ,
ਨਹੀਓਂ ਕਰੀਦੀ ਖਰਾਬੀ ,
ਅਜਮਾਕੇ ਵੇਖ ਲਓ . . . .
....ਯਾਰੀ ਜਿੱਥੇ ਅਸਾਂ ਲਾਈ ,
ਸਦਾ ਤੋੜ ਨਿਭਾਈ ,
ਇਹ ਇਤਿਹਾਸ ਦੀ ਸੱਚਾਈ ,
ਅਜਮਾਕੇ ਵੇਖ ਲਓ ....
....ਡੱਬ ਰੱਖੀ ਪਿਸਤੌਲ ,
ਪੈਂਦੇ ਵੈਰੀਆਂ ਦੇ ਹੌਲ ,
ਨਹੀਓ ਕਰਦੇ ਮਖੌਲ ,
ਅਜਮਾਕੇ ਵੇਖ ਲਓ ....
...ਜਿੱਥੇ ਲਾਉਂਦੇ ਆ ਪਰੀਤ ,
ਮਾੜੀ ਰੱਖੀਦੀ ਨੀ ਨੀਤ ,
ਸਾਡੇ ਪੁਰਖਾਂ ਦੀ ਰੀਤ ,
ਅਜਮਾਕੇ ਵੇਖ ਲਓ ....
...ਅਸੀਂ ਗੱਭਰੂ ਜਵਾਨ ,
ਕਰੀਏ ਫਤਿਹ ਹਰ ਮੈਦਾਨ ,
ਸਾਡੀ ਵੱਖਰੀ ਏ ਸ਼ਾਨ ,
ਅਜਮਾਕੇ ਵੇਖ ਲਓ ....
....ਲਏ ਜੀਹਨਾਂ ਜਾਣਕੇ ਪੰਗ ੇ,
ਸੱਭ ਕੀਲੀ ਉੱਤੇ ਟੰਗੇ ,
ਕਦੇ ਮੁੱੜਕੇ ਨਾ ਖੰਘ ੇ,
ਅਜਮਾਕੇ ਵੇਖ ਲਓ ...
....ਸਾਡੀ ਵੀਰਾਂ ਨਾਲ ਸਰਦਾਰੀ ,
ਇਹ ਜਾਣੇ ਦੁਨੀਆਂ ਸਾਰੀ ,
ਨਹੀਓਂ ਕਰੀਦੀ ਗੱਦਾਰੀ ,
ਅਜਮਾਕੇ ਵੇਖ ਲਓ....
Sunday, September 13, 2009
ਮਿੱਟਦੀ ਰਾਤ ਦੇ ਦੀਵੇ ਵਾਂਗੂ
ਮਿੱਟਦੀ ਰਾਤ ਦੇ ਦੀਵੇ ਵਾਂਗੂ.......
ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ....
ਤਿੜਕੇ ਘੜੇ ਦੇ ਪਾਣੀ ਵਾਂਗੂ......
ਬੁੰਦ ਬੁੰਦ ਕਰਕੇ ਸੁੱਕ ਜਾਣਾ......
ਕੁਝ ਕਹਿ ਜਾਣੇ ਰਾਜ ਦਿਲਾਂ ਦੇ.....
ਕੁਝ ਨਾਲ ਵੀ ਲੈਕੇ ਤੁੱਰ ਜਾਣਾ.......
ਖੁੱਸ਼ ਹੋਣਾ ਕਇਆਂ ਨੇ...
ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ....
ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ....
ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ..........
ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ....
ਸੋਚਣਾ .....ਕਦੇ ਲੈਣਾ ਸ਼ਾਇਦ ਨਾਂ ਮੇਰਾ.....
ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ....
ਅਖਿਰ ਮਾਰ ਓਡਾਰੀ ਫ਼ੁਰ ਜਾਣਾ......
"ਅੰਮ੍ਰਿਤ" ਨੇ ਏਸ ਜਹਾਨੋਂ ਤੁੱਰ ਜਾਣਾ......

ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ
ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਖੜਕੇ ਵੇਖਿਆ
ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ
ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ
ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ
ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ
ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ ਮਾਂ ਦੀ ਬੁੱਕਲ ਦੇ ਵਿੱਚ ਹੈ
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ
ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ
ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ
' ਅੰਮ੍ਰਿਤ' ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ
ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ

Saturday, September 12, 2009
TIME
Time is the root of all this earth;
These creatures, who from Time had birth,
Within his bosom at the end
Shall sleep; Time hath nor enemy nor friend.
All we in one long caravan
Are journeying since the world began;
We know not wither, but we know
Time guideth at the front, and all must go.
Like as the wind upon the field
Bows every herb, and all must yield,
So we beneath Time's passing breath
Bow each in turn, -- why tears for birth or death ?

Lazy Mary, will you get up?
Lazy Mary, will you get up?
Will you get up, will you get up?
Lazy Mary, will you get up,
So early in the morning.
No, dear mother, I won't get up,
I won't get up, I won't get up,
No, dear mother, I won't get up,
So early in the morning.
What'll you give me for my for my breakfast?
For my breakfast, for my breakfast?
A little bowl of bread and milk,
So early in the morning.
Then, dear mother, I won't get up,
I won't get up, I won't get up,
Then, dear mother, I won't get up,
So early in the morning.
A nice young man(amrit) with rosey cheeks,
With rosey cheeks, with rosey cheeks
Then, dear mother, I will get up,

Tuesday, September 8, 2009
ਆਸ
ਿਜਸ ਆਸ ਤੇ ਖੜੀ ਹੈ ਿਜੰਦ ਮੇਰੀ, ਓਹ ਆਸ ਨਾ ਚਕਨਾਚੂਰ ਹੋਵੇ...
ਿਕਹਣਾ ਆਪਣੇ ਆਪ ਨੰੂ ਪਵੇ ਦੋਸ਼ੀ, ਬੰਦਾ ਅਇਨਾ ਨਾ ਮਜਬੂਰ ਹੋਵੇ...
ਓਹਦੇ ਹਾਸੇ ਤੇ ਕਦੀ ਨਾ ਸ਼ੱਕ ਕਰੀਏ, ਿਜਹਦਾ ਹੱਸਣਾ ਹੀ ਦਸਤੂਰ ਹੇਵੇ...
ਤੇ ਿਜਹੜਾ ਸੱਚੇ ਿਦਲੋ ਂਿਕਸੇ ਦੀ ਖੁਸ਼ੀ ਮੰਗੇ, ਰੱਬਾ ਖੁਸ਼ੀ ਨਾ ਓਹਦੇ ਤੇਂ ਕਦੀ ਦੂਰ ਹੋਵ
ਿਕਹਣਾ ਆਪਣੇ ਆਪ ਨੰੂ ਪਵੇ ਦੋਸ਼ੀ, ਬੰਦਾ ਅਇਨਾ ਨਾ ਮਜਬੂਰ ਹੋਵੇ...
ਓਹਦੇ ਹਾਸੇ ਤੇ ਕਦੀ ਨਾ ਸ਼ੱਕ ਕਰੀਏ, ਿਜਹਦਾ ਹੱਸਣਾ ਹੀ ਦਸਤੂਰ ਹੇਵੇ...
ਤੇ ਿਜਹੜਾ ਸੱਚੇ ਿਦਲੋ ਂਿਕਸੇ ਦੀ ਖੁਸ਼ੀ ਮੰਗੇ, ਰੱਬਾ ਖੁਸ਼ੀ ਨਾ ਓਹਦੇ ਤੇਂ ਕਦੀ ਦੂਰ ਹੋਵ
ਉਹਦੀ ਮੁਹੱਬਤ ਦਾ ਨਿਸ਼ਾਨ
ਉਹਦੀ ਮੁਹੱਬਤ ਦਾ ਨਿਸ਼ਾਨ ਅਜੇ ਬਾਕੀ ਹੈ,
ਨਾਮ ਬੁੱਲਾਂ ਤੇ, ਪਰ ਜਾਂ ਅਜੇ ਬਾਕੀ ਹੈ,
ਕਿ ਹੋਆ ਜੇ ਵੇਖ ਕੇ ਮੂੰਹ ਫੇਰ ਲੈਂਦੇ ਨੇ,
ਤੱਸਲੀ ਹੈ ਕੇ, ਸਾਡੇ ਚੇਹਰੇ ਦੀ ਪਚਹਾਨ ਅਜੇ ਬਾਕੀ ਹੈ.
ਨਾਮ ਬੁੱਲਾਂ ਤੇ, ਪਰ ਜਾਂ ਅਜੇ ਬਾਕੀ ਹੈ,
ਕਿ ਹੋਆ ਜੇ ਵੇਖ ਕੇ ਮੂੰਹ ਫੇਰ ਲੈਂਦੇ ਨੇ,
ਤੱਸਲੀ ਹੈ ਕੇ, ਸਾਡੇ ਚੇਹਰੇ ਦੀ ਪਚਹਾਨ ਅਜੇ ਬਾਕੀ ਹੈ.
ਮੁਹੱਬਤ
ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ,
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ,
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ,
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ,
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ,
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ,
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ.

ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ
ਕੁਝ ਬੋਲ ਤੇ ਮਿੱਠੜੇ ਹਾਸੇ ਤੇਰੇ ਮੇਰੇ ਜੀਣ ਦਾ ਸਹਾਰਾ,
ਤੇਰਿ ਹੋਂਦ ਵਿੱਚ ਹੀ ਵਸਦੀ ਏ ਮੇਰੀ ਹੋਂਦ ਦਿਲਦਾਰਾ
ਗਵਾਚ ਗਈ ਸੀ ਮੈ ਕਿਧਰੇ ਲੋਕਾਂ ਦੀ ਭੀੜ ਵਿੱਚ,
ਤੇਰਾ ਮਿਲਨਾ ਹੋਇਆ ਜਿਵੇਂ ਹਨੇਰੀ ਰਾਤ ਚ ਕੋਇ ਤਾਰਾ
ਜੀਣ ਦੀ ਆਸ ਵਿੱਚ ਹੀ ਮਰ ਮਿਟੇ ਤੇਰੇ ਪਿਆਰ ਵਿੱਚ,
ਤੇਰੇ ਬਾਝ ਇੱਕ ਦਿਨ ਤਾਂ ਕੀ ਇਕ ਪਲ ਵੀ ਨਹੀ ਗੁਜ਼ਾਰਾ
ਅੱਜ ਤੱਕ ਢੋ ਰਹੇ ਸੀ ਬੇਜਾਨ ਜਹੀ ਇਕ ਲਾਸ਼ ਨੂੰ,
ਮੁੜ ਜ਼ਿੰਦਗੀ ਨਾਲ ਮੋਹ ਪੈ ਗਿਆ ਕਰ ਤੇਰਾ ਨਜ਼ਾਰਾ
ਤੇਰੀ ਦੂਰੀ ਦੇ ਅਹਿਸਾਸ ਨੇ ਵਾਂਗ ਸ਼ਦੈਣਾਂ ਰੋਲ ਦਿੱਤਾ,
ਏਹੋ ਜੇ ਡਾਡੇ ਜ਼ੁਲਮ ਨਾ ਕਦੀ ਵੀ ਮੁੜ ਕਰੀਂ ਦੋਬਾਰਾ
ਪਲ-੨ ਤੂੰ ਨਾਲ ਰਹਿਨਾ ਏਂ ਬਣਕੇ ਧੜਕਣ ਸੀਨੇ ਵਿਚ,
ਸੋਚਾਂ ਤੇਰਿਆਂ ਨੇ "ਅੰਮ੍ਰਿਤ" ਨੂੰ ਕਰ ਛਡਿਆ ਏ ਨਕਾਰਾ

ਮੈਨੂੰ ਤਾਂ ਮੇਰੇ ਦੋਸਤਾ,,,ਮੇਰੇ ਗਮਾਂ ਨੇ ਮਾਰਿਐ
ਮੈਨੂੰ ਤਾਂ ਮੇਰੇ ਦੋਸਤਾ
ਮੇਰੇ ਗਮਾਂ ਨੇ ਮਾਰਿਐ
ਹੈ ਝੂਠ ਤੇਰੀ ਦੋਸਤੀ,
ਦੇ ਦਮ ਨੇ ਮਾਰਿਐ
ਮੈਨੂੰ ਤੇ ਜੇਠ ਹਾੜ ਤੇ,
ਕੋਈ ਨਹੀਂ ਗਿਲਾ,
ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇ ਮਾਰਿਐ
ਮੱਸਿਆ ਦੀ ਕਾਲੀ ਰਾਤ ਦਾ,
ਕੋਈ ਨਹੀਂ ਕਸੂਰ,
ਸਾਗਰ ਨੂੰ ਤਾਂ ਉਹਦੀ ਆਪਣੀ,
ਪੂਨਮ ਨੇ ਮਾਰਿਐ
ਇਹ ਕੌਣ ਹੈ ਜੋ ਮੌਤ ਨੂੰ
ਬਦਨਾਮ ਕਰ ਰਿਹੈ?
ਇਨਸਾਨ ਨੂੰ ਇਨਸਾਨ ਦੇ,
ਜਨਮ ਨੇ ਮਾਰਿਐ
ਚੜਿਆ ਸੀ ਜਿਹੜਾ ਸੂਰਜ
ਡੁੱਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ
ਕੇ ਪੱਛਮ ਨੇ ਮਾਰਿਐ
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗਮ ਵੀ ਮਾਰਦੈ,
ਬਹੁਤਾ ਪਰ ਇਸ ਦਿਖਾਵੇ ਦੇ
ਮਾਤਮ ਨੇ ਮਾਰਿਐ
ਕਾਤਲ ਕੋਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ,
"ਅੰਮ੍ਰਿਤ" ਨੂੰ ਤਾਂ "ਅੰਮ੍ਰਿਤ" ਦੇ
ਆਪਣੇ ਮਹਿਰਮ ਨੇ ਮਾਰਿਐ
ਮੇਰੇ ਗਮਾਂ ਨੇ ਮਾਰਿਐ
ਹੈ ਝੂਠ ਤੇਰੀ ਦੋਸਤੀ,
ਦੇ ਦਮ ਨੇ ਮਾਰਿਐ
ਮੈਨੂੰ ਤੇ ਜੇਠ ਹਾੜ ਤੇ,
ਕੋਈ ਨਹੀਂ ਗਿਲਾ,
ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇ ਮਾਰਿਐ
ਮੱਸਿਆ ਦੀ ਕਾਲੀ ਰਾਤ ਦਾ,
ਕੋਈ ਨਹੀਂ ਕਸੂਰ,
ਸਾਗਰ ਨੂੰ ਤਾਂ ਉਹਦੀ ਆਪਣੀ,
ਪੂਨਮ ਨੇ ਮਾਰਿਐ
ਇਹ ਕੌਣ ਹੈ ਜੋ ਮੌਤ ਨੂੰ
ਬਦਨਾਮ ਕਰ ਰਿਹੈ?
ਇਨਸਾਨ ਨੂੰ ਇਨਸਾਨ ਦੇ,
ਜਨਮ ਨੇ ਮਾਰਿਐ
ਚੜਿਆ ਸੀ ਜਿਹੜਾ ਸੂਰਜ
ਡੁੱਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ
ਕੇ ਪੱਛਮ ਨੇ ਮਾਰਿਐ
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗਮ ਵੀ ਮਾਰਦੈ,
ਬਹੁਤਾ ਪਰ ਇਸ ਦਿਖਾਵੇ ਦੇ
ਮਾਤਮ ਨੇ ਮਾਰਿਐ
ਕਾਤਲ ਕੋਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ,
"ਅੰਮ੍ਰਿਤ" ਨੂੰ ਤਾਂ "ਅੰਮ੍ਰਿਤ" ਦੇ
ਆਪਣੇ ਮਹਿਰਮ ਨੇ ਮਾਰਿਐ
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ...

"ਮੇਰੀ ਰੂਹ ਵਿਚ ਮੇਰਾ ਯਾਰ ਵਸਦਾ
"ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ,
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ...."
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ,
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ...."
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ., ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,
ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,
ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ
ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ.
ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,
ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ.
ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,
ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ

ਦੱਸਿਆਂ ਮੁਹੱਬਤ ਬਦਨਾਮ ਹੁੰਦੀ
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ,
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ।
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ
ਮੈਨੂੰ ਚੇਤਾ ਤੇਰਾ ਆ ਜਾੰਦਾ....
ਜਦ ਪਿਆਰ ਕਿਸੇ ਨੂੰ ਹੋ ਜਾਵੇ,ਜਦ ਕੋਈ ਕਿਸੇ ਨੂੰ ਮੋਹ ਜਾਵੇ...
ਕਿਸੇ ਦੇ ਦਿਲ 'ਚੇ ਜਦ ਕੋਈ,ਬੀਜ਼ ਚਾਵਾਂ ਦੇ ਬੋ ਜਾਵੇ...
ਮੈਨੂੰ ਚੇਤਾ ਤੇਰਾ ਆ ਜਾੰਦਾ....
ਚਿਰਾਂ ਪਿੱਛੋਂ ਸੰਭਲੀ ਮੇਰੀ ਰੂਹ ਨੂੰ,,
ਮੁੱੜ ਆ-ਆ ਇਹ ਤੜਪਾ ਜਾੰਦਾ....
ਜਦ ਕੋਈ ਕਿਸੇ ਨੂੰ ਚੇਤੇ ਕਰ-ਕਰ,
ਖਿੱੜਿਆ-ਖਿੱੜਿਆ ਰਹਿਣ ਲੱਗੇ...
ਆਪਣੇ ਦਿਲ ਦੀ ਗੱਲ ਜਦ ਕੋਈ,
ਗੀਤਾਂ ਦੇ ਵਿਚ ਕਹਿਣ ਲੱਗੇ...
ਜਦ ਕੋਈ ਕਿਸੇ ਨੂੰ ਮਿਲਣ ਖਾਤਰ,,
ਛੇਤੀ ਆ-ਆ 'ਕਲਾਸ' ਚੇ ਬਹਿਣ ਲੱਗੇ...
ਮੈਨੂੰ ਚੇਤਾ ਤੇਰਾ ਆ ਜਾੰਦਾ....
ਸਾਲਾਂ ਬੱਧੀ ਭਰੇ ਜ਼ਖਮਾਂ ਨੂੰ,,
ਮੁੱੜ ਕੁਰੇਦ ਕੇ ਨਮਕ 'ਓਹ' ਪਾ ਜਾੰਦਾ...
ਜਦ ਕੋਈ ਕੁਝ ਕਹਿਣਾ ਚਾਹੁੰਦਾ ਹੋਵੇ,,
ਪਰ ਹੌਂਸਲਾ ਜਿਹਾ ਨਾ ਪੈੰਦਾ ਹੋਵੇ...
ਜਦ ਕੋਈ ਕਿਸੇ ਨੂੰ ਕਹਿ ਕੇ ਦੋਸਤ,,
ਹਰ ਕੰਮ ਉਸ ਤੋਂ ਲੈੰਦਾ ਹੋਵੇ...
ਜਦ ਕੋਈ ਕਿਸੇ ਖਾਤਰ ਯਾਰਾਂ ਦਾ,,
ਹਰ ਮਹਿਣਾ ਹੱਸ-ਹੱਸ ਸਹਿੰਦਾ ਹੋਵੇ...
ਮੈਨੂੰ ਚੇਤਾ ਤੇਰਾ ਆ ਜਾੰਦਾ....
ਤੈਨੂੰ ਵੇਖਣ ਤੇ ਪਾਉਣ ਦੀ ਰੀਝ ਵੇ,
ਮੇਰੇ ਦਿਲ ਵਿਚ ਮੁੱੜ 'ਇਹ' ਜਗਾ ਜਾੰਦਾ..
ਜਦ ਕਿਸੇ ਨੂੰ ਕਿਸੇ ਦੀ ਭਾਲ ਰਹੇ...
ਕੋਈ ਨਾਲ ਨਈ ਓਹਦੇ ਹਰ ਵੇਲੇ,
ਜਦ ਇੱਸ ਗੱਲ ਦਾ ਕਿਸੇ ਨੂੰ ਮਲਾਲ ਰਹੇ...
'ਓਸ' ਪਿਆਰੇ ਮੁਹਰੇ ਸੋਹਨਾ ਦਿਖਨਾ,
ਹਰ ਵੇਲੇ ਜਦ ਇਹ ਖਯਾਲ ਰਹੇ...

ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ
Friday, September 4, 2009
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ
ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,
ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,
ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,
ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।
ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,
ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।
ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।
ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,
ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।
ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,
ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।
ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,
ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।
ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ
ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,
ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,
ਕਹਿੰਦੇ ਕੀ ਜਾਣੇ ਪਾਕ ਮੁਹੱਬਤ ਨੁੰ,
ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,
ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,
ਇਹ ਇਸ਼ਕ ਆਪ ਸਿਖਾਦਉਗਾ,
ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,
ਆਪਣੇ ਜਖਮ ਦਿਖਾਦਉਗਾ,
ਹਾਰ ਕੇ ਇਸ ਪਿਆਰ ਵਿੱਚ ਅਸੀ,
ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,
ਇੱਕ ਹੰਝੁ ਦਾ ਤੁੰ ਕਰੇ ਗੁੱਸਾ,
ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ

ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....
ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ ..

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ,
ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ
ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,

ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!!

ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ
ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ
ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ
ਮੰਜਿਲ ਉਹਦੀ ਸੀ ਕੋਈ ਹੋਰ
ਏ ਗੱਲ ਦਿਲ ਨੂੰ ਸਮਝਾ ਨਾ ਸਕੇ
ਦਿਲ ਸਾਡ ਨੇ ਸਾਨੂੰ ਮਜਬੂਰ ਕੀਤਾ
ਤਾਹੀਓ ਨੈਣਾ ਤੇ ਜੋਰ ਚਲਾ ਨਾ ਸਕੇ
ਉਹਨਾ ਨੇ ਸ਼ਇਦ ਸਾਨੂੰ ਕਦੇ ਚਾਹਿਆ ਹੀ ਨਹੀ
ਤੇ ਆਸੀ ਉਸ ਤੋ ਬਿਨਾ ਕਿਸੇ ਹੋਰ ਨੂੰ ਚਾਹ ਨਾ ਸਕੇ

ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ
ਇੱਕ ਤੂੰ ਹੀ ਸੋਹਣੀ ਲੱਗਦੀ ਹੋਰ ਦਿਲ ਦੀ ਚੋਰ ਨਾ ਕੋਈ
ਇੱਕ ਤੂੰ ਹੀ ਚੰਗੀ ਲੱਗਦੀ ਤੇਰੇ ਵਰਗੀ ਹੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ.....
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ....................

ਉਹਦਾ ਦਿਲ ਕਬੂਲ ਕਰੇ ਜਿਸ ਨੂੰ
ਉਹਦਾ ਦਿਲ ਕਬੂਲ ਕਰੇ ਜਿਸ ਨੂੰ,
ਸਾਡੇ ਕੋਲ ਐਸੀ ਸੋਗਾਤ ਕਿਥੇ...
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,
ਮੇਰੀ ਏਡੀ ਵਡੀ ਔਕਾਤ ਕਿਥੇ...
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ,
ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ...
ਸਾਡੇ ਕੋਲ ਐਸੀ ਸੋਗਾਤ ਕਿਥੇ...
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,
ਮੇਰੀ ਏਡੀ ਵਡੀ ਔਕਾਤ ਕਿਥੇ...
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ,
ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ...
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ'
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ.

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ
ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਓਹਨਾ ਨਾ ਭੱਲਣਹਾਰ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |

Tuesday, September 1, 2009
ਕੋਈ ਉਮੀਦ ਨਾ ਬਾਕੀ
ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ
ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ
ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ
ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ
ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ
ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ
ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ
ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ
ਅਜੇ ਵੀ’ਅੰਮ੍ਰਿਤ’ ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ

ਸ਼ੇਰਾਂ ਦੇ ਡੇਰਿਆਂ ਤੇ
ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ, ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ।
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ, ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ, ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ।
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ..
ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ, ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ ।
ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ ਮੇਰੀ..
ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ, ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ ।
ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ ਮੇਰੀ..

ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....!!!!

DeBi Maksoospuri
ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ ਸਾਨੂੰ ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
==
ਖ਼ਤਾਂ ਚ ਮੋਹੱਬ਼ਤ ਜਤਾਉਂਣ ਵਾਲੇ ਬਹੁਤ ਨੇ
ਸ਼ੁਭਕਾਮਨਾਂ ਦੇ ਕਾਰਡ ਪਾਉਂਣ ਵਾਲੇ ਬਹੁਤ ਨੇ
ਸਾਡੀ ਰੀਝਾਂ ਵਾਲੀ ਮਾਲ਼ਾ ਤਾਂ ਚਿਰੋਕੀ ਟੁੱਟ ਗਈ
ਇਹਨਾਂ ਮੌਤੀ ਅਣਮੁੱਲਿਆਂ ਦਾ ਕੀ ਕਰੀਏ
ਸਾਡੇ ਸੌਹਣੇਂ ਮਹਿਬੂਬ ਹੋਰਾਂ ਉੱਤੇ ਡੁੱਲ ਗਏ
ਅਸੀਂ ਆਪਣੇਂ ਤੇ ਡੁੱਲਿਆਂ ਨੂੰ ਕੀ ਕਰੀਏ
==
ਨਜ਼ਰਾਂ ਵਿੱਚ ਏਦਾਂ ਵੱਸ ਗਈਂ ਏ ਨਾਂ ਹੋਦਰ ਕਿਤੇ ਨਿਗ਼ਾਹ ਅਟਕੇ
ਤੇਰੀ ਘੂਰੀ ਨਬ਼ਜ਼ਾਂ ਰੋਕ ਦੇਵੇ ਲੈ ਸੰਘ ਵਿੱਚ ਫਾਹਾ ਸਾਹ ਅਟਕੇ
ਜੇ ਤੂੰ ਨਈਂ ਤੇਰੇ ਪੱਟਿਆਂ ਨੂੰ ਫਿਰ ਸਕਦੈ ਕੌਣਂ ਵਸਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਤਕਦੀਰ ਤਾਂ ਅਪਣੀ ਸੌਂਕਣ ਸੀ
ਤਕਦੀਰ ਤਾਂ ਅਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਕਿੰਜ ਝੰਗ ਛੁਟਿਆ ਕਿੰਜ ਕੰਨ ਪਾਟੇ
ਚੁੰਡ ਲੰਗ ਗਿਆ ਇੰਜ ਹੀ ਹੀਰਾਂ ਦਾ
ਕੀ ਲਿਖਿਆ ਕਿਸੇ ਮੁਕੱਦਰ ਸੀ
ਇਹ ਹੱਥ ਦੀਆਂ ਚਾਰ ਲਕੀਰਾਂ ਦਾ
ਕੀ ਪੁਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦੀਓ ਵਿਛੜੇ ਨੀਰਾਂ ਦਾ
ਤਦਬੀਰਾਂ ਸਾਥੋਂ ਨਾ ਹੋਈਆਂ
ਕਿੰਜ ਝੰਗ ਛੁਟਿਆ ਕਿੰਜ ਕੰਨ ਪਾਟੇ
ਚੁੰਡ ਲੰਗ ਗਿਆ ਇੰਜ ਹੀ ਹੀਰਾਂ ਦਾ
ਕੀ ਲਿਖਿਆ ਕਿਸੇ ਮੁਕੱਦਰ ਸੀ
ਇਹ ਹੱਥ ਦੀਆਂ ਚਾਰ ਲਕੀਰਾਂ ਦਾ
ਕੀ ਪੁਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦੀਓ ਵਿਛੜੇ ਨੀਰਾਂ ਦਾ
ਸੁਣ ਤਾਰਿਆ ਵੇ
ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।
ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।
ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।
ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,

ਲੱਗੀ ਨਜ਼ਰ ਪੰਜਾਬ ਨੂੰ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ, ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ , ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ, ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ, ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ, ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ, ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ , ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ, ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ, ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ, ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ
ਐਵੇਂ ਨਾ ਗੁਜ਼ਰ ਜਾਵੇ
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,

ਅਸਾਂ ਤਾਂ ਜੋਬਨ ਰੁਤੇ ਮਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਝੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਸੱਜਣ ਜੀ
ਭਲਾ ਕਿਸ ਲਈ ਜੀਣਾ
ਸ਼ਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤੱਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਸੱਜਣ ਜੀ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਝੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਸੱਜਣ ਜੀ
ਭਲਾ ਕਿਸ ਲਈ ਜੀਣਾ
ਸ਼ਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤੱਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਸੱਜਣ ਜੀ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ।
Patjhad - ਪਤਝੜ
ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ,
ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,
ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,
ਲੰਘਿਆ ਹੋਇਆ ਕੱਲ੍ਹ ਮੇਰਾ, ਫਿਰ ਵਰਤਮਾਨ ਹੋ ਖੜ੍ਹਦਾ ਹੈ.
ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,
ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,
ਲੰਘਿਆ ਹੋਇਆ ਕੱਲ੍ਹ ਮੇਰਾ, ਫਿਰ ਵਰਤਮਾਨ ਹੋ ਖੜ੍ਹਦਾ ਹੈ.
ਇਹ ਦਰਦ ਜੁਦਾਈਆਂ ਵਾਲਾ
ਅੰਬਰਾਂ ਤੇ ਟੁੱਟਦਾ ਤਾਰਾ
ਗੱਲ ਦਿਲ ਦੀ ਕਹਿ ਗਿਆ
ਇਹ ਦਰਦ ਜੁਦਾਈਆਂ ਵਾਲਾ
ਜੋਬਨ ਰੁੱਤੇ ਹੀ ਪੈ ਗਿਆ....
ਛੋਟੇ ਹੁੰਦੇ ਅਸੀਂ ਰਲ ਕੇ
ਮਿੱਟੀ ਦਾ ਬਣਾਇਆ ਘਰ ਸੀ
ਸੱਜਣ ਆਉਂਦੇ ਸੀ ਚਲ ਕੇ
ਸਾਡਾ ਕਠਿਆਂ ਦਾ ਇਹ ਦਰ ਸੀ
ਬਚਪਨ ਦਾ ਨਜ਼ਾਰਾ ਬੱਸ
ਇਕ ਸੁਪਨਾ ਬਣ ਕੇ ਰਹਿ ਗਿਆ...
ਯਾਦਾਂ ਤੇਰੀਆਂ ਵਿਚ ਸੱਜਣਾ
ਅਸੀਂ ਬਹਿ ਕੇ ਸੋਚਦੇ ਕੱਲੇ
ਫੱਟ ਜ਼ਖਮ ਦੇ ਸਿਲ ਜਾਂਦੇ
ਪਰ ਦਿਲ ਦੇ ਰਹਿੰਦੇ ਅੱਲ੍ਹੇ
ਅੱਲ੍ਹੇ ਜ਼ਖਮਾਂ ਦੀ ਤਾਬ
ਦਿਲ ਸਾਡਾ ਹੀ ਸਹਿ ਗਿਆ...
ਸਾਨੂੰ ਸੋਚਾਂ ਸੋਚਦਿਆਂ ਨੂੰ
ਦਿਨ ਤੋ ਰਾਤ ਹੋ ਜਾਵੇ
ਜੁਦਾਈ ਤੇਰੀ ਸੱਜਣਾ ਵੇ
ਇਸ ਦਿਲ ਨੂੰ ਲਾਂਬੂੰ ਲਾਵੇ
ਬੱਸ ਦਰਸ਼ਨ ਹੀ ਇਕ
ਤੇਰਾ ਹੁਣ ਸਾਨੂੰ ਰਹਿ ਗਿਆ...
’ਅੰਮ੍ਰਿਤ ’ ਗੱਲ ਸੋਚਦਾ
ਬਸ ਤੈਨੂੰ ਰਹਿੰਦਾ ਲੋਚਦਾ
ਪੱਬ ਆਪਣੇ ਰਹਿੰਦਾ ਬੋਚਦਾ
ਜ਼ਖਮਾਂ ਨੂੰ ਰਹਿੰਦਾ ਖਰੋਚਦਾ
ਦਰਦ ਸੁਣਾਉਦਾ ਉਹ
ਘੜੀ ਪਲ ਐਵੇਂ ਬਹਿ ਗਿਆ....
ਗੱਲ ਦਿਲ ਦੀ ਕਹਿ ਗਿਆ
ਇਹ ਦਰਦ ਜੁਦਾਈਆਂ ਵਾਲਾ
ਜੋਬਨ ਰੁੱਤੇ ਹੀ ਪੈ ਗਿਆ....
ਛੋਟੇ ਹੁੰਦੇ ਅਸੀਂ ਰਲ ਕੇ
ਮਿੱਟੀ ਦਾ ਬਣਾਇਆ ਘਰ ਸੀ
ਸੱਜਣ ਆਉਂਦੇ ਸੀ ਚਲ ਕੇ
ਸਾਡਾ ਕਠਿਆਂ ਦਾ ਇਹ ਦਰ ਸੀ
ਬਚਪਨ ਦਾ ਨਜ਼ਾਰਾ ਬੱਸ
ਇਕ ਸੁਪਨਾ ਬਣ ਕੇ ਰਹਿ ਗਿਆ...
ਯਾਦਾਂ ਤੇਰੀਆਂ ਵਿਚ ਸੱਜਣਾ
ਅਸੀਂ ਬਹਿ ਕੇ ਸੋਚਦੇ ਕੱਲੇ
ਫੱਟ ਜ਼ਖਮ ਦੇ ਸਿਲ ਜਾਂਦੇ
ਪਰ ਦਿਲ ਦੇ ਰਹਿੰਦੇ ਅੱਲ੍ਹੇ
ਅੱਲ੍ਹੇ ਜ਼ਖਮਾਂ ਦੀ ਤਾਬ
ਦਿਲ ਸਾਡਾ ਹੀ ਸਹਿ ਗਿਆ...
ਸਾਨੂੰ ਸੋਚਾਂ ਸੋਚਦਿਆਂ ਨੂੰ
ਦਿਨ ਤੋ ਰਾਤ ਹੋ ਜਾਵੇ
ਜੁਦਾਈ ਤੇਰੀ ਸੱਜਣਾ ਵੇ
ਇਸ ਦਿਲ ਨੂੰ ਲਾਂਬੂੰ ਲਾਵੇ
ਬੱਸ ਦਰਸ਼ਨ ਹੀ ਇਕ
ਤੇਰਾ ਹੁਣ ਸਾਨੂੰ ਰਹਿ ਗਿਆ...
’ਅੰਮ੍ਰਿਤ ’ ਗੱਲ ਸੋਚਦਾ
ਬਸ ਤੈਨੂੰ ਰਹਿੰਦਾ ਲੋਚਦਾ
ਪੱਬ ਆਪਣੇ ਰਹਿੰਦਾ ਬੋਚਦਾ
ਜ਼ਖਮਾਂ ਨੂੰ ਰਹਿੰਦਾ ਖਰੋਚਦਾ
ਦਰਦ ਸੁਣਾਉਦਾ ਉਹ
ਘੜੀ ਪਲ ਐਵੇਂ ਬਹਿ ਗਿਆ....
Badalna Zamane Da Dastoor
ਉਹ ਬਦਲੇ ਬਦਲੇ ਲਗਦੇ ਨੇ, ਉਹਨਾਂ ਦਿਲ ਉਚਿਆਂ ਨਾਲ ਲਾ ਲਏ ਨੇ,
ਕਹਿੰਦੇ ਥੋਡੀ ਨਾ ਕੋਈ ਲੋੜ ਰਹੀ, ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖਾਂ ਭਰਕੇ ਕਹਿ ਦਿੱਤਾ, ਸਾਨੂੰ ਕਿਤੇ ਮਰਜ਼ੀ ਪਰਖ ਕੇ ਵੇਖ ਲਵੋ,
ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਕੇ ਵੇਖ ਲਿਆ, ਹੁਣ ਤੁਸੀਂ ਹੋਰ ਵਰਤ ਕੇ ਵੇਖ ਲਵੋ,
ਉਹਨਾਂ ਦੇ ਬੋਲ ਗੂੰਜਦੇ ਕੰਨਾਂ ਵਿਚ, ਹੁਣ ਦਿਲ ਤੇ ਲਾਉਣੇ ਬੰਦ ਕਰਤੇ,
ਅਸੀਂ ਦੁਸ਼ਮਣ ਲੱਭਦੇ ਫਿਰਦੇ ਹਾਂ, ਹੁਣ ਯਾਰ ਬਨਾਉਣੇ ਬੰਦ ਕਰਤੇ.

Subscribe to:
Posts (Atom)