Sunday, April 4, 2010

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ
ਬੂਹਾ ਭੇਡ਼ ਕੇ ਤੂੰ ਸੌਂ ਜਾ, ਕਿਸੇ ਮਿਲਣ ਵੀ ਨੀ ਆਉਣਾ..
ਉਹ ਪਿਆਰ ਦੇ ਸੁਨੇਹਿਆਂ ਚ, ਗੱਚ ਗੱਚ ਭਿੱਜਣਾ
ਉਹ ਰੂਹ ਤੱਕ ਕੰਬਣਾ, ਤੇਰੇ ਹੱਥ ਜਦ ਚੁੰਮਣਾ
ਮਹਿਬੂਬ ਆਪਣੇ ਨੂੰ, ਵਿੱਚ ਤਾਰਿਆਂ ਪਰੋਣਾ ..


ਬਿਨਾਂ ਇੱਤਰੀਂ ਨਹਾਏ, ਖੁਸ਼ਬੋਈਆਂ ਉਹਦਾ ਵੰਡਣਾ
ਤਾਰਿਆਂ ਦੀ ਲੋਅ ਦੇ, ਪਰਛਾਵਿਆਂ ਤੋਂ ਸੰਗਣਾ
ਕੋਸੇ ਕੋਸੇ ਹਾਸਿਆਂ ਚ, ਮਹੀਨ ਗੱਲਾਂ ਸਮਝਾਉਣਾ


ਉਹ ਹਾਂਡੀਆਂ ਦੇ ਜ਼ਇਕੇ, ਤਸਵੀਰਾਂ ਤਿੰਨ ਰੰਗੀਆਂ
ਰਿਸ਼ੀ ਦਿਆਂ ਮੰਦਿਰਾਂ, ਦੁਆਵਾਂ ਕਈ ਮੰਗੀਆਂ
ਓਸ ਰੱਬ ਦੀ ਰਜ਼ਾ ਦੇ ਵਿੱਚ, ਸਾਥ ਸੀ ਨਿਭਾਉਣਾ


ਕਦੀ ਚੁੱਪ ਦੀ ਤਾਰੀਫ ਵਿੱਚ, ਲੰਬੀਆਂ ਲਡ਼ਾਈਆਂ
ਕੌਡ਼ਾ ਬੋਲਣ ਦੇ ਪਿੱਛੇ, ਕਦੇ ਦੇਣੀਆਂ ਸਫਾਈਆਂ
ਉਹਦਾ ਪਿਆਰ ਸੀ ਛਲਾਵਾ, ਮੈਥੋਂ ਕਹਿ ਨਹੀਂਉਂ ਹੋਣਾ


ਇੱਕ ਦੂਜੇ ਲਈ ਜ਼ਿੰਦਗ਼ੀ ਚ, ਅਸੀਂ ਹੁਣ ਨਹੀਂ ਆਂ
ਇਹ ਕਹਿਣਾ ਹੈ ਆਸਾਨ , ਗੱਲ ਜਾਣ ਦੀ ਵੀ ਨਹੀਂ ਆ,
ਬੇ- ਵਫਾ ਜੇ ਸੀ ਹੁੰਦਾ, ਤੇਰਾ ਚੇਤਾ ਨਹੀਂ ਸੀ ਆਉਣਾ,



ਇੱਕੋ ਸਤਰ ਚ ਜਿਹਨੇ, ਸਾਰੀ ਜ਼ਿੰਦਗ਼ੀ ਛੁਪਾਈ,
ਕੁੱਖ ਤੋਂ ਕਬਰ ਤੱਕ, ਕਰੇ ਜੋ ਭਲਾਈ
ਓਸ ਰੱਬ ਨਾਲ ਵੈਰ ਮੈਥੋਂ, ਪਾ ਨਹੀਉਂ ਹੋਣਾ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ,
ਮੇਰੇ ਦਿਲ ਨੂੰ ਪੀੜਾਂ ਅਜੇ ਸਹਿਣ ਦਿਉ ।
ਦਿਲ ਦੀ ਕਲੀ ਮੁਰਝਾਉਣ ਤੋਂ ਪਹਿਲਾਂ,
ਅਵਾਰਾ ਭੰਵਰੇ ਨੂੰ ਉਪਰ ਬਹਿਣ ਦਿਉ ।
ਚਾਰ ਦਿਨਾਂ ਦੀ ਚਾਂਦਨੀ ਨੂੰ ਮਾਣ ਲਵੋ,
ਮੱਸਿਆ ਦੀ ਕਾਲਖ ਨੂੰ ਪਾਸੇ ਰਹਿਣ ਦਿਉ ।
ਜ਼ਿੰਦਗੀ ਬੇ-ਮਜ਼ਾ ਹੈ ਬਿਨਾਂ ਗ਼ਮਾਂ ਤੋਂ,
ਗ਼ਮਾਂ ਦਾ ਪਰਛਾਵਾਂ ਵੀ ਇਸ ਤੇ ਪੈਣ ਦਿਉ ।
ਉਹ ਤਾਰੇ ਜੋ ਦਿਸਦੇ ਨੇ ਸਿਰਫ ਰਾਤਾਂ ਨੂੰ,
ਓਹਨਾਂ ਤਾਰਿਆਂ ਨੂੰ ਅੰਬਰੀ ਹੀ ਰਹਿਣ ਦਿਉ ।
ਤੇਰਾ ਪਿਆਰ ਹੀ ਕਾਫੀ ਹੈ ਜੀਣ ਦੇ ਲਈ,
ਤੇਰੀ ਨਫ਼ਰਤ ਜੋ ਕਹਿੰਦੀ ਹੈ ਕਹਿਣ ਦਿਉ ।

ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ

ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਸੀਨੇ ਨਾਲ ਲਗਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਚਾਰੇ ਪਾਸੇ ਛਾਈ ਖਾਮੋਸ਼ੀ ਤੋਂ ਦਿਲ ਡਰਦਾ ਹੈ,
ਹਾਕਾਂ ਮਾਰ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਗਲੀ ਗਲੀ ਵਿਚ ਸ਼ੋਰ ਹੈ ਲੀਡਰ ਲੁੱਟੀ ਜਾਂਦੇ ਨੇ,
ਘਰ ਅਪਣਾ ਸੰਭਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਲੋਕਾਂ ਦੀਆਂ ਚੋਭਾਂ ਨੇ ਹੈ ਤਨ ਮਨ ਡੰਗ ਲਿਆ,
ਦਿਲ ਦੇ ਚਾਕ ਦਿਖਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਮਾਂ ਸਮਝਾਉਂਦੀ ਪੁੱਤਰਾ ਕਿਧਰੇ ‘ਕੱਲਾ ਜਾਵੀਂ ਨਾ,
ਲੋਕੋ ਨਾਲ ਲਿਜਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਲਿਖ ਲਿਖ ਗ਼ਜ਼ਲਾਂ ਕਾਗਜ਼ ਕਾਲੇ ਕਰਦੇ ਹਾਂ,
ਕੋਲ ਬਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਕੋਠੇ ਚੜ੍ਹਨੇ ਨੂੰ ਦਿਲ ਉੱਕਾ ਹੀ ਹੁਣ ਕਰਦਾ ਨਈਂ,
ਸੈਨਤਾਂ ਨਾਲ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ

ਇਸ ਤਰਾਂ ਦੇ ਦਿਨ ਕਦੀ ਆਉਂਦੇ ਰਹੇ;

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ।

ਤਾਰਿਆਂ ਦੀ ਗਰਦ ਸੀ ਕਿ ਬੱਦਲਾਂ ਦਾ ਨੇਰ੍ਹ ਸੀ;

ਹਰ ਤਰਾਂ ਹਰ ਮੋੜ ਤੇ ਹੀ ਮੇਘਲੇ ਗਾਂਉਂਦੇ ਰਹੇ।

ਦਿਲ ਹੀ ਭੈੜਾ ਪਰਚਿਆ ਨਾ ਦਿਲ ਲਗੀ ਦੇ ਆਸਰੇ;

ਉਂਜ ਤਾਂ ਦਿਲਬਰ ਕਈ ਆਉਂਦੇ ਰਹੇ ਜਾਂਦੇ ਰਹੇ।

ਪੱਥਰਾਂ ਦੇ ਰਾਹ ਤੇ ਕੱਚ ਦੇ ਜਿਸਮ ਦਾ ਸਾਥ ਸੀ,

ਸ਼ੀਸਿ਼ਆਂ ਦੇ ਟੋਟਿਆਂ ਨਾ ਠੋਕਰਾਂ ਖਾਂਦੇ ਰਹੇ।

ਕੌਣ ਹੈ ਸਾਬਤ ਕਦਮ ਤੇ ਕੌਣ ਹੈ ਸੁੱਚਾ ਸਿਦਕ

ਟੁੱਟਦੇ ਜੁੜਦੇ ਰਹੇ; ਰਿਸ਼ਤੇ ਕਈ ਬਣਦੇ ਰਹੇ।

ਮੌਤ ਦੀ ਭਿੱਖਿਆ ਲਈ ਤੇ ਦਰਦ ਦੀ ਆਹਟ ਲਈ,

ਗਰਭ ਬੱਚੇ ਬੱਚੀਆ ਜੰਮਦੇ ਰਹੇ ਮਰਦੇ ਰਹੇ।

ਅੱਜ ਫਿਰ ਉਸ ਮੋੜ ਪੱਗ ਡੰਡੀ ਦੇ ਰਾਹਾਂ ਤੇ ਖੜੇ

ਸਹਿਕਦੇ ਹੱਸਦੇ ਰਹੇ; ਹਰ ਜ਼ੁਲਮ ਨੂੰ ਜਰਦੇ ਰਹੇ।

ਇੱਕ ਤਸੱਵਰ ਸੀ ਹਵਾਵਾਂ ਬੱਦਲਾਂ ਦੀ ਧੁੱਪ ਖਿੜੀ

ਦੋਸਤਾਂ ਦਾ ਕੀ ਸੀ! ਉਹ ਆਉਂਦੇ ਰਹੇ ਜਾਂਦੇ ਰਹੇ।

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ;

ਨਾ ਕਹਾ ਤੇ ਫੇਰ ਵੀ ਬੇਚੈਨ ਹੋ ਜਾਂਦਾ ਹੈ ਦਿਲ।

ਧੜਕਦਾ ਰਹਿੰਦਾ ਹੈ ਹਰ ਪੈਗ਼ਾਮ ਦੇ ਬੂਹੇ ਤੇ ਦਿਲ;

ਪਰ ਖਮੋਸ਼ੀ ਵੀ ਕਦੀ ਪੈਗ਼ਾਮ ਬਣ ਜਾਂਦਾ ਹੈ ਦਿਲ।

ਜੋ ਕਦੀ ਸੀ ਰਾਹਬਰ ਤੇ ਰਾਹਨੁਮਾਂ ਸੀ ਕਾਰਵਾਂ;

ਰਾਹ ਦਾ ਪੱਥਰ ਕਦੀ ਕੰਕਰ ਵੀ ਬਣ ਬਹਿੰਦਾ ਹੈ ਦਿਲ।

ਅਪਣੇ ਹੀ ਹਾਸ਼ੀਏ ਤੇ ਨਕਸ਼ ਤੋਂ ਹੈ ਬੇਖਬਰ!

ਹਰ ਕਿਸੇ ਦੇ ਦਰਦ ਦੀ ਤਸਵੀਰ ਬਣ ਬਹਿੰਦਾ ਹੈ ਦਿਲ।

ਹੁਣ ਨਾ ਹਿਜਰਾਂ ਦੀ ਤਪਸ਼ ਨਾ ਵਾਸ਼ਨਾ ਹੈ ਵਸਲ ਦੀ;

ਤੱਤੀਆਂ ਵਾਵਾਂ ਦੇ ਠੰਡੇ ਸਾਹ ਭਰ ਬਹਿੰਦਾ ਹੈ ਦਿਲ।

ਅੱਗ ਨੂੰ ਦਰਿਆ ਤੇ ਬਰਫਾਂ ਨੀਲੀਆਂ ਨੂੰ ਵੀ ਤਪੱਸ਼;

ਜਲ਼ ਰਹੇ ਸ਼ੋਹਲੇ ਨੂੰ ਵੀ ਗੁਲਦਾਨ ਕਹਿ ਬਹਿੰਦਾ ਹੈ ਦਿਲ।

ਬੇਮੁਹਾਰਾ; ਬੇਲਗਾਮਾਂ; ਬੇਹਿਸਾਬਾ ਬੇਨਕਾਬਾ, ਬੇਕਿਨਾਰ;

ਕੁੱਝ ਨਾ ਕੁੱਝ;ਇਹ ਚੁੱਪ ਚੁਪੀਤਾ ਆਖਦਾ ਰਹਿੰਦਾ ਹੈ ਦਿਲ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।

ਬਾਲ ਉਮਰੇ ਇਹ ਨਿਰਲੇਪ ਜਾਪਣ,
ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।

ਅੱਖਾਂ ਵਿਚੋਂ ਮਸਤੀ ਛਲਕਦੀ ਹੈ,
ਜੋਬਨ ਰੁਤੇ ਜਦ ਹੋਣ ਜਵਾਨ ਅੱਖਾਂ ।

ਬਾਰੀ ਖ੍ਹੋਲਕੇ ਤਕਦੀਆਂ ਰਹਿਣ ਸਦਾ,
ਹਰ ਆਹਟ ਦਾ ਰਖਣ ਧਿਆਨ ਅੱਖਾਂ ।

ਧੜਕਣ ਦਿਲ ਦੀ ਦੁਗਣੀ ਵਧ ਜਾਂਦੀ,
ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।

ਇਲ ਦੇ ਅ੍ਹਾਲਣੇ ਕੋਈ ਕਹੇ ਆਂਡਾ,
ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।

ਛੋਟੀਆਂ,ਵਡੀਆਂ,ਕਾਲੀਆਂ,ਭੂਰੀਆਂ ਵੀ ,
ਲੱਗਣ ਬਿਲੀਆਂ ਜ਼ਰਾ ਚਲਾਕ ਅੱਖਾਂ ।

ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,
ਅੱਖ ਮਾਰ ਕੇ ਦਿੰਦੀਆਂ ਮਾਰ ਅੱਖਾਂ ।

ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,
ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।

ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,
ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।

ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,
ਕਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।

ਸੇਹਲੀਆਂ ਤਿਖੀਆਂ ਭਵਾਂ ਕਮਾਨ ਵਾਂਗੂੰ,
ਧਾਰੀ ਖਿਚ ਕੇ ਲਗਣ ਕਟਾਰ ਅੱਖਾਂ ।

ਤਾਰ ਇਸ਼ਕੇ ਦੀ ਜਦੋਂ ਟੁਣਕਦੀ ਹੈ,
ਬਾਰਾਂ ਸਾਲ ਇਹ ਵਗ ਚਰਾਣ ਅੱਖਾਂ ।

ਕੀਤੇ ਕੌਲ ਇਕਰਾਰ ਕਦੇ ਭੁਲਦੇ ਨਹੀਂ,
ਪਟ ਯਾਰ ਦਾ ਚੀਰ ਖਵਾਣ ਅੱਖਾਂ ।

ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪਟੇ,
ਚਟਾਨਾਂ ਵਿਚੋਂ ਨਹਿਰ ਖੁਦਵਾਣ ਅੱਖਾਂ ।

ਦੁਨੀਆਂ ਦੀ ਸੁਧ ਬੁਧ ਭੁਲ ਜਾਂਦੀ,
ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।

ਲਾਲ ਡੋਰੇ ਅੱਖਾਂ ਵਿਚਲੇ ਦਸਦੇ ਨੇ,
ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।

ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,
ਕਰਕੇ ਸਜਣਾਂ ਦਾ ਇੰਤਜਾਰ ਅੱਖਾਂ ।

ਅਚੋ ਆਈ ਦਿਲ ਨੂੰ ਲੱਗੀ ਰਹਿੰਦੀ,
ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।

ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,
ਲਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।

ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,
ਕਦੇ ਝੁਕਦੀਆਂ ਨਾਲ ਸਤਿਕਾਰ ਅੱਖਾਂ ।

ਨਜ਼ਰ ਧਰਤੀ ‘ਚ ਗਡੀ ਰੱਖਦੀਆਂ ਨੇ,
ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।

ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,
ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।

ਜਦੋਂ ਲਾਲ ਗੁਸੇ ਵਿਚ ਹੁੰਦੀਆਂ ਨੇ,
ਅੱਗ ਸੁਟਦੀਆਂ ਬਣ ਅੰਗਿਆਰ ਅੱਖਾਂ ।

ਇਹ ਖਬੀ ਖਾਨਾਂ ਨੂੰ ਖੂੰਜੇ ਲਾ ਦੇਵਣ,
ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।

ਇਸ਼ਾਰਾ ਅੱਖਾਂ ਦਾ ਸਮਝਦਾਰ ਲਈ ਹੈ,
ਬੇਸਮਝ ਲਈ ਹਨ ਬੇਕਾਰ ਅੱਖਾਂ ।

ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,
ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।

ਜਿਸ ਪਿਛੇ ਸਭ ਕੁਝ ਬਰਬਾਦ ਕੀਤਾ,
ਉਹੀ ਲਗਦੀਆਂ ਫਿਰ ਬੇਈਮਾਨ ਅੱਖਾਂ ।

ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,
ਝਟ ਪਟ ਹੀ ਲੈਣ ਨਿਹਾਰ ਅੱਖਾਂ ।

ਮੁਦਤਾਂ ਬਾਅਦ ਮਿਲੇ ਜੇ ਯਾਰ ਬੇਲੀ,
ਇਕ ਦਮ ਹੀ ਲੈਣ ਪਛਾਣ ਅੱਖਾਂ ।

ਮਾਇਆ ਹੱਥ ਗਰੀਬ ਦੇ ਧਰ ਵੇਖੋ,
ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।

ਲੱਖ ਅਸੀਸਾਂ ਉਪਜਣ ਦਿਲ ਵਿਚੋਂ,
ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।

ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,
ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।

ਡਿਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,
ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।

ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,
ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।

ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,
ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।

ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,
ਨੇਹਮਤ ਰਬ ਦੀ ਰੱਖੋ ਸੰਭਾਲ ਅੱਖਾਂ ।

ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,
ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।

ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,
ਜੀਉਂਦੇ ਲਿਖਕੇ ਕਰੀਏ ਦਾਨ ਅਖਾਂ ।

ਇਹੋ ਦਾਨ ਉਤਮ ਜੱਗ ਉਤੇ,
ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅਖਾਂ ।

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁਲਿਆ ਜਾਵੇ

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁਲਿਆ ਜਾਵੇ ।
ਨਕਸ਼ਾ ਉਸ ਖੁਨੀ ਘੱਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ ।

ਸ਼ਰਧਾ ਦੇ ਫੁਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ ।
ਪਾਕ ਪਵਿਤਰ ਸਰੋਵਰ ਵਿਚ, ਚੁਭੀ ਲਾ ਕੇ ਰੋਗ ਮਿਟਾਵਣ ।

ਸ਼ਾਨੋ ਸ਼ੌਕਤ ਹਰਿਮੰਦਰ ਦੀ, ਨਾ ਪਾਪੀ ਗੰਗੂਆਂ ਤਾਈਂ ਭਾਵੇ ।
ਸਿੱਖੀ ਦੇ ਹਰਿਆਲੇ ਬੂਟੇ ਨੂੰ, ਸਮੇਂ ਦਾ ਹਾਕਮ ਪੁਟਣਾ ਚਾਹਵੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਨੇ, ਸਿਰ ਲੱਥ ਜੋਧੇ ਸਿੰਘ ਸਜਾਏ ।
ਨਸ਼ਿਆਂ, ਅਫੀਮਾਂ ,ਚੋਂ ਕਢ ਕੇ, ਗਭਰੂ ਗੁਰੂ ਚਰਨਾਂ ਨਾਲ ਲਾਏ ।

ਦੇਖ ਕੇ ਬੋਲ ਬਾਲਾ ਸਿਖੀ ਦਾ, ਇੰਦਰਾ ਤੋਂ ਝਲ ਨਾ ਹੋਇਆ ।
ਕੂੜ ਸਿਰ ਚ੍ਹੜ ਬੋਲ ਪਿਆ, ਅੰਦਰੋਂ ਗੁਸਾ ਠ੍ਹਲ ਨਾ ਹੋਇਆ ।

ਨਿਸ਼ਾਨ ਮੀਰੀ ਪੀਰੀ ਦਾ, ਜਿਥੋਂ ਰਹੀ ਸੇਧ ਸਿਖਾਂ ਨੂੰ ਮਿਲਦੀ ।
ਔਰੰਗਜ਼ੇਬ ਜੇਹੇ ਜ਼ਾਲਮਾਂ ਦੀ, ਦੇਖ ਕੇ ਰੂਹ ਅੰਦਰੋਂ ਸੀ ਹਿਲਦੀ ।

ਭੈੜੀ ਸੋਚ ਫਿਰਕਾ ਪ੍ਰਸਤੀ ਦੀ, ਹਮੇਸ਼ਾਂ ਰਹੀ ਦਿਲੀ ਤੇ ਭਾਰੂ ।
ਸਬਕ ਸਿਖਾਉਣਾ ਸਿਖਾਂ ਨੂੰ, ਹੁਣ ਨਹੀਂ ਛਡਣਾ ਕੋਈ ਜੁਝਾਰੂ ।

ਅਕਾਲ ਤਖਤ ਨੂੰ ਢਾਉਣੇ ਲਈ, ਭਾਰਤੀ ਫੌਜ ਨੂੰ ਹੁਕਮ ਸੁਣਾਤਾ ।
ਸਿੰਘਾਂ ਨੂੰ ਮਾਰ ਮੁਕਾਉਣੇ ਲਈ, ਉਹਨਾਂ ਜੰਗ ਦਾ ਬਿਗਲ ਵਜਾਤਾ ।

ਅਕਾਲ ਛੰਨਣੀ ਕਰ ਦਿਤਾ, ਪਾਪੀ ਜ਼ਾਲਮਾਂ ਕਹਿਰ ਕਮਾਇਆ ।
ਬੁਢੇ, ਬੱਚੇ ਵੀ ਨਹੀਂ ਬਖਸ਼ੇ, ਸਭ ਨੂੰ ਗੋਲ਼ੀਆਂ ਨਾਲ਼ ਉਡਾਇਆ ।

ਅਮਰੀਕ ਸਿੰਘ, ਸੁਬੇਗ ਸਿੰਘ ਨੇ, ਬੜੇ ਡਟ ਕੇ ਜੌਹਰ ਦਿਖਾਏ ।
ਸਿੰਘ ਭੁਖੇ ਭਾਣੇ ਰਹਿ ਕੇ ਵੀ, ਨਹੀਂ ਬੰਬਾਂ ਤੋਪਾਂ ਤੋਂ ਘਬਰਾਏ ।

ਜਾਮ ਸ਼ਹਾਦਤ ਦਾ ਪੀ ਗਏ, ਪਰ ਨਹੀਂ ਈਨ ਸੂਰਮਿਆਂ ਮੰਨੀ ।
ਸਿਖ ਧਰਮ ਦੀ ਰਾਖੀ ਲਈ, ਫਿਰਦੇ ਕਫਣ ਸਿਰਾਂ ਤੇ ਬ੍ਹੰਨੀ ।

ਕਈ ਵਿਛੜੇ ਵੀਰੇ ਭੈਣਾਂ ਦੇ, ਕਈ ਪੁਤ ਅੰਮੜੀ ਮਾਂ ਦੇ ਜਾਏ ।
ਗਏ ਮਥਾ ਟੇਕਣ ਪੁਰਬ ਉਤੇ, ਉਹ ਨਾ ਮੁੜ ਕੇ ਘਰਾਂ ਨੂੰ ਆਏ ।

ਸੁਹਾਗ ਉਜੜੇ ਕਈ ਨਾਰਾਂ ਦੇ, ਲਥੇ ਸਜ ਵਿਆਹੀਆਂ ਦੇ ਚੂੜੇ ।
ਸਧਰਾਂ ਦਿਲ ਵਿਚ ਰਹਿ ਗਈਆਂ, ਸਭ ਰਹਿ ਗਏ ਚਾਅ ਅਧੂਰੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਵੀ, ਲੜਦੇ ਹੋਏ ਸ਼ਹੀਦੀ ਪਾ ਗਏ ।
ਕੁਰਸੀ ਦੇ ਭੁਖੇ ਲੀਡਰਾਂ ਨੂੰ, ਉਹ ਬਚਨ ਪੂਰਾ ਕਰ ਦਿਖਲਾ ਗਏ ।

ਮਤਾ ਅੰਨਦਪੁਰ ਸਾਹਿਬ ਦਾ, ਲੀਡਰਾਂ ਜਿਸ ਦਿਨ ਸੀ ਪਕਾਇਆ ।
ਅਰਦਾਸ ਕਰਕੇ ਭਿੰਡਰਾਂ ਵਾਲ਼ੇ ਨੇ, ਮਤਾ ਉਸ ਦਿਨ ਜ੍ਹੇਬੇ ਪਾਇਆ ।

ਬਚਨ ਕੀਤੇ ਉਸ ਦਿਨ ਸੰਤਾਂ ਨੇ, ਆਪਣਾ ਕੀਤਾ ਕੌਲ ਪੁਗਾਉਣਾ ।
ਅਕਾਲੀਆਂ ਭੱਜਣਾਂ ਮਤਿਆਂ ਤੋਂ, ਪਰ ਮੈਂ ਨਹੀਂ ਮਤਾ ਭੁਲਾਉਣਾ ।

ਉਹਨਾਂ ਕਰ ਸੱਚ ਵਿਖਾ ਦਿਤਾ, ਜਿੰਦ ਸਿਖ ਪੰਥ ਦੇ ਲੇਖੇ ਲਾਈ ।
ਚੌਧਰ ਦੇ ਭੁਖੇ ਕਾਲੀ ਲੀਡਰਾਂ ਨੇ, ਸਿਖ ਕੌਮ ਨੂੰ ਪਿੱਠ ਦਿਖਾਈ ।

ਜੇ ਅਕਾਲ ਤਖਤ ਰੜਕਦਾ ਸੀ, ਕਿਉਂ ਕੀਤੇ ਬਾਕੀ ਗੁਰੂ ਘਰਾਂ ਤੇ ਹੱਲੇ ।
ਨਿਰਦੋਸ਼ ਨਿਹਥੇ ਸਿੰਘ ਫੜ ਕੇ, ਅਤਵਾਦੀ ਆਖ ਜ੍ਹੇਲਾਂ ਵਿਚ ਘੱਲੇ ।

ਕੀ ਸੀ ਦੋਸ਼ ਅਬਲਾਵਾਂ ਦਾ, ਜੋ ਸੀ ਗੁਰਪੁਰਬ ਮਨਾਵਣ ਆਈਆਂ ।
ਗੋਦੀ ਚੁਕੇ ਨਾਲ਼ ਨਿਕੇ ਬਾਲਾਂ ਦੇ, ਵੈਰੀਆਂ ਮਾਵਾਂ ਮਾਰ ਮੁਕਾਈਆਂ ।

ਪੱਗ ਲਾਹ ਬੁਢੇ ਬਜ਼ੁਰਗਾਂ ਦੀ, ਫੌਜੀਆਂ ਪੈਰਾਂ ਦੇ ਵਿਚ ਰੋਲ਼ੀ ।
ਸਿੱਖਾਂ ਦੇ ਕੇਸ ਕਤਲ ਕਰਕੇ, ਪਾਪੀਆਂ ਬਾਅਦ ‘ਚ ਮਾਰੀ ਗੋਲ਼ੀ ।

ਜਰਦਾ ਚੱਬ ਕੇ ਥੁਕਦੇ ਸੀ, ਬੀੜੀਆਂ ਪ੍ਰਕਰਮਾਂ ਦੇ ਵਿਚ ਸੁਟੀਆਂ ।
ਕੀਤੇ ਕੁਕਰਮ ਦਰਿੰਦਿਆਂ ਨੇ, ਇਜਤਾਂ ਬਹੂ ਬੇਟੀ ਦੀਆਂ ਲੁਟੀਆਂ ।

ਜਲ ਪਾਕ ਪਵਿਤਰ ਸਰੋਵਰ ਦਾ, ਰਤ ਨਾਲ ਗੇਰੂ ਰੰਗ ਸੀ ਹੋਇਆ ।
ਸਰੂਪ ਗੁਰਾਂ ਦਾ ਗੋਲ਼ੀ ਚੀਰ ਗਈ, ਅਖੰਡਪਾਠ ਭੰਗ ਸੀ ਹੋਇਆ ।

ਲਾਇਬਰੇਰੀ ਸਾੜੀ ਲੁਟਿਆ, ਅਜਾਇਬ ਘਰ ‘ਚੋਂ ਅਨਮੋਲ ਖਜ਼ਾਨਾ ।
ਲੁਕੇ ਅਤਿਵਾਦੀ ਫੜਨੇ ਦਾ, ਘੜ ਲਿਆ ਬਰਾੜ ਨੇ ਹੋਰ ਬਹਾਨਾ ।

ਬੇਇਜ਼ਤੀ ਸੋਹਣੇ ਹਰਿਮੰਦਰ ਦੀ, ਨਾ ਸਿੱਖਾਂ ਕੋਲੋਂ ਗਈ ਸਹਾਰੀ ।
ਬੇਅੰਤ,ਸਤਵੰਤ, ਕੇਹਰ ਸਿੰਘ ਦੇ, ਕੇਰਾਂ ਫਿਰ ਗਈ ਦਿਲ ਤੇ ਆਰੀ ।

ਸੌਂਹ ਖਾ ਲਈ ਸੂਰਮਿਆਂ, ਉਹਨਾਂ ਇਕੱਠੇ ਬੈਠ ਕੇ ਮਤਾ ਪਕਾਇਆ ।
ਨਹੀਂ ਪੁੱਤ ਕਲਗੀਆਂ ਵਾਲ਼ੇ ਦੇ, ਜੇ ਨਾ ਪਾਪਣ ਨੂੰ ਮਾਰ ਮੁਕਾਇਆ ।

ਹੋਇਆ ਹੁਕਮ ਅਕਾਲ ਵਲੋਂ, ਜੋਧਿਆਂ ਇੰਦਰਾ ਗਾਂਧੀ ਮਾਰ ਮੁਕਾਈ ।
ਪੱਗ ਲਥੀ ਹੋਈ ਸਿੱਖਾਂ ਦੀ, ਸੂਰਿਆਂ ਮੁੜ ਸਿਰ ਤੇ ਰਖ ਵਿਖਾਈ ।

ਬਚ ਸਕੇ ਨਾ ਸਿੰਘਾਂ ਤੋਂ, ਜਿਸ ਮਥਾ ਅਕਾਲ ਤਖਤ ਨਾਲ ਲਾਇਆ ।
ਸਿਰ ਵਢਿਆ ਮਸੇ ਰੰਘੜ ਦਾ, ਸ਼ੇਰਾਂ ਬਕਰੇ ਵਾਂਗ ਝਟਕਾਇਆ ।

ਇਸ ਸਿੱਖੀ ਦੇ ਫਲ਼ਦੇ ਬੂਟੇ ਨੂੰ, ਕਈ ਛਾਂਗਣ ਵਾਲੇ ਤੁਰ ਗਏ ।
ਜ਼ਾਲਮ ਅਬਦਾਲੀ ਵਰਗੇ ਵੀ, ਦੰਦ ਖਟੇ ਕਰਵਾ ਕੇ ਮੁੜ ਗਏ ।

ਇਕੱਠੇ ਹੋ ਨਿਸ਼ਾਨ ਸਾਹਿਬ ਥਲੇ, ਦਿਨ ਅਜ ਦੇ ਕਸਮਾਂ ਖਾਈਏ ।
ਭੇਖੀ ਪੰਖਡੀ ਚੋਲ਼ੇ ਵਾਲ਼ੇ ਸਾਧਾਂ ਦੇ, ਕਦੇ ਨਾ ਚਰਨੀ ਸੀਸ ਨਿਵਾਈਏ ।

ਦਖਲ ਅੰਦਾਜ਼ੀ ਧਰਮ ‘ਚ ਕਰਕੇ, ਭੇਖੀ ਸਾਧੂ ਘੋਲਣ ਕ੍ਹੜੀਆਂ ।
ਕਹਿੰਦੇ ਭੁਲ ਕੇ ਬਾਣੀ ਗਰੂਆਂ ਦੀ, ਪੂਜਣ ਲਗ ਜਾਓ ਮੜ੍ਹੀਆਂ ।

ਦੂਰ ਪ੍ਰਦੇਸੀਂ ਵੱਸ ਕੇ ਵੀ, ਆਪਣਾ ਧਰਮ ਨਾ ਕਦੇ ਭੁਲਾਉਣਾ ।
ਪੁੱਤ ਹਾਂ ਕਲਗੀਆਂ ਵਾਲ਼ੇ ਦੇ, ਸਿੱਖ ਧਰਮ ਦਾ ਨਾਂ ਚਮਕਾਉਣਾ ।

ਕਈ ਜਨੂੰਨੀ ਗੈਰ ਮਜ੍ਹਬਾਂ ਦੇ, ਸਾਨੂੰ ਨੇ ਕਾਫਰ ਆਖ ਬੁਲਾਉਂਦੇ ।
ਡਰੱਗਾਂ ਦੇ ਕੇ ਸਾਡੇ ਬੱਚਿਆਂ ਨੂੰ, ਪਏ ਧਰਮੋਂ ਅਧਰਮ ਬਣਾਉਂਦੇ ।

ਘਲੂਘਾਰਾ ਸੰਨ ਚੁਰਾਸੀ ਦਾ, ਜੋ ਅਜ ਸਾਰੇ ਅਸੀਂ ਮਨਾਈਏ ।
ਸਚੀ ਸ਼ਰਧਾਜਲੀ ਤਾਂ ਸ਼ਹੀਦਾਂ ਨੂੰ, ਜੇ ਵਿਰਸਾ ਮੋੜ ਲਿਆਈਏ ।

ਗੁਰੂ ਗ੍ਰੰਥ ਸਾਹਿਬ ਬਿਨਾਂ, ਨਹੀਂ ਦੇਹਧਾਰੀ ਗੁਰੂ ਬਨਾਉਣਾ ।
ਬਿਨਾਂ ਗੁਰੂ ਨਾਨਕ ਦੇ ਦਰ ਤੋਂ, ਨਹੀਂ ਕਿਸੇ ਅਗੇ ਸੀਸ ਝੁਕਾਉਣਾ ।

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ ।
ਪਸੰਦ ਦੁਨੀਆਂ ਦੇ ਉਹ ਵੀ, ਨਹੀਂ ਆਇਆ ਨਹੀਂ ।
ਨਜ਼ਰ ਖ਼ੁਸ਼ਬੋ ਆਵਾਜ਼ ਬਣਦੀ,ਹਸਤੀ ਤਾਂ ਚੰਗਾ ਸੀ,
ਮੇਰਾ ਫਿਰ ਨਹੀਂ ਸੀ ਕਿਤੇ, ਕੋਈ ਸਾਇਆ ਹੋਣਾ ।
ਹਿਜ਼ਰ ਦਾ ਹਰ ਮਸੀਹਾ ਆਣ ਕੇ,ਫਿਰ ਮੁਸਕਰਾਂਉਂਦਾ ਹੈ,
ਦਰਦ ਬਣਦਾ ਹੈ ਜਦੋਂ ,ਵਕਤ ਦਾ ਜ਼ਾਇਆ ਹੋਣਾ ।
ਮਿਲਣ ਦੀ ਆਸ ਮੁੱਕਣ ‘ਤੇ,ਕਦੇ ਹੈਰਾਨ ਨਹੀਂ ਕਰਦਾ,
ਡੂੰਘੇਰੀ ਚੁੱਪ ਦਾ ਵਧਣਾ, ਤੇ ਗ਼ਮ ਸਵਾਇਆ ਹੋਣਾ ।
ਜਿਸ ਦੇ ਸਫ਼ਰ ਉਮਰਾਂ ਦੇ,ਨਹੀਂ ਕਟਦੇ ਕਦੇ “ਸ਼ੇਖਰ”,
ਜਿੰਦਗੀ ਨੇ ਨਹੀਂ ਉਸਨੂੰ , ਗਲੇ ਲਾਇਆ ਹੋਣਾ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ ।
ਖਿੜਕੀ ਅੰਦਰ ਖ੍ਹੜਕੇ ਬਾਹਰ ਵੇਖਣ ਲਈ, ਦੀਵਾਰਾਂ ਕੋਲੋਂ ਹੁਣ ਪੁੱਛਣਾ ਪੈਂਦਾ ਹੈ ।

ਜਿਸਦੇ ਘਰ ਦੇ ਕੋਲ ਨਹੀਂ ਰੁੱਖ ਹਰਾ ਕਿਤੇ, ਤੇਹ ਵੇਲੇ ਨਹੀਂ ਮਿਲਦਾ ਪਾਣੀ ਜ਼ਰਾ ਕਿਤੇ,
ਉਸਨੂੰ ਨੈਣਾਂ ‘ਤੇ ਹੋਠਾਂ ਵਿਚਕਾਰ ਜਿਹੇ, ਆਪੇ ਦਰਿਆ ਬਣਕੇ ਵਗਣਾ ਪੈਂਦਾ ਹੈ ।

ਜਿੰਨੀਆਂ ਪੈੜਾਂ ਗੁੰਮੀਆਂ ਮੇਰੇ ਰਾਹਾਂ ‘ਚੋਂ, ਭਾਲਾਂ ਮੈਂ ਉਹਨਾ ਨੂੰ ਮੁਕਦੇ ਸਾਹਾਂ ‘ਚੋਂ ,
ਲੱਖ ਛੁਪਾਵਾਂ ਬੇ-ਸ਼ੱਕ ਸਾਰੀ ਦੁਨੀਆਂ ਤੋਂ, ਕੋਰੇ ਕਾਗ਼ਜ਼ ਨੂੰ ਪਰ ਦੱਸਣਾ ਪੈਂਦਾ ਹੈ ।

ਸਾਜ਼ ਬਨਣ ਲਈ ਤੜਪ ਹੰਢਾਉਣੀ ਪੈਂਦੀ ਹੈ ,ਵੰਝਲੀ ਨੂੰ ਜਿੰਦ ਚਾਕ ਕਰਾਉਣੀ ਪੈਂਦੀ ਹੈ,
ਬੁੱਲੇ ਐਵੇਂ ਨਹੀਂ ਸੁਰੀਲੇ ਹੋ ਜਾਂਦੇ ,ਸਭ ਨੂੰ ਛੇਕਾਂ ਵਿੱਚੋਂ ਲੰਘਣਾ ਪੈਂਦਾ ਹੈ ।

ਅੰਬਰ ਦਾ ਦਸਤੂਰ ਨਿਰਾਲਾ ਹੋ ਜਾਂਦੈ, ਪਾਣੀ ਆਪਣੇ ਅੰਦਰ ਹੀ ਜਦ ਖੋ ਜਾਂਦੈ ,
ਬੱਦਲਾਂ ਨੂੰ ਜਦ ਕਣੀਆਂ ਬਣਕੇ ਮਿਟਣ ਲਈ, ਸਾਗਰ ਦੀ ਹਿੱਕ ਉੱਤੇ ਨੱਚਣਾ ਪੈਂਦਾ ਹੈ ।

ਅਗਨ ਸਮੁੰਦਰ ਵਿੱਚੋਂ ਤੈਨੂੰ ਟੋਲਦਿਆਂ, ਤੇਰੀ ਤੇਹ ਦਾ ਬਣਦਾ ਪਾਣੀ ਡ੍ਹੋਲਦਿਆਂ ,
ਤੇਰੀ ਪਿਆਸ ਘਟੇਗੀ ਏਦਾਂ ਸੋਚਦਿਆਂ, ਮੈਨੂੰ ਅੱਥਰੂ ਬਣਕੇ ਜਿਉਣਾ ਪੈਂਦਾ ਹੈ ।

ਲੱਗਿਆ ਸੀ ਜੋ ਰੰਗ ਸਮੇਟਣ ਚਾਨਣ ਦਾ ,ਚਾਅ ‘ਸ਼ੇਖ਼ਰ‘ ਨੂੰ ਸੀ ਜਦ ਧੁੱਪਾਂ ਮਾਨਣ ਦਾ,
ਉਸਨੂੰ ਪਤਾ ਨਹੀਂ ਸੀ ਆਥਣ ਮਗਰੋਂ ਵੀ,ਸੂਰਜ ਸਾਹੀਂ ਚੇਤੇ ਰੱਖਣਾ ਪੈਂਦਾ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ,
ਅਸੀਂ ਤੇ ਦੋ ਨੈਣਾਂ ਦੇ ਵਾਰ ਤੋਂ ਡਰੀਏ,
ਨਾਂ ਅੱਗ ਤੋਂ ਡਰੀਏ, ਨਾਂ ਠੱਗ ਤੋਂ ਡਰੀਏ,
ਅਸੀਂ ਤੇ ਦਾਗ ਨਾਲ ਭਰੀ ਪੱਗ ਤੋਂ ਡਰੀਏ,
ਨਾਂ ਦੁਨੀਆ ਤੋਂ ਡਰੀਏ, ਨਾਂ ਜਹਾਨ ਤੋਂ ਡਰੀਏ,
ਅਸੀਂ ਤੇ ਮੁੱਕਰਣ ਵਾਲੀ ਜੁਬਾਨ ਤੋਂ ਡਰੀਏ,
ਨਾਂ ਧਰਤ ਤੋਂ ਡਰੀਏ, ਨਾਂ ਅਕਾਸ਼ ਤੋਂ ਡਰੀਏ,
ਅਸੀਂ ਤੇ ਜੂਏ ਵਾਲੀ ਤਾਸ਼ ਤੋਂ ਡਰੀਏ,

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ ।
ਬਣਾਇਆ ਕੋਠੀ ਤੇ ਜਹਾਜ, ਸ਼ੌਂਕ ਹੈ ਸ਼ੌਕੀਨਾਂ ਦਾ ।
ਸਾਰੀ ਰਾਤਾਂ ਦੀ ਕਮਾਈ, ਯਾਰੋ ਕੋਠੀ ਉੱਤੇ ਲਾਈ ।
ਪਿੱਛੇ ਰਹਿਣ ਨੂੰ ਨਾ ਮੰਨੇ, ਨਾ ਕੋਈ ਭੈਣ ਅਤੇ ਭਾਈ ।
ਸਾਲਾਂ ਪਿੱਛੋਂ ਪਿੰਡ ਜਾਣਾ, ਰਹਿਣਾ ਤਿੰਨ ਚਾਰ ਵੀਕਾਂ ।
ਨਾ ਕੋਈ ਦੇਖ ਖੁਸ਼ ਹੋਵੇ, ਮੱਥੇ ਤੀਉੜੀਆਂ ਸ਼ਰੀਕਾਂ ।

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ

ਦਗ਼ੇਬਾਜ਼ੀਆ ਨੇ ਪੈਰ-ਪੈਰ ਜੱਗ ਉਤੇ,
ਤੂੰ ਭਾਵੇਂ ਲੱਖ ਵਾਰੀਂ ਵਫਾ ਕਮਾ ਵੇਖੀਂ,

ਸੱਪਾਂ ਦੇ ਪੁਤਾਂ ਅਖੀਰੀਂ ਹੈ ਡੰਗਨਾ ਹੁੰਦਾ,
ਤੂੰ ਭਾਵੇਂ ਲੱਖ ਵਾਰੀਂ ਦੁਧ ਪਿਆ ਵੇਖੀਂ,

ਨਾ ਹੋ ਸਕਿਆ ਤੇ ਨਾ ਕਦੇ ਹੋਇਆ ਸੀ,
ਜੇ ਹੋ ਸਕੇ ਕੁਝ ਆਪਣੇ ਨਾਂ ਕਰਵਾ ਵੇਖੀਂ,

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ,
ਤੂੰ ਭਾਵੇਂ ਲੱਖ ਵਾਰੀਂ ਆਪਣਾ ਬਣਾ ਵੇਖੀਂ,

ਦੀਵਾ ਇਕ ਦਿਨ ਓੁਨਾਂ ਨੇ ਗੁਲ ਕਰ ਜਾਣਾ,
ਤੂੰ ਲੱਖ ਵਾਰੀਂ ਆਪਣਾ ਆਪ ਜਲਾ ਵੇਖੀਂ,

ਤੁਰ ਗਏ ਜੋ ਛੱਡ ਕੇ ਕੱਲਿਆ ਨੂੰ ਹੀ,
ਐਸੇ ਸੱਜਣਾ ਦਾ ਮੁੜ ਕੇ ਨਾ ਰਾਹ ਵੇਖੀਂ,

ਕੀ ਨੀ ਕੀਤਾ ਤੇਰੇ ਲਈ ਅਸੀਂ ਜਦ ਸੋਚਦੇ ਹਾਂ,
ਤੂੰ ਕੱਲੇ ਬੈਠ ਕਦੇ ਹਿਸਾਬ ਲਗਾ ਵੇਖੀਂ,

ਅਸੀਂ ਪਰਖਣਾ ਸੀ ਤੈਨੂੰ ਪਰਖ ਲਿਆ ਸੱਜਣਾ,
ਤੂੰ ਵੀ ਸ਼ੋੌਕ ਨਾਲ ਸਾਨੂੰ ਅਜ਼ਮਾ ਵੇਖੀਂ,

ਵਿਗੜੇ ਕੁਝ ਨਾ ਜੇ ਸਾਂਈ ਹੱਥ ਦੇ ਰੱਖੇ,
ਤੂੰ ਭਾਵੇਂ ਲੱਖ ਵਾਰੀਂ ਜ਼ੋਰ ਲਗਾ ਵੇਖੀਂ,

ਜੇ ਲਿਖਿਆ ਰੱਬ ਨੇ ਤੂੰ ਵਸਦਾ ਰਹਿ,
ਆਖ ਵੈਰੀ ਨੂੰ ਤੂੰ ਕਰ ਕੇ ਤਬਾਹ ਵੇਖੀਂ।

ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਹਾਸੇ ਦੀ!

ਨਾ ਦਰਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ

ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸੀਤਲ ਜਲ ਦੀ!

ਨਾ ਸੁਆਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!

ਨਾ ਬਹਾਰ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਪੱਤਝੜ ਦੀ!

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ… ਮਾਰ-ਮਾਰ ਠੋਲੇ ਲਊ ਰਾਤ ਨੂੰ ਜਗਾ ਵੇ

ਹਸਾਇਆ ਕਰੂਗੀ ਜਾਂ ਰੁਆਇਆ ਕਰੂਗੀ…

ਤੈਨੂੰ ਯਾਦ ਮੇਰੀ, ਆਣ ਕੇ ਸਤਾਇਆ ਕਰੂਗੀ…

ਯਾਦ ਮੇਰੀ ਆਊ, ਜਦੋਂ ‘ਕੱਲਾ ਬੈਠਾ ਹੋਵੇਂਗਾ,

ਅੱਖਾਂ ਜੀਆਂ ਧੋਵੇਂਗਾ ਤੇ ਹੰਝੂ ਵੀ ਪਰੋਵੇਂਗਾ

ਤੇਰੇ ਚਿੱਤ ਨੂੰ ਚਿਤਮਣੀ ਜੀ ਲਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਜਦੋ ਬਾਹਰ ਤੂੰ ਬਗੀਚੀ ਵਿੱਚ ਕਦੇ ਖੜੇਂਗਾ

‘ਕੱਲੇ-’ਕੱਲੇ ਪੱਤੇ ਉਤੇ ਨਾਮ ਮੇਰਾ ਪੜੇਂਗਾ,

ਵੇ ਦਿਲ ਨਾਲ ਲੜੇਗਾ…

ਦੇਖੀਂ ਤਿਤਲੀ ਜੀ ਬਣ ਮੂਹਰੇ ਆਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਮਾਰ-ਮਾਰ ਠੋਲੇ ਲਊ ਰਾਤ ਨੂੰ ਜਗਾ ਵੇ

ਆਪ ਆ ਕੇ ਹੱਸੂ ਲਊ ਤੈਨੂੰ ਵੀ ਹਸਾ ਵੇ

ਜਾਊਗੀ ਰੁਆ ਵੇ…

ਚੰਨਾਂ ਸੁਪਨੇ ਦੇ ਵਿੱਚ ਵੀ ਜਗਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਸੋਚੇਗਾ ਤੂੰ ਜਦੋ ਹੋ ਜਾਊ ਸੀਨੇ ਵਿਚ ਸੱਲ ਵੇ

ਪਿਆਰ ਵਾਲੀ ਜਿੰਦਗੀ ‘ਚ ਭੁੱਲੇਂਗਾ ਨਾ ਗੱਲ ਵੇ

ਨਾ ਸਕੇਗਾ ਤੂੰ ਝੱਲ ਵੇ…

ਤਾਂ ਨਿੱਤ ਤੜਫਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ

ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ,

ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ।

ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ,

ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ।

ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ,

ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ।

ਟਹਿਕਦੀ ਫੁਲਵਾੜੀ ਦੇ ਜੋ ਸੁਪਨੇ ਸਜੇ,

ਮਹਿਕਦਾ ਫੁੱਲ ਸਜਾਉਣ ਵਾਲਾ ਕੋਈ ਨਹੀ ਮਿਲਿਆ।

ਮਕਾਨ ਸੋਰੇ ਦੀ ਮਿੱਟੀ ਦੇ ਖੁਰਦੇ ਗਏ,

ਪਰ ਘਰ ਬਣਾਉਣ ਵਾਲਾ ਕੋਈ ਨਹੀ ਮਿਲਿਆ।

ਸੂਰਜ ਚੰਦ ਬਿਨ ਨਾਗਾ ਚੜਦੇ ਰਹੇ ਡੁੱਬਦੇ ਰਹੇ,

ਅੰਦਰ ਰੋਸ਼ਨੀ ਜਗਾਉਣ ਵਾਲਾ ਕੋਈ ਨਹੀ ਮਿਲਿਆ।

ਰਿਸਤੇ ਨਾਤੇ ਦੋਸਤ ਸਾਰੇ ਆਪਣੀ ਥਾਂ ਚੰਗੇ,

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ।

ਹੱਥੀ ਲਾਏ ਬੂਟੇ ਉਹ ਪੇੜ ਬਣ ਗਏ,

ਸੰਘਣੀ ਛਾਂ ਵਿਛਾਉਣ ਵਾਲਾ ਕੋਈ ਨਹੀ ਮਿਲਿਆ।

ਲਹੂ ਚਿੱਟੇ ਵਿੱਚ ਸਾਹ ਲੈ ਉਧਾਰੇ ਜਿੰਦ ਲੋਥ ਬਣੀ,

ਅਰਥੀ ਮੋਢਾ ਲਾਉਣ ਵਾਲਾ ਕੋਈ ਨਹੀ ਮਿਲਿਆ।

ਹਮ ਨਹੀ ਚੰਗੇ ਬੁਰਾ ਨਹੀ ਕੋਏ ਪੜ੍ਹਦਾ ਰਿਹਾ,

ਸੱਚੀ ਪੱਟੀ ਪੜਾਉਣ ਵਾਲਾ ਕੋਈ ਨਹੀ ਮਿਲਿਆ ।

ਗਿਲਾ ਕਰੇ ਤਾਂ ਕਰੇ ਕਿਸ ਨਾਲ,

ਰਖਵਾਲਾ ਕਹਾਉਣ ਵਾਲਾ ਕਿਤੇ ਕੋਈ ਕਹੀ ਮਿਲਿਆ।

ਸਬਰ ਪਿਆਲਾ, ਲਿਖੇ ਵਿਹੁ ਮਾਤਾ ਦੇ,

ਧਰਵਾਸ ਧਰਾਉਣ ਲਈ ਹੋਰ ਕੋਈ ਨਹੀ ਮਿਲਿਆ।

ਫ਼ੇਰ ਸਿਆਹੀ ਵੀ ਮੇਰੇ ਨਾਲ ਆਣ ਬੋਲੀ

ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ,
ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ
ਕੀ ਉਹ ਵੀ ਹੈ ਤੈਨੂੰ ਯਾਦ ਕਰਦਾ?
ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…?

ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ,
ਫ਼ੇਰ ਵਰਕੇ ਆਣ ਸੁਆਲ ਕੀਤਾ
ਕੀ ਤੇਰੇ ਪਿੱਛੇ ਵੀ ‘ਉਹ’ ਹੋਇਆ ਝੱਲਾ,
ਜਾਂ ਤੂੰ ਆਪਣਾ ਹੀ ਬੁਰਾ ਹਾਲ ਕੀਤਾ…?

ਫ਼ੇਰ ਸਿਆਹੀ ਵੀ ਮੇਰੇ ਨਾਲ ਆਣ ਬੋਲੀ,
ਮੇਰੇ ਨੇੜੇ ਹੋ ਕੇ ਉਹ ਬਹਿ ਗਈ ਏ
ਜੇਕਰ ਤੈਨੂੰ ‘ਬੇਵਫ਼ਾ’ ਨਹੀਂ ਯਾਦ ਕਰਦਾ,
ਤੂੰ ਉਹਦੇ ਹੀ ਜੋਗੀ ਕਿਉਂ ਰਹਿ ਗਈ ਏਂ…?

ਯਾਦਾਂ ਯਾਰ ਦੀਆਂ ਸੀਨੇਂ ਦੇ ਵਿਚ ਰੱਖੇਂ,
ਲਿਖੇਂ ਮੁਬਾਰਕਾਂ ਕਿਉਂ ਹਰ ਸਾਲ ਉਹਨੂੰ?
ਸੱਚੇ ਪਿਆਰ ਵਿਚ ਵੱਸਦਾ ਰੱਬ ਭਲੀਏ,
ਏਨੀ ਗੱਲ ਦਾ ਨਹੀਂ ਖਿ਼ਆਲ ਉਹਨੂੰ…?

ਨਹੀਂ ਤੈਨੂੰ ਜੇ ਯਾਦ ਕਰਦਾ,
ਤੂੰ ਕਿਉਂ ਦੁਹਾਈਆਂ ਪਾਉਣ ਲੱਗੀ?
ਮਾਣਦਾ ਉਹ ਰੰਗਰਲ਼ੀਆਂ,
ਤੂੰ ਕਿਉਂ ਆਪਣਾ ਦਿਲ ਦੁਖਾਉਣ ਲੱਗੀ…?
ਕਾਹਨੂੰ ਆਪਣਾ ਆਪ ਖਪਾਉਣ ਲੱਗੀ…?
ਉਹਦੇ ਪਿਆਰ ‘ਚ ਹੋਸ਼ ਗਵਾਉਣ ਲੱਗੀ…?

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ,
ਸਾਡਾ ਪਾਇਆ ਕਿਉਂ ਵਿਯੋਗ?
ਵੇ ਦੱਸ ਲਿਖੇ ਕਿਉਂ ਨਹੀਂ,
ਸਾਡੇ ਸੱਜਣਾਂ ਨਾਲ ਸੰਯੋਗ?
ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ,
ਮੇਲੀ ਨਾ ਤਕਦੀਰ ਵੇ…
ਵਿਚ ਵਿਛੋੜੇ ਪਾਗ਼ਲ ਕਰਤੇ,
ਦਿੱਤਾ ਕਲੇਜਾ ਚੀਰ ਵੇ…
ਜੇ ਸੀ ਰੱਬਾ ਇੰਜ ਤੜਫ਼ਾਉਣਾ,
ਕਾਹਨੂੰ ਲਾਇਆ ਇਸ਼ਕ ਦਾ ਰੋਗ…
ਵੇ ਰੱਬਾ ਲਿਖੇ ਕਿਉਂ ਨਹੀਂ,
ਸਾਡੇ ਸੱਜਣਾ ਨਾਲ਼ ਸੰਯੋਗ

ਕੀ ਖੱਟਿਆ ਇਹਨਾਂ ਮੁਲਕਾਂ ‘ਚੋਂ
ਅਸੀਂ ਹੰਝੂ ਝੋਲ਼ੀ ਪਾ ਬੈਠੇ
ਨਾ ਏਧਰ ਦੇ, ਨਾ ਓਧਰ ਦੇ,
ਅਸੀਂ ਆਪਣਾ ਆਪ ਗੁਆ ਬੈਠੇ
ਅਸੀਂ ਤੁਰਦੀਆਂ ਫਿ਼ਰਦੀਆਂ ਲਾਸ਼ਾਂ ਹਾਂ,
ਸਾਡਾ ਦਿਲ ਧੜਕਣਾਂ ਭੁੱਲ ਗਿਆ ਏ…
ਅਸੀਂ ਦਿਲੋਂ ਜੀਹਦੇ ‘ਤੇ ਡੁੱਲੇ ਸੀ,
ਉਹ ਹੋਰ ਕਿਸੇ ‘ਤੇ ਡੁੱਲ ਗਿਆ ਏ…

ਦਿਲ ਦੇਈਏ ਉਹਨਾਂ ਸੱਜਣਾਂ ਨੂੰ,
ਜੀਹਨੂੰ ਦਿਲ ਦੀ ਹੋਵੇ ਚਾਹ ਲੋਕੋ
ਦਿਲ ਦੇਈਏ ਨਾ ਬੇਕਦਰੇ ਨੂੰ,
ਜਿਹੜਾ ਲੈ ਕੇ ਦਿਲ ਜਾਏ, ਰਾਹ ਲੋਕੋ
ਇਹ ਦੁਨੀਆਂ ਧੋਖ਼ੇਬਾਜ਼ਾਂ ਦੀ,
ਨਿੱਤ ਰਹੇ ਬਦਲਦੀ ਰਾਹ ਨੀ…
ਬੰਦ ਰਹਿ ਕਲੀਏ, ਬੰਦ ਰਹਿ ਨੀ,
ਨਾ ਖਿੜ ਕੇ ਕਦਰ ਗੁਆ ਨੀ…

ਕਰਜ਼ਾ ਉਤਾਰ ਸਕਣਾ ਕੀਕਣ ਭਲਾ ਮੈਂ ਤੇਰਾ ਪੀੜਾਂ ਦਾ ਢੋ ਢੁਕਾਇਆ ਯਾਰਾ ਤਿਰੇ ਪਿਆਰ ਨੇ।

ਗਲੀਆਂ ਉਦਾਸ ਹੋਈਆਂ ਉਜੜੇ ਹੀ ਸਭ ਬਜ਼ਾਰ ਨੇ
ਡੇਰੇ ਨੇ ਜਾ ਕਨੇਡਾ ਲਾਏ ਜਦੋਂ ਦੇ ਯਾਰ ਨੇ।

ਪਾਈਆਂ ਜਦੋਂ ਸੀ ਪ੍ਰੀਤਾਂ ਲਾਰੇ ਬੜੇ ਸੀ ਲਾਏ
ਦੇਣਾ ਕੀ ਓਸ ਮੈਨੂੰ ਨੀਤਾਂ ਵੀ ਹੁਣ ਉਡਾਰ ਨੇ।

ਖ਼ਤ ਵੀ ਕਦੇ ਨਾ ਪਾਵੇ ਚੁੱਕੇ ਨਾ ਫੋਨ ਕੋਈ
ਕਿਹਦੇ ਨੇ ਨਾਲ ਮੈਂ ਹੁਣ ਸ਼ਿਕਵੇ ਗਿਲੇ ਗੁਜ਼ਾਰਨੇ।

ਡਾਢਾਂ ਉਦਾਸ ਹੋਵੇ ਦਿਲ ਜਾਂ ਇਹ ਨਿਮਾਣਾ
ਮੱਤਾਂ ਮੈਂ ਆਪ ਦੇਵਾਂ! ਦੇਣਾ ਕੀ ਇਸ ਵਪਾਰ ਨੇ?

ਉਸ ਦੇ ਹੀ ਸੁਪਨ ਲੈਂਦੇ ਤੜ੍ਹਕੇ ਸੀ ਅੱਖ ਲੱਗੀ
ਵੈਰੀਸੀ ਬਣ ਜਗਾਇਆ ਕਣੀਆਂਦੀ ਇਕ ਫੁਹਾਰਨੇ

ਆਵੇਂ ਕਦੀ ਜੇ ਮੁੜ ਕੇ, ਤੈਨੂੰ ਬਹਾ ਕੇ ਪੁੱਛਾਂ
ਮੇਰੇ ਵੀ ਦਿਲ 'ਚ ਸ਼ਿਕਵੇ ਵੈਸੇ ਤਾਂ ਬੇਸ਼ੁਮਾਰ ਨੇ।

ਦੂਰੀ ਦੇ ਮਾਮਲੇ ਨੇ ਦਿਲ ਤੋਂ ਨਾ ਪਰ ਭੁਲਾਵੀਂ
ਏਸੇ ਹੀ ਆਸ ਉੱਤੇ ਯਾਦਾਂ 'ਚ ਪਲ ਗੁਜ਼ਾਰਨੇ।

ਮੇਰੇ ਨੇ ਵਾਲ ਖਿਲਰੇ ਮੇਰੇ ਖ਼ਿਆਲ ਵਾਂਗੂੰ
ਮੇਰੇ ਨਸੀਬ ਕਿੱਥੇ ਵਾਲਾਂ 'ਚ ਫੁਲ ਸਵਾਰਨੇ।

ਬਰਸੇ ਕਣੀ ਨਾ ਜਿੱਥੇ ਹੋਇਆ ਵਿਰਾਨ ਵਿਹੜਾ
ਫੇਰਾ ਕਦੋਂ ਹੈ ਪਾਣਾ ਵਿਛੜੀ ਹੋਈ ਬਹਾਰ ਨੇ?

ਗਲਿਆਂ ਚੋਂ ਗੀਤ ਵਿਛੜੇ ਪੋਟੇ ਤੋਂ ਤਾਰ ਵਿਛੜੇ
ਕਿੱਲੀਤੇ ਟੰਗੀ ਰਹਿਣਾ ਉਮਰਾ ਹੀ ਹੁਣ ਸਿਤਾਰਨੇ

ਕਰਜ਼ਾ ਉਤਾਰ ਸਕਣਾ ਕੀਕਣ ਭਲਾ ਮੈਂ ਤੇਰਾ
ਪੀੜਾਂ ਦਾ ਢੋ ਢੁਕਾਇਆ ਯਾਰਾ ਤਿਰੇ ਪਿਆਰ ਨੇ।

ਗੁੰਬਦ ਪਿਆ ਇਹ ਗੂੰਜੇ ਮੁੜਕੇ ਅਵਾਜ਼ ਆਵੇ
ਤੇਰਾ ਹੀ ਨਾਮ ਲੈਣਾ ਮੇਰੇ ਤਾਂ ਇਸ ਮਜ਼ਾਰ ਨੇ।

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ

ਅੱਜ ਆਖਾਂ ਵਾਰਸਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ,
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ,
ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ-ਵਲਿੱਸੀ 'ਵਾ ਫਿਰ ਵਣ ਵਣ ਵਗੀ ਜਾ,
ਉਹਨੇ ਹਰ ਇਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ।
ਪਹਿਲਾ ਡੰਗ ਮਾਂਦਰੀਆ ਮੰਤੂੰ ਗਏ ਗੁਆਚ,
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਕ-ਮੂੰਹ, ਬਸ ਫਿਰ ਡੰਗ ਹੀ ਡੰਗ,
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤੱਕਲਿਓਂ ਟੁੱਟੀ ਤੰਦ,
ਤਿੂੰਜਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ,
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ।
ਜਿੱਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਭ ਵੀਰ ਅੱਜ ਭੁੱਲ ਗਏ ਉਹਦੀ ਜਾਚ।
ਧਰਤੀ 'ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ,
ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ।
ਅੱਜ ਸੱਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ,
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸਸ਼ਾਹ ਇਕ ਹੋਰ।
ਅੱਜ ਆਖਾਂ ਵਾਰਸਸ਼ਾਹ ਨੂੰ ਤੂੰਹੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਦਰਦ ਦੀ ਦਿਸਦੀ ਦਵਾ ਕੋਈ ਨਹੀਂ

ਦਰਦ ਦੀ ਦਿਸਦੀ ਦਵਾ ਕੋਈ ਨਹੀਂ
ਗ਼ਮ ਮੇਰੇ ਦੀ ਇੰਤਹਾ ਕੋਈ ਨਹੀਂ।
ਹਿਜਰ ਦੀ ਹਰ ਵਕਤ ਕਾਲੀ ਰਾਤ ਹੈ
ਵਸਲ ਦੀ ਚੜ੍ਹਦੀ ਸੁਬ੍ਹਾ ਕੋਈ ਨਹੀਂ।
ਤੁਰਨ ਨੂੰ ਰਸਤੇ ਨੇ ਭਾਵੇਂ ਉਂਜ ਬੜੇ
ਤੇਰੇ ਵੱਲ ਜਾਵੇ ਜੋ ਰਾਹ ਕੋਈ ਨਹੀਂ।
ਸਾਥ ਛੱਡ ਕੇ ਤੂੰ ਜਦੋਂ ਦਾ ਟੁਰ ਗਿਐਂ
ਬਚਿਆ ਸਾਡੇ ਵਿੱਚ ਵੀ ਸਾਹ ਕੋਈ ਨਹੀਂ।
ਵਕਤ ਤੇਰੇ ਨਾਲ ਜਿਹੜਾ ਗੁਜ਼ਰਿਆ
ਮੁੜ ਕਦੇ ਆਵੇ ਵਜ੍ਹਾ ਕੋਈ ਨਹੀਂ।
ਤੂੰ ਸੀ ਤਾਂ ਪੱਕੇ ਨਮਾਜ਼ੀ ਸਾਂ ਬੜੇ
ਹੁਣ ਇਹੀ ਲੱਗਦੈ ਖ਼ੁਦਾ ਕੋਈ ਨਹੀਂ।
ਨੈਣਾ ਦਾ ਸਾਵਣ ਨਾ ਵਰ੍ਹਨੋਂ ਹਟ ਰਿਹਾ
ਕਦ ਰੁਕੇਗਾ ਇਹ ਪਤਾ ਕੋਈ ਨਹੀਂ।
ਮੁਕ ਜਾਵਾਂ ਛੇਤੀ ਅਵੱਲੀ ਰੀਝ ਹੈ
ਰੱਜ ਕੇ ਜੀਣੇ ਦੀ ਚਾਹ ਕੋਈ ਨਹੀਂ।

ਜੰਗਲ ਜੰਗਲ ਬਸਤੀ ਬਸਤੀ, ਗਾਹ ਗਈ ਦਹਿਸ਼ਤ

ਜੰਗਲ ਜੰਗਲ ਬਸਤੀ ਬਸਤੀ, ਗਾਹ ਗਈ ਦਹਿਸ਼ਤ।
ਭਾਸ਼ਾ ਧਰਮ ਰੰਗ ਨਸਲ ਤੇ, ਛਾ ਗਈ ਦਸ਼ਿਤ।
ਹਿੰਦੂ ਮੁਸਲਿਮ ਸਿੱਖ ਈਸਾਈ, ਵੱਖਰੇ ਨਾ
ਬਿਨਾ ਵਿਤਕਰੇ ਮਾਰ, ਆਪਣੇ ਰਾਹ ਗਈ ਦਹਿਸ਼ਤ।
ਬੰਬ ਗੋਲੀਆਂ ਖਾਵੇ, ਉਗਲੇ ਅੱਗ ਜ਼ਹਿਰੀ,
ਪੈਟਰੋਲ ਕਦੇ ਬਾਰੂਦ ਵਿੱਚ, ਨਹਾ ਗਈ ਦਹਿਸ਼ਤ।
ਅੱਗਾਂ, ਲੁੱਟਾਂ, ਖੋਹਾਂ, ਕਰੇ ਬਲਾਤਕਾਰ,
ਸੀਨਾ ਜ਼ੋਰੀ ਦੁਨੀਆਂ ਵਿੱਚ, ਸਿਖਾ ਗਈ ਦਹਿਸ਼ਤ।
ਪੁਲਿਸ, ਵਕੀਲ, ਦਲੀਲ, ਨਿਆਂ ਦਾ ਬੌਣਾ ਕੱਦ,
ਬੱਸਾਂ, ਗੱਡੀਆਂ, ਹੋਟਲਾਂ ਵਿੱਚ ਵੀ, ਛਾ ਗਈ ਦਹਿਸ਼ਤ।
ਵਤਨ ਛੱਡ ਬੇਵਤਨੇ ਹੋਏ, ਵਾਸੀ ਤੋਂ ਪ੍ਰਵਾਸੀ,
ਪ੍ਰਵਾਸ ਵਿੱਚ ਵੀ, ਨਫ਼ਰਤ ਦੀ ਅੱਗ ਲਾ ਗਈ ਦਹਿਸ਼ਤ।

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ,
ਉਦਾਸੀਆਂ ਨਾ ਖ਼ੁਸ਼ੀ ਨੂੰ, ਸੱਚੇ ਦਿਲੋਂ ਚਾਹੁੰਦੀਆਂ।

ਪਰ, ਖ਼ੁਸ਼ੀ ਤੇ ਗ਼ਮੀ ਦਾ ਵੀ, ਰਿਸ਼ਤਾ ਅਨੋਖਾ ਏ,
ਵੱਖ ਕਰਨਾ ਇਹਨਾਂ ਨੂੰ, ਨਾ ਜ਼ਿੰਦਗੀ 'ਚੋਂ ਸੌਖਾ ਏ।

ਘਰ ਵਿਚ ਇਕ ਆਵੇ, ਝਾਤੀ ਦੂਜੀ ਵੀ ਮਾਰਦੀ,
ਖ਼ੁਸ਼ੀ ਲਾਵੇ ਡੇਰਾ, ਗ਼ਮੀ ਇਹ ਵੀ ਨਾ ਸਹਾਰਦੀ।

ਆਪੋ ਵਿਚ ਦੋਵੇਂ ਭੈਣਾਂ, ਅੱਗੇ ਪਿੱਛੇ ਰਹਿੰਦੀਆਂ,
ਕੱਠੇ ਹੋ ਕੇ ਰਹਿਣਾ, ਕਦੇ ਦਿਲੋਂ ਨਾ ਸਹਿੰਦੀਆਂ।

ਦੋਹਾਂ ਦਾ ਰਿਸ਼ਤਾ, ਮੈਂ ਕਿਵੇਂ ਆਖਾਂ ਚੰਗਾ ਏ,
ਇਕ ਘਰ ਵੜੇ, ਦੂਜੀ ਚੁੱਕ ਲੈਂਦੀ ਡੰਡਾ ਏ।

ਭੈਣਾਂ ਭਾਵੇਂ ਸੱਕੀਆਂ, ਪਰ ਵੱਖਰੇ ਹੀ ਹੱਠ ਨੇ,
ਹੱਕ ਲੈਣ ਵੇਲੇ ਅਕਸਰ ਦੋਵੇਂ ਵੱਖੋ-ਵੱਖ ਨੇ।

ਇਕ ਪਿਆਰ ਪਾ ਕੇ, ਘਰ ਸਭ ਦੇ ਵਸਾਉਂਦੀ ਏ,
ਇਕ ਪਾਣੇ ਪੁਆੜੇ, ਦੂਜੀ ਨੀਹਾਂ ਨੂੰ ਹਿਲਾਉਂਦੀ ਏ।

ਇਹਨਾਂ ਦਾ ਪਿਆਰ ਵੇਖੋ, ਦੁਨੀਆਂ ਤੋਂ ਅਨੋਖਾ ਏ,
ਦੋਹਾਂ ਨੂੰ ਨਜਿੱਠਣਾ, ਯਾਰੋ ਡਾਢਾ ਔਖਾ ਏ।

ਖ਼ੁਸ਼ੀ ਆਵੇ ਘਰ, ਸਾਰੇ ਪਾਣੀ ਉਹਦੇ ਭਰਦੇ,
ਗ਼ਮੀਆਂ ਨੂੰ ਵੇਖ ਸਾਰੇ,‘ਅੰਮ੍ਰਿਤ’ ਵਾਂਗ ਡਰਦੇ।

ਰੱਬ ਨੇ ਬਣਾਏ ਵੇਖੋ ਕਿਹੋ ਜਹੇ ਨਾਤੇ ਨੇ,
ਜ਼ਿੰਦਗੀ 'ਚ ਜੀਊਣ ਲਈ, ਯਾਰੋ ਦੋਵੇਂ ਪਾਸੇ ਨੇ।

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ
ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਮੈਂ ਸਾਹਾਂ ਦੇ ਮਿਰਗਾਂ ਨੂੰ ਹੁਣ ਕੀ ਪਿਲਾਵਾਂ?
ਨਾ ਏਧਰ ਹਵਾਵਾਂ ਨਾਂ ਉਧਰ ਹਵਾਵਾਂ

ਹਿਲਾਉਂਦਾ ਸੀ ਹੱਥ ਇਉਂ, ਉਹ ਡੁੱਬਣ 'ਤੇ ਆਇਆ
ਮਲਾਹਾਂ ਨੂੰ ਜਿਉਂ ਦੇ ਰਿਹਾ ਸੀ ਦੁਆਵਾਂ

ਉਡੀਕਾਂਗਾ ਤੈਨੂੰ, ਸਮਾਂ ਮੈਂ ਨਹੀਂ ਹਾਂ
ਕਿ ਤੈਨੂੰ ਮਿਲੇ ਤੋਂ ਬਿਨਾ ਬੀਤ ਜਾਵਾਂ

ਚੁਰਾਹੇ 'ਚ ਰੁੱਖ ਅਹੁ, ਜੋ ਧੁੱਪ ਸੇਕਦਾ ਹੈ
ਚਲੋ ਉਸ ਨੂੰ ਪੁੱਛੀਏ ਕਿਧਰ ਗਈਆਂ ਛਾਵਾਂ

ਹਨੇਰਾ ਕਿਵੇਂ ਘੂਰ ਕੇ ਵੇਖਦਾ ਹੈ
ਮੈਂ ਫ਼ਿਰ ਰਾਖ ਤੋਂ ਰੌਸ਼ਨੀ ਬਣ ਨਾ ਜਾਵਾਂ

ਮੈਂ ਚਿਹਰੇ ਤੋਂ ਪੜ੍ਹਿਆ ਮੁਹੱਬਤ 'ਤੇ ਰੁਕਿਆ
ਸੀ ਬਾਜ਼ਾਰ ਵਿੱਚ ਫ਼ਿਰਦੀਆਂ ਕੁਝ ਸਰਾਵਾਂ

ਫ਼ਿਰਨ ਅਲਫ਼ ਨੰਗੀਆਂ ਆਵਾਰ ਇਹ ਸੜਕਾਂ
ਮੈਂ ਕਿਸ ਕਿਸ ਚੁਰਾਹੇ 'ਚ ਪਹਿਰੇ ਬਿਠਾਵਾਂ?

ਸੀ ਮੈਂ ਇੱਕ ਪਤੰਗ, ਹੋਰ ਉਡਿਆ ਉਚੇਰਾ
ਤੁਸਾਂ ਬਹੁਤ ਖਿੱਚ ਕੇ ਰੱਖੀਆਂ ਤਣਾਵਾਂ

ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ

ਆਸ ਦੇ ਮੱਥੇ ਵਿੱਚ ਦੀਵਾ ਬਲਦਾ ਰਹ,ੇ
ਹਰ ਨਿਾਰੇ 'ਤੇ ਰਸਤੇ ਨਿਕਲ ਆਉਣਗ।ੇ
ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ,
ਸੀਸ ਧਰ ਕੇ ਤਲੀ 'ਤੇ ਕਈ ਜਾਣਗੇ।

ਇਹ ਦੁਆ ਹੈ ਕਿ ਪੌਦਾ ਹਰਾ ਹੀ ਰਹੇ,
ਪਾਣੀਆਂ ਦਾ ਮੁਕੱਦਰ ਨਾ ਰੇਤਾ ਬਣੇ।
ਜ਼ਹਿਰ ਹੀ ਇਸ ਹਵਾ ਵਿੱਚ ਜੇ ਘੁਲਦਾ ਰਹੇ,
ਖ਼ਵਾਬ ਫੁੱਲਾਂ ਦੇ ਬੋਹਰ ਹੀ ਬਣ ਜਾਣਗੇ।

ਹੌਂਸਲਾ ਤੇ ਦਿਲਾਸਾ ਇਹ ਕੀ ਦੇਣਗੇ,
ਸ਼ਬਦ ਬਾਰੂਦ ਬਣ ਕੇ ਤਾਂ ਚੱਲਦਾ ਨਹੀਂ।
ਪੁਸਤਕਾਂ, ਮੈਗਜ਼ੀਨਾਂ ਦੇ ਸਫ਼ਿਆਂ ਉੱਤੇ,
ਦਰਦ ਦੇ ਸਬਣ ਬੂਟੇ ਤਾਂ ਸੁਕ ਜਾਣਗੇ।

ਸਹਿਮ, ਡਰ, ਦਰਦ, ਦੁਖ ਤੇ ਸਿਆਹ ਹਾਸ਼ੀਏ,
ਮਨ ਦੀ ਐਲਬਮ 'ਚ ਦੇਖਾਂਗਾ ਜਦ ਵੀ ਕਦੇ।
ਤਰਸ ਆਪਣੇ ਹੀ ਦਿਲ 'ਤੇ ਬੜਾ ਆਏਗਾ,
ਜ਼ਿਹਨ ਵਿੱਚ ਕਿਤਨੇ ਸ਼ੀਸ਼ੇ ਬਿਖਰ ਜਾਣਗੇ।

ਰਾਤ ਸਿਵਿਆਂ ਦੇ ਸਿਰ 'ਤੇ ਜੇ ਨਦੀ ਰਹੀ,
ਮਰਸੀਆ ਬਣ ਕੇ ਫੁਲ ਹੀ ਖਿੜਦੇ ਰਹੇ॥
ਸੋਚ ਦੀ ਬੇਬਸੀ ਜੇ ਰਹੀ ਇਸ ਤਰ੍ਹਾਂ,
ਗੀ ਦਿਲ ਦੇ ਸਫ਼ੇ 'ਤੇ ਹੀ ਮਰ ਜਾਣਗੇ।

ਇਹ ਪਰਿੰਦੇ ਜੋ ਬੈਠੇ ਨੇ ਦੀਵਾਰ 'ਤੇ,
ਕਰ ਰਹੇ ਨੇ ਸ਼ਾਇਦ ਇਹੋ ਇਹ ਮਸ਼ਵਰਾ।
ਜੇ ਲਹੂ ਦੇ ਨੇ ਕਤਰੇ ਪਰਾਂ ਵਿੱਚ ਤਾਂ ਫ਼ਿਰ,
ਆਲ੍ਹਣੇ ਵੀ ਦਰੱਖ਼ਤਾਂ ਦੇ ਬਣ ਜਾਣਗੇ।

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ,
ਜਾਲ ਜਦ ਵੀ ਪਾਣੀਆਂ ਅੰਦਰ ਵਿਛਾਏ ਜਾਣਗੇ।

ਪਹਿਲਾਂ ਉਸ ਨੂੰ ਮਰਨ ਲਈ ਮਜਬੂਰ ਕੀਤਾ ਜਾਏਗਾ,
ਫੇਰ ਉਸ ਦੀ ਕਬਰ 'ਤੇ ਦੀਵੇ ਜਗਾਏ ਜਾਣਗੇ।

ਮਹਿਕ ਉੱਠੇਗਾ ਤੁਹਾਡੇ ਸੋਚ ਦਾ ਵਾਤਾਵਰਨ,
ਜੱਦ ਇਨ੍ਹਾਂ ਪਗਡੰਡੀਆਂ 'ਤੇ ਫੁੱਲ ਖਿੜਾਏ ਜਾਣਗੇ।

ਜੇ ਦਿਲਾਂ ਵਿੱਚ ਰਿਸ਼ਤਿਆਂ ਦਾ ਮਾਣ ਮੋਹ ਹੀ ਨਾ ਰਿਹਾ,
ਕਿਸ ਤਰ੍ਹਂ ਅਹਿਸਾਸ ਦੇ ਨਗ਼ਮੇ ਰਚਾਏ ਜਾਣਗੇ।

ਅੱਜ ਜਿਹਨੂੰ ਰੋਲ ਕੇ ਹੀ ਮਾਰ ਦਿੱਤਾ ਹੈ ਤੁਸਾਂ,
ਕੱਲ੍ਹ ਉਸ ਦੀਆਂ ਯਾਦਾਂ ਵਿੱਚ ਗਾਏ ਜਾਣਗੇ।

ਮਾਂ ਦੇ ਸਿਰ ਦੀ ਚੁੰਨੀ ਹਾਂ ਮੈ, ਤੇਰੀ ਵੀ ਦਸਤਾਰ ਬਾਬਲਾ

ਕੁੱਖ ਵਿਚ ਨਾ ਤੂੰ ਮਾਰ ਬਾਬਲਾ।
ਕਰ ਨਾ ਅੱਤਿਆਚਾਰ ਬਾਬਲਾ।

ਮਾਂ ਦੇ ਸਿਰ ਦੀ ਚੁੰਨੀ ਹਾਂ ਮੈ,
ਤੇਰੀ ਵੀ ਦਸਤਾਰ ਬਾਬਲਾ।

ਦੱਸ ਬਗ਼ੀਚੇ ਵਿਚ ਕੀ ਹੁੰਦੈ?
ਇੱਕ ਤਿੱਤਲੀ ਦਾ ਭਾਰ ਬਾਬਲਾ।

ਨਾ ਤੋੜੀ ਨਾ ਤੋੜੀ ਮੈਨੂੰ,
ਮੈਂ ਜ਼ਿੰਦਗੀ ਦੀ ਤਾਰ ਬਾਬਲਾ।

ਤੇਰੀਆਂ ਸੱਤੇ ਖ਼ੈਰਾਂ ਮੰਗਦੀ,
ਸਭ ਕੂੰਜਾਂ ਦੀ ਡਾਰ ਬਾਬਲਾ।

ਖ਼ੁਸ਼ਬੋਈ ਬਿਨ ਫੁੱਲ ਵੀ ਮੰਨਦੇ,
ਰੰਗਾਂ ਦਾ ਵੀ ਭਾਰ ਬਾਬਲਾ।

ਮੈਂ ਤੇਰੇ ਤੋਂ ਕੁਝ ਨਾ ਮੰਗਾਂ
ਲੈ ਬਾਹਾਂ ਵਿਚਕਾਰ ਬਾਬਲਾ।

ਕੋਠੀਆਂ, ਕਾਰਾਂ ਦੇ ਵਿਚ ਨੇਤਾ, ਮੌਜਾਂ ਪਏ ਉਡਾਣ

ਭਾਰਤ ਦੇਸ਼ ਮਹਾਨ
ਸਾਰੇ ਜੱਗ ਦੇ ਉੱਤੇ ਜਿਸ ਦਾ,
ਸਭ ਤੋਂ ਉੱਚੀ ਸ਼ਾਨ।
ਦੇਸ਼ਾਂ ਵਿਚੋਂ ਦੇਸ਼ ਉਹ ਮੇਰਾ,
ਭਾਰਤ ਦੇਸ਼ ਮਹਾਨ।
ਵੱਖਰੀ ਜਿਸ ਦੀ ਚਹਿਲ ਪਹਿਲ
ਤੇ ਵੱਖਰੀ ਹੈ ਪਹਿਚਾਣ।
ਛਾਤੀ ਕਰ ਕੇ ਚੌੜੀ,
ਭਾਰਤ ਵਾਸੀ ਕਰਦੇ ਮਾਣ।
ਸੂਰਜ ਵਾਂਗ ਚਮਕੇ ਇਹ,
ਤੇ ਚਮਕਾਂ ਦੂਰੋਂ ਪੈਣ।
ਸਾਡੇ ਦਿਲ ਦਾ ਟੁਕੜਾ ਹੈ ਇਹ,
ਭਾਰਤ ਵਾਸੀ ਕਹਿਣ।
ਰੱਬ ਦੀ ਪੂਰੀ ਮਿਹਰ ਏਸ 'ਤੇ,
ਕੁਦਰਤ ਵੀ ਕੁਰਬਾਨ।
ਕੁਦਰਤ ਰੰਗ ਜਮਾਇਆ ਏਥੇ,
ਮੋਰ ਪਏ ਪੈਲਾਂ ਪਾਣ।
ਪ੍ਰਾਕਿਰਤਕ ਸੁੰਦਰਤਾ ਇਸ ਦੀ,
ਸਭ ਨੂੰ ਕਰੇ ਹੈਰਾਨ।
ਹਰ ਕੋਈ ਆਖੇ ਭਾਰਤ ਸਾਨੂੰ
ਲੱਗਦਾ ਸੁਰਗ ਸਮਾਨ।
ਇੱਕ ਪਾਸੇ ਹਿਮਾਲਾ ਇਸ ਦੇ,
ਦੂਜੇ ਕੰਨਿਆ ਕੁਮਾਰੀ।
ਕੁੱਲ ਦੁਨੀਆਂ ਦੀ ਕੁਦਰਤ ਇਥੇ,
ਜਾਪੇ ਆ ਗਈ ਸਾਰੀ।
ਚੜ੍ਹਿਆ ਚੰਨ ਅਕਾਸ਼ 'ਚ ਜਿਵੇਂ?
ਸੁੰਦਰ ਰੂਪ ਅਕਾਰ।
ਤਾਰਿਆਂ ਵਾਂਗ ਚਮਕਣ ਇਸ ਵਿਚ,
ਵੱਖ-ਵੱਖ ਸੱਭਿਆਚਾਰ।
ਹਿੰਦੀ, ਪੰਜਾਬੀ ਤੇ ਗੁਜਰਾਤੀ,
ਭਿੰਨ ਭਿੰਨ ਸੱਭਿਆਚਾਰ।
ਸਾਂਝੇ ਚੁੱਲ੍ਹੇ ਬੈਠੇ ਦਿੱਸਣ,
ਬਣ ਕੇ ਇੱਕ ਪਰਿਵਾਰ
ਰਿਸ਼ੀਆਂ ਮੁਨੀਆਂ ਬੈਠ ਕੇ ਇਥੇ,
ਕੀਤਾ ਤਪ ਅਪਾਰ।
ਭਗਤੀ ਰਸ ਨਾਲ ਸਿੰਜ ਕੇ,
ਦਿਸ ਨੂੰ ਕੀਤਾ ਖੂਬ ਤਿਆਰ।
ਗੁਰੂਆਂ ਪੀਰਾਂ ਤੇ ਪੈਗ਼ੰਬਰਾਂ,
ਦੀ ਕਰਤਾਰੀ ਛੋਹ।
ਕਦਮ ਕਦਮ ਦੇ ਉੱਤੇ ਆਪਣੀ,
ਵੰਡਦੀ ਪਈ ਖ਼ੁਸ਼ਬੋ।
ਦੇਵੀ ਦੇਵਤਿਆਂ ਦਾ ਇਸ ਨੂੰ,
ਮਿਲਿਆ ਅਸ਼ੀਰਵਾਦ।
ਬ੍ਰਹਮਾ, ਬਿਸ਼ਨ, ਮਹੇਸ਼ ਦੇ ਇਸ ਨੂੰ,
ਚਰਨਾਂ ਦੀ ਹੈ ਲਾਗ।
ਵੇਦਾਂ ਉਪਨਿਸ਼ਦਾਂ ਦੀ ਧਰਤੀ,
ਇਹ ਪਾਵਨ ਅਸਥਾਨ।
ਰਾਮਾਇਣ ਤੇ ਗੀਤਾ ਜਿਥੇ,
ਰਚੇ ਗ੍ਰੰਥ ਮਹਾਨ।
ਦੁਨੀਆਂ ਦੇ ਮਹਾਂਤੀਰਥ ਏਥੇ,
ਕੁਰੂਖੇਤਰ ਅਸਥਾਨ।
ਜਿਥੇ ਹੋਇਆ ਧਰਮ ਯੁੱਧ
ਮਹਾਂਭਾਰਤ ਦਾ ਘਮਸਾਨ।
ਅਮਨ ਸ਼ਾਂਤੀ ਦਾ ਇਹ ਪੁੰਜ ਹੇ,
ਸਾਰੇ ਲੋਕੀਂ ਕਹਿਣ।
ਦੂਰ ਦੂਰ ਤੱਕ ਸ਼ੋਭਾ ਇਸ ਦੀ,
ਧੁੰਮਾਂ ਪਈਆਂ ਪੈਣ।
ਸੋਹਣੇ, ਛੈਲ ਛਬੀਲੇ ਗੱਭਰੂ,
ਦੇਸ਼ ਲਈ ਮਰ ਜਾਣ।
ਭਗਤ ਸਿੰਘ ਜਿਹੇ ਸੂਰੇ ਹੱਸ ਕੇ,
ਫਾਂਸੀ 'ਤੇ ਚੜ੍ਹ ਜਾਣ।
ਸੋਹਣੀਆਂ ਤੇ ਲੰਮੀਆਂ ਮੁਟਿਆਰਾਂ,
ਸੋਹਲੇ ਇਸ ਦੇ ਗਾਣ।
ਲੋੜ ਪੈਣ 'ਤੇ ਇਹ ਮੁਟਿਆਰਾਂ,
ਚੰਡੀ ਵੀ ਬਣ ਜਾਣ।
ਰਾਂਝੇ ਏਥੇ ਜੋਗੀ ਬਣ ਕੇ,
ਸੱਚਾ ਇਸ਼ਕ ਕਮਾਣ।
ਇਸ਼ਕ ਝਨਾਂ ਵਿਚ ਸੋਹਣੀਆਂ ਏਥੇ,
ਕੱਚਿਆਂ ਤੇ ਤਰ ਜਾਣ।
ਇਸ਼ਕ ਦੀ ਖਾਤਰ ਮਿਰਜ਼ੇ ਏਥੇ,
ਜੰਡ ਹੇਠਾਂ ਕੱਟ ਜਾਣ।
ਇਸ਼ਕ ਕਮਾਵਣ ਖ਼ਾਤਰ ਮਜਨੂੰ,
ਸੁੱਕ ਤੀਲਾ ਹੋ ਜਾਣ।
ਸੜ ਸੜ ਮਰਨ ਥਲਾਂ ਵਿਚ ਸੱਸੀਆਂ,
ਹੀਰਾਂ ਮੋਹਰਾ ਖਾਣ।
ਪਹਾੜਾਂ ਵਿਚੋਂ ਆਸ਼ਕ ਏਥੇ,
ਨਹਿਰਾਂ ਪੁੱਟ ਵਖਾਣ।
ਧਰਤੀ ਇਸ ਦੀ ਸੋਨਾ ਉਗਲੇ,
ਦੌਲਤ ਬੇਸ਼ੁਮਾਰ।
ਦੁੱਧ ਦਹੀਂ ਦੀਆਂ ਨਦੀਆਂ ਵੱਗਣ,
ਅੰਨ ਦੇ ਭਰੇ ਭੰਡਾਰ।
ਕਿੰਨੀ ਸੋਹਣੀ ਤੇ ਦਿਲਕਸ਼ ਇਹ,
ਭਾਰਤ ਦੀ ਤਸਵੀਰ।
ਲੱਗ ਗਈ ਨਜ਼ਰ ਕਿਸੇ ਦੀ ਭੈੜੀ,
ਫੁੱਟ ਗਈ ਅੱਜ ਤਕਦੀਰ।
ਧਰਮ ਕਰਮ ਸਭ ਉੱਡ ਚੁੱਕਾ ਹੈ,
ਕੂੜ ਫਿਰੇ ਪ੍ਰਧਾਨ।
ਭਿੱਟ ਕੇ ਨਾਲ ਸਵਾਰਥ ਦੇ ਅੱਜ,
ਸੱਚ ਹੋਇਆ ਬਦਨਾਮ।
ਕਰਮ ਕਾਂਡ ਪਿਆ ਨੱਚੇ ਏਥੇ,
ਨੱਸ ਗਿਆ ਹੈ ਰਾਮ।
ਬਲੀ ਸਿਆਸਤ ਦੀ ਚੜ੍ਹ ਗਏ ਨੇ,
ਸੱਚ ਸੁੱਚ ਦੇ ਧਾਮ।
ਮੰਗਤਿਆਂ ਵਾਂਗ ਲੋਭੀ ਏਥੇ,
ਨਿੱਤ ਪਏ ਰੌਲਾ ਪਾਣੀ।
ਖ਼ੁਦਕੁਸ਼ੀਆਂ ਪਏ ਕਰਦੇ ਏਥੇ,
ਅੰਨਦਾਤੇ ਕਿਰਸਾਣ।
ਭੁੱਖ ਗਰੀਬੀ ਗਲ ਗਲ ਆਈ,
ਰਾਜਾ ਬੇਈਮਾਨ।
ਕੋਠੀਆਂ, ਕਾਰਾਂ ਦੇ ਵਿਚ ਨੇਤਾ,
ਮੌਜਾਂ ਪਏ ਉਡਾਣ।
ਚੀਰ ਹਰਨ ਨਿੱਤ ਹੁੰਦੇ ਏਥੇ,
ਸੀਤਾ ਸਾੜਨ ਰਾਮ।
ਅੱਗਾਂ, ਲੁੱਟਾਂ, ਖੋਹਾ ਖੋਹੀ,
ਚੋਰੀ, ਕਤਲੇਆਮ।
ਰਿਸ਼ਵਤ, ਚੋਰਬਜ਼ਾਰੀ ਏਥੇ,
ਫਿਰਦੀ ਹੈ ਸ਼ਰੇਆਮ।
ਵਾੜ ਖੇਤ ਨੂੰ ਖਾਈ ਜਾਵੇ,
ਸੁੱਤਾ ਹੋਇਐ ਰਾਮ।
ਮਲਕ ਭਾਗੋਆਂ ਦੀ ਅੱਜ ਇਥੇ,
ਝੰਡੀ ਉੱਚੀ ਹੋਈ।
ਲਾਲੋ ਫਿਰਦਾ ਭੁੱਖਾ, ਨੰਗਾ,
ਕੁੱਲੀ ਵੀ ਨਹੀਂ ਕੋਈ।
ਰਾਜਾ ਬਣਿਆ ਭੋਗ ਵਿਲਾਸੀ,
ਜਨਤਾ ਵੱਲ ਨਹੀਂ ਧਿਆਨ।
ਆਪਣੀ ਐਸ਼ੋ ਇਸ਼ਰਤ ਦੇ ਵਿਚ,
ਹੋਇਆ ਉਹ ਗਲਤਾਨ।
ਸੋਨੇ ਦੀ ਚਿੜੀਆ ਅੱਜ ਉਡ ਗਈ,
ਲੰਮੀ ਭਰ ਉਡਾਨ।
ਕਿਥੋਂ ਲਿਆਈਏ ਲੱਭ ਕੇ,
ਅੱਜ ਭਾਰਤ ਦੀ ਸ਼ਾਨ!

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ,
ਇਨ੍ਹਾਂ ਗੀਤਾਂ 'ਚ ਮੈਂ ਹਾਂ ਇਹ ਅਰਮਾਨ ਨੇ।
ਮੈਨੂੰ ਜੀਣਾ ਤੇ ਖੀਣਾ ਸਿਖਾਉਂਦੇ ਨੇ ਇਹ,
ਮੇਰੀ ਧਰਤੀ ਮੇਰਾ ਇਹ ਆਸਮਾਨ ਨੇ।
ਉਠਦੇ, ਬਹਿੰਦੇ ਤੇ ਸੌਂਦੇ ਮੇਰੇ ਨਾਲ ਇਹ,
ਮੇਰੇ ਜੀਵਨ ਦੇ ਰੱਥ ਦੇ ਇਹ ਰਥਵਾਨ ਨੇ।
ਕਿਉਂ ਗਿਲਾ ਮੈਂ ਕਰਾਂ ਦੋਸਤਾਂ 'ਤੇ ਭਲਾ,
ਗੀਤ ਮੇਰੇ ਤਾਂ ਮੇਰੇ ਕਦਰਦਾਨ ਨੇ।
ਗੀਤ ਮੇਰੇ ਨੇ ਮੇਰੀ ਜਨਮ ਕੁੰਡਲੀ,
ਗੀਤ ਮੇਰੇ ਹੀ ਮੇਰੀ ਤਾਂ ਪਹਿਚਾਨ ਨੇ।
ਮੇਰੇ ਸਾਕੀ ਨੇ, ਗ਼ਮ ਤੇ ਉਦਾਸੀ 'ਚ ਇਹ,
ਦੁਸ਼ਮਣਾਂ ਨੂੰ ਵੀ ਇਹ ਗੀਤ ਪਰਵਾਨ ਨੇ।
ਕਿਸ ਤਰ੍ਹਾਂ ਇਸ ਜਨਮ ਵਿਚ ਉਤਾਰਾਂਗਾ ਮੈਂ,
ਮੇਰੇ ਸਿਰ 'ਤੇ ਇਨ੍ਹਾਂ ਦੇ ਜੋ ਅਹਿਸਾਨ ਨੇ।
ਇਹ ਨਹੀਂ ਕੋਈ ਕ੍ਰਿਸ਼ਮਾ ਹੁਨਰ ਦਾ ਮੇਰੇ,
ਤੇਰੀਆਂ ਹੀ ਮੁਹੱਬਤਾਂ ਦਾ ਵਰਦਾਨ ਨੇ।

ਜਿਊਣਾ ਅਜੇ ਮੈਂ ਹੋਰ ਸੀ, ਪਰ ਰਾਤ ਮੁੱਕ ਗਈ

ਜਿਊਣਾ ਅਜੇ ਮੈਂ ਹੋਰ ਸੀ, ਪਰ ਰਾਤ ਮੁੱਕ ਗਈ
ਮੇਰੀ ਉਹਦੇ ਨਾਲ ਸੁਫ਼ਨਿਆਂ 'ਚ ਵੀ ਬਾਤ ਮੁੱਕ ਗਈ

ਕੋਈ ਲੈ ਗਇਆ ਦਵਾਤ 'ਚੋਂ ਸਭ ਦਰਦ ਕਢ ਕੇ
ਦਰਦਾਂ ਵਿਹੂਣੀ ਕਲਮ ਦੀ ਜ਼ੁਬਾਨ ਰੁਕ ਗਈ

ਕੁਝ ਤਾਂ ਮਰੇ ਨੇ ਜ਼ਹਿਰ ਨਾਲ, ਕੁਝ ਕਤਲ ਹੋ ਗਏ
ਮਹਿਫ਼ਿਲ ਭਰੀ ਸੀ ਦੋਸਤਾਂ ਯਾਰਾਂ ਦੀ ਉਠ ਗਈ

ਅੱਜ ਤਾਂ ਹਵਾ ਹੀ ਹੋਰ ਹੈ, ਬਿਰਖਾਂ 'ਤੇ ਕੀ ਗਿਲਾ
ਪ੍ਰੀਤਾਂ ਭਰੀ ਤਰੇਲ ਸੀ ਪੱਤਿਆਂ 'ਤੇ ਸੁੱਕ ਗਈ

ਉਸ ਤਾਂ ਕਿਹਾ ਸੀ ਡੋਲ੍ਹ ਦੇ ਲਫ਼ਜ਼ਾਂ ਦੀ ਇਹ ਚਿਲਮ
ਫਿਰ ਨਾ ਕਹੀਂ ਕਿ ਗ਼ਜਲ ਵੀ ਧੂਏਂ 'ਚ ਉੱਡ ਗਈ।

ਗੱਲੋ ਗੱਲੀ ਕਰ ਦੇਣ ਦੂਰ ਗਰੀਬੀ ਗੱਲਾਂ ਨਾਲ ਜਾਵਣ ਬੰਦੇ ਨੂੰ ਖਰੀਦੀ

ਇਹ ਜੱਗ ਗੱਲਾਂ ਦੀ ਖੱਟੀ ਖਾਵੇ

ਨਾਲ ਥੁੱਕ ਦੇ ਇਹ ਵੜੇ ਪਕਾਵੇ

ਗੱਲਾਂ ਦੀ ਚਲਾਵੇ ਤਲਵਾਰ

ਅੱਗੇ ਕਰਦਾ ਗੱਲਾਂ ਦੀ ਢਾਲ

ਇੱਥੇ ਗੱਲਾਂ ਨਾਲ ਢਿੱਡ ਭਰਦੇ ਦੇਖੇ

ਲੋਕ ਗੱਲਾਂ ਨੂੰ ਸਲਾਮਾਂ ਕਰਦੇ ਦੇਖੇ

ਨਾਲ ਗੱਲਾਂ ਦੇ ਮਹਿਲ ਬਨਾਵਣ

ਗੱਲਾਂ ਨਾਲ ਹੀ ਮਨ ਪਰਚਾਵਣ

ਗੱਲੋ ਗੱਲੀ ਕਰ ਦੇਣ ਦੂਰ ਗਰੀਬੀ

ਗੱਲਾਂ ਨਾਲ ਜਾਵਣ ਬੰਦੇ ਨੂੰ ਖਰੀਦੀ

ਗੱਲਾਂ ਵਾਲੇ ਗੱਲਾਂ ਦਾ ਮੁੱਲ ਪਾਇਆ

ਜੀ ਗੱਲਾਂ ਕਰ ਕਰ ਧੰਨ ਕਮਾਇਆ

ਗੱਲਾਂ ਤਾਂ ਰਹਿਜਾਣੀਆਂ ਨੇ ਬਸ ਗੱਲਾਂ

ਗੱਲਾਂ ਨਾਲ ਨਾ ਹੋਣਾ ਕਿਸੇ ਦਾ ਭਲਾ

ਗੱਲ ਉਹ ਜੋ ਕੰਮ ਦੇ ਕੰਮ ਆ ਜਾਵੇ

ਜਾਂ ਭਟਕੇ ਨੂੰ ਸਿੱਧਾ ਰਾਹ ਵਿਖਾ ਜਾਵੇ

ਗੱਲਾਂ ਪਿੱਛੇ ਇਸ ਜੱਗ ਤੇ ਬੰਦੇ ਮਰਦੇ

ਭਲੇ ਉਹ ਜੋ ਇਹਨਾਂ ਤੋਂ ਪਾਸਾ ਕਰਦੇ

ਗੱਲਾਂ ਨੇ ਦੇਸ਼ ਮੇਰੇ ਚੋ ਹੈ ਗੰਦ ਪਾਇਆ

ਸੋਨ ਚਿੜੀ ਨੂੰ ਬਜ਼ਾਰ ਦੀ ਰੰਡੀ ਬਨਾਇਆ

ਪਿਆਰ ਹੁੰਦੀਆਂ ਹੁਣ ਪੈਸੇ ਦੀਆਂ ਗੱਲਾਂ

ਅੱਜ ਹੋਰ ਹੱਥ ਮੁੰਦੀ ਕੱਲ ਹੋਰ ਹੱਥ ਛੱਲਾ

ਇੰਝ ਹੀ ਹੁੰਦੀਆਂ ਧਰਮਾਂ ਚੋ ਹੁਣ ਗੱਲਾਂ

ਬੰਦੇ ਨੇ ਵੰਡ ਦਿੱਤੇ ਨਾਨਕ, ਰਾਮ ਤੇ ਅੱਲ੍ਹਾ

ਹੁਣ ਤੂੰ ਨਾ ਗੱਲਾਂ ਚ ਆਂਵੀ ਉਏ ਬੰਦੂਆ

ਬਸ ਖਰੀਆਂ ਲਿਖੀ ਤੇ ਸੁਨਾਈ ਵੇ

ਕੁਝ ਇੰਝ ਗੱਲਾਂ ਤੂੰ ਲਿਖਦੇ ਮੇਰੇ ਯਾਰਾ

ਤੇਰੇ ਪਿੱਛੋਂ ਗੱਲਾਂ ਤੇਰੀਆਂ ਕਰੇ ਜੱਗ ਸਾਰਾ

ਕੁਰਸੀ ਇਹ ਸਰਕਾਰੀ ਕੁਰਸੀ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

ਕੁਰਸੀ ਬੜੀ ਪਿਆਰੀ ਏ……

ਮਿਲ ਜਾਵੇ ਤਾਂ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

…………

ਇਸ ਕੁਰਸੀ ਦੀ ਚੌਧਰ ਜਗ ਤੇ ਘਰ ਵੀ ਕੁਰਸੀ ਬਾਹਰ ਵੀ ਕੁਰਸੀ

ਗੱਡੀਆ ਮੋਟਰਾਂ ਬਸਾਂ ਵਿਚ ਵੀ ਬਣੀ ਫਿਰੇ ਸਰਦਾਰ ਏ ਕੁਰਸੀ

ਬਾਥ ਰੂਮ ਵਿਚ ਟਾਇਲਟ ਬਣ ਕੇ ਕਰਦੀ ਪਈ ਮੁਖਤਾਰੀ ਏ

ਮਿਲ ਜਾਵੇ ਤਾਂ ਪੋਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕਿਸੇ ਸਮੇਂ ਵਿਚ ਮੰਜੀਆਂ ਪੀਹੜੇ ਘਰਾਂ ਦੇ ਸ਼ੰਗਾਰ ਹੁੰਦੇ ਸਨ

ਰੰਗਲੇ ਪਾਵੇ ਵਾਲੀਆਂ ਪੀਹੜੀਆਂ ਦਾਜ ਦਹੇਜ ਦੇ ਨਾਲ ਹੁੰਦੇ ਸਨ

ਲੁਕ ਛੁਪ ਗਈਆਂ ਪੀਹੜੀਆਂ ਮੰਜੀਆਂ ਕੁਰਸੀ ਦੀ ਸਰਦਾਰੀ ਏ

ਲੰਗਰਾਂ ਤੇ ਘਰਾਂ’ਚ ਬਣ ਕੇ ਰਹਿੰਦੀ ਸੇਵਾਦਾਰ ਹੈ ਕੁਰਸੀ

ਸਰਕਾਰ ਦੁਆਰੇ ਜਦ ਆ ਜਾਵੇ ਬਣ ਬੈਹਿੰਦੀ ਮੁਖਤਾਰ ਹੈ ਕੁਰਸੀ

ਬੈਠਦਿਆਂ ਹੀ ਇਸ ਕੁਰਸੀ ਤੇ ਚੜ੍ਹਦੀ ਕਿਮੇਂ ਖੁਮਾਰੀ ਏ

ਲੋਕ ਤੰਤਰ ਦੀ ਬਰਕਤ ਹੋ ਏਹ, ਹਰ ਤੀਜੇ ਦਿਨ ਹੁੰਦੀਆਂ ਚੋਣਾ

ਭੁੱਕੀ ਬੋਤਲ ਮੁਰਗ ਤੰਦੂਰੀ ਨਾਲ ਖਰੀਦੀਆਂ ਜਾਂਦੀਆਂ ਚੋਣਾ

ਸਸਤੇ ਭਾ ਤੇ ਮਤ ਵੇਚ ਕੇ ਪਲੇ ਪਵੇ ਖੁਆਰੀ ਏ

ਧਰਮ ਅਸਥਾਨੀ ਜਦ ਆ ਵੜਦੀ ਪਾਵੇ ਬੜਾ ਪੁਆੜਾ

ਪਾਠ ਪੁਜਾ ਦੀ ਥ੍ਹਾਂ ਫਿਰ ਲਗਦਾ ਜੰਗ ਦਾ ਨਿਤ ਅਖਾੜਾ

ਮਿਲਵੇ ਕੀ ਮਹਿਮਾਂ ਭੁਲ ਭੁਲਾ ਕੇ ਰਖਣ ਖੜੀ ਬਹਾਰੀ ਏ

ਸਾਹਤਿਕਾਰ ਵੀ ਇਸ ਕੁਰਸੀ ਲਈ ਆਪਸ ਦੇ ਵਿਚ ਲੜ ਪੈਂਦੇ ਨੇ

ਜੇ ਨਾ ਮਿਲੇ ਚੌਧਰ ਦੀ ਕੁਰਸੀ ਸਭਾ ਦੇ ਟੋਟੇ ਕਰ ਲੈਂਦੇ ਨੇ

ਚੰਗੀ ਭਲੀ ਦੇਖਣ ਨੂੰ ਲਗੇ ਪਰ ਇਹ ਬੜੀ ਬੀਮਾਰੀ ਏ

ਚੋਣਾ ਵੇਲੇ ਵੋਟਾਂ ਦੇ ਲਈ ਦੇਖੇ ਆਗੂ ਤਰਲੇ ਕਰਦੇ

ਜਿੱਤ ਜਾਣ ਤੇ ਭੁਲ ਭੁਲਾਕੇ ਵੀ ਉਸ ਵੇੜ੍ਹੇ ਪੈਰ ਨਾ ਧਰਦੇ

ਜਿੱਤ ਦੀ ਖੁਸ਼ੀਆਂ ਵਿਚ ਮਸਤ ਹੋ ਮਾਰਨ ਪਏ ਚਟਕਾਰੀ ਏ

ਛੋਟੀ ਤੋਂ ਵਡੀ ਕੁਰਸੀ ਲਈ ਦੌੜ ਹੈ ਅਗੋਂ ਲਗਦੀ

ਵਡੀ ਕੁਰਸੀ ਮਿਲ ਜਾਵੇ ਤਾਂ ਮਾਰਦੀ ਫਿਰੇ ਸਲੂਟ ਵੀ ਵਰਦੀ

ਬੜੇ ਘਰਾਂ ਦੇ ਕਾਕੇ ਨੇ ਫਿਰ ਕਰਦੇ ਪਏ ਬਦਕਾਰੀ ਏ

ਜਿਡੀ ਵੱਡੀ ਕੁਰਸੀ ਜਿਸਦੀ ਉਡੀਆਂ ੳਸਦੀਆਂ ਮਾਰਾਂ ਨੇ

ਪੁਤ ਪੋਤੇ ਤੇ ਯਾਰ ਬੇਲੀ ਵੀ ਕਰਦੇ ਫਿਰਨ ਬਹਾਰਾਂ ਨੇ

ਪਰਦੇਸਾਂ ਵਿਚ ਸੈਰ ਕਰਨ ਲਈ ਟਿਕਟ ਮਿਲੇ ਸਰਕਾਰੀ ਏ

…………………

ਲੋਕ ਤੰਤਰ ਨੂੰ ਸਮਝੋ ਲੋਕੋ ਜੇ ਕਰ ਸੁਖੀ ਹੈ ਰਹਿਣਾ

ਵੋਟ ਆਪਣੀ ਦੀ ਤਾਕਤ ਸਮਝੋ ਇਹ ਹੈ ਤੁਹਾਡਾ ਗਹਿਣਾ

ਮੱਤ ਦਾਨ ਵੇਲੇ ਮੱਤ ਨਾ ਵਰਤੀਏ ਹੁੰਦੀ ਸਦਾ ਖੁਆਰੀ ਏ

ਮਿਲ ਜਾਵੇ ਤਾਂ ਪੋਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ

ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।

ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸਿ਼ਕਾਰ ਬੇਰੁਖੀ ਦਾ ਜਿ਼ੰਦਗੀ ਹਰੇਕ ਪਲ ਹੋ ਜਾਂਦੀ ।

ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।

ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।

ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।

ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।

ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।

ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।

ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।

ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।

ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ;
ਪਰ ਸੁਣਦੇ ਨੇ ਮਹਿਲਾਂ-ਮੁਨਾਰਿਆਂ ਦੀ ਗੱਲ।

ਜਿਹੜੇ ਹੱਥਾਂ ਨੇ ਹਥੌੜਾ ਫੜ ਕੁੱਟਿਆ ਹੈ ਲੋਹਾ;
ਕਰੋ ਛਾਲਿਆਂ ਦੇ ਭਰੇ ਹੱਥਾਂ ਪਿਆਰਿਆਂ ਦੀ ਗੱਲ।

ਗੱਲ ਗੱਲ ਵਿੱਚ ਰੱਖਦੇ ਨੇ ਗੱਲ ਦਾ ਲੁਕਾ ਓਹ;
ਨਹੀਂ ਕਰਦੇ ਉਹ ਖੁੱਲ ਕੇ ਵਿਚਾਰਿਆਂ ਦੀ ਗੱਲ।

ਜਿਹੜੇ ਬੁਣਦੇ ਨੇ ਕੱਪੜਾ ਸਿਲਕ ਅਤੇ ਖਾਦੀ;
ਆਪ ਰਹਿੰਦੇ ਅਧਨੰਗੇ ਓਹਨਾਂ ਸਾਰਿਆਂ ਦੀ ਗੱਲ।

ਖਦੇ ਕੱਕਰਾਂ ਨੇ ਠਾਰੇ,ਕਦੇ ਗਰਮੀ ਨੇ ਭੁੰਨੇ;
ਕੌਣ ਕਰੂ ਅੱਜ ਓਹਨਾਂ ਬੇ ਸਹਾਰਿਆਂ ਦੀ ਗੱਲ।

ਖਾਲੀ ਪਿਆ ਜੋ ਭੜੋਲਾ ਓਹ ਵੀ ਏਹੋ ਪਿਆ ਦੱਸੇ;
ਬਿਨਾਂ ਖਾਦ-ਪਾਣੀ ਵਾਲਿਆਂ ਕਿਆਰਿਆਂ ਦੀ ਗੱਲ।

ਕੋਈ ਜਾ ਰਿਹਾ ਇਧਰ ਕੋਈ ਜਾ ਰਿਹਾ ਉਧਰ

ਕੋਈ ਜਾ ਰਿਹਾ ਇਧਰ ਕੋਈ ਜਾ ਰਿਹਾ ਉਧਰ
ਭੀੜ ਹੈ ਤੇ ਸ਼ੋਰ ਹੈ ਵੇਖੀਏ ਚਾਹੇ ਜਿਧਰ ।

ਗੈਰ ਵਾਜਿਬ ਚੱਲ ਪਏ ਬੱਸਾਂ ਅੰਦਰ ਵੀਡੀਓ,
ਨਹੀਂ ਰਿਹਾ ਸਕੂਨ ਵਾਲਾ ਹੁਣ ਮੁਸਾਫਿਰ ਦਾ ਸਫਰ ।

ਹੋ ਰਿਹਾ ਬਲਾਤਕਾਰ ਸਾਡੇ ਸੱਭਿਆਚਾਰ ਨਾਲ ,
ਔਰਤ ਦੇ ਨੰਗੇਜ਼ ਦਾ ਹਰ ਗੀਤ ਵਿੱਚ ਹੈ ਜਿਕਰ ।

ਦੌਲਤ ਲਈ ਅੰਨੀ ਦੌੜ ਨੇ ਬੜਾ ਹੀ ਕੁੱਝ ਖੋਹ ਲਿਆ
ਸਵਾਰਥ ਭਾਰੂ ਹੋ ਗਿਆ ਸੰਵੇਦਨਾ ਗਈ ਹੈ ਮਰ ।

ਸਹਿਜ਼ ਅਤੇ ਸੁਹਜ ਕਿਧਰੇ ਉੱਡ ਗਏ ਜੀਵਨ ਚੋਂ,
ਕਾਹਲ ਭਰੀ ਤੁਰ ਰਿਹਾ ਤੋਰ ਹਰ ਇਕ ਬਸ਼ਰ ।

ਕੁਦਰਤ ਦੇ ਸਮਤੋਲ ਨੂੰ ਆਦਮੀ ਨੇ ਵਿਗਾੜਿਆ,
ਹੋ ਰਹੀਆਂ ਅਣਹੋਣੀਆਂ,ਉਠ ਗਿਆ ਖੁਦਾ ਦਾ ਡਰ ।
ਇਨਸਾਫ ਦੀ ਉਮੀਦ ਹੁਣ ਰੱਖਣੀ ਉੱਕਾ ਹੀ ਫਜ਼ੂਲ
ਉਡੀਕ ਰਹੇ ਲੋਕਾਂ ਨੂੰ ਆਖੋ,ਮੁੜ ਜਾਣ ਆਪਣੇ ਘਰ

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ

ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।

ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ

ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।

ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ

ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।

ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ

ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।

ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ

ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।

ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ

ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।

ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

1. ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨਿ॥ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥

2. ਮੁਕਤੀ ਪਰਾਪਤੀ ਦੀ ਨਿਸ਼ਾਨੀ ਸੁਖ ਦੁਖ ਤੋਂ ਉਪਰ ਉਠਣਾ ਅਤੇ ਦੁਸ਼ਮਨ ਦੋਸਤ ਨੂੰ ਸਮਾਨ ਸਮਝਣਾ ਹੈ ।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨਿ॥

3. ਗਿਆਨਵਾਨ ਉਸੇ ਨੂੰ ਮੰਨੋ ਜੋ ਨਾ ਕਿਸੇ ਤੋਂ ਡਰਦਾ ਤੇ ਨਾ ਹੀ ਕਿਸੇ ਨੂੰ ਡਰ ਦਿੰਦਾ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ॥ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ॥

4. ਜੀਵਨ-ਮੁਕਤ ਉਸ ਨੂੰ ਜਾਣੋ ਜੋ ਪ੍ਰਸ਼ੰਸਾ ਤੇ ਨਿੰਦਿਆ ਤੋਂ ਨਿਰਲੇਪ ਹੈ ਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹੈ।

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤ ਤਾਹਿ ਤੈ ਜਾਨਿ॥

5. ਜਵਾਨੀ ਅਜਾਈਂ ਹੀ ਚਲੀ ਗਈ ਅਤੇ ਬੁਢਾਪੇ ਨੇ ਤਨ ਤੇ ਕਾਬੂ ਪਾ ਲਿਆ।ਐ ਮਨ, ਵਾਹਿਗੁਰੂ ਨੂੰ ਸਿਮਰ ਕਿ ਉਮਰ ਖਿਸਕਦੀ ਜਾ ਰਹੀ ਹੈ।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤ ਹੈ ਬੀਤਿ॥

6. ਸੁਖ ਪ੍ਰਾਪਤੀ ਦੇ ਅਨੇਕਾਂ ਜਤਨ ਕੀਤੇ, ਦੁਖ ਲਈ ਕੋਈ ਨਹੀਂ ਕੀਤਾ।ਐ ਮਨ, ਪਰ ਵਾਪਰਦਾ ਉਹੀ ਹੈ ਜੋ

ਵਾਹਿਗੁਰੂ ਨੂੰ ਭਾਉਂਦਾ ਹੈ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥

7. ਸੁਖਾਂ ਵੇਲੇ ਬਹੁਤ ਸਾਥੀ ਬਣ ਜਾਂਦੇ ਹਨ ਪਰ ਦੁਖ ਸਮੇ ਸਭ ਸਾਥ ਛੱਡ ਜਾਂਦੇ ਹਨ। ਹੇ ਮਨਾ, ਵਾਹਿਗੁਰੂ ਦਾ ਸਿਮਰਨ ਕਰ ਕਿ ਅੰਤ ਵੇਲੇ ਉਹੀ ਸਹਾਇਕ ਹੁੰਦਾ ਹੈ।

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗ ਨ ਕੋਇ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ॥

8. ਓ ਮਨਾ, ਉਸ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦਾ ਜਿਸ ਨੇ ਤੈਨੂੰ ਸਰੀਰ, ਦੌਲਤ, ਪਦਾਰਥਾਂ ਦੇ ਸੁਖ ਅਤੇ ਸੋਹਣੇ ਨਿਵਾਸ ਬਖ਼ਸ਼ੇ ਹਨ।

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹੇ ਨ ਰਾਮੁ॥

9. ਵੱਡੇ ਲਾਉ ਲਸ਼ਕਰਾਂ ਵਾਲੇ ਰਾਮ ਤੇ ਰਾਵਨ ਦੋਵੇਂ ਬਿਨਸ ਗਏ।ਸੁਪਨੇ ਵਰਗੇ ਇਸ ਸੰਸਾਰ ਵਿਚ ਕੁਛ ਵੀ ਸਦਾ ਨਹੀਂ ਰਹਿੰਦਾ।

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ਕਹੁ ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰੁ॥

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ
‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ
ਵੇਦ- ਕਿਤੇਬਾਂ ਵਿਚ ਹੇ ਪਾਠ ਮੁਹੱਬਤ ਦਾ
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ
ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ
ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ
‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ
ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ
ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

ਜਿੰਦਾ ਰਹਿਣਾ ਤਾਂ ਪਿਆਰ ਕਰ ਪਿਆਰ ਬਿਨ ਜਿੰਦਗੀ ਨਹੀਂ ਹੁੰਦੀ

ਮੈਥੋਂ ਚਮਚਾਗਿਰੀ ਨਹੀਂ ਹੁੰਦੀ
ਰੂਹ ਤੋਂ ਖੁਦਕੁਸ਼ੀ ਨਹੀਂ ਹੁੰਦੀ
ਚੁਗਲੀ ਮਰਦਾਨਗੀ ਨਹੀਂ ਹੁੰਦੀ
ਮੈਥੋਂ ਇਹ ਬੁਜਦਿਲੀ ਨਹੀਂ ਹੁੰਦੀ
ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ
ਅਕਲ ਤੋਂ ਰਹਿਬਰੀ ਨਹੀਂ ਹੁੰਦੀ
ਹਾਰ ਬਹਿੰਦੇ ਨੇ ਲੋਕ ਹੀ ਹਿੰਮਤ
ਬੇਵਸੀ ਬੇਵਸੀ ਨਹੀਂ ਹੁੰਦੀ
ਆਦਮੀ ਆਦਮੀ ਨਹੀਂ ਹੁੰਦਾ
ਇਸ ਚ ਜਦ ਤਕ ਖੁਦੀ ਨਹੀਂ ਹੁੰਦੀ
ਖਾਰ ਚੁਭਦਾ ਹੈ ਤੈਨੂੰ ਕਿਉਂ ਫੁੱਲਾਂ
ਖਾਰਬਾਜੀ ਖਰੀ ਨਹੀਂ ਹੁੰਦੀ
ਤੇਰੇ ਬਿਨ ਇਸ ਤਰਾਂ ਮੈਂ ਜੀਂਦਾ ਹਾਂ
ਜਿਸ ਤਰ੍ਹਾਂ ਜਿੰਦਗੀ ਨਹੀਂ ਹੁੰਦੀ
ਤੇਰਾ ਜਲਵਾ ਨਜਰ ਨਹੀ ਆਉਂਦਾ
ਦਿਲ ਚ ਜਦ ਰੌਸ਼ਨੀ ਨਹੀਂ ਹੁੰਦੀ
ਜਿੰਦਾ ਰਹਿਣਾ ਤਾਂ ਪਿਆਰ ਕਰ
ਪਿਆਰ ਬਿਨ ਜਿੰਦਗੀ ਨਹੀਂ ਹੁੰਦੀ

ਜੇ ਮੰਗ ਕੇ ਹੀ ਲਿਆ, ਤੇ ਕੀ ਲਿਆ ਦਰਬਾਰ ਤੇਰੇ ਚੋਂ

ਸਾਥੋਂ ਮੁਂਖ ਨਾ ਮੋੜੀਂ, ਅਸੀਂ ਕੁਝ ਲੈਣ ਨੲ੍ਹੀਂ ਆਏ।

ਤੇਰੀ ਸੋਭਾ ਈ ਸੁਣ ਕੇ ਆ ਗਏ ਸਾਂ, ਰਹਿਣ ਨੲ੍ਹੀਂ ਆਏ।

ਸਾਡੀ ਪਰਦੇਸੀਆਂ ਦੀ, ਜੋਗੀਆਂ ਵਾਲੀ ਹੀ ਫੇਰੀ ਹੈ,

ਲੰਘਣੀਂ ਸਫਰ ਵਿਚ ਸਾਡੀ, ਤਾਂ ਏਥੇ ਬਹਿਣ ਨੲ੍ਹੀਂ ਆਏ।

ਤੂੰ ਏਹੋ ਆਖਿਆ ਸੀ’ਨਾ, ਸਰਾਂ ਹੈ ਇਹ ਮੁਸਾਫਿਰ ਲਈ,

ਅਸੀਂ ਪਾਹਰੂ ਬਣੇ ਹਾਂ, ਇਸ ਸਰਾਂ ਵਿਚ ਸੌਣ ਨੲ੍ਹੀਂ ਆਏ।

ਬਣੇ ਨੲ੍ਹੀਂ ਫੁਂਲ ਜਾਂ ਤਾਰਾ, ਰਤਾ ਵੀ ਹਿਰਖ ਨੲ੍ਹੀਂ ਸਾਨੂੰ,

ਅਜਾਈਂ ਅਂਥਰੂ ਦੀ ਜੂਨ ਵੀ, ਪਰ ਜੀਣ ਨੲ੍ਹੀਂ ਆਏ।

ਦਿਲਾਂ ਦੀ ਤਰਬ ਵੀ ਛੇੜੇਂ, ਕਹੇਂ ਖਾਮੋਸ਼ ਵੀ ਰਹੀਓ,

ਅਸੀਂ ਕੋਈ ਐਸੀਆਂ ਬਾਤਾਂ,ਚੁਰਂਸਤੇ ਪਾਉਣ ਨੲ੍ਹੀਂ ਆਏ।

ਕਿਸੇ ਨੇ ਪਤਾ ਨੲ੍ਹੀਂ ਕੋਲੋਂ, ਬਣਾ ਕੇ ਕੀ ਕਿਹਾ ਹੋਣਾ,

ਸਿਰਾਂ ਦੇ ਭਾਰ ਆਏ ਹਾਂ, ਵਿਗੋਚਾ ਲਾਹੁਣ ਨੲ੍ਹੀਂ ਆਏ ।

ਜੇ ਮੰਗ ਕੇ ਹੀ ਲਿਆ, ਤੇ ਕੀ ਲਿਆ ਦਰਬਾਰ ਤੇਰੇ ਚੋਂ,

ਤੇਰਾ ਦੀਦਾਰ ਨਾ ਹੋਵੇ, ਤੇ ਇਹ ਵੀ ਸਹਿਣ ਨੲ੍ਹੀਂ ਆਏ।

ਵਰਤ ਬਿਗਾਨੀ ਮਾਇਆ ਚੌਧਰ ਨੂੰ ਹੱਥ ਪਾਉਂਦੇ ਨੇ

ਅੱਜ ਦੇ ਜੁਗ ਵਿਚ ਨਟ ਖਟ ਬੰਦੇ ਕੀ ਕੀ ਕਰਦੇ ਨੇ ?

ਗ਼ੈਰ-ਕਾਨੂੰਨੀ ਧੰਦੇ ਕਰ ਕੇ ਬੈਂਕਾਂ ਭਰਦੇ ਨੇ ।

ਫੋਕੀ ਧੌਂਸ ਜਮਾਉਂਦੇ ਰਹਿੰਦੇ ਬਾਹਰ ਦੂਜਿਆਂ ‘ਤੇ,

ਅਪਣੇ ਘਰ ਵਿਚ ਵਹੁਟੀ ਦੀ ‘ਮਿਆਊਂ’ ਤੋਂ ਡਰਦੇ ਨੇ ।

ਵਰਤ ਬਿਗਾਨੀ ਮਾਇਆ ਚੌਧਰ ਨੂੰ ਹੱਥ ਪਾਉਂਦੇ ਨੇ,

ਗੱਲੀਂ-ਬਾਤੀਂ ਪੰਜੇ ਪਾਂਜੇ ਪੂਰੇ ਕਰਦੇ ਨੇ ।

ਸਿਰ ਉੱਚਾ ਕਰ ਕੇ ਨਾ ਬੋਲਣ ਦੇਵਣ ਸੱਚੇ ਨੂੰ,

ਪਰ ਤਕੜੇ ਦੇ ਪੈਂਦੀਂ ਬਹਿ ਕੇ ਪਾਣੀ ਭਰਦੇ ਨੇ ।

ਝੂਠੇ, ਧੋਖੇਬਾਜ਼, ਫ਼ਰੇਬੀ, ਛਿੱਦੀਆਂ ਰਹਿ ਜਾਂਦੇ,

ਸੱਚੇ ਮਖਣੀ ਵਾਂਗ ਨਿਤਰ ਕੇ ਉੱਤੇ ਤਰਦੇ ਨੇ ।

ਨੀਤ ਦੇ ਇਹ ਕੰਗਾਲ ਸਦਾ ਜਨਮਾਂ ਤੋਂ ਭੁੱਖੇ ਨੇ,

ਪਸ਼ੂਆਂ ਵਾਂਗਰ ਦੂਜੇ ਦੀ ਖੁਰਲੀ ਤੋਂ ਚਰਦੇ ਨੇ ।

ਨਿਤ ਦਿਖਾਉਂਦੇ ਸਬਜ਼ਬਾਗ਼ ਜਗ ਨੂੰ ਭਰਮਾਵਣ ਲਈ,

ਔਖੇ ਵੇਲੇ ਛਡ ਕੇ ਸਾਥ ਜ਼ਬਾਨੋ ਭਜਦੇ ਨੇ ।

ਲਾ-ਲਾ, ਲਾ-ਲਾ ਕਰ ਕੇ ਝਗੜੇ ਖੂਬ ਵਧਾ ਲੈਂਦੇ,

ਭੀੜ ਪਈ ਤੋਂ ਪੂਛ ਲੁਕੋ ਕੇ ਖੁੱਡੀਂ ਵੜਦੇ ਨੇ ।

ਜਣਾ ਖਣਾ ਹੀ ਸਾਧ ਅਤੇ ਫ਼ਨਕਾਰ ਕਹਾਉਂਦਾ ਹੈ,

ਵਿਰਲਿਆਂ ਨੂੰ ਛਡ ਬਾਕੀ ਤਾਂ ਗੁਮਰਾਹ ਹੀ ਕਰਦੇ ਨੇ ।

ਅਪਣੀ ਅਕ਼ਲ ਦਾ ਜੁੱਗਾ ਆਉਂਦਾ ਮੇਚ ਆਪਣੇ ਹੀ,

ਕਿਉਂ ਦਖ਼ਲ ਅੰਦਾਜ਼ੀ ਕਰਦੇ ਨੇ ?

ਸਰਹੱਦਾਂ ਦੀ ਰਾਖੀ ਖ਼ਾਤਰ ਦਿਲ ਮੇਰਾ ਬਲਵਾਨ ਨਹੀਂ

ਕਦੇ ਕਦਾਈਂ ਕਾਲੇ ਰੰਗ ਦਾ, ਕੋਟ-ਪੈਂਟ ਮੈਂ ਪਹਿਨ ਲਵਾਂ,

ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਵਕੀਲ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫੀਸ ਵਧਾਵਣ ਦੇ ਲਈ,

ਕਿਸੇ ਗ਼ਰੀਬ ਕਿਸਾਨ ਦੇ ਕੋਲੋਂ, ਮੇਰੇ ਪਾਸ ਦਲੀਲ ਨਹੀਂ ।

ਕਦੇ ਕਦਾਈਂ ਭਗਵੀਂ ਪਗੜੀ, ਨੂੰ ਮੈਂ ਚਿਣ ਕੇ ਬੰਨ੍ਹ ਲਵਾਂ,

ਲਾਹ ਦਿੰਦਾ ਹਾਂ ਜਲਦੀ ਕਿਉਂਕਿ, ਮੈਂ ਕੋਈ ਸੰਤ-ਫ਼ਕੀਰ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਪੂਜਾ-ਧਾਨ ਖਾਣ ਲਈ,

ਮੇਰੇ ਜਿ਼ਹਨ ਦੇ ਵਿਚ ਐਸੀ, ਕੋਈ ਗ਼ਲਤ ਜ਼ਮੀਰ ਨਹੀਂ ।

ਕਦੇ ਕਦਾਈਂ ਪਹਿਨ ਲਵਾਂ ਰੰਗ, ਜ਼ਹਿਰ-ਮੋਹਰੇ ਦੇ ਕੱਪੜੇ ਜਾਂ,

ਜਲਦੀ ਦਿਆਂ ਉਤਾਰ ਮੈਂ ਕਿਉਂਕਿ, ਫ਼ੌਜੀ ਕੋਈ ਜਵਾਨ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫ਼ੌਜੀ ਵੀਰਾਂ ਵਰਗਾ,

ਸਰਹੱਦਾਂ ਦੀ ਰਾਖੀ ਖ਼ਾਤਰ ਦਿਲ ਮੇਰਾ ਬਲਵਾਨ ਨਹੀਂ ।

ਹੋਰ ਸਿਆਸੀ ਰੰਗਾਂ ਵਾਲੀ, ਵੀ ਮੈਂ ਪਗੜੀ ਬੰਨ੍ਹ ਲਵਾਂ,

ਪਰ ਮੈਂ ਜਲਦੀ ਲਾਹ ਦਿੰਦਾ ਹਾਂ, ਕਿਉਂਕਿ ਸਿਆਸਤਦਾਨ ਨਹੀਂ ।

ਬਣ ਸਕਦਾ ਸਾਂ ਬਣ ਨਹੀਂ ਸਕਿਆ, ਕਿਉਂਕਿ ਵੋਟਾਂ ਮੰਗਣ ਦੇ ਲਈ,

ਊਠ ਦੇ ਬੁੱਲ੍ਹ ਲਟਕਦੇ ਵਰਗੇ, ਮੇਰੇ ਕੋਲ ਬਿਆਨ ਨਹੀਂ ।

ਕੜਾ ਤੇ ਸ਼ਾਪਾਂ-ਛੱਲੇ ਵੀ ਮੈਂ, ਉਂਗਲ਼ਾਂ ਵਿਚ ਫਸਾ ਲੈਂਦਾ ਹਾਂ,

ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਫ਼ਨਕਾਰ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਲਚਰ ਗੀਤ ਗਾਉਣ ਦਾ,

ਸਾਹਿਤਕ ਸਿੱਖਿਆ ਵਿੱਚੋਂ ਮਿਲਿਆ, ਮੈਨੂੰ ਕੋਈ ਅਧਿਕਾਰ ਨਹੀਂ ।

ਜਿਆਦਾ ਤਰ ਮੈਂ ਸਾਦ ਮੁਰਾਦਾ, ਵੇਸ ਹੀ ਪਹਿਨੀ ਰਖਦਾ ਹਾਂ,

ਤਨਹਾ ਦੇ ਵਿਚ ਬਹਿ ਕੇ ਹੀ ਕੁੱਝ, ਸੋਚ-ਵਿਚਾਰੀ ਜਾਂਦਾ ਹਾਂ ।

ਮਨ ਅਪਣੇ ਦੇ ਵਿਚ ਖਿ਼ਆਲਾਂ, ਨਾਲ ਕਲੋਲਾਂ ਕਰਦਾ ਹਾਂ,

ਹਰ ਕਵਿਤਾ ਦੇ, ਅਲਫ਼ਾਜ਼ ਸਿ਼ੰਗਾਰੀ ਜਾਂਦਾ ਹਾਂ ।

ਭਾਰਤ ਨੇ ਹੋਰ, ਦਗਾ ਕਮਾਇਆ ਗਾਂਧੀ ਨੂੰ ਹਰ, ਨੋਟ ਤੇ ਲਾਇਆ ਭਗਤ, ਸਰਾਭਾ, ਗਿਆ ਭੁਲਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਬੇਲੀ ਮਿੱਤਰ, ਖੂਹ ਦੀਆਂ ਗੱਲਾਂ
ਵਗਦਾ ਪਾਣੀ, ਨੱਚਦੀਆਂ ਛੱਲਾਂ
ਸੱਥ ਵਿੱਚ ਹੱਸਦੇ, ਬਾਬੇ ਪੋਤੇ
ਕੁਝ ਲਿਬੜੇ ਕੁਝ, ਨਾਹਤੇ ਧੋਤੇ
ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ
ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ
ਚੇਤੇ ਕਰ ਕੇ, ਮਨ ਭਰ ਆਇਆ

.....
ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ
ਲੋਕਾਂ ਦੀ ਹੁਣ, ਅਕਲ ਬਦਲ ਗਈ
ਖੇਤੀ ਦੇ ਹੁਣ, ਸੰਦ ਬਦਲ ਗਏ
ਕੰਮ ਦੇ ਵੀ ਹੁਣ, ਢੰਗ ਬਦਲ ਗਏ
ਟਾਹਲੀ ਤੇ ਕਿੱਕਰਾਂ ਮੁੱਕ ਗਈਆਂ
ਤੂਤ ਦੀਆਂ ਨਾ, ਝਲਕਾਂ ਪਈਆਂ
ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ
ਬਿਜਲੀ ਅੱਗੇ, ਵਾਂਗ ਹੈ ਭੱਜਦੀ
ਪਿੰਡ ਵੇਖ ਕੇ, ਚਾਅ ਚੜ੍ਹ ਆਇਆ

.....
ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ
ਪਿੰਡਾਂ ਦੀ ਪਰ, ਪਈ ਤੜਫਾਈ
ਬਾਈਪਾਸਾਂ ਤੇ, ਟੋਲ ਨੇ ਲੱਗੇ
ਐਪਰ ਬੰਦਾ, ਪਹੁੰਚੇ ਝੱਬੇ
ਮਹਿੰਗਾਈ ਨੇ, ਵੱਟ ਹਨ ਕੱਢੇ
ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ
ਵਿਓਪਾਰੀ ਹੈ, ਹੱਸਦਾ ਗਾਉਂਦਾ
ਮਾੜਾ ਰੋਂਦਾ, ਘਰ ਨੂੰ ਆਉਂਦਾ
ਅਜੇ ਰੁਪਈਆ, ਪਿਆ ਕੁਮਲ਼ਾਇਆ

.....
ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ
ਚਿੜੇ ਹਨੇਰੀ, ਵਾਂਗੂੰ ਝੁੱਲਣ
ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ
ਸੁਰ ਸੰਗਮ ਦਾ, ਰੂਟ ਨਾ ਦਿਸਦਾ
ਮਿਸ ਪੂਜਾ ਨੇ, ਲੁੱਟ ਲਏ ਸਾਰੇ
ਸੋਲੋ ਫਿਰਦੇ, ਮਾਰੇ ਮਾਰੇ
ਬੱਬੂ ਮਾਨ ਨੇ, ਬਾਬੇ ਰੋਲ਼ੇ
ਢੱਡਰੀਆਂ ਵਾਲ਼ੇ, ਦੀ ਪੰਡ ਖੋਹਲੇ
ਮਾਨ ਪੰਜਾਬ ਨੇ, ਜਦੋਂ ਜਿਤਾਇਆ

.....
ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ
ਚੋਬਰ ਮੁੰਡੇ, ਕਿਤੇ ਨਈਂ ਵੇਖੇ
ਭਈਆਂ ਦਾ, ਲੁਧਿਆਣੇ ਕਬਜ਼ਾ
ਕੰਮ ਕਰਨੇ ਦਾ, ਮਰਿਆ ਜਜ਼ਬਾ
ਲੀਡਰ ਫਿਰਨ, ਰੰਗਾਉਂਦੇ ਪੱਗਾਂ
ਚੁਣ ਦੇ ਸੋਚ ਕੇ, ਸੱਜਾ ਖੱਬਾ
ਪਰ ਪੰਜਾਬ, ਅਜੇ ਵੀ ਹੱਸਦਾ
ਮਰਦਾ ਮਰਦਾ, ਜਿਉਂਦਾ ਵੱਸਦਾ
ਹਾਲਤ ਵੇਖ, ਤਰਸ ਸੀ ਆਇਆ

.....
ਫਾਸਟ ਫੂਡ ਤੇ, ਪੀਜ਼ਾ ਬਰਗਰ
ਪਹੁੰਚ ਗਏ ਨੇ, ਅੱਜ ਇਹ ਘਰ ਘਰ
ਧਰਤੀ ਹੇਠਾਂ, ਮੋਟਰ ਦੱਬੀ
ਪਾਣੀ ਜਾਂਦਾ, ਨੀਵਾਂ ਨੱਠੀ
ਵਿੱਚ ਕੋਠੀਆਂ, ਵਸਦੇ ਭਈਏ
ਡਾਲਰ ਰੁਲ਼ਦਾ, ਵਿੱਚ ਰੁਪਈਏ
ਭਾਰਤ ਨੇ ਹੋਰ, ਦਗਾ ਕਮਾਇਆ
ਗਾਂਧੀ ਨੂੰ ਹਰ, ਨੋਟ ਤੇ ਲਾਇਆ
ਭਗਤ, ਸਰਾਭਾ, ਗਿਆ ਭੁਲਾਇਆ

.....
ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ
ਅਸਲੀ ਕੀਮਤ, ਕਦੇ ਨਾ ਮਿਲ਼ਦੀ
ਵਿੱਚ ਦੁਆਬੇ, ਲੱਭੇ ਨਾ ਗੰਨਾ
ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ
ਕਿਤੇ ਸਕੋਰਪੀਓ, ਕਿਤੇ ਸਕੌਡਾ
ਕਿਤੇ ਬਲੈਰੋ, ਕਿਤੇ ਹੈ ਹੌਂਡਾ
ਲੀਡਰ ਰੱਖਦੇ, ਲੈਕਸਸ ਥੱਲੇ
ਐਸ ਜੀ ਪੀ ਸੀ, ਟੋਇਟਾ ਝੱਲੇ
ਬਾਬਿਆਂ ਔਡੀ, ਨੂੰ ਹੱਥ ਲਾਇਆ

.....
ਗੁਰੂਆਂ, ਪੀਰਾਂ, ਦੇ ਪੰਜਾਬ ਨੂੰ
ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ
ਲੁੱਟਣ ਵਾਲ਼ੇ, ਲੁੱਟੀ ਜਾਂਦੇ
ਕੁੱਟਣ ਵਾਲ਼ੇ, ਕੁੱਟੀ ਜਾਂਦੇ
ਵਿਹਲੜ ਪਏ ਨੇ, ਮੌਜ ਮਾਣਦੇ
ਕੰਮ ਨੂੰ ਓਹ ਤਾਂ, ਝੱਖ ਜਾਣਦੇ
ਐਪਰ ਅੱਗੇ, ਵੱਧਦਾ ਜਾਂਦਾ
ਸਦਾ ਤਰੱਕੀ, ਕਰਦਾ ਜਾਂਦਾ
ਪੰਜਾਬ ਹੈ, ਦੂਣ ਸਵਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ

ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ

ਸਤਿਗੁਰ ਨਾਨਕ ਤੇਰਾ ਵੇਲ਼ਾ, ਅੱਜ ਫਿਰ ਤਾਜ਼ਾ ਕਰ ਦਿੱਤਾ
ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਵਿਹਲੜ ਅੱਜ ਹੈ ਮੌਜ ਕਰੇਂਦਾ, ਰੱਬ ਦੇ ਨਾਂ ਤੇ ਲੁੱਟਦਾ ਏ
ਤੇਰਾ ਲਾਲੋ ਨਿੱਤ ਹੈ ਮਰਦਾ, ਕੰਮ ਕਰ ਕਰ ਕੇ ਟੁੱਟਦਾ ਏ
ਉਸ ਦੀ ਮਿਹਨਤ ਦਾ ਮੁੱਲ ਕੋਈ, ਪਾਉਂਦਾ ਨਾ ਵਿਓਪਾਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਪਾਠ ਕਰਾਉਂਦੇ ਲੋਕੀਂ ਨਿੱਤ ਹੀ, ਲੱਖਾਂ ਅਤੇ ਕਰੋੜਾਂ ਨੇ
ਮਨ ਨੂੰ ਐਪਰ ਕੋਈ, ਕੋਈ, ਬੰਦਾ ਪਾਉਂਦਾ ਮੋੜਾ ਏ
ਢਿੱਡ ਤੇ ਹੱਥ ਫੇਰ ਕੇ ਬਹੁਤੇ, ਕਰਦੇ ਘਰ ਨੂੰ ਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਧਰਮਾਂ ਦੇ ਵਿਓਪਾਰੀ ਬਾਬਾ, ਖੁਦ ਨੂੰ ਰੱਬ ਕਹਿਲਾਉਂਦੇ ਨੇ
ਇਹ ਲੋਕ ਹਜ਼ਾਰਾਂ, ਰੋਜ਼ ਕੁਰਾਹੇ ਪਾਉਂਦੇ ਨੇ
ਸੋਚ ਹੀ ਪਾਪਣ, ਬਣ ਬੈਠੀ ਹਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ

ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ

ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ।
ਕਰਦਾ ਹੈ ਰਬ ਵੀ ਇਸ ਤੇ ਇਤਬਾਰ ਉੱਤੋਂ ਉੱਤੋਂ।

ਪਾਉਂਦੇ ਨੇ ਫੁੱਟ ਘਰ ਘਰ ਇਹ ਚਾਲਬਾਜ਼ ਲੀਡਰ
ਕਰਦੇ ਨੇ ਏਕਤਾ ਦਾ ਪਰਚਾਰ ਉੱਤੋਂ ਉੱਤੋਂ।

ਰਿਸ਼ਵਤ ਮਿਲੇ ਤਾਂ ਲਈਏ ਇਮਾਨਦਾਰ ਬਣ ਕੇ
ਸਿਰ ਫੇਰ ਫੇਰ ਕਰੀਏ ਇਨਕਾਰ ਉੱਤੋਂ ਉੱਤੋਂ।

ਚੜ੍ਹਿਆ ਹੈ ਤਾਪ ਸਾਨੂੰ ਇਹ ਮਾਰਦੀ ਏ ਹੂੰਗਾ
ਕਰਦੀ ਕਰਦੀ ਏ ਹਾਏ ਹਾਏ ਸਰਕਾਰ ਉੱਤੋਂ ਉੱਤੋਂ।

ਚੰਗਾ ਸੀ ਸਾਧ ਬਣਦੇ ਤੇ ਖ਼ੂਬ ਮੌਜਾਂ ਲੁਟਦੇ
ਨਾਲੇ ਤਿਆਗ ਛਡਦੇ ਸੰਸਾਰ ਉੱਤੋਂ ਉੱਤੋਂ।

ਜ਼ਰਦਾਰ ਹੋ ਕੇ ਕਰੀਏ ਮਜ਼ਦੂਰ ਦੀ ਵਕਾਲਤ
ਮਿਹਨਤਕਸ਼ਾਂ ਦੇ ਬਣੀਏ ਗ਼ਮਖਾਰ ਉੱਤੋਂ ਉੱਤੋਂ।

ਮਹਿਲਾਂ 'ਚ ਬਹਿ ਕੇ ਲਿਖੀਏ ਝੁਗੀਆਂ ਦਾ ਹਾਲ
ਭੁਖ ਮਾਰਿਆਂ ਦੇ ਜਾਈਏ ਬਲਿਹਾਰ ਉੱਤੋਂ ਉੱਤੋਂ।

Thursday, April 1, 2010

ਗੇਡ਼ੀ ਵੱਜਦੀ ਆ ਚੰਡੀਗਡ਼ ਮੁਟਿਆਰੇ

ਟੌਹਰੀ ਜੇਹੀ ਗੱਡੀ ਲੈ, ਸ਼ੀਸ਼ੇ ਕਰਵਾ ਲਏ ਕਾਲੇ, Powerfull ਜੇਹਾ Amp ਰਖਾ ke Woofer ਫਿੱਟ ਕਰਾਲੇ, ਸੋਹਣੀ ਜਿਹੀ ਕੋਈ ਕੁਡ਼ੀ ਦੇਖ ਕੇ ਸ਼ੀਸ਼ੇ ਖੋਲੀਏ ਚਾਰੇ, ਗੇਡ਼ੀ ਵੱਜਦੀ ਆ ਚੰਡੀਗਡ਼ ਮੁਟਿਆਰੇ

Monday, February 22, 2010

ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳ

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ

ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।

ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ

ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।

ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ

ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।

ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ

ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।

ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ

ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।

ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ

ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।

ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ

ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।

ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ

ਸਾਕੀਆ ਇਹ ਜਾਮ ਤੇਰਾ ਹੁਣ ਭਾਉਂਦਾ ਨਹੀਂ

ਇਹਦੇ ਵਿਚੋਂ ਉਹ ਸਰੂਰ ਹੁਣ ਆਉਂਦਾ ਨਹੀਂ ।

ਮੇਰੇ ਵਿਹੜੇ ਦੇ ਬ੍ਰਿਖ ਤੇ ਬੈਠਾ ਹੋਇਆ ਪਰਿੰਦਾ

ਹੁਣ ਕਾਹਤੋਂ ਪਹਿਲਾਂ ਜਿਹਾ ਇਹ ਗਾਉਂਦਾ ਨਹੀਂ ।

ਘਰਾਂ ਅੰਦਰ ਕੁਰਸੀਆਂ ਦੀ ਕਮੀ ਨਹੀਂ ਕੋਈ

ਇਹਨਾਂ ਉਪਰ ਬੈਠਣ ਵਾਲਾ ਕੋਈ ਆੳਂਦਾ ਨਹੀਂ ।

ਇਹਨਾਂ ਅੱਖਾਂ ਉਤੇ ਕਾਲੀ ਐਨਕ ਲਾਇਆ ਕਰ

ਤੇਰਾ ਚਿਹਰਾ ਉਦਾਸ ਹੋਵੇ ਇਹ ਸੋਂਹਦਾ ਨਹੀਂ ।

ਨਸ਼ਤਰ,ਚੋਭਾਂ,ਕੰਡੇ,ਝਰੀਟਾਂ ਜਿੰਦਗੀ ਬਣੀ

ਜਖਮਾਂ ਤੇ ਮਰਹਮ ਕੋਈ ਲਾਉਂਦਾ ਨਹੀਂ ।

ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ

ਮੋਤੀ ਲੱਭੀਏ ਯਾਦਾਂ ਦੇ ਲੱਭ ਕੇ ਲੜੀ ਪਰੋ ਜਾਈਏ

ਮਹਿੰਗਾ ਹਿਜਰ ਕਿਸੇ ਦਾ ਹੰਝੂਆਂ ਵਿਚ ਡਬੋ ਜਾਈਏ ।

ਪੰਛੀ ਦੀ ਪਰਵਾਜ਼ ਜਹੀ ਹੁਣ ਹਿੰਮਤ ਨਹੀਂ ਰਹੀ

ਮਜਬੂਰੀ ਹੈ ਇਸ ਦਿਲ ਦੀ ਰੁੱਖਾਂ ਵਾਂਗ ਖਲੋ ਜਾਈਏ ।

ਉਹ ਰੁਝਿਆ ਹੋਇਆ ਵਿਚ ਖਾਤਿਰਦਾਰੀ ਹੋਰਾਂ ਦੀ

ਚੁਪ ਚੁਪੀਤੇ ਮਹਿਫਲ ਚੋਂ ਚਲੋ ਹੁਣ ਰੁਖਸਤ ਹੋ ਜਾਈਏ ।

ਸਾਡੇ ਹਿੱਸੇ ਦਾ ਹਵਾ ਦਾ ਬੁੱਲਾ ਕਿਧਰੇ ਪਿਛੇ ਰਹਿ ਗਿਆ

ਕਾਹਤੋਂ ਐਵੈਂ ਖੁੱਲੇ ਰੱਖੀਏ ਚਲੋ ਦਰਵਾਜੇ ਢੋ ਜਾਈਏ ।

ਸਭ ਗੱਲਾਂ ਨਹੀਂ ਨਸ਼ਰ ਕਰੀ ਦੀਆਂ ਐਵੈਂ ਹੀ ਦਿਲ ਪਾਗਲਾ

ਕੁਝ ਅਫਸਾਨੇ ਚੋਰੀ ਚੋਰੀ ਲਿਖਕੇ ਕਿਤੇ ਲੁਕੋ ਜਾਈਏ ।

ਆ ਨੀ ਕੁੜੀਏ ਆ ਚਿੜੀਏ ਮੈ ਤੇਰਾ ਦਰਦ ਵੰਡਾਵਾਂ ਨੀ

ਆ ਨੀ ਕੁੜੀਏ ਆ ਚਿੜੀਏ ਮੈ ਤੇਰਾ ਦਰਦ ਵੰਡਾਵਾਂ ਨੀ
ਤੇਰੇ ਮੋਤੀਆਂ ਤੋਂ ਮਹਿੰਗੇ ਹੰਝੂਆਂ ਦਾ ਮੈ ਕੀ ਮੁੱਲ ਪਾਵਾਂ ਨੀ

ਆਪਣੇ ਲਈ ਕੁਝ ਨਾ ਮੰਗੇ ਜੱਗ ਸਾਰੇ ਲਈ ਖੈਰਾਂ ਨੀ
ਤਾਂ ਵੀ ਤੇਰੇ ਹਿੱਸੇ ਕਿਉ ਆਵਣ ਜੱਗ ਦੀਆਂ ਜਹਿਰਾਂ ਨੀ
ਜਹਿਰ ਪੀਕੇ ਸਿਵ ਜੀ ਨੀਲ ਕੰਠ ਅਖਵਾਏ
ਜਹਿਰ ਪੀਣ ਵਾਲੀਏ ਕੀ ਤੈਨੂੰ ਆਖ ਬੁਲਾਵਾਂ ਨੀ

ਜੇਕਰ ਤੂੰ ਨਾ ਹੁੰਦੀ ਤਾਂ ਹੋਣੀ ਨਹੀ ਸੀ ਬੰਦੇ ਜਾਤ ਕੁੜੇ
ਜੋ ਕਹਿਣ ਹੁਣ ਤੈਨੂੰ ਤੇਰੀ ਜੁੱਤੀ ਬਰਾਬਰ ਔਕਾਤ ਕੁੜੇ
ਤੇਰੀ ਕੁੱਖ ਤੋਂ ਬਣੇ ਇਸ ਜੱਗ ਨੂੰ
ਮੈਂ ਕੀ ਕਹਿਕੇ ਦੱਸ ਸਮਝਾਵਾਂ ਨੀ

ਤੇਰੇ ਵਰਗਾ ਕੌਣ ਹੈ ਜੱਗ ਤੇ ਤੂੰ ਹੱਸਕੇ ਦੁੱਖ ਲਕੋਵੇਂ ਨੀ
ਜਦੋਂ ਦਰਦ ਸਹਿ ਨਹੀ ਹੁੰਦਾ ਤੂੰ ਧੂਏ ਦੇ ਪੱਜ ਰੋਵੇਂ ਨੀ
ਤੂੰ ਕੁੜੀਏ ਸਿ਼ਫਤਾਂ ਦਾ ਪੁੰਜ ਹੈ
ਤੇਰੀ ਕਿਹੜੀ ਸਿਫਤ ਸੁਨਾਵਾਂ ਨੀ

ਚੱਲ ਇਹ ਕੰਮ ਚੰਗਾ ਹੋਇਆ ਜੋ ਤੂੰ ਕਰੇ ਪੜਾਈਆਂ ਨੀ
ਸਮਝਦਾਰ ਹੋਕੇ ਖਤਮ ਕਰ ਸਕੇਗੀ ਕੁੱਲ ਬੁਰਾਈਆਂ ਨੀ
ਤੂੰ ਜਿੱਥੇ ਜਾਂਵੇ ਤੇਰੀ ਫਤਿਹ ਕਰੇ ਕੰਮ
ਮੈਂ ਹੱਥ ਜੋੜ ਰੱਬ ਤੋਂ ਇਹੋ ਚਾਹਵਾਂ ਨੀ

ਬੰਨ ਕਮਰ ਚੁੱਕ ਹੁਣ ਤੇ ਤਲਵਾਰ ਬਣਜਾ ਰਾਣੀ ਝਾਂਸੀ ਦੀ
ਜੁਲਮਾਂ ਗੁਨਾਹਾਂ ਨੂੰ ਲਾਅ ਦੇ ਫਾਹੇ ਬਣਕੇ ਰੱਸੀ ਫਾਂਸੀ ਦੀ
ਰਮਨ ਸੰਧੂ ਕਹੇ ਸਾਇਦ ਸੁਧਰ ਜਾਵੇ
ਰੂਹ ਪਾਪੀ ਮੇਰੀ ਬਣ ਤੇਰਾ ਪਰਛਾਵਾਂ ਨੀ
ਆ ਨੀ ਕੁੜੀਏ ਆ ਚਿੜੀਏ ਮੈ ਤੇਰਾ ਦਰਦ ਵੰਡਾਵਾਂ ਨੀ

ਸਰਕਾਰ ਕਰਦੀ ਦਾਅਵੇ ਜਿਹੜੇ ਭੁੱਲਕੇ ਵੀ ਪੁਗਾਵੇ ਨਾ

ਮੈਂ ਚਾਹਵਾਂ ਸਭ ਦਾ ਫਾਇਦਾ ਨਾ ਲੋਚਾਂ ਨੁਕਸਾਨ
ਰੱਬ ਤੋਂ ਬਿਨਾਂ ਨਾ ਡਰਾਂ ਕਿਸੇ ਹੋਰ ਤੋਂ ਬੇਈਮਾਨ
ਰੱਖਦਾ ਹਾਂ ਬਾਗੀ ਸੋਚ ਮੈਂ ਹਾਂ ਨਵਾਂ ਨੌਜਵਾਨ

ਸਭ ਮੇਰੇ ਲਈ ਨੇ ਇੱਕੋ ਮੈਂ ਸਾਰੇ ਧਰਮਾਂ ਨੂੰ ਹਾਂ ਮੰਨਦਾ
ਭੂਤ ਪ੍ਰੇਤ ਵਹਿਮ ਭਰਮ ਤੇ ਪਾਖੰਡੀਆਂ ਨੂੰ ਮੈ ਹਾਂ ਭੰਡਦਾ
ਮੰਗਾਂ ਸਭ ਦੀਆਂ ਖੈਰਾਂ ਮੈ ਜਿਸ ਪਾਸਿਓ ਵੀ ਹਾਂ ਲੰਘਦਾ
ਮਰ ਜਾਵਾਂ ਬੇਸ਼ੱਕ ਸਦਾ ਰਹੂ ਸੱਚ ਦੀ ਖੰਘ ਵਿੱਚ ਖੰਘਦਾ
ਸੱਚ ਦੀ ਹਰ ਸੌਗਾਤ ਕਰਾਂ ਮੈ ਮਰਕੇ ਤੇ ਹੱਸਕੇ ਪ੍ਰਵਾਨ

ਮੈ ਵਿਰੋਧ ਵਿੱਚ ਹਾਂ ਭਰੂਣ ਹੱਤਿਆਂ ਤੇ ਦਾਜ ਦਹੇਜ ਦੇ
ਪਾਲ ਕੇ ਪੁੱਤਰ ਨੂੰ ਮਾਪੇ ਵਿਆਹ ਵਾਲੀ ਮੰਡੀ ਚੋ ਵੇਚਦੇ
ਆਪਣੇ ਘਰ ਵੀ ਹੈ ਧੀ ਜਰਾ ਸੋਚਕੇ ਨਹੀ ਹਾਏ ਦੇਖਦੇ
ਕਹਿੰਦੇ ਕੀ ਕਸੂਰ ਬੰਦੇ ਦਾ ਇਹ ਕੰਮ ਨੇ ਸਾਰੇ ਲੇਖ ਦੇ
ਪੈਸੇ ਨਾਲ ਪੱਕੀ ਹੁੰਦੀ ਵੇਖੀਏ ਅੱਜ ਰਿਸਤੇ ਦੀ ਜੁਬਾਨ

ਸਰਕਾਰ ਕਰਦੀ ਦਾਅਵੇ ਜਿਹੜੇ ਭੁੱਲਕੇ ਵੀ ਪੁਗਾਵੇ ਨਾ
ਕਰਜੇ ਥੱਲੇ ਮਰ ਕੇ ਕਿਸਾਨ ਦੇਖਿਓ ਬੱਚ ਜਾਵੇ ਨਾ
ਨੋਟ ਲਏ ਤੋਂ ਬਿਨਾਂ ਅੱਜ ਕੱਲ ਕੋਈ ਲੋਕੋ ਵੋਟ ਪਾਵੇ ਨਾ
ਪੋਲਿੰਗ ਬੂਥ ਤੇ ਨਾ ਜਾਵੇ ਜਦ ਤੱਕ ਸ਼ਰਾਬ ਪਿਆਵੇ ਨਾ
ਪੈਸੇ ਵਾਲੇ ਦੀ ਗੱਡੀ ਜੱਗ ਤੇ ਪੂਰੀ ਦੌੜਦੀ ਹੈ ਜੱਜਮਾਨ

ਸਿੱਖ ਪੰਥ ਨੂੰ ਭੁੱਲੀ ਜਾਣ ਦੇਖੋ ਇਹ ਲੋਕ ਅਣਜਾਨ ਜੀ
ਜੋ ਕੰਨਾਂ ਵਿੱਚ ਮਾਰਨ ਫੂਕਾਂ ਉਹਨਾਂ ਦਾ ਗੁਣ ਗਾਣ ਜੀ
ਰਾਹ ਭੁੱਲਕੇ ਸੱਚ ਖੰਡ ਸਾਹਿਬ ਦਾ ਡੇਰਿਆਂ ਨੂੰ ਜਾਣ ਜੀ
ਲੰਗਰ ਘਰ ਦੇ ਛੱਡ ਪ੍ਰਸ਼ਾਦੇ ਟੋਕਣ ਤੇ ਲੰਗਰ ਖਾਣ ਜੀ
ਕੀ ਸੱਚ ਤੇ ਕੀ ਹੈ ਪਾਖੰਡ ਲੋਕਾਂ ਨੂੰ ਭੁੱਲ ਗਈ ਏ ਪਹਿਚਾਣ

ਸੁਣ ਲੈਣ ਚਾਹੁੰਦੇ ਜੋ ਪੰਜਾਬੀ ਦੀ ਜਵਾਨੀ ਖਤਮ ਕਰਨਾ
ਜਦੋ ਆ ਗਏ ਸਾਡੇ ਅੜਿੱਕੇ ਅਸੀ ਤੇ ਗੋਡੇ ਹੇਠ ਹੈ ਧਰਨਾ
ਸਾਡੇ ਖੂਨ ਚੋ ਮੁੱਢੋ ਅਣਖ ਲਈ ਮਾਰਦੋ ਜਾਂ ਫਿਰ ਮਰਨਾ
ਬੰਦ ਕਰੋ ਨਸ਼ੇ ਤੇ ਗੰਦ ਦੀ ਬਲੈਕ ਨੂੰ ਅਸੀ ਨਹੀ ਜਰਨਾ
ਪਿਆਰ ਨਾਲ ਫੁੱਲ ਵਰਗਾ ਗੁੱਸਾ ਬਣ ਜਾਂਦਾ ਹਾਂ ਕ੍ਰਿਪਾਨ

ਅਸੀ ਰਹੀਏ ਪਿਆਰ ਨਾਲ ਸਭ ਨੂੰ ਵੰਡਦੇ ਹਾਂ ਪਿਆਰ
ਦੇਖੀ ਕੋਈ ਮਿਲਾਵੇ ਨਾ ਰੱਬਾ ਸਾਡੇ ਪਿਆਰ ਵਿੱਚ ਖਾਰ
ਸਾਨੂੰ ਪਿਆਰ ਯਾਰ ਤੇ ਏਨਾ ਜਿੰਨਾ ਰੱਬ ਉਤੇ ਇਤਬਾਰ
ਸੱਚੇ ਮਾਰਗ ਤੇ ਚੱਲੋ ਕਰਦਾ ਹਰ ਇੱਕ ਨੂੰ ਸੰਧੂ ਪੁਕਾਰ
ਫਿਰ ਪਛਤਾਇਆ ਵੀ ਨਹੀ ਜਾਣਾ ਜਦੋ ਛੱਡਣਾ ਜਹਾਨ
ਰੱਖਦਾ ਹਾਂ ਬਾਗੀ ਸੋਚ ਮੈਂ ਹਾਂ ਨਵਾਂ ਨੌਜਵਾਨ

ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ

ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ ।
ਬਚ ਕੇ ਰਹਿ ਮੇਰੇ ਯਾਰ ਗ਼ਰੀਬ ਦੀਆਂ ਬਦ-ਦੁਆਵਾਂ ਤੋਂ ।

ਠੱਗੀ, ਧੋਖੇ ਨਾਲ ਤੂੰ ਬਹੁਤ ਸਹੂਲਤ ਪਾ ਲਈ ਹੈ,
ਜਾਏਂਗਾ ਠੁੰਗਿਆ ਆਖਿ਼ਰ ਤੂੰ ਪਾਪਾਂ ਦੇ ਕਾਵਾਂ ਤੋਂ ।

ਧਰਮੀ ਬਾਣੇ ਹੇਠ ‘ਸ਼ੈਤਾਨ’ ਲੁਕੋਈ ਬੈਠੈਂ ਤੂੰ,
ਕਪਟ ਲੁਕੋਅ ਨਈਂ ਹੋਣਾ ਚਾਨਣ ਦੀਆਂ ਸ਼ੁਆਵਾਂ ਤੋਂ ।

ਮਾਇਆ ਦਾ ਰੰਗ ਸਮਝ ਪੱਕਾ ਤੂੰ ਮਨ ਨੂੰ ਚਾੜ੍ਹ ਲਿਆ,
ਰਹਿ ਗਿਆ ਗਿਆਨ-ਵਿਹੂਣਾ ਕੁਦਰਤ ਦੀਆਂ ਅਦਾਵਾਂ ਤੋਂ ।

ਉਹਨਾਂ ਦੇ ਲਈ ਪੂਜਾ ਅਤੇ ਸਰਾਧ ਅਡੰਬਰ ਨੇ,
ਲਈਆਂ ਨਹੀਂ ਅਸੀਸਾਂ ਜਿਨ੍ਹਾਂ ਜਿਉਂਦੀਆਂ ਮਾਵਾਂ ਤੋਂ ।

ਕੂਕ ਕੋਇਲ ਦੀ ਮਿੱਠਤ ਨੂੰ ਤੂੰ ਜੀਭ ਛੁਹਾਈ ਨਾ,
ਸਿੱਖ ਲਿਆ ਧੂਮ-ਧੜੱਕਾ ਕਾਂ-ਕਾਂ ਕਰਦੇ ਕਾਵਾਂ ਤੋਂ ।

ਤਾਣਾ-ਬਾਣਾ ਉਲਝ ਗਿਆ ਰੱਬ ਬਾਹਲੇ ਬਣ ਗਏ ਨੇ,
ਹੋਣ ਲਗ ਪਏ ਕਤਲ ਭਰਾ ਹੀ ਰੋਜ਼ ਭਰਾਵਾਂ ਤੋਂ ।

ਲਗ ਪਏ ਅੰਨ੍ਹੇ ਵੰਡਣ ਸੀਰਨੀ ਮੁੜ-ਮੁੜ ਘਰਦਿਆਂ ਨੂੰ,
ਮਿਲਣ ਡਿਗਰੀਆਂ ਬਿਨਾਂ ਹੀ ਲੰਘੇ ਪਾਰ ਪੜਾਵਾਂ ਤੋਂ ।

ਅਪਣੇ ਘਰ ਵਿਚ ਧੀ ਦਾ ਜੰਮਣਾ ਜਿਸ ਨੂੰ ਭਾਉਂਦਾ ਨਈਂ,
ਨੂੰਹ ਭਾਲ਼ੇ ਬਿਨ ਪਰ੍ਹਾ ‘ਚ ਦਿੱਤੀਆਂ ਧੀ ਦੀਆਂ ਲਾਵਾਂ ਤੋਂ ।

ਹੱਕ ਬਿਗਾਨਾ ਮਾਰਨ ਲਈ ਸਭ ਅਸਤਰ ਬਣ ਬੈਠੇ,
ਲਗ ਪਏ ਚਮੜੀ ਵੇਚਣ ਲਾਹ ਕੇ ਜਿਉਂਦੀਆਂ ਗਾਂਵਾਂ ਤੋਂ ।

ਸਭ ਦਾ ਭਲ਼ਾ ਜੋ ਕਹਿ ਕੇ ਅਤੇ ਕਮਾਅ ਕੇ ਚਲੇ ਗਏ,
ਮਹਿਕਾਂ ਮਿਲਣ ਹਮੇਸ਼ਾਂ ਪਿੱਛੇ ਰਹਿ ਗਏ ਨਾਵਾਂ ਤੋਂ ।

ਰਹਿ ਪਾਸੇ ਇਹ ਠੱਗਾਂ ਦੀ ਦੁਨੀਆਂ ਤੋਂ,
ਲਭਦਾ ਰਹੀਂ ਹਕੀਕਤ ਅਣ-ਲਿਖੀਆਂ ਕਵਿਤਾਵਾਂ ‘ਚੋਂ ।

ਤੇਰੀ ਭੋਲੀ-ਭਾਲੀ ਸੂਰਤ ਨੇ

ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ......
ਰੱਬ ਕਰਕੇ ਐਸੀ ਪੋਹ ਆਵੇ, ਤੇਰੇ ਦਿਲ ਵਿਚ ਮੇਰਾ ਮੋਹ ਆਵੇ....
ਤੇਰੇ ਨਰਮ ਜੇਹੇ ਇੰਨਾਂ ਬੁਲ੍ਹਾਂ ਨੂੰ, ਕਦੇ ਨਾਮ ਮੇਰਾ ਵੀ ਛੋਹ ਜਾਵੇ....
ਕਦੇ ਸੋਚਾਂ ਤੂੰ ਮੇਰੀ ਆਪਣੀ ਏ, ਕਦੇ ਸੋਚਾਂ ਚੀਜ ਬੇਗਾਨੀ ਏ.....

ਤੈਨੂ ਚਾਹੁਣ ਵਾਲੇ ਤਾਂ ਲੱਖਾਂ ਨੇ, ਹਰ ਇਕ ਡਿਯਨ ਤੇਰੇ ਤੇ ਅੱਖਾਂ ਨੇ....
ਕੀ ਪਿਆਰ ਵਫਾਵਾਂ ਦਾ ਮੁੱਲ ਪਾਉਣਾ, ਇੰਨਾਂ ਉਜੜੇ ਰਾਹਾਂ ਦੇ ਕੱਖਾਂ ਨੇ....
ਕਦੇ ਸੋਚਾਂ ਪਿਆਰ ਰੂਹਾਨੀ ਏ, ਕਦੇ ਸੋਚਾਂ ਪਿਆਰ ਜਿਸਮਾਨੀ ਏ.......
.....
ਪਹਿਲਾਂ ਚੋਰੀ ਚੋਰੀ ਤਕਦੀ ਏ, ਫੇਰ ਤੱਕ ਕੇ ਪਾਸਾ ਵੱਟਦੀ ਏ........
ਜਾਂ ਤੱਕ ਕੇ ਮੈਨੂੰ ਤੱਕਦੀ ਏ, ਜਾਂ ਤੱਕ ਕੇ ਅੱਖਾਂ ਗੱਡਦੀ ਏ.........
ਕਦੇ ਸੋਚਾਂ ਤੇਰੀ ਸ਼ਰਮਾਈ ਏ, ਕਦੇ ਸੋਚਾਂ ਤੇਰੀ ਅਦ੍ਬਾਨੀ ਏ......
....
ਤੇਰੇ ਬਾਝ ਜੇ ਮੇਰਾ ਸਰ ਜਾਂਦਾ, ਇਹ ਦਿਲ ਵਿਛੋੜਾ ਜਰ ਜਾਂਦਾ.......
ਦੋ ਪਾਲ ਜੇ ਮੇਰੇ ਨਾਲ ਹੱਸ ਲੈਂਦੀ, ਤੇਰਾ ਇਹ ਦੀਵਾਨਾ ਮਾਰ ਜਾਂਦਾ.........
ਕਦੇ ਸੋਚਾਂ ਤੇਰੀ ਗੁਸਤਾਖੀ ਏ, ਕਦੇ ਸੋਚਾਂ ਤੇਰੀ ਬੇਈਮਾਨੀ ਏ.........
ਤੇਰੀ ਭੋਲੀ-ਭਾਲੀ ਸੂਰਤ ਨੇ,ਮੇਰੇ ਨਾਲ ਜੋ ਕਰੀ ਸ਼ੈਤਾਨੀ ਏ.....
ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦਾਨੀ ਏ.....

ਕੁਲਫ਼ੀ-ਗਰਮ ਜਲੇਭੀ-ਠੰਡੀ..

ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ..
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ..
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਐਥੇ ਨਾਂ ਕੋਈ ਸਖਾ-ਸਹੇਲਾ ਏ,
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..
ਰੱਬ ਬਣ ਗਿਆ ਪੈਸਾ-ਧੇਲਾ ਏ,
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..
ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਜੋ 1947 ਵਿੱਚ ਉਜਾੜ੍ਹੇ,
ਅੱਲ੍ਹੇ-ਜ਼ਖਮ ਅਜੇ ਸੀ ਸਾਰੇ..
ਸਾਕੇ ਹੋ ਗਏ ਨੀਲੇ-ਤਾਰੇ,
ਦੰਗੇ ਵਿੱਚ 1984 ਭਾਰੇ..
ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,
ਛਿਪਦੇ ਨੂੰ ਪਿੱਠ ਦਿਖਾਉਂਦੀ ਏ..
ਮਰਿਆਂ ਨੂੰ ਤਗਮੇ ਲਗਾਉਂਦੀ ਏ,
ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ..
ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,
ਰਹਿ ਗਈ ਏ ਦੁਨੀਆਂ..||

Tuesday, February 16, 2010

ਇਹ ਹੈ ਪੰਜਾਬ ਸਾਡਾ

ਇਹ ਹੈ ਪੰਜਾਬ ਸਾਡਾ, ਇਹ ਹੈ ਸ਼ਬਾਬ ਸਾਡਾ ।
ਫੁੱਲਾਂ 'ਚੋਂ ਫੁੱਲ ਸੋਹਣਾ, ਇਹ ਹੈ ਗੁਲਾਬ ਸਾਡਾ ।

ਇਸ ਦੇ ਹੁਸੀਨ ਜਲਵੇ, ਜੰਨੱਤ ਨੂੰ ਮਾਤ ਪਾਇਆ,
ਹੂਰਾਂ ਦੀ ਅੱਖ ਅੰਦਰ, ਇਹ ਹੈ ਖੁਆਬ ਸਾਡਾ ।

ਮਰਨਾ ਹੈ ਏਸ ਖਾਤਰ, ਜੀਣਾ ਹੈ ਏਸ ਖਾਤਰ ,
ਸਾਹਾਂ ਦੀ ਸਾਂਝ ਦਾ ਹੈ, ਸਾਂਝਾ ਜਵਾਬ ਸਾਡਾ ।

ਇਸ ਦੇ ਨਰੋਏ ਜ਼ਜਬੇ, ਸਿਰਜੀ ਹੈ ਸ਼ਹਿਨਸ਼ਾਹੀ ,
ਦੁਨੀਆਂ ਨੇ ਮੰਨਿਆ ਹੈ, ਅਦਬੋ ਆਦਾਬ ਸਾਡਾ ।

ਯੁਗਾਂ ਤੋਂ ਜੀ ਰਹੇ ਹਾਂ, ਇਕ ਦੂਸਰੇ ਦੀ ਖਾਤਰ ,
ਸਿਦਕਾਂ ਦੀ ਆਸ਼ਕੀ ਦਾ, ਇਹ ਹੈ ਹਿਸਾਬ ਸਾਡਾ ।

ਝੱਖੜ ਨੂੰ ਦੇਖ ਪਿੱਛੇ, ਹਰਗਿਜ਼ ਨਾ ਪੈਰ ਧਰੀਏ ,
ਭਾਵੇਂ ਸੌ ਬਾਰ ਸਾਨੂੰ, ਪਰਖੇ 'ਚਨਾਬ' ਸਾਡਾ ।

ਤੇਗਾਂ ਦੀ ਛਾਂਉਂ ਥੱਲੇ, ਪਲ ਕੇ ਜੁਆਨ ਹੋਏ ,
ਫਾਂਸੀ ਦੇ ਰੱਸਿਆਂ ਤੇ, ਹੋਇਆ ਹਿਸਾਬ ਸਾਡਾ ।

ਮਾਣਸ ਦੀ ਜਾਤ ਇਕੋ, ਇਕੋ ਤਾਸੀਰ ਸਾਡੀ ,
ਇਕੋ ਹੈ ਗੀਤ ਸਾਡਾ, ਇਕੋ 'ਰਬਾਬ' ਸਾਡਾ ।

ਪੰਜ-ਆਬ ਦੇ ਪਿਆਸੇ ਇਹ ਆਖਦੇ ਹਾਂ ਯਾਰੋ ,
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਸਾਡਾ ।

ਸਾਡੇ ਤਾਂ ਸੁਰਗ ਨੂੰ ਹੈ, ਲੱਗੀ ਨਜ਼ਰ ਕਿਸੇ ਦੀ ,
ਤਾਂਹੀਓਂ ਏ ਹਾਲ ਹੋਇਆ, ਏਹੋ ਜਨਾਬ ਸਾਡਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ

ਦਿਸਦੀ ਨਾ ਰੂਹ ਰੰਗੀਲੀ, ਨਾ ਹੀ ਸ਼ਬਾਬ ਦਿੱਸਦਾ ।
ਕਿਧਰੇ ਨਾ ਜਾਨ ਦਿਸਦੀ, ਨਾ ਹੀ ਪੰਜਾਬ ਦਿੱਸਦਾ ।

ਰੰਗਾਂ ਤੇ ਮੁਰਦਨੀ ਹੀ , ਛਾਈ ਚੁਫੇਰ ਦਿੱਸਦੀ,
ਕਿਧਰੇ ਨਾ ਸ਼ਾਇਰਾਂ ਦਾ, ਸੂਹਾ ਗੁਲਾਬ ਦਿੱਸਦਾ ।

ਭੁੱਕੀ ਅਫੀਮ ਬੋਤਲ, ਯੁੱਵਕਾਂ ਨੂੰ ਛਕ ਰਹੇ ਨੇ ,
ਸਭ ਥਾਂ ਮਹਾਨ ਉੱਤਮ, ਜਲਵਾ ਸ਼ਰਾਬ ਦਿੱਸਦਾ ।

ਦਿੱਸਦੀ ਨਾ ਮਾਣਮੱਤੀ, ਮਸਤੀ ਜੁਆਨੀਆਂ ਤੇ,
ਯੁੱਵਕਾਂ ਦਾ ਨਿੱਤ ਹੁੰਦਾ, ਖਾਨਾ ਖਰਾਬ ਦਿੱਸਦਾ ।

ਜੱਟਾਂ ਦੇ ਪੁੱਤ ਗਾ ਕੇ, ਬੱਕਰੇ ਬੁਲਾਉਣ ਕਾਹਦੇ,
ਕੰਨਾਂ ਚ' ਮੁੰਦਰਾਂ ਤੇ, ਇਸ ਦਾ ਜਵਾਬ ਦਿੱਸਦਾ ।

ਫੁੱਟਬਾਲ ਤੇ ਕਬੱਡੀ, ਹਾਕੀ ਦੀ ਗੱਲ ਛੱਡੀ,
ਹੁਣ ਤਾਂ ਕ੍ਰਿਕਟ ਅੰਦਰ, ਸਾਡਾ ਸਵਾਬ ਦਿੱਸਦਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ,
ਸਰਦਾਰ ਜੀ ਤਾਂ ਬਣਿਆਂ, ਬਾਬੂ ਨਵਾਬ ਦਿੱਸਦਾ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ ।
ਕਿੰਨੀ ਹਸੀਨ ਜ਼ਿੰਦਗੀ, ਹੱਸ ਕੇ ਗੁਜ਼ਾਰ ਦੇ ।

ਖੁਸ਼ੀਆਂ ਤੇ ਖੇੜਿਆਂ ਦੀ, ਲਾ ਦੇ ਚੁਫੇਰ ਮਹਿਫਲ
ਸੁਹਜਾਂ ਦੇ ਨਾਲ ਗਮ ਦਾ, ਮੁੱਖੜਾ ਸੁਆਰ ਦੇ ।

ਚੁਣ ਕੇ ਹਮੇਸ਼ ਕੰਡੇ, ਪੀੜਾਂ ਦੇ ਪੈਂਡਿਆਂ ਚੋਂ,
ਕਲੀਆਂ ਤੇ ਫੁੱਲ ਖੇੜੇ, ਹਰ ਥਾਂ ਖਿਲਾਰ ਦੇ ।

ਦੂਈ ਦਵੈਤ ਸਾੜਾ, ਛੱਡ ਈਰਖਾ ਬਖੀਲੀ,
ਕੋਮਲ ਮਲੂਕ ਜ਼ਜ਼ਬੇ, ਹਰ ਥਾਂ ਸ਼ਿੰਗਾਰ ਦੇ ।

ਵੈਰੀ ਨਹੀਂ ਹੈ ਕੋਈ, ਨਾ ਹੀ ਕੋਈ ਬੇਗਾਨਾ,
ਜੋ ਵੀ ਪਿਆਰ ਮੰਗਦਾ, ਉਸ ਨੂੰ ਪਿਆਰ ਦੇ ।

ਮੱਚਦੀ ਪਿਆਰ ਬਾਝੋਂ, ਦੁਨੀਆਂ ਮਾਯੂਸ ਹੋਈ,
ਅੰਮ੍ਰਿਤ ਦੇ ਪਿਆਰ ਛਿੱਟੇ, ਸਭਨਾ ਤੇ ਮਾਰ ਦੇ ।

ਸਭ ਦਾ ਭਲਾ ਹੈ ਕਰਨਾ, ਸਭ ਦੀ ਤੂੰ ਖੈਰ ਮੰਗੀਂ,
ਜ਼ਿੰਦਗੀ ਦਾ ਕਰਜ਼ ਏਦਾਂ, ਸਿਰ ਤੋਂ ਉਤਾਰ ਦੇ ।

ਮੁਲਕਾਂ ਦੇ ਛੱਡ ਬਖੇੜੇ, ਧਰਮਾਂ ਦੇ ਛੱਡ ਝੇੜੇ,
ਜੱਗ ਤੇ, ਜੱਨਤ ਉਸਾਰ ਦੇ ।

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।

ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,
ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।

ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,
ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।

ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,
ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।

ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।

ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,
ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।

ਨਾਜ਼ੁਕ ਸਰੀਰ ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਓ, ਲੋਈਆਂ ਦੇ ਭਾਰ ਥੱਲੇ।

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।

ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।

ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।

ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।

ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,
ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।

ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,
ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।

ਤੇਰੇ ਸੌਣ ਕਮਰੇ 'ਚ ਤੱਕ ਕੇ ਤਾਂ ਵੇਖੀਂ,
ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ
ਉਹਦੇ ਖ਼ੋਰੀ ਹਾਸਿਆਂ ਨੇ ਵਿੰਨ੍ਹਿਆ ਜਿਗਰ ਨੂੰ

ਦੋਸਤਾਂ ਦੇ ਸੰਗ ਕਦੇ ਮਾਣਦੇ ਸਾਂ ਮਹਿਫਲਾਂ
ਪਤਾ ਨਹੀਂ ਕੀ ਹੋਇਆ ਹੁਣ ਯਾਰਾਂ ਦੀ ਨਜ਼ਰ ਨੂੰ

ਸੁੱਕਣ ਤੋਂ ਪਹਿਲਾਂ ਮਹਿੰਦੀ ਹੱਥਾਂ ਉਤੇ ਮਰ ਗਈ
ਕਾਲਜੇ ਨਾ ਘੁੱਟ ਘੁੱਟ ਲਾਉਂਦੀ ਰਹੀ ਹਿਜ਼ਰ ਨੂੰ

ਖਿੰਡ ਪੁੰਡ ਖ਼ਾਬ ਗਏ ਖੁੱਸ ਗਈ ਏ ਧੁੱਪ ਸਾਡੀ
ਰੋਟ ਹੁਣ ਸੁੱਖਣੇ ਨੇ ਕਿਸ ਨੇ ਖਿ਼ਜ਼ਰ ਨੂੰ

ਠੰਡੀ ਮਿੱਠੀ ਛਾਂ ਜੀਹਦੀ ਸਿਖਰ ਦੁਪਹਿਰਾਂ ਖਾਧੀ
ਰੋਹ ਉਹਦੇ ਹੰਝੂਆਂ ‘ਚੋਂ ਫੁੱਟੇਗਾ ਆਖਿਰ ਨੂੰ

ਅਸੀਂ ਤਾਂ ਨਾਅਰੇਬਾਜ਼ ਨਹੀਂ

ਅਸੀਂ ਤਾਂ ਨਾਅਰੇਬਾਜ਼ ਨਹੀਂ
ਇਹ ਤਾਂ ਤੁਸੀਂ ਹੀ ਕਹਿੰਦੇ ਹੋ
ਅਸੀਂ ਤਾਂ ਰੋਟੀ ਦੀ ਗੱਲ ਕੀਤੀ ਹੈ
ਜਾਂ ਫੇਰ ਵਧਦੇ ਪਾੜੇ ਦੀ ਗੱਲ ਕੀਤੀ ਹੈ
ਕਿਰਤੀ ਦੇ ਮੁੜ੍ਹਕੇ ਵਿਚੋਂ ਜੰਮਦੇ ਮੁਨਾਫੇ ਦਾ ਜ਼ਿਕਰ ਕੀਤਾ ਹੈ
ਜਿਸ ਵਿਚੋਂ ਨਵੇਂ ਕਰੋੜਪਤੀ ਜੰਮਦੇ ਹਨ
ਲੱਦੇ ਜਾ ਰਹੇ ਕਰਜ਼ੇ ਦੇ ਭਾਰ ਬਾਰੇ ਕੁੱਝ ਕਿਹਾ ਹੈ
ਵਧ ਰਹੇ ਬੇਘਰਿਆਂ ਦਾ ਕੌਣ ਜ਼ੁੰਮੇਵਾਰ ਹੈ?
ਭਲਾਂ ਗਰੀਬੀ ਨਾਲ ਅਸੀਂ ਹੀ ਪਿਆਰ ਕਿਉਂ ਕਰੀਏ?
ਸਾਨੂੰ ਹੀ 'ਰੱਬ' ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਕਿਉਂ?
'ਧਰਮੀ' ਜਿਨ੍ਹਾਂ ਨੇ 'ਰੱਬ' ਖਾ-ਪੀ ਛੱਡਿਆ ਹੈ
ਕੁਰਸੀਆਂ ਵਾਲਿਆਂ ਵਲੋਂ ਲਾਲਚ ਵਸ
ਮੁਲਕ ਨੂੰ ਗਹਿਣੇ ਧਰਨ ਦਾ ਵਿਰੋਧ ਕੀਤਾ ਹੈ
ਕਿਉਂ ਪੱਈਏ ਇਸ ਝਗੜੇ ਵਿਚ
ਬਹੁ-ਗਿਣਤੀ ਤੇ ਘੱਟ-ਗਿਣਤੀ ਕੀ ਹੁੰਦੀ ਹੈ?
ਕੀ ਸਾਰੇ ਇਨਸਾਨ ਬਰਾਬਰ ਨਹੀਂ ਹੁੰਦੇ?
ਕੀ ਸਾਰਿਆਂ ਨੂੰ ਭੁੱਖ ਨਹੀਂ ਲਗਦੀ?
ਕੀ ਸਾਰਿਆਂ ਦੀਆਂ ਸੱਧਰਾਂ ਵਧਣਾ-ਫੁਲਣਾ ਨਹੀਂ ਚਾਹੁੰਦੀਆਂ?
ਕੀ ਸਾਰਿਆਂ ਨੂੰ ਮੁਲਕ ਪਿਆਰਾ ਨਹੀਂ ਹੁੰਦਾ?
ਸ਼ਾਇਦ ! ਸਾਰਿਆਂ ਨੂੰ ਨਹੀਂ ਹੁੰਦਾ
ਕੀ ਕਹੋਗੇ ਉਨ੍ਹਾਂ ਅਖੌਤੀ ਵੱਡੇ ਲੋਕਾਂ ਦੇ ਸਬੰਧ ਵਿਚ
ਅਤੇ ਉਨ੍ਹਾਂ ਦੀ
ਆਪਣੀ ਹੀ ਮਾਂ ਨੂੰ ਗਹਿਣੇ ਧਰਨ ਦੀ
ਲੋਭ ਭਰੀ ਰਵਾਇਤ ਬਾਰੇ
ਤੁਸੀਂ ਕੀ ਕਹੋਗੇ?
ਪੁੱਤ ਤੋਂ ਕਪੁੱਤ ਹੋ ਗਏ ਸਿਆਸਤਦਾਨਾਂ ਬਾਰੇ
ਚਿੱਟੀਆਂ ਕੋਠੀਆਂ ਵਿਚ ਰਹਿੰਦੇ ਰਾਜ ਸੱਤਾ ਦੇ ਦੱਲੇ
ਰਾਜਸੀ ਨੇਤਾਵਾਂ ਦੇ ਯਾਰ, ਸਮਗਲਰਾਂ ਬਾਰੇ?
ਆਪਣੀ ਹੀ ਮਾਂ, ਭੈਣ ਨਾਲ ਬਲਾਤਕਾਰ ਕਰਨ ਵਾਲੀ
ਹਰਾਮੀ ਆਦਤਾਂ ਦਾ ਸ਼ਿਕਰ ਹੋ ਗਈ
ਲੁੱਟ ਨਾਲ ਬਣੀ ਧਨਾਢਾਂ ਦੀ ਵਿਗੜੀ ਮੁੰਡੀਹਰ ਬਾਰੇ
ਆਖਰ ਦੱਸੋ ਤਾਂ ਸਹੀ
ਭਲਾਂ ਤੁਸੀਂ ਕੀ ਕਹੋਗੇ?
ਮਿਹਣਾਂ ਮਾਰਨ ਤੋਂ ਪਹਿਲਾਂ
ਤੁਸੀਂ ਸੋਚ ਤਾਂ ਲੈਣਾ ਸੀ
ਜੋ ਕਹਿੰਦੇ ਹੋ ਉਹਦੇ ਪੈਰ ਵੀ ਹਨ
ਕਦੇ ਸੱਚ ਦੇ ਵਿਹੜੇ ਵਿਚਰੇ ਤਾਂ ਪਤਾ ਲੱਗੇਗਾ
ਆਪਣੇ ਜੀਊਂਦੇ-ਜੀਅ ਇਹ ਕੁੱਝ ਕਹਿਣਾ
ਹਰ ਕਿਸੇ ਦਾ ਫ਼ਰਜ਼ ਹੁੰਦਾ ਹੈ
ਪਰ, ਅੱਖਾਂ ਵਾਲੇ ਅੰਨ੍ਹਿਆਂ ਬਾਰੇ
ਤਿੱਖੀਆਂ ਜੀਭਾਂ ਦੇ ਹੁੰਦਿਆਂ
ਗੂੰਗੇ ਹੋ ਕੇ ਜੀਊਣ ਵਾਲਿਆਂ ਬਾਰੇ
ਕੰਨਾਂ ਦੇ ਹੁੰਦਿਆਂ, ਦੂਸ਼ਿਤ ਵਾਤਾਵਰਨ ਬਾਰੇ
ਕੁੱਝ ਵੀ ਨਾ ਸੁਣਨ ਵਾਲਿਆਂ
ਅਤੇ
ਕੁੱਝ ਵੀ ਨਾ ਕਹਿਣ ਵਾਲਿਆਂ ਬਾਰੇ
ਤੁਹਾਡੇ ਵਾਸਤੇ ਇਹ ਫਜ਼ੂਲ ਨਾਅਰਾ ਹੋ ਸਕਦਾ ਹੈ
ਇਹੋ ਤਾਂ ਲੋਕਾਈ ਦਾ ਦਰਦ ਹੈ
ਇਹੋ ਤਾਂ ਸੱਚ ਦੀ ਸਾਰਥਕਤਾ ਹੈ
ਪਰ
ਉੱਤਰ-ਆਧੁਨਿਕੀ ਫੌੜ੍ਹੀਆਂ ਦੇ ਆਸਰੇ ਖੜ੍ਹੇ
ਬੇਚਾਰੇ ਅਖੌਤੀ ਬੁੱਧੀਜੀਵੀ
ਇਹ ਸਮਝਣ ਤੋਂ ਕਿਉਂ ਅਸਮਰਥ ਹਨ?
ਕਿਰਤ ਕਰਕੇ ਫਲ਼ ਦੀ ਆਸ ਨਾ ਰੱਖਣ ਦੀ ਮੱਤ
ਭੁੱਖੇ ਢਿੱਡ ਨਾਲ ਭਗਤੀ ਦਾ ਸਬਕ
ਮਿਹਰਬਾਨੀ ਕਰਕੇ ਕਿਸੇ ਹੋਰ ਨੂੰ ਦਿਉ
ਤੁਹਾਨੂੰ ਤੁਹਾਡੀ ਹਰਾਮਜ਼ਦਗੀ
ਸਾਨੂੰ ਸਾਡਾ ਨਾਅਰਾ ਮੁਬਾਰਕ।

ਹਕੂਮਤ ਦਨਦਨਾਏਗੀ

ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ।
ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੂੱਤੇ ਨੇ।

ਘਟਾ ਚੜ੍ਹ ਚੜ੍ਹ ਕੇ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।
ਅਮਾਵਸ ਮੁਸਕਰਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬਹਾਰਾਂ ਨੇ ਵੀ ਲੁੱਟਣਾ ਹੈ, ਖ਼ਿਜ਼ਾਵਾਂ ਨੇ ਵੀ ਲੁੱਟਣਾ ਹੈ,
ਕਿਆਮਤ ਰੋਜ਼ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਦਿਲਾਂ ਨੂੰ ਅੱਗ ਲਾਏਗੀ, ਚਿਰਾਗਾਂ ਨੂੰ ਬੁਝਾਏਗੀ ,
ਹਨੇਰੀ ਚੜ੍ਹ ਕੇ ਆਏਗੀ , ਜਦੋਂ ਤਕ ਲੋਕ ਸੂੱਤੇ ਨੇ ।

ਰੁਲਾਏਗੀ , ਸਤਾਏਗੀ, ਸਿਆਸਤ ਮੁਸਕਰਾਏਗੀ,
ਨਵੇਂ ਹੀ ਗੁਲ ਖਿਲਾਏਗੀ , ਜਦੋਂ ਤਕ ਲੋਕ ਸੁੱਤੇ ਨੇ ।

ਕੋਈ ਪਰਦਾ ਨਹੀਂ ਰਹਿਣਾ,ਕੋਈ ਰਿਸ਼ਤਾ ਨਹੀਂ ਰਹਿਣਾ,
ਵਿਰਾਸਤ ਲੁੱਟੀ ਜਾਏਗੀ , ਜਦੋਂ ਤਕ ਲੋਕ ਸੁੱਤੇ ਨੇ।

ਨਹੱਕੇ ਮਰਦੇ ਰਹਿਣੇ ਨੇ, ਕਿਸੇ ਨੂੰ ਹੱਕ ਨਹੀਂ ਮਿਲਣਾ ,
ਖ਼ੁਸ਼ਾਮਦ ਖੋਹ ਕੇ ਖਾਏਗੀ, ਜਦੋਂ ਤਕ ਲੋਕ ਸੁੱਤੇ ਨੈ।

ਸਮਗਲਿੰਗ ਚੋਰ ਬਾਜ਼ਾਰੀ, ਕਿਤੇ ਰਿਸ਼ਵਤ ਦੀ ਸਰਦਾਰੀ,
ਦਿਨੇ ਹੀ ਲੁੱਟ ਪਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬੁਰੀ ਹੈ ਜੂਨ ''ਮਾਨਵ'' ਦੀ ਕਿਸੇ ਨੂੰ ਦੇਈਂ ਨਾ ਰੱਬਾ,
ਮਨੁੱਖਤਾ ਵੈਣ ਪਾਏਗੀ , ਜਦੋਂ ਤਕ ਲੋਕ ਸੁੱਤੇ ਨੇ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ

ਗ਼ਜ਼ਲ ਚਾਹਤ ਹੈ ਜੰਜ਼ੀਰ ਨਹੀਂ ਹੈ ।
ਪਿਆਰ ਕੋਈ ਜਾਗੀਰ ਨਹੀਂ ਹੈ ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,
ਪਿਆਰ ਦੀ ਕੋਈ ਆਖ਼ੀਰ ਨਹੀਂ ਹੈ ।

ਸਾਰੇ ਸੁਪਨੇ, ਸੱਚ ਹੋ ਜਾਵਣ,
ਏਦਾਂ ਦੀ ਤਕਦੀਰ ਨਹੀਂ ਹੈ ।

ਰੰਗ ਭਰੇ ਸਨ ਜਿਸ ਵਿਚ ਆਪਾਂ ,
ਇਹ ਤਾਂ , ਉਹ ਤਸਵੀਰ ਨਹੀਂ ਹੈ।

ਮੌਸਿਮ ਬਦਲੇ ਦੁਨੀਆ ਬਦਲੀ ,
ਬਦਲੀ ਪਰ ਤਕਦੀਰ ਨਹੀਂ ਹੈ।

ਓਦੋਂ ਸ਼ੋਖ਼ ਬਲਾਵਾਂ ਪਈਆਂ,
ਤਰਕਸ਼ ਵਿਚ ਜਦ ਤੀਰ ਨਹੀਂ ਹੈ ।

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,
ਮਨ ਵਰਗਾ ਕੋਈ ਪੀਰ ਨਹੀਂ ਹੈ।

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ ,
ਤਨ ਤੇ ਕੋਈ ਲੀਰ ਨਹੀਂ ਹੈ।

ਵੇਖਣ ਨੂੰ ਹੀ ਲਗਦੈ '' ਮਾਨਵ'',
ਮਾਨਵ ਦੀ ਤਾਸੀਰ ਨਹੀਂ ਹੈ ।

ਰਿਹਾ ਰਹਿਬਰ ਨਹੀਂ ਕੋਈ

ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਭਲਾ ਬੰਦਾ ਨਹੀਂ ਦਿਸਦਾ, ਡਿੱਗੇ ਨੂੰ ਜੋ ਉਠਾ ਦੇਵੇ।

ਜ਼ਮਾਨਾ ਜੰਗਲੀ ਹੁੰਦਾ, ਸਬਕ ਤਹਿਜ਼ੀਬ ਦੇ ਦੇਂਦੇ
ਭਲਾ ਆਲਮ ਤੇ ਫ਼ਾਜ਼ਿਲ ਨੂੰ, ਕੋਈ ਕੀਕਣ ਪੜ੍ਹਾ ਦੇਵੇ।

ਬੜੇ ਆਏ ਮੁਹੱਬਤ ਦਾ ਸੁਨੇਹਾ ਲੈ ਕੇ ਧਰਤੀ ‘ਤੇ
ਨਹੀਂ ਮਿਲਿਆ ਰਿਸ਼ੀ ਬੰਦੇ ਨੂੰ ਜੋ ਬੰਦਾ ਬਣਾ ਦੇਵੇ।

ਕਸਾਬ ਆਇਆ ਕਰਾਚੀ ਤੋਂ ਕਸਮ ਖਾ ਕੇ ਤਬਾਹੀ ਦੀ
ਖ਼ਬਰ ਆਪਣੀ ਵਿਰਾਸਤ ਦੀ ਕੋਈ ਉਸ ਨੂੰ ਸੁਣਾ ਦੇਵੇ।

ਜੋ ਲੀਕਾਂ ਨੀਰ ਵਿੱਚ ਪਾਵੇ ਮਜ਼੍ਹਬ ਕੋਈ ਨਹੀਂ ਐਸਾ
ਖ਼ੁਦਾ ਦੇ ਆਦਮੀ ਨੂੰ ਇਹ ਕਿਵੇਂ ਦਾਨਵ ਬਣਾ ਦੇਵੇ।

ਚਲੋ ਐਸੇ ਗੁਰੂ ਦੀ ਰਲਕੇ ਆਪਾਂ ਭਾਲ ਸਭ ਕਰੀਏ
ਜੋ ਕਤਲਗਾਹ ‘ਚ ਵੀ ਸੂਹੇ ਜਿਹੇ ਕੁੱਝ ਫੁੱਲ ਖਿੜਾ ਦੇਵੇ।

‘ਜਹਾਦੋ’ ਕੋਈ ਵੀ ਰਸਤਾ, ਨਹੀਂ ਜੱਨਤ ਵੱਲ ਜਾਂਦਾ
ਕਿਸੇ ਥਾਂ ਇਸ ਤਰ੍ਹਾਂ ਲਿਖਿਆ, ਕੋਈ ਮੈਨੂੰ ਦਿਖਾ ਦੇਵੇ।

ਦੇਖੋ ਨਾ ਡੁੱਬ ਜਾਏ ਕਿਸ਼ਤੀ ਤੂਫਾਨ ਘੇਰੇ

ਦੇਖੋ ਨਾ ਡੁੱਬ ਜਾਏ ਕਿਸ਼ਤੀ ਤੂਫਾਨ ਘੇਰੇ
ਮੰਜ਼ਲ ਨਾ ਪਹੁੰਚ ਪਾਏ ਚੀਰੇ ਨਾ ਜੋ ਹਨੇਰੇ।

ਪੂਰਾ ਯਕੀਨ ਮੈਨੂੰ ਆਵੇਂਗਾ ਤੂੰ ਜ਼ਰੂਰੀ
ਰਸਤੇ 'ਚ ਤਾਂ ਹੀ ਲਾਕੇ ਬੈਠਾ ਹਾਂ ਯਾਰ ਡੇਰੇ।

ਢੂਡੇਂਗੀ ਆਣ ਮੈਨੂੰ ਬਾਹਾਂ ਨੂੰ ਜਦ ਉਲਾਰੀ
ਮਸਤੀ ਸ਼ਰਾਬ ਵਰਗੀ ਮਿਲਦੀ ਹੈ ਸਾਥ ਤੇਰੇ।

ਲਗਦੀ ਹੈ ਇੰਜ ਮੈਨੂੰ ਸਾਰੀ ਬਜ਼ਮ' ਹੀ ਖ਼ਾਲੀ
ਜਿੱਥੇ ਨਾ ਯਾਰ ਮੇਰਾ ਮਹਿਫਿਲ ਨਾ ਕੰਮ ਮੇਰੇ।

ਬਣਕੇ ਸ਼ੁਆ ਜਾਂ ਪੈਂਦੀ ਤੇਰੀ ਨਜ਼ਰ ਹੈ ਮਹਿਰਮ
ਰੌਸ਼ਨ ਜਹਾਨ ਹੋਂਦਾ ਹੋਂਦੇ ਨੇ ਤਦ ਸਵੇਰੇ।

ਮਨ ਦਾ ਇਹ ਮੋਰ ਨੱਚੇ ਸਾਵਣ ਨੂੰ ਵੇਖ ਔਂਦੇ
ਕਾਲੀ ਘਟਾ ਦੇ ਵਾਂਗੂੰ ਜਦ ਵਾਲ ਤੂੰ ਖਲੇਰੇ।

ਜਾਂਦੀ ਹਵਾ ਵੀ ਦੇਵੇ ਉਸ ਦੇ ਹੀ ਆ ਸੁਨੇਹੇ
ਆਵੇ ਜਾਂ ਯਾਰ ਮੇਰਾ ਮਹਿਕਣ ਇਹ ਤਦ ਚੁਫੇਰੇ
ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿੱਲ ਡੁਲ ਡੁਲ



ਤੂੰ ਹਿੰਦ ਦੀ ਹੈ ਜ਼ਾਨ, ਤੇਰੀ ਜੱਗ ਤੇ ਹੈ ਸ਼ਾਨ

ਸਾਨੂੰ ਅਪਣੇ ਤੋ ਵੱਧ , ਸੋਹਣੇ ਝੰਡੇ ਉਤੇ ਮਾਣ

ਤੈਨੂੰ ਲਹੂ ਨਾਲ ਰੰਗ , ਤਾਂ ਸ਼ਹੀਦਾ ਦੀ ਮੰਗ

ਤੇਰੀ ਅਣਖ ਤੇ ਆਣ , ਸਾਡੇ ਜੀ ਨੇ ਪ੍ਰਾਣ

ਕੀ ਹੋਣਾ ਏ ਮੁਕਾਬਲਾ, ਤੇਰੇ ਤੁਲ ਤੁਲ



ਇਹ ਹੈ ਸ਼ਾਂਤੀ ਪੁਜਾਰੀ,ਵੰਡੇ ਸਭਨਾਂ ਨੂੰ ਹਾਸੇ

ਇਹਦੇ ਗੀਤਾਂ ਦੇ ਬੋਲ, ਮਿੱਠੇ ਸ਼ਹਿੱਦ ਤੇ ਪਤਾਸੇ

ਸਾਡੇ ਦਿਲ ਦੀ ਅਵਾਜ਼,ਸਾਡੀ ਸ਼ਾਨ ਹੈ ਤਿਰੰਗਾਂ

ਸਾਡਾ ਮਾਣ ਹੈ ਤਿਰੰਗਾਂ, ਸਾਡੀ ਜਾਨ ਹੈ ਤਿਰੰਗਾਂ

ਤੈਨੂੰ ਝੁਲਦੇ ਨੂੰ ਵੇਖਾਂ, ਜਾਂਵਾਂ ਮੈਂ ਫੁਲ ਫੁਲ


,ਭਗਤ ਸਿੰਘ ਦਿਤੀ ਕੁਰਬਾਨੀ

ਅੱਜ ਮਾਣਦੇ ਹਾਂ ਮੋਜਾਂ, ਉਹਨਾਂ ਦੀ ਮਹਿਰਬਾਨੀ

ਛੱਡੋ ਦੰਗੇ ਤੇ ਫਸਾਦ , ਸਾਰੇ ਰਲ ਮਿਲ ਰਹੀਏ

ਉਥੇ ਵੱਸਦਾ ਏ ਰੱਬ, ਜਿਥੇ ਦੁੱਖ ਸੁੱਖ ਕਹੀਏ

ਅਖਦੀ ਏ ਪਿਆਰ ਦਾ ਨਾ ਕੋਈ ਮੁਲ ਮੁਲ



ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿਲ ਡੁਲ ਡੁਲ

ਬਾਲ ਮਜਦੂਰੀ ਕਰਦਾ ਬੱਚਾ

ਪਿੱਪਲੀ ਦਾ ਪੱਤਾ ਤੋੜਿਆ.

ਫਿਰ ਹੱਥਾਂ ਨਾਲ ਮਰੋੜਿਆ,

ਜਦ ਜੀਅ ਆਇਆ ਸੜਕ ਤੇ ਸੁੱਟ ਦਿੱਤਾ ।

ਬਾਲ ਮਜਦੂਰੀ ਕਰਦਾ ਬੱਚਾ,

ਅਜੇ ਉਹ ਉਮੱਰ ਦਾ ਕੱਚਾ,

ਜਦ ਜੀਅ ਆਇਆ ਉਹਨੂ ਕੁੱਟ ਦਿਤਾ।

ਧੀ ਪਰਾਈ,

ਘਰ ਆਈ ਵਿਆਹੀ,

ਜਦ ਜੀਅ ਆਇਆ ਉਹਨੂੰ ਕੁੱਟ ਦਿੱਤਾ।

ਗਰੀਬ ਦੀ ਝੁੱਗੀ,

ਹਮੇਸ਼ਾਂ ਰਹਿੰਦੀ ਲੁੱਗੀ,

ਜਦ ਜੀਅ ਆਇਆ ਉਹਨੂੰ ਲੁੱਟ ਲੀੱਤਾ।

ਇਹਦੇ ਦੋ ਪਾਤਰ,

ਇੱਕ ਸਕਤਾ, ਇਕ ਗਰੀਬ ।

ਦੋਹਾਂ ਦਾ ਆਪਣਾ ਆਪਣਾ ਨਸੀਬ।

ਇੱਕ ਖਾਵੇ ਲੁੱਟ ਦੀ ਚੂਰੀ,

ਦੂਜਾ ਖਾਵੇ ਕਰ ਮਜਦੂਰੀ,

ਰਚਨਾ ਕਰਨ ਵਾਲਾ ਵੀ ਹੈ ਅਜ਼ੀਬ ।

ਜੰਮਦਿਆਂ ਹੀ ਕਈਂ ਮਾਲੋ-ਮਾਲ,

ਜੰਮਦਿਆਂ ਹੀ ਕਈਂ ਹੋਏ ਕੰਗਾਲ,

ਵਾਹਿਗੁਰੂ ਤੇਰੀ ਕੁਦਰੱਤ ਹੈ ਅਜ਼ੀਬ ।

ਜਿਤਨੇ ਵੀ ਇਥੇ ਹੈਨ ਬਖੇੜੇ,

ਸ਼ੁੱਭ ਅਮਲਾਂ ਤੇ ਹੋਣਗੇ ਨਬੇੜੇ,

‘ਪਾਲਣਹਾਰ’ ਹੈ ਸੱਭ ਦੇ ਕਰੀਬ

ਤੇਰਾ ਭਾਣਾ ਤੂੰ ਹੀ ਜਾਣੇ

ਤੇਰਾ ਭਾਣਾ ਤੂੰ ਹੀ ਜਾਣੇ,
ਕੀ ਮੈਂ ਜਾਣਾ ਅਨਜਾਣ ।

ਨਿਰਾਕਾਰ ਤੇਰਾ ਰੂਪ ਅਨੂਪ,
ਮੈ ਕਿਵੇਂ ਕਰਾਂ ਪਛਾਣ ।

ਤੂੰ ਦਾਤਾ ਚਤੁਰ ਬਕੀਤਾ,
ਮੈ ਮੂਰਖ ਅਨਜਾਣ ।

ਇਹ ਮੇਰੀ ਅੱਖ ਵਿੱਖ ਭਰੀ,
ਕਰ ਨਾ ਸਕੇ ਪਛਾਣ ।

ਮੈ ਨਿਤਾਣਾ, ਤੂੰ ਮੇਰਾ ਤਾਣ,
ਕਿਵੇਂ ਹੋਵੇ ਮੇਰਾ ਕਲਿਆਣ।

ਦਾਤਾ ਦੇਹੁ ਆਪਣਾ ਨਾਮ,
ਮੇਰਾ ਕਰ ਕਲਿਆਣ ।

ਕੋਈ ਨਾ ਇਸ ਜੱਗ ਵਿਚ ਮੇਰਾ,
ਇੱਕ ਤੂੰ ਹੀ ਮੇਰਾ ਮਹਿਮਾਨ ।

ਹੇ ਮਾਲਿਕ ਜੇ ਕਰੇਂ ਬਖਸ਼ੀਸ਼,
ਹੋਵੇ ਰਾਹੀ ਦਾ ਕਲਿ਼ਆਣ ।

ਵਿੱਚ ਵਿਛੋੜੇ, ਦਿੱਲ ਵੀ ਰੋਂਦੇ

ਵਿੱਚ ਵਿਛੋੜੇ, ਦਿੱਲ ਵੀ ਰੋਂਦੇ ।

ਹੋਠਾਂ ਤੋਂ, ਹਾਸੇ ਵੀ ਖੋਹੰਦੇ ।

ਦਿਲ ਨੂੰ ਖਾ ਜਾਂਦੇ ਨੇ ਗੱਮ, ਗੱਮ ਕਦੇ ਮੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਟੁੱਟ ਗਈ ਮਾਲਾ, ਬਿਖੱਰ ਗਿਆ ਹੀਰਾ ।

ਹੁਣ ਨਹੀਂ ਮਿਲਣਾ, ਭੈਣਾ ਦਾ ਵੀਰਾ ।

ਦਰਿਆ ਵੀ ਜਾਂਦੇ ਰੁੱਕ, ਨੈਣਾ ਚੋਂ ਹੰਝੂ ਰੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਹੋਣੀ ਨੂੰ ਨਾ ਅਨਹੋਣੀ ਆਖੋ, ਇਹ ਤਾਂ ਉਸਦੀ ਫਿਦਰੱਤ ਹੈ ।

ਆਪ ਬਣਾਵੇ, ਆਪੇ ਢਾਵੇ, ਇਹ ਤਾਂ ਉਸਦੀ ਕੁਦਰੱਤ ਹੈ।

ਬੰਦਿਆ ਕੰਮ ਜਾਂਦੇ ਨੇ ਮੁੱਕ, ਗੱਮ ਕਦੀਂ ਮੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਨਾ ਕੋਈ ਇਥੇ ਸੰਗੀ ਸਾਥੀ, ਨਾ ਸੰਗ ਕਿਸੇ ਨੇ ਜਾਣਾ ਏ ।

ਅਨ-ਜਲ ਦਾ ਖੇਲ ਹੈ ਸਾਰਾ,ਸਦਾ ਆਪਣਾ ਕਰਮ ਕਮਾਣਾ ਏ ।

ਇਹ ਦੁੱਨੀਆਂ ਹੈ ਆਣੀ-ਜਾਣੀ, ‘ਰਾਹੀ’ ਜਾਣ ਵਾਲੇ ਕਦੇ ਰੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਤੈਨੂੰ ਇਕ ਗੱਲ ਪੁਛਾਂ ਮਾਂ

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।

ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।

ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।

ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।

ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।

ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।

ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦਸ ਮੇਰਾ ਕੀ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।

ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ,ਇਕ ਔਰਤ ਮਹਾਨ।

ਪੁਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।

ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।

ਐ ਦੁੱਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।

ਤਾਂ ਹੀ ਹੋਵੇਗਾ ਦੁਨੱੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।

ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।

ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ ਭੱਲਾ ਚਾਹੋ, ਗੱਲ ਵੀਚਾਰੋ ਜਰੂਰ ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਅਕੱਲਾਂ ਬਾਝੋ ਖੂੱਹ ਖਾਲੀ, ਅਖਾਣ ਕਹਿਣ ਇਹ ਸਿਆਣੇ।

ਸੱਚ ਹੈ ਅਖਾਣ,ਜਿਹਦੇ ਘਰ ਦਾਣੇ,ਉਹ ਕਮਲੇ ਵੀ ਸਿਆਣੇ।

ਅੱਜ ਰਾਹ ਤੋਂ ਕੁਰਾਹੇ ਪਏ ਨੇ, ਮਾਤਾ ਪਿਤਾ ਮੇਰੇ ।

ਜੰਮਣ ਤੋ ਪਹਿਲਾਂ ਹੀ, ਪ੍ਰਾਣ ਤਿਆਗ ਦੇਂਦੇ ਮੇਰੇ ।

ਤੇਰੀ ਧੀ ਲਾਡੋ, ਨਹੀਂ ਪੁਤਰਾਂ ਤੋਂ ਘੱਟ, ਜੇ ਉਹ ਵੀ ਲਿੱਖੇ ਪੜ੍ਹੇ।

ਸੋਚ ਦਾਜ਼ ਦੇਣ ਲੈਣ ਦੀ ਜੇ ਤਿਆਗੋ, ਕਿਉਂ ਲਾਡੋ ਰਾਣੀ ਸੜੇ।

ਮਾਂ ਪਿਓ ਵੀ ਨੇ ਇਸੇ ਸਮਾਜ ਦਾ ਅੰਗ, ਸਮਾਜ ਦਸੇ ਇਹ ਜਰੂਰ।

ਅੱਜ ਮਾਂ, ਧੀ ਤੋਂ ਨਰਾਜ, ਦਸੋ ਕੀ ਧੀ ਦਾ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਅੱਜ ਕਰ ਲਵੋ ਪ੍ਰਣ ਤੇ ਤਿਆਗੋ, ਭਰੂਣ ਵਾਲਾ ਪਾਪ।

ਧੀਆਂ ਜਾਣੋ ਪੁਤਂਰਾਂ ਸਮਾਨ, ਨਾ ਲਵੋ ਧੀ ਦਾ ਸਰਾਪ।

ਮੋਕਾ ਦੇਵੋ ਵਧੱਣ ਦਾ ਹਰੇਕ ਖੇਤਰ ਵਿਚ ਧੀ ਨੂੰ ।

ਰੱਖੋ ਸੁਥਰਾ ਸਮਾਜ, ਸੁੱਖੀ ਰਖੋ ਆਪਣੀ ਨੂੰਹ ਧੀ ਨੂੰ ।

ਛੱਡੋ ਝੂਠੀ ਵਡਿਆਈ, ਨਾ ਭਰਮਾਓ ਐਵੇਂ ਜੀਅ ਨੂੰ ।

“ਰਾਹੀ: ਖੁਸ਼ੀਆਂ ਦੇ ਜੇ ਰਾਹ ਪੈਣਾ, ਮੁੱਖ ਰਖੋ ਧੀ ਨੂੰ।

ਮਾਂ ਠੰਡੀ ਛਾਂ ਵਾਲਾ ਰੁੱਖ, ਜੇ ਚਾਹੁੰਦੇ ਓ ਬਚਾਣਾ, ਧੀ ਪਾਲੋ ਜਰੂਰ।

ਨਾ ਗਰਭ ਵਿਚ ਮਰੇ, ਨਾ ਬਲੀ ਦਾਜ ਦੀ ਚੜੇ, ਹੋਕੇ ਧੀ ਮਜਬੂਰ।

ਮਨੁਖੱਤਾ ਦੇ ਭੱਲੇ ਲਈ, ਹਰ ਭੈਣ ਵੀਰ, ਉਧੱਮ ਕਰੇ ਇਹ ਜਰੂਰ।

ਵੱਧੇ ਫੁੱਲੇ ਵਿਰਸਾ, ਭਾਈ-ਚਾਰੇ ਵਾਲਾ, ਮਹਿੱਕ ਆਵੇਗੀ ਜਰੂਰ।

ਜੇ ਮਿਂਠੀ ਛਾਂ ਮਾਨਣੀਏ ਮਾਂ ਦੀ, ਧੀ ਰੁੱਖ ਲਾਵੋ ਜਰੂਰ।

ਸੁਚੇਤ ਹੋਣਾ ਪੈਣਾ ਏ ਜਰੂਰ, ਰੁੱਖ ਲਾਉਣੇ ਪੈਣੇ ਨੇ ਜਰੂਰ।

ਅੱਜ ਮਾਂ, ਧੀ ਤੋਂ ਨਰਾਜ, ਦਸੋ ਕੀ ਧੀ ਦਾ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਗਲੀ ਗਲੀ ਮੈ ਹੋਕਾ ਦੇ ਕੇ, ਵੰਡਾ ਮਹਿਕ ਗੁਲਾਬ ਦੀ ।

ਸਰਗੀ ਵੇਲੇ ਉਠ ਮੈ, ਪਾਵਾਂ ਚਾਟੀ ਵਿਚ ਮਧਾਣੀ ।

ਕਰ ਇਸ਼ਨਾਨ ਵੇਲੇ ਅਮ੍ਰਿਤ ਦੇ, ਪੜ੍ਹਾਂ ਗੁਰੂ ਦੀ ਬਾਣੀ

ਰੱਖਾਂ ਮੱਝਾਂ ਲਵੇਰੀਆਂ, ਖਾਵਾਂ ਮਖੱਣ, ਪੀਵਾਂ ਲੱਸੀ ਪੰਜਾਬ ਦੀ ।

ਮੇਨੂੰ ਨਸ਼ਾ ਨਾ ਸਮਝੀ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਮੈ ਮਾਂ ਭਾਗੋ ਦੀ ਲਾਡਲੀ, ਲਛਮੀ ਬਾਈ ਦੀ ਭੈਣ ।

ਸੁਮੇਲ ਹਾਂ ਭਗਤੀ ਸ਼ਕਤੀ ਦੀ, ਮੈ ਜਿੰਦਾਂ ਦੀ ਭੈਣ ।

ਗਿੱਧਾ ਪਾ ਕੇ ਚੰਦ ਤੇ ਚਾਵਲਾ, ਰੀਝ ਪੂਰੀ ਕੀਤੀ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ ਮੈ ਹਾਂ ਨਾਰ ਪੰਜਾਬ ਦੀ।

ਮੈ ਇਸ਼ਕ ਹੰਡਾਇਆ ਝੰਗ ਵੇ, ਮੈ ਕੀਤਾ ਰਾਜ ਪੰਜਾਬ ਤੇ।

ੰਮੈ ਸਾਹਿਬ ਕੌਰ ਬੱਚੀ ਪੰਜਾਬ ਦੀ, ਮੇਰੀ ਮਾਂ ਲੜੀ ਖਿਦਰਾਣੇ ਵਾਲੀ ਢਾਬ ਤੇ।

ਮੈ ਹੀ ਆਬਰੂ ਹਿੰਦ ਦੀ, ਮੈਂ ਹੀ ਹਾਂ ਸ਼ਾਨ ਪੰਜਾਬ ਦੀ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਛਡ ਨੱਸ਼ਿਆ ਨੂੰ ਸੋਹਣਿਆ, ਆਪਣਾ ਆਪ ਪਛਾਣ ਵੇ ।

ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਵੇ ।

’ ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰੀ ਕਹੇ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ।

ਦੇਈਂ ਸੁਨੇਹਾ ਮੇਰੇ ਪਿੰਡ..

ਦੇਈਂ ਸੁਨੇਹਾ ਮੇਰੇ ਪਿੰਡ..
ਬੋਹੜਾਂ ਦੀਆਂ ਛਾਂਵਾਂ ਨੂੰ
ਬੂਹੇ ਬੈਠ ਉਡੀਕ ਰਹੀਆਂ
ਪੁੱਤਾਂ ਦੀਆਂ ਮਾਂਵਾਂ ਨੂੰ
ਯਾਦ ਤੁਹਾਨੂੰ ਕਰ ਕਰ
ਨੈਣੋਂ ਹੰਝੂ ਵਹਿੰਦੇ ਨੇ
ਪ੍ਰਦੇਸਾਂ ਵਿੱਚ ਰਹਿੰਨੇ ਆਂ
ਮਨ ਵਤਨੀ ਰਹਿੰਦੇ ਨੇ
ਦੇਈਂ ਸੁਨੇਹਾ ਮੇਰੇ ਪਿੰਡ
ਵੱਲ ਜਾਂਦਿਆਂ ਰਾਹਵਾਂ ਨੂੰ
ਮੇਰੇ ਪਿੰਡ ਦੀ ਜੂਹ ਵਿੱਚ
ਉਡੱਦੇ ਚਿੜੀਆਂ ਕਾਂਵਾਂ ਨੂੰ
ਸ਼ਾਮ ਢਲੀ ਜੋ ਆਹਲਣਿਆਂ ਦੇ
ਵਿੱਚ ਜਾ ਬਹਿੰਦੇ ਨੇ
ਦੇਈਂ ਸੁਨੇਹਾ ਮੇਰੇ
ਸਾਰੇ ਭੈਣ ਭਰਾਵਾਂ ਨੂੰ
ਸਾਡਾ ਵੀ ਜੀਅ ਕਰਦੈ
ਆ ਮਿਲੀਏ ਮਾਂਵਾਂ ਨੂੰ
ਰੋਜ਼ੀ ਰੋਟੀ ਖਾਤਿਰ ਪਏ
ਵਿਛੋੜੇ ਸਹਿੰਦੇ ਨੇ
ਦੇਈਂ ਸੁਨੇਹਾ ਮੇਰਾ
ਚੂੜੇ ਵਾਲੀਆਂ ਬਾਹਵਾਂ ਨੂੰ
ਕਦ ਮਾਹੀਏ ਨੇ ਆਉਣਾ
ਪੁੱਛਦੀਆਂ ਕਾਂਵਾਂ ਨੂੰ
ਹੌਸਲਿਆਂ ਦੇ ਮਹਿਲ ਉਹਨਾਂ ਦੇ
ਕਦੀ ਨਾ ਢਹਿੰਦੇ ਨੇ
ਦੇਈਂ ਸੁਨੇਹਾ ਦੇਸ ਮੇਰੇ ਦੇ
ਪੰਜ ਦਰਿਆਵਾਂ ਨੂੰ
ਰੋਕ ਕੇ ਰੱਖਣ ਵਗਣ ਨਾ ਦੇਵਣ
ਤੱਤੀਆਂ ਵਾਵ੍ਹਾਂ ਨੂੰ
ਵੈਰੀ ਤਾਂ ਹਰ ਵੇਲੇ
ਏਸੇ ਤਾਕ ‘ਚ ਰਹਿੰਦੇ ਨੇ

ਅੰਦਰੋਂ ਝੂਠਾ, ਬਾਹਰੋਂ ਸਂਚਾ ਹੋਣ ਦੀ ਕੋਸ਼ਿਸ਼ ਕਰਦਾ ਏ

ਅੰਦਰੋਂ ਝੂਠਾ, ਬਾਹਰੋਂ ਸਂਚਾ ਹੋਣ ਦੀ ਕੋਸ਼ਿਸ਼ ਕਰਦਾ ਏ।
ਐਨੇ ਖੇਖਣ ਕਰ ਕੇ ਫਿਰ ਵੀ ਬੰਦੇ ਦਾ ਨਾ ਸਰਦਾ ਏ।
ਜਦ ਨ੍ਹੇਰੇ ਵਿਚ ਸੀ, ਨ੍ਹੇਰੇ ਤੋਂ ਡਰ ਲਗਦਾ ਸੀ
ਹੁਣ ਚਾਨਣ ਵਿਚ ਪਛਾਣੇ ਜਾਣ ਤੋਂ ਡਰਦਾ ਏ।
ਦੂਜੇ ਨਾਲ ਜ਼ਿਆਦਤੀ ਕਰਦਾ ਏ ਬੰਦਾ
ਅਪਣੇ ’ਤੇ ਪੈਂਦੀ ਏ ਤਾਂ ਨਾ ਜਰਦਾ ਏ।
ਵਂਡੇ-ਵਂਡੇ ਦਾਅਵੇ ਕਰਦਾ ਰਹਿੰਦਾ ਏ,
ਨਿਂਕੀ-ਨਿਂਕੀ ਗਂਲ ਤੇ ਐਪਰ ਮਰਦਾ ਏ।
ਦਾਅਵਾ ਕਰਦਾ ਰਹੇ ਜ਼ਮਾਨਾ ਬਦਲਣ ਦਾ
ਤਂਤੀ ’ਵਾ ਚਂਲੇ ਤਾਂ ਐਪਰ ਡਰਦਾ ਏ।
ਜੇਤੂ ਹੋ ਕੇ ਜਾਬਰ ਬਣਨਾ ਲੋਚੇ ਜੋ
ਜਿਂਤ ਜਾਣ ਦੇ ਮਗਰੋਂ ਵੀ ਉਹ ਹਰਦਾ ਏ।
ਉਹ ਬੰਦਾ ਕਮਜ਼ੋਰ ਯਕੀਨਨ ਹੋਣਾ ਏ
ਦੁਸ਼ਮਣ ਮਰਿਆਂ ਜਿਸ ਦਾ ਸੀਨਾ ਠਰਦਾ ਏ।
ਬੇਨਕਾਬ ਹੋਇਆ ਤਾਂ ਕੰਬ ਜਾਓਗੇ,
ਹਾਲੇ ਝੂਠ ਨੇ ਪਾਇਆ ਉਸ ’ਤੇ ਪਰਦਾ ਏ।

ਬੇਦਰਦਾਂ ਨਾਲ ਜਿਹੜੇ ਯਾਰੀ ਲਾਂਦੇ ਨੇ

ਬੇਦਰਦਾਂ ਨਾਲ ਜਿਹੜੇ ਯਾਰੀ ਲਾਂਦੇ ਨੇ।
ਆਖ਼ਿਰ ਇਕ ਦਿਨ ਤਾਂ ਉਹ ਚੋਟਾਂ ਖਾਂਦੇ ਨੇ।
ਇਸ਼ਕ ਜਿਨ੍ਹਾਂ ਨੂੰ ਅਧਵਾਟੇ ਛਂਡ ਜਾਂਦਾ ਹੈ।
ਬਸ ਗੀਤ ਦਰਦ ਦੇ ਹੀ ਓਨ੍ਹਾਂ ਨੂੰ ਭਾਂਦੇ ਨੇ।
ਨਾ ਡੰਡੀ, ਨਾ ਪਂਧਰ ਰਸਤਾ, ਨਾ ਚਾਨਣ,
ਫਿਰ ਵੀ ਆਸ਼ਕ ਏਨ੍ਹੀਂ ਰਸਤੀਂ ਜਾਂਦੇ ਨੇ।
ਦਰਦ ਦੇ ਨਸ਼ੇ ਕੁਝ ਤਾਂ ਦਰਦ ਭੁਲਾਂਦੇ ਨੇ।
ਵਕਤ ਬੀਤਿਆਂ ਕੁਝ ਸਦਮੇ ਭੁਲ ਜਾਂਦੇ ਨੇ।
ਸਖ਼ਸ਼ ਜੋ ਤਗੜੇ ਜਿਗਰੇ ਵਾਲੇ ਹੁੰਦੇ ਨੇ,
ਆਪਣੇ ਗ਼ਮ ਨੂੰ ਉਮਰਾਂ ਤੀਕ ਛੁਪਾਂਦੇ ਨੇ।
ਗਂਲਾਂ ਕਰਦੇ ਬੜੇ ਅਜਬ ਜਿਹੇ ਲਗਦੇ ਨੇ,
ਐਪਰ ਸਦੀਆਂ ਤੀਕਰ ਚੇਤੇ ਆਂਦੇ ਨੇ।
ਜੀਣਾ ਮਰਨਾ ਰਂਬ ਦੇ ਹਂਥ ਜੋ ਮੰਨਦੇ ਨਹੀਂ,
’ਕਂਠੇ ਜੀਣ-ਮਰਨ ਦੀਆਂ ਕਸਮਾਂ ਖਾਂਦੇ ਨੇ

ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ

ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ।
ਏਸ ਖ਼ਲਾਅ ਤੋਂ ਆਪੂੰ ਵੀ ਡਰ ਜਾਓਗੇ।
ਸਾਥੀ ਪਹਿਲੇ ਮੋੜ ਤੇ ਭਟਕੇ ਪਾਓਗੇ।
ਤੇਜ਼ ਟੁਰੋਗੇ ਤਾਂ ’ਕਂਲੇ ਰਹਿ ਜਾਓਗੇ।
ਅੰਨ੍ਹੇ ਰਾਹੀ, ਬਗਲੇ ਆਗੂ, ਭੋਲੇ ਲੋਕ,
ਪਰੇਸ਼ਾਨ ਹੋ ਕੇ ਸਭ ਨੂੰ ਛਂਡ ਆਓਗੇ।
ਜਿਹੜੇ ਭੇਡਾਂ ਵਾਂਗ ਇਂਜੜ ’ਚ ਟੁਰਦੇ ਨੇ,
ਰਾਹ ਮੰਜਿਲ ਦਾ ਓਨ੍ਹੀਂ ਕੀ ਦਿਖਲਾਓਗੇ।
ਕਾਵਾਂ-ਰੌਲੀ ਵਿਚ ਸਿਰਫ਼ ਚੁਪ ਚੰਗੀ ਹੈ,
ਆਪਣੀ ਰੂਹ ਨੂੰ ਕਦ ਤੀਕਰ ਕਲਪਾਓਗੇ।
ਜਿਸ ਦੇ ਅੰਦਰ ਹਰ ਦਮ ਰਂਬ ਦਾ ਡਰ ਹੋਵੇ,
ਉਸ ਕਾਫ਼ਿਰ ਨੂੰ ਕਿਂਥੋਂ ਲਂਭ ਲਿਆਓਗੇ।
ਮੌਸਮ, ਹਂਦਾਂ, ਰਸਤੇ, ਦਿਂਖ ਤੇ ਦਰਵਾਜ਼ੇ,
ਵਾਪਿਸ ਮੁੜ ਕੇ ਸਭ ਬਦਲੇ ਹੀ ਪਾਓਗੇ।
ਕੀ ਅਫ਼ਸੋਸ ਕਰੋਗੇ ਕੌਮ ਦੀ ਹਾਲਤ ਤੇ,
ਆਪਣੇ ਰਾਹ ਦੀ ਚੌਣ ਤੇ, ਕੀ, ਪਛਤਾਓਗੇ?
ਆਪਣਾ ਹਾਲ ਬਿਆਨ ਕਰੋਗੇ ਜੇ ਸਂਚਾ,
ਕਿੰਨਿਆਂ ਹੋਰਾਂ ਨੂੰ ਦਿਲਗੀਰ ਬਣਾਓਗੇ।
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ ਤਾਂ ਫ਼ਤਵਾ ਲਾਓਗੇ।
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ ਤਾਂ ਫ਼ਤਵਾ ਲਾਓਗੇ !

ਕੁਦਰਤ ਦੇ ਰੰਗ ਨਿਆਰੇ

ਕੁਦਰਤ ਦੇ ਰੰਗ ਨਿਆਰੇ, ਜਾਈਏ ਇਹਦੇ ਵਾਰੇ-ਵਾਰੇ।
ਹਾਉਮੈਂ ਵਿਚ ਆ ਕੇ ਮੱਥਾ ਇਸ ਦੇ ਨਾਲ ਲਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ।

ਰੱਬ ਕੋਲੋਂ ਡਰ ਕੇ ਰਹੀਏ, ਮੰਦਾਂ ਨਾ ਕਿਸੇ ਨੂੰ ਕਈਏ।
ਕਿਸਮਤ ਦੇ ਮਾਰਿਆਂ ਤਾਈਂ ਹੋਰ ਸਤਾਈਏ ਨਾ,

ਲਾਲਚ ਹੈ ਬੁਰੀ ਬਿਮਾਰੀ, ਗਲਤੀ ਕਰਵਾ ਦਿੰਦਾਂ ਭਾਰੀ।
ਦੇਖ ਕੇ ਮਾਲ ਪਰਾਇਆ, ਮਨ ਨੂੰ ਲਲਚਾਈਏ ਨਾ,

ਪਾਣੀ ਦੀ ਰੇੜ ਜੇ ਹੋਵੇ, ਸਾਨਾਂ ਦਾ ਭੇੜ ਜੇ ਹੋਵੇ।
ਦੂਜੇ ਦੀ ਚੱਕ ‘ਚ ਆ ਕੇ ਵਿਚ ਕਦੇ ਆਈਏ ਨਾ,

ਨਸ਼ਿਆਂ ਦੀ ਆਦਤ ਮਾੜੀ, ਬਿਨ ਜਾਂਦੀ ਨਾੜੀ-ਨਾੜੀ।
ਇਹੋ ਜਿਹਾ ਗੰਦਾਂ ਕਦੇ ਸ਼ੌਂਕ ਫਰਮਾਈਏ ਨਾ,

ਹੱਥ ਦੀ ਮਿਹਨਤ ਚੰਗੀ, ਹੋਵੇ ਭਾਵੇਂ ਕਿੱਢੀ ਤੰਗੀ।
ਚੂਸ ਕੇ ਖੂਨ ਬਗਾਨਾਂ, ਪਿਆਸ ਬੁਝਾਈਏ ਨਾ,

ਦੁਨੀਆਂ ਤੇ ਬੈਠ ਨਾ ਰਹਿਣਾ, ਇਕ ਦਿਨ ਤਾਂ ਜਾਣਾ ਪੈਣਾ।
ਵੈਰੀ ਨੂੰ ਦੇਖ ਕੇ ਮਰਿਆਾਂ, ਖੁਸ਼ੀਆਂ ਮਨਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ

ਅਸੀਂ ਵੀ ਇਨਵਰਟ ਲਿਆਂਦਾ

ਅਸੀਂ ਵੀ ਇਨਵਰਟ ਲਿਆਂਦਾ, ਹੁਣ ਬਿਜਲੀ ’ਨੀ ਜਾਣੀ,
ਤੰਗ ਬੜਾ ਸੀ ਕਰਦੀ ਸਾਨੂੰ, ਜਿਹੜੀ ਖਸਮਾ ਖਾਣੀ।
ਕੱਲ੍ਹ ਜਦੋਂ ਮਹਿਮਾਨ ਸੀ ਆਏ, ਇਹਨ੍ਹੇ ਆਪਣੇ ਰੰਗ ਦਿਖਾਏ।
ਨਾ ਤਾਂ ਕੋਈ ਪੱਖਾ ਚੱਲਿਆ ਨਾ ਸੀ ਠੰਡਾ ਪਾਣੀ,
ਬਾਪੂ ਜੀ ਨੂੰ ਗੁੱਸਾ ਆਇਆ,ਬਿਜਲੀ ਵਾਲਾ ਭਾਈ ਬੁਲਾਇਆ।
ਕੋਲ ਬਿਠਾ ਕੇ ਦੱਸਤੀ ਉਹਨੂੰ ਸਾਰੀ ਰਾਮ ਕਹਾਣੀ,
ਉਹ ਕਹਿੰਦਾ ਤੁਸੀਂ ਆਏ ਕਰੋ ਜੀ, ਹੁਣੇ ਇਨਵਰਟਰ ਲਿਆ ਧਰੋ ਜੀ।
ਕਿਸ਼ਤਾ ਦੇ ਵਿਚ ਪੈਸੇ ਦੇ ਦਿਉ ਆਪਣੀ ਸਾਂਝ ਪੁਰਾਣੀ,
ਸਾਰਿਆਂ ਦੇ ਗੱਲ ਮਨ ਨੂੰ ਭਾਅ ਗਈ, ਘਰ ਬਿਜਲੀ ਆ ਗਈ।
ਕੈਦਣ ਬਣ ਕੇ ਰਹੂਗੀ ਸਾਡੀ ਬਣਦੀ ਸੀ ਜੋ ਰਾਣੀ,
ਅਸੀਂ ਵੀ ਇਨਵਰਟ ਲਿਆਂਦਾ, ਹੁਣ ਬਿਜਲੀ ’ਨੀ ਜਾਣੀ,

Sunday, February 14, 2010

ਅੱਜ ਕੱਲ੍ਹ ਦੇ ਸਾਧੂ ਸੰਤ ਵੇਖੋ

ਅੱਜ ਕੱਲ੍ਹ ਦੇ ਸਾਧੂ ਸੰਤ ਵੇਖੋ,

ਨਿੱਤ ਨਵੀਆਂ ਪੁਸ਼ਾਕਾਂ ਪਾਉਂਦੇ ਨੇ।

ਗੱਡੀ ਮਗਰੋਂ ਹੁੰਦੀ ਲਾਂਚ ਕੋਈ,

ਪਹਿਲਾਂ ਡੇਰਿਆਂ ਵਿਚ ਮੰਗਾਉਂਦੇ ਨੇ।

ਜਾਮ ਸੜਕਾਂ ਉੱਪਰ ਲੱਗ ਜਾਂਦਾ,

ਜਦ ਇਨ੍ਹਾਂ ਦੇ ਕਾਫ਼ਲੇ ਆਉਂਦੇ ਨੇ।

ਜਿੰਨ੍ਹੇ ਹੋਣਗੇ ਬਾਡੀਗਾਰਡ ਜਿਆਦੇ,

ਉਨ੍ਹੀ ਜਿਆਦੇ ਟੌਰ ਅਖਵਾਉਂਦੇ ਨੇ,

ਇਸ ਕਰਕੇ ਸਾਲਟਾਂ ਵਾਲੇ ਵੀ,

ਇਹ ਲਾਜ਼ਮੀ ਨਾਲ ਲਿਆਉਂਦੇ ਨੇ।

ਮਾਵੇ ਛੱਕ ਕੇ ਅੱਖ ਖੜ੍ਹਾ ਲੈਂਦੇ,

ਫਿਰ ਸਭ ਨੂੰ ਪੁੱਤ ਬਖ਼ਸਾਉਂਦੇ ਨੇ।



ਇਹ ਜਿਹੜੇ ਸ਼ੌਕ ਫਰਮਾਉਂਦੇ ਨੇ।

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।

ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।

ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ,

ਸਮਾਂ ’ਨੀ ਗਵਾਉਣਾ ਇਹ ਬੇਕਾਰ ਚਾਹੀਦਾ।

ਕੀ ਪਤਾ ਕਦੋਂ ਵਾਰ ਕਰ ਜਾਣਾ ਏ,

ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।

ਚੱਜ ਨਾਲ ਪਲ ਜੇ ਬਥੇਰਾ ਇਕ ਹੀ,

ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ।

ਜਿੰਦਗੀ ’ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ,

ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।

ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ,

ਛੱਡਣਾ ’ਨੀ ਸੁੰਨਾ ਘਰ ਬਾਰ ਚਾਹੀਦਾ।

ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ,

ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।



ਇਹਦੇ ਉੱਤੇ ਕਰਨਾ ਵਿਚਾਰ ਚਾਹੀਦਾ।

ਦੁਪੱਟਾ ਇੱਜਤਾਂ ਦੀ ਪੱਤ

ਦੁਪੱਟਾ ਇੱਜਤਾਂ ਦੀ ਪੱਤ,
ਗਿਆ ਸਿਰਾਂ ਉੱਤੋਂ ਲੱਥ,

ਜ਼ਮਾਨੇ ਚੁੱਕੀ ਪਈ ਆ ਅੱਤ,
ਯਾਰੋ ਮਾਰੀ ਗਈ ਆ ਮੱਤ,

ਮੁੰਡਿਆਂ ਦੇ ਮੁੱਛ ਨਾ ਰਹੀ ।
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ,

——–

ਮੈਲੀ ਪਾਟੀ ਜੀਨ ਦਾ ਰਿਵਾਜ,
ਹੁਣ ਉੱਚੇ ਹੋ ਗਏ ਮਿਜਾਜ਼,

ਨਾ ਕੋਈ ਜੋੜਦੀ ਹੈ ਦਾਜ,
ਬਦਲ ਗਏ ਕੰਮ ਕਾਜ,

ਗਿੱਧੇ ਵਿੱਚ ਘੁਕ ਨਾ ਰਹੀ,
ਜੀ ਨੱਢੀਆਂ ਦੇ ਗੁੱਤ ਨਾ ਰਹੀ ।





ਨਾ ਸਿਰਾਂ ਉੱਤੇ ਫੁਲਕਾਰੀ,
ਚੁੰਨੀ ਪਰ੍ਹੇ ਚੁੱਕ ਮਾਰੀ,

ਲਾਉਂਦੀ ਹਵਾ ‘ਚ ਉਡਾਰੀ,
ਜਾਂਦੀ ਵਾਲ਼ਾਂ ਨੂੰ ਖਿਲਾਰੀ,

ਕਿਸੇ ਕੋਲੋਂ ਲੁੱਕ ਨਾ ਰਹੀ,






ਹੈਲੋ ਸੱਸ ਨੂੰ ਬੁਲਾਵੇ,
ਖਾਣਾ ਹੋਟਲਾਂ ‘ਚ ਖਾਵੇ,

ਹੱਕ ਆਪਣਾ ਜਿਤਾਵੇ,
ਰਾਤੀਂ ਡਿਸਕੋ ਨੂੰ ਜਾਵੇ,

ਕਿਸੇ ਦੇ ਰੋਕੇ ਰੁੱਕ ਨਾ ਰਹੀ,




ਘਰੇ ਆਉਂਦਾ ਸੀ ਜਵਾਈ,
ਭੱਜੇ ਫਿਰਦੇ ਸੀ ਭਾਈ,

ਵਿਛਾਉਣੀ ਚਾਦਰ ਤਲਾਈ,
ਪੱਖੀ ਜਾਂਦੇ ਸੀ ਘੁਮਾਈ,

ਪਹਿਲਾਂ ਵਾਲੀ ਠੁੱਕ ਨਾ ਰਹੀ,



——–

ਮਾਵਾਂ ਧੀਆਂ ਦਾ ਪਿਆਰ,
ਜੋ ਸੀ ਹੁੰਦਾ ਹੱਦੋਂ ਬਾਹਰ,

ਉਹ ਉਡਾਰੀ ਗਿਆ ਮਾਰ,
ਕੱਲੀ ਰਹਿਣ ਨੂੰ ਤਿਆਰ ,

ਕਿਸੇ ਅੱਗੇ ਝੁੱਕ ਨਾ ਰਹੀ,




ਦੁਪੱਟਾ ਦਿਨੀਂ ਸੁਦੀਂ ਕੰਮ ਆਵੇ,
ਨਾ ਕੋਈ ਸਿਰ ਤੇ ਟਿਕਾਵੇ,

ਰਹਿ ਗਏ ਜੱਗ ਦਿਖਲਾਵੇ,
ਬੀਤੇ ਪਲਾਂ ਨੂੰ ਥਿਆਵੇ ।

ਕਲਮ ਉਹਦੀ ਚੁੱਪ ਨਾ ਰਹੀ ।
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ ।

ਭਾਰਤ ਦੇਸ ਮਹਾਨ

ਜਿੱਥੇ ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ।
ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਨਾਂਗੇ ‘ਸਾਧ’ ਦਾ ਇੰਟਰਨੈਟ ’ਤੇ
ਹੁੰਦਾ ਹੈ ਸਨਮਾਨ
ਚੂਹਾ, ਬਿੱਲੀ, ਪਿੱਪਲ਼, ਪੱਥਰ
ਜਿੱਥੇ ਬਾਂਦਰ ਵੀ ਭਗਵਾਨ
ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਮਹਿਲਾਂ ਵਾਲੇ ਨਿੱਤ ਕਰਦੇ
ਜਿੱਥੇ ਝੁੱਗੀਆਂ ਦਾ ਅਪਮਾਨ
ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀ.ਆਈ.ਪੀ ਅਖਵਾਉਣ
ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਮੁੱਲ ਲੈ ਕੇ ਜਿੱਥੇ ਥੀਸਿਜ਼ ਬੰਦਿਆ
‘ਡਾਕਟਰ’ ਜਿਹਾ ਅਖਵਾਉਣ
ਕਿਸੇ ਦਾ ਲਿਖਿਆ ਪੜ੍ਹ ਕੇ ਪਰਚਾ
ਜਿੱਥੇ ਬਣ ਜਾਂਦੇ ‘ਵਿਦਵਾਨ’
ਸਾਢ੍ਹੇ ਸੱਤ ਕਵਿਤਾਵਾਂ ਪੜ੍ਹਕੇ
ਬਣ ‘ਆਲੋਚਕ’ ਜਾਣ
ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਕਿਰਤ ਕਰੋ ਪਰ ਫਲ਼ ਨਾ ਮੰਗੋ
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਔਰਤ ਜੰਮੇ ਮਰਦਾਂ ਤਾਈਂ
ਮਰਦ ਕਰਨ ਅਪਮਾਨ
ਰੁਕਮਣੀ ਫਿਰਦੀ ਅੱਖਾਂ ਪੂੰਝਦੀ
ਰਾਧਾ ਦੇ ਸੰਗ ‘ਸਿ਼ਆਮ’
ਧਰਮ-ਕਰਮ ਦੀਆਂ ਖਿੱਲਾਂ ਪਾ ਕੇ
ਜਿੱਥੇ ਲੋਕਾਂ ਨੂੰ ਭਰਮਾਉਣ
ਪਾਪ ਕਮਾਉਂਦੇ ਬਹਿ ਧਰਮ ਦੁਆਰੀਂ
ਨਾਲੇ ਜੋਰੀਂ ਮੰਗਦੇ ਦਾਨ
ਧਰਮ ਦੇ ਨਾਂ ’ਤੇ ਦੰਗੇ ਹੁੰਦੇ
‘ਧਰਮੀ’ ਹੀ ਕਰਵਾਉਣ
ਜਿੱਥੇ ਲੱਖਾਂ ਵਿਹਲੜ ‘ਸਾਧੂ’ ਫਿਰਦੇ
ਜਿਹੜੇ ਕਿਰਤ ਕਰਨੋਂ ਕਤਰਾਉਣ
ਹੱਡ ਹਰਾਮੀ ਗਲੀਏਂ ਫਿਰਦੇ
ਮੰਗ-ਚੁੰਗ ਕੇ ਖਾਣ
ਭਲਿਆਂ ਨੂੰ ਜਿੱਥੇ ਕੋਈ ’ਨੀ ਪੁੱਛਦਾ
ਪਰ ਲੰਡੀ– ਬੁਚੀ ਪਰਧਾਨ
ਸ਼ਰਮ-ਹਯਾ ਦਾ ਮੁੱਲ ਨਹੀਂ ਕੋਈ
ਜਿੱਥੇ ਬੇਸ਼ਰਮੀ ਬਲਵਾਨ
ਰਾਜਨੀਤੀ ਜਿੱਥੇ ਮੁੱਲ ਵਿਕਦੀ ਹੈ
ਅਤੇ ਬਣ ਗਈ ਇਕ ਦੁਕਾਨ
ਲੀਡਰ ਫੋਕੇ ਲਾਰੇ ਵੰਡਦੇ
ਬਣਦੇ ਆਪ ਮਹਾਨ
ਵੋਟਾਂ ਖਾਤਿਰ ਖਚਰੇ ਆਗੂ
ਵੇਚਣ ਦੀਨ ਈਮਾਨ
ਅਨਪੜ੍ਹਤਾ ਨੂੰ ਲੀਡਰ ਸਮਝਣ
ਜਿੱਥੇ ਵੋਟਾਂ ਲਈ ਵਰਦਾਨ
ਪਾਪ ਲਾਹੁਣ ਲਈ ਗੰਦੇ ਜਲ ਵਿਚ
ਗੰਗਾ ਡੁਬਕੀਆਂ ਲਾਉਣ
ਲੀਡਰ ਪੱਲਿਉਂ ਦੇ ਕੇ ਪੈਸੇ
ਆਪਣੀ ਜਿ਼ੰਦਾਬਾਦ ਕਰਾਉਣ
ਪੁੱਤ-ਭਤੀਜੇ ਵੀ ਲੀਡਰ ਬਣ ਜਾਣ
ਸਭ ਲੀਡਰ ਇਹ ਚਾਹੁਣ
ਪਾਰਲੀਮੈਂਟ ’ਚ ਜਾ ਕੇ ਸੌਣਾਂ
ਜਿੱਥੇ ‘ਕਾਕਿਆਂ’ ਦਾ ਅਰਮਾਨ
‘ਧਰਤੀ ਹਿੱਲੇ’ ਤਾਂ ਤੰਬੂ ਹੈ ਨਹੀਂ
ਫਿਰ ਬੰਬ ਦਾ ਕਾਹਦਾ ਮਾਣ ?
ਲੋਕ ਰਾਜ ਦੇ ਨਾਂ ਦੇ ਉ ੱਤੇ
ਨੇਤਾ ਲੋਕਾਂ ਨੂੰ ਪਤਿਆਉਣ
ਘੋਡੇ ਦੁਖਦੇ , ਤੁਰ ’ਨੀ ਹੁੰਦਾ
ਫੇਰ ਵੀ ਗੱਦੀਆਂ ਨੂੰ ਲਲਚਾਉਣ
ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਧੱਕੇ ਨਾਲ ਪ੍ਰਣਾਉਂਦੈ ਜਿੱਥੇ
ਲੂਣਾ ਨੂੰ ਸਲਵਾਨ
ਹਰ ਸ਼ਾਖ ’ਤੇ ਉਲੂ ਬੈਠਾ
ਅਤੇ ਸ਼ਾਖਾਵਾਂ ਸ਼ਰਮਾਉਣ
ਵਿਚ ਤੰਦੂਰ ਦੇ ਔਰਤ ਸਾੜੇ
ਜਿੱਥੇ ਕੋਈ ਲੁੱਚਾ ਧਨਵਾਨ
ਰਾਂਝੇ ਤਾਂ ਮੈਕਡੋਨਲਡ ਬੈਠੇ
ਹੁਣ ਨਾ ਚੂਰੀ ਖਾਣ
ਮਿਰਜ਼ੇ ਨੇ ‘ਸੰਤਾਲ਼ੀ’ ਲੈ ਲਈ
ਕਹਿੰਦਾ ਕੰਮ ਨਹੀਂ ਤੀਰ-ਕਮਾਨ
ਪੈਲਾਂ ਪਾਉਣ ’ਤੇ ਨੱਚਣ ਫਸਲਾਂ
ਜਿੱਥੇ ਲੁੱਟ ਲੈਂਦੇ ਧਨਵਾਨ
ਕਿਉਂ ਸੋਨਿਉਂ ਚਿੜੀ ਮਿੱਟੀ ਦੀ ਬਣਿਆਂ
ਪੁਛਦੈ ਕੁੱਲ ਜਹਾਨ
‘ਰੱਬ’ ਦਾ ਦੂਜਾ ਰੂਪ ਹੈ ਹੁੰਦਾ
ਜਿੱਥੇ ਘਰ ਆਇਆ ਮਹਿਮਾਨ
“ਸਭੈ ਸਾਂਝੀਵਾਲ ਸਦਾਇਣ”
ਜਿੱਥੇ ਗੁਰੂਆਂ ਦਾ ਫੁਰਮਾਨ
ਲਾਲੋ ਦੇ ਘਰ ਚੱਲ ਕੇ ਆਉਂਦੈ
ਜਿੱਥੇ ਨਾਨਕ ਆਪ ਮਹਾਨ
ਭਾਈਆਂ ਖਾਤਿਰ ਭਾਈ ਜਿੱਥੇ
ਵਾਰਨ ਆਪਣੀ ਜਾਨ
ਬੁੱਲਾ , ਬਾਹੂ , ਵਾਰਿਸ ਜਿੱਥੇ
ਸਦ ਪ੍ਰੇਮ ਦੀ ਲਾਉਣ
ਬਾਝ ਭਰਾਵਾਂ , ਮਰਦੈ ’ਕੱਲਾ
ਜਿੱਥੇ ਮਿਰਜ਼ਾ ਖ਼ਾਨ
ਧਰਮ ਦੇ ‘ਠੇਕੇਦਾਰ’ ਹੀ ਕਰਦੇ
ਜਿੱਥੇ ਧਰਮਾਂ ਦਾ ਅਪਮਾਨ
ਰੱਬ ਦੇ ਭਗਤ ਹੀ ਕੱਠੇ ਹੋ ਕੇ
ਰੱਬ ਦੇ ਘਰ ਨੂੰ ਢਾਹੁਣ
ਧਰਮ ਦੇ ਨਾਂ ’ਤੇ ਖੋਲ੍ਹਣ ਹੱਟੀਆਂ
ਜਿੱਥੇ ਰੱਬ ਨੂੰ ਵੇਚਣ , ਖਾਣ
ਬਾਲਾ ਤੇ ਮਰਦਾਨਾ ਜਿੱਥੇ
ਨਾਨਕ ਨਾਲ ਇਕ ਜਾਨ
ਸ਼ੇਖ ਫ਼ਰੀਦ ਤੇ ਬਾਬਾ ਨਾਨਕ
ਸਾਡਾ ਸਭ ਦਾ ਮਾਣ
ਰਿਸ਼ਵਤ ਲੈ ਕੇ ਕ੍ਰਿਕਟ ਖੇਡਣ
ਅਤੇ ਜਿੱਤ ਦੀ ਹਾਰ ਕਰਾਉਣ
ਊੜਾ-ਐੜਾ ਭੁੱਲ ਜਾਉ ਕਾਕਾ
ਜਿੱਥੇ ‘ਤੋਤਿਆਂ’ ਦਾ ਫੁਰਮਾਨ
ਲੁੱਚਾ ਜਿੱਥੇ ਸਭ ਤੋਂ ੳ ੱਚਾ
‘ਲੋਕ’ ਕਰਨ ਪ੍ਰਣਾਮ
ਜਿੰਦ-ਜਾਨ ਤੋਂ ਵੱਧ ਪਿਆਰਾ
ਭਾਰਤ ਦੇਸ ਮਹਾਨ

ਬਾਪੂ ! ਮੈਥੋਂ ਕੰਮ ਨਹੀਂ ਹੁੰਦਾ

ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ , ਬਾਬਾ ਬਣ ਜਾਣਾਂ ਹੈ ।

ਬਾਬਾ , ਜੇ ਨਾਂ ਬਣ ਸਕਿਆ , ਤਾਂ
ਲੀਡਰ ਹੀ ਬਣ ਜਾਣਾਂ ਹੈ ।

ਬਾਬੇ , ਚੜ੍ਹਦੀ ਕਲਾ ‘ਚ ਰਹਿੰਦੇ ।
ਪੰਜ – ਸੱਤ ਚੇਲੇ ਨਾਲ ਨੇਂ ਬਹਿੰਦੇ ।
ਲੀਡਰ, ਵੀ ਤਾਂ ਘੱਟ ਨਹੀਂ ਹੁੰਦਾ ,
ਵੇਖ ਲਈਂ ਤੂੰ , ਚੜ੍ਹਦੇ ਲਹਿੰਦੇ ।
ਜਿਹੜਾ , ਸੌਖਾ ਕੰਮ ਮਿਲੇਗਾ ,
ਉਹੀਉ ਅਸਾਂ ਬਨਾਣਾਂ ਹੈ ।


ਇਕੋ ਈ ਸਿੱਕੇ ਦੇ , ਦੋ ਪਹਿਲੂ ,
ਬਾਬਾ , ਲੀਡਰ ਇਕੱਠਾ ਖ੍ਹੇਲੂ ।
ਇਕੋ ਈ , ਮਾਂ ਦੇ ਦੋਵੇਂ ਜਾਏ,
ਇਕ ਹੈ ਰੇਲੂ ਤੇ ਇਕ ਹੈ ਤੇਲੂ ।
ਇਹ ਹੱਸਦੀ – ਵਸਦੀ ਦੁਨੀਆਂ ਉਤੇ ,
ਵਰਤ ਗਿਆ , ਕੀ ਭਾਣਾਂ ਹੈ ।


ਬਾਬੇ ਦਾ ਪੁੱਤ , ਸੰਤ ਬਣੇਂਗਾ ,
ਜਾਂ ਫਿਰ , ਕੋਈ ਮਹੰਤ ਬਣੇਂਗਾ ।
ਏਸੇ ਤਰਾਂ ਹੀ , ਲੀਡਰ ਦਾ ਪੁੱਤ ,
ਲੋਕਾਂ ਲਈ , ਭਗਵੰਤ ਬਣੇਂਗਾ ।
ਗ਼ੱਲਾਂ – ਬਾਤਾਂ , ਕਰ ਕੇ ਆਪਾਂ ,
ਸੋਹਣਾਂ ਡੰਗ ਟੱਪਾਣਾਂ ਹੈ ।



ਅੱਨਪੜ੍ਹ , ਸੰਤ ਕਹਾਉਂਦੇ ਏਥੇ ।
ਮੱਥਾ , ਨਿੱਤ ਟਿਕਾਉਂਦੇ ਏਥੇ ।
ਬਹੁ – ਲੱਖ਼ੀਆਂ , ਹੀ ਕਾਰਾਂ ਵਾਲੇ ,
ਵੇਖੋ ! ਰੋਹਬ , ਜਮਾਉਂਦੇ ਏਥੇ ।
ਏਸੇ ਤਰਾਂ ਹੀ , ਮੈਂ ਬਾਪੂ ਜੀ ,
ਉਚੱ , ਰੁੱਤਬਾ ਪਾਣਾਂ ਹੈ ।


ਮੈਂ , ਵਢ੍ਹੇ – ਵਢ੍ਹੇ ਦੇ ਕੇ ਭਾਢਨ ।
ਗਰੀਬਾਂ ਦਾ , ਖਾ ਜਾਣਾਂ ਰਾਢਨ ।
ਇਹੀਉ , ਸੱਚਾ – ਸੌਦਾ ਹੁੰਦਾ ,
ਫ਼ੜ ਕੇ ਮਾਲਾ ਲਾ ਲਊ ਆਸਣ ।
ਜੇ , ਇਹ ਵੇਲਾ , ਹੱਥ ਨਾ ਆਇਆ ,
ਤਾਂ ਫ਼ਿਰ ਬਾਪੂ ! ਪਛੱਤਾਣਾਂ ਹੈ ।


ਮੇਰੇ , ਅਗੇ – ਪਿਛੇ ਹੋਣਗੇ ਚੇਲੇ ।
ਦੀਵਾਨ ਲਗੇਗਾ , ਵਢੇ ਮੇਲੇ ।
ਇਕ ਪਾਸੇ, ਮੇਰੀ ਹਊ ਸਟੇਜ ,
ਦੂਜੇ ਪਾਸੇ ਨਹਿਲੇ – ਦਹਿਲੇ ।
ਚੀਫ਼ ਮਨਿਸਟਰ ਬਣ ਕੇ ਮੈਂ ਵੀ ,
ਪੀ ਐਮ ਨਾਲ , ਖਾਣਾਂ ਖਾਣਾਂ ਹੈ ।
ਬਾਪੂ ! ਮੇਰਾ ਜੀ ਕਰਦਾ , ਮੈਂ ,
ਮਨਿਸਟਰ ਹੀ ਬਣ ਜਾਣਾਂ ਹੈ ।
ਇਕ ਦਿਨ , ਬਾਪੂ ! ਵੇਖ ਲਈਂ ਤੂੰ ,
ਮੈਂ ! ਨੇਤਾ , ਬਣ ਜਾਣਾਂ ਹੈ ।

ਸੁੱਖ਼ਣਾਂ ਸੁੱਖ਼ਦੇ ਅਉਣਗੇ ਲੋਕੀਂ ।
ਪੇਰੀਂ ਹੱਥ ਲਗਾਉਣਗੇ ਲੋਕੀਂ ।
ਕਰਨੀਂ ਵਾਲੇ , ਬਾਬਾ ਜੀ ਦੇ ,
ਉਤੇ , ਫ਼ੁੱਲ ਬਰਸਾਉਣਗੇ ਲੋਕੀਂ ।
ਢਰਧਾ ਨਾਲ ਚੜ੍ਹਾਉਣਗੇ ਭੇਟਾ ,
ਨਾਲ ਚੜ੍ਹਾਉਣਾਂ ਬਾਣਾਂ ਹੈ ।

ਧਰਮ ਦੇ ਨਾਂ ਤੇ ਕਰੂੰ ਉਗਰਾਈ ,
ਹੈ , ਸੱਚੀ – ਸੁੱਚੀ ਨੇਕ ਕਮਾਈ ।
ਜੇ ਕੋਈ, ਉਚਾ ਅਹੁਦਾ ਮਿਲਿਆ ,
ਖ਼ਜਾਨੇ. ਦੀ , ਕਰ ਦਊਂ ਤਬਾਹੀ ।
ਸਿਆਸਤ, ਦੇ ਵਿਚ ਰਹਿ ਕੇ,ਪਾਪਾ !
ਤੇਰਾ ਈ ਨਾਂ , ਚਮਕਾਣਾਂ ਹੈ ।


ਵੇਖੀਂ , ਘੁੱਟਣੇਂ ਬੀਬੀਆਂ ਗੋਡੇ ।
ਨਾਲੇ ਦੇਵੀਆਂ , ਘੁੱਟਣੇਂ ਮੋਢੇ ।
ਬਣ ਮਨਿਸਟਰ , ਡੇਰੇ ਅਉਣੇਂ ,
ਦਾੜ੍ਹੀਆਂ ਵਾਲੇ , ਰੋਡੇ – ਭੋਡੇ ।
ਵੰਡ ਕੇ ਖਾਉ , ਜਢਨ ਮਨਾਉ ,
ਬਾਬੇ ਨੇ ਫ਼ੁਰਮਾਣਾਂ ਹੈ ।
ਹੁਣ ਨਾ , ਮੈਨੂੰ ਰੋਕੀਂ ਬਾਪੂ !
ਮੈਂ ਬਾਬਾ ਬਣ ਜਾਣਾਂ ਹੈ ।


ਕੁੜੀ , ਕਾਰ ਡਰਾਈਵਰ ਹਊ ।
ਬਾਬੇ ਦੇ ਉਹ ਚਰਨ ਵੀ ਧੌਊ ।
ਝੰਡੀ ਵਾਲੀ ਕਾਰ ਜੇ ਆਏ ,
ਤਾਂ, ਅੱਗੇ ਫ਼ੜ ਕੇ ਥਾਲ ਖਲੋਊ।
ਦੇਣੇਂ ਨੇਂ ਸੱਭਨਾਂ ਨੂੰ ਪੁੱਤਰ ,
ਤਾਹੀਉਂ ਲੋਕਾਂ ਆਣਾਂ ਹੈ ।

ਚਾਹੇ ਲੀਡਰ ਛੋਟਾ ਮੋਟਾ ਹੋਵੇ।
ਤੇ ਦਿਲ ਦਾ ਕਾਲਾ ਖ਼ੋਟਾ ਹੋਵੇ ।
ਏਸੇ ਤਰਾਂ , ਡੇਰੇ ਦਾ ਬਾਬਾ ,
ਖਾ – ਖਾ ਬਣਿਆਂ ਝੋਟਾ ਹੋਵੇ ।
ਇਕ ਦੂਜੇ ਦਾ ਫ਼ਰਕ ਨਾ ਕੋਈ ,
ਆਕੱੜ , ਨਾਲ ਬੁਲਾਣਾਂ ਹੈ ।

ਏਥੇ , ਕੋਈ ਭਨਿਆਰੇ ਵਾਲਾ ।
ਜਾਂ ਕੋਈ ‘ਸੁਹਲ’ ਨਢਹਿਰੇ ਵਾਲਾ।
ਲੀਡਰ ਜਿਹਨੂੰ , ਮੱਥਾ ਟੇਕਣ ,
ਬਣ ਜਾਏ ਉਹ ਲਿਢਕਾਰੇ ਵਾਲਾ ।
ਬਾਬਾ ! ਸੱਭ ਪੁਆ ਕੇ ਵੋਟਾਂ ,
ਮੈਨੂੰ , ਤੂੰਹੀਂ ਜਿਤਾਣਾਂ ਹੈ ।

ਬਾਬੇ , ਨੇਤਾ ਬਣਕੇ ਡਾਕੂ ।
ਸੱਭ ਨੂੰ ਫੇਰੀ ਜਾਂਦੇ ਚਾਕੂ ।
ਦੁਨੀਆਂ ਦਾ ਫਿਰ , ਕੀ ਬਣੂੰਗਾ ,
ਜੇ , ਪੁੱਤ ਨੂੰ ਮੱਥਾ ਟੇਕੇ ਬਾਪੂ ।
ਤੰਦ ਨਹੀਂ , ਇਹ ਤਾਣੀਂ ਟੁੱਟੀ ,
ਨਾਲੇ ਟੁੱਟਿਆ , ਤਾਣਾਂ ਹੈ ।


ਨਾ ਕੋਈ ਵਿਦਿਆ ਨਾਹੀਂ ਡਿਗਰੀ
ਬਾਬੇ – ਨੇਤਾ ਦੀ ਨਾ ਵਿਗੜੀ ।
ਪੂਛ, ਮਾਰ ਕੇ ਪਏ ਲਬੇੜਨ ,
ਮੱਝ ਬੂਰੀ, ਜਿਉਂ ਲਿਬੜੀ ਤਿਬੜੀ।
ਇਨ੍ਹਾਂ ਦੋਵਾਂ ਤੋਂ ਬਚਿਓ,
ਜੇ ,ਅਪਣਾਂ – ਆਪ ਬਚਾਣਾਂ ਹੈ ।

ਰਾਤ ਚਾਨਣੀ ਏ ਪਰ ਮੇਰਾ ਦਿਲ ੳਦਾਸ ਹੈ

ਰਾਤ ਚਾਨਣੀ ਏ ਪਰ ਮੇਰਾ ਦਿਲ ੳਦਾਸ ਹੈ।

ਕੀ ਦਸਾਂ ਦਿਲ ਨੂੰ ਲਗੀ ਕਿਹੜੀ ਪਿਆਸ ਹੈ?

ਇਕ ਧੁਖਧੁਖੀ ਜਿਹੀ ਅੰਦਰ ਹਮੇਸ਼ਾ ਲਗੀ ਰਹੀ,

ਇਸ ਗੱਲ ਦੀ ਮੈਨੂੰ ਰਹਿਂਦੀ ਹਰਦਮ ਤਲਾਸ਼ ਹੈ।

ਅੱਜ ਕੰਮ ਮੇਰੇ ਆ ਗਾਈਆਂ ਮੇਰੀਆਂ ਹੀ ਤਨਹਾਈਆਂ,

ਨਾ ਵਿਛੜਣ ਦਾ ਕੋਈ ਗ਼ੰਮ ਹੈ ਨਾ ਮਿਲਣੇ ਦੀ ਆਸ ਹੈ

ਜਾਣਾ ਹੈ ਬਹੁਤ ਦੂਰ ਮਗਰ ਰਸਤਾ ਅਣਜਾਣ ਏਂ,

ਖੁਸ਼ ਹਾਂ ਕਿ ਮੇਰੇ ਨਾਲ ਤੇਰਾ ਹਰਦਮ ਅਹਿਸਾਸ ਹੈ।

ਸ਼ਿਕਵਾ ਨਹੀਂ ਹੈ ਮੈਨੂੰ ਤੇਰੇ ਤੇ ਕੋਈ ਸਜਣਾਂ !

ਜੇਹੜਾ ਤੂੰ ਜ਼ਖਮ ਦਿਤਾ ਉਹ ਮੇਰੀ ਪੂੰਜੀ ਮੇਰੀ ਰਾਸ ਹੈ।

ਇਕ ਰੋਜ਼ ਫਿਰ ਮਿਟ ਜਾਣਗੇ ਮੇਰੇ ਪੈਰਾਂ ਦੇ ਨਿਸ਼ਾਨ,

ਮੰਜ਼ਿਲ ਨਾ ਕੋਈ ਟਿਕਾਣਾ ਜਿਥੇ ਮੇਰਾ ਵਾਸ ਹੈ ।

ਤੇਰਾ ਦਰਦ ਢਲਕੇ ਜਿੰਦਗੀ ‘ਚ ਗੀਤ ਬਣ ਗਿਆ,

ਇਹ ਗੀਤ ਮਿਰੀ ਹਿਆਤ ਤੇ ਮਿਰੀ ਰੂਹ ਦਾ ਲਬਾਸ ਹੈ।

ਭੇਦ ਅਸੀ਼ ਸਾਰੇ ਕੱਢ ਲੈਣੇ

ਭੇਦ ਅਸੀ਼ ਸਾਰੇ ਕੱਢ ਲੈਣੇ , ਕੰਧਾਂ ਨੂੰ ਲਗ ਗਏ ਕੰਨ ਮਿੱਤਰੋ,

ਸਚ ਧਰਮ ਦੇ ਗੀਤ ਜੋ ਸਾਰੇ ,ਵਿਚ ਟੇਪਾਂ ਹੋ ਗਏ ਬੰਦ ਮਿੱਤਰੋ

ਮੀਂਹ ਪੈਣ ਤੋਂ ਬਾਅਦਾ਼ ਕਈ ਵਾਰੀ ,ਕੀੜਿਆਂ ਨੂੰ ਲਗ ਜਾਣ ਖੰਭ ਮਿੱਤਰੋ

ਸਿਆਂਣਪਾ ਦੇ ਤਾਂ ਜਾਲ ਵਿਛਾਤੇ ,ਨਿਤ ਨਵੇਂ ਚੜਾਉ਼ਦੇ ਚੰਦ ਮਿੱਤਰੋ

ਜਬਰੀ ਗੱਲਾਂ ਮਨਾਉਣ ਲਈ ,ਮਾਰ ਦਿਓ ਕਰ ਕੇ ਜੰਗ ਮਿੱਤਰੋ

ਮੁਰੱਮਤੀ ਬੜੀ ਜਰੂਰੀ ਹੈ ,ਲੱਭੋ ਕੋਈ ਵਧਦੀਆਂ ਸੰਦ ਮਿੱਤਰੋ

ਉਡਣੇ ਨੂੰ ਪੰਛੀ ਕਰਦਾ ਹੈ ,ਛੇਤੀ ਕੁਤਰੋ ਇਹਦੇ ਖੰਭ ਮਿੱਤਰੋ

ਚੋਗਾ ਪਾ ਕੇ ਇਹਨੂੰ ਟਿਕਾਓ ,ਇਹਨੂੰ ਕਿਹੜੀ ਚੋਗ ਪਸੰਦ ਮਿੱਤਰੋ

ਢਿਵਰੀ ਇਹਦੀ ਟਾਇਟ ਕਰੋ ,ਕੋਈ ਲੱਭੋ ਬਹਾਨਾ ਢੰਗ ਮਿੱਤਰੋ

ਸੁੱਖ ਨਾਲ ਨਹੀ਼ ਜੀਣ ਦੇਣਾ ,ਇਹਨੂੰ ਪੂਰਾ ਕਰ ਦਿਓ ਤੰਗ ਮਿੱਤਰੋ

ਗਰੀਬਾਂ ਦੀ ਆਮਦਨੀ ਦੇ ਜੀ ,ਸਾਰੇ ਰਸਤੇ ਕਰ ਦਿਓ ਬੰਦ ਮਿੱਤਰੋ

ਭਾਈਚਾਰੇ ਨੂੰ ਵੀ ਸਿਖਾਲ ਦਿਓ , ਝੂਠ ਫਰੇਬ ਤੈ ਦੰਭ ਮਿੱਤਰੋ

ਤੀਲੀ ਲਾ ਹੁਸਿ਼ਆਰੀ ਨਾਲ , ਡੱਬੂ ਨੂੰ ਚਾੜ੍ਹੋ ਕੰਧ ਮਿੱਤਰੋ

ਪਾਉੜੀ ਤਾਂ ਆਪਾਂ ਚੁੱਕ ਲੈਣੀ ,ਕੋਈ ਕਿੱਦਾਂ ਚੜ੍ਹ ਜਾਊ ਕੰਧ ਮਿੱਤਰੋ

ਈਰਖਾ ਅਕਲ ਖਰਾਬ ਕਰੇ, ਭਰਦੀ ਬੇਈਮਾਨੀ ਦਾ ਗੰਦ ਮਿੱਤਰੋ

ਦੀਮਾਗ ਤਾਂ ਭਰ ਕੇ ਉੱਛਲਦਾ, ਹੁਣ ਕਿੱਦਾਂ ਲਾਈਏ ਬੰਨ੍ਹ ਮਿੱਤਰੋ

ਬੇਦਰਦੀ ਤੇ ਜ਼ਾਲਮ ਦੁਨਿਆਂ, ਕਰੇ ਜ਼ੁਲਮ ਹੋਵੇ ਪ੍ਰਸੰਨ ਮਿੱਤਰੋ

ਪ੍ਰਸੰਨਤਾ ਨਹੀਂ ਇਹ ਨੀਚਤਾ ਹੈ , ਹੁੰਦੀ ਸਹਿਨਸ਼ੀਲਤਾ ਮਿੱਤਰੋ

ਧਿਆਨ ਨਾਲ ਤੂੰ ਡਰਾਇਵ ਕਰ, ਸਿਟੀ ਦੀਆਂ ਸੜਕਾਂ ਤੰਗ ਮਿੱਤਰੋ

ਜੇ ਚੈੱਕ ਵਧੀਆ ਆ ਗਿਆ ਤਾਂ, ਹੋਊ ਵੀਕਐ਼ਡ ਤੇ ਫਨ ਮਿੱਤਰੋ

ਸਚ ਬੋਲਣਾ ਗੁਰੂ ਸਿਖਾਇਆ, ਨਾ ਕੋਈ ਸ਼ਰਮ ਤੇ ਸੰਗ ਮਿੱਤਰੋ

ਸਚ ਦੀਆਂ ਗੱਲਾਂ ਸੁਨਾਉਣੇ ਲਈ, ਸਿੰਘ ਲਿਖਦਾ ਛੰਦ ਮਿੱਤਰੋ

ਪੀੜਾਂ ਵਿਛੜੇ ਸੱਜਣ ਦੀਆਂ

ਪੀੜਾਂ ਵਿਛੜੇ ਸੱਜਣ ਦੀਆਂ, ਇਸ ਪਿੰਡੇ ਉੱਤੇ ਹੰਡਾਉਣਦਾ ਹਾਂ
ਬੁੱਝ ਰਹੇ ਯਾਦਾਂ ਦੇ ਦੀਵੇ ਨੂੰ, ਹੰਝੂ ਗੰਮ ਦੇ ਪਾ ਕੇ ਜਗਾਉਂਦਾ ਹਾਂ

ਉਡੀਕ ਤੇਰੀ ਹੁਣ ਹੋ ਗਈ ਲੰਮੀ, ਕਦ ਮੁੱਕਣ ਤੇ ਆਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਛੇਤੀ ਆਉਣ ਦੇ ਲਾ ਕੇ ਲਾਰੇ, ਲੰਮੀਆਂ ਵਾਟਾਂ ਤੇ ਤੁਰ ਗਿਆ ਦੂਰ

ਬੀਤੀਆਂ ਲੰਮੀਆਂ ਕਾਲੀਆਂ ਰਾਤਾਂ, ਅੰਬੀਆਂ ਨੂੰ ਹੁਣ ਪੈ ਗਿਆ ਬੂਰ
ਮਿਲਣੇ ਦੀ ਇਹ ਰੁੱਤ ਸੁਹਾਵੀ, ਹਿਜ਼ਰ ਤੇਰੇ’ਚ ਸੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਦਿਲ ਮੇਰੇ ਦੀਆਂ ਰੀਝਾਂ ਦਾ ਮੁੱਲ, ਅੱਜ ਤੱਕ ਸੱਜਣ ਨਾ ਤੱਕ ਸਕਿਆ
ਗੁੱਝਾ ਭੇਦ ਇਹ ਦਿਲ ਚੰਦਰੇ ਦਾ, ਕਹਿ ਕੇ ਵੀ ਨਾ ਦੱਸ ਸਕਿਆ

ਚੁੱਪ ਚਪੀਤੇ ਅਰਮਾਨਾਂ ਦੀ ਗੱਲ, ਪਰਦੇ ਵਿੱਚ ਲੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਰਾਹ ਜਾਂਦੇ ਕਿਸੇ ਰਾਹੀਂ ਤਾਈਂ, ਦਿਲ ਦਾ ਹਾਲ ਸੁਣਾਇਆ ਮੈਂ ਨ੍ਹੀਂ

ਇੱਕ ਵਾਰੀਂ ਮਜਬੂਰੀ ਦੱਸ ਦੇ, ਸੱਜਣ ਅੱਜ ਤੱਕ ਆਇਆ ਹੈ ਨ੍ਹੀਂ
ਜਾਨੋਂ ਪਿਆਰਾ ਅੱਜ ਵੀ ਤੂੰ ਏਂ, ਕਬਰ’ਚੋਂ ਰੂਹ ਕੁਰਲਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਮਾਂ ਵਰਗਾ ਕਿਸ ਹੋ ਜਾਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਦੁੱਖਾਂ ਮਾਰੀ ਮਾਂ ਵਿਚਾਰੀ

ਸੁੱਖਾਂ ਸੁੱਖਦੀ ਹਰ ਪਲ ਹਾਰੀ

ਤੋਰ ਕੇ ਹੱਥੀ ਪੁੱਤ ਪ੍ਰਦੇਸੀ

ਰਾਹਾਂ ਤੱਕਦੀ ਉਮਰ ਹੈ ਸਾਰੀ

ਮਾਂ ਦੀ ਮਮਤਾ ਅੱਗੇ ਸਾਰਾ

ਪਿਆਰ ਹੀ ਢੇਰੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਨਿੱਤ ਦਿਹਾੜੇ ਮਾਂ ਤਾਂ ਧੀ ਨੂੰ

ਨਜ਼ਰਾਂ ਤੋਂ ਬਚਾਉਂਦੀ ਏ

ਕੋਠੇ ਜਿੱਠੀ ਜਦ ਹੋ ਜਾਵੇ

ਮਾਂ ਨੂੰ ਨੀਂਦ ਨਾ ਆਉਦੀ ਏ

ਸੁੱਖੀ ਸਾਂਦੀ ਇੱਕ ਦਿਨ ਧੀਏ

ਤੂੰ ਪਰਦੇਸੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਦੀ ਮਮਤਾ ਵਾਲਾ ਕਹਿੰਦੇ

ਕਰਜ਼ ਚੁਕਾਇਆ ਜਾਦਾਂ ਨੀ

ਜਿਦਾ ਮਾਂ ਨਿਭਾਉਂਦੀ ਸਭ ਨਾਲ

ਫ਼ਰਜ਼ ਨਿਭਾਇਆ ਜਾਦਾਂ ਨੀ

ਦੁਨੀਆਂ ਸਾਰੀ ਦੇਖੀ ‘ਦਿਲ’ ਨੇ

ਮਾਂ ਤੋਂ ਵੱਧ ਕਿਸੇ ਨਾ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

ਦੇਖੋ, ਲਾ ਸੇਧਾਂ ਫਿਰ ਸ਼ਿਕਾਰੀ ਨਿਕਲੇ

ਦੇਖੋ, ਲਾ ਸੇਧਾਂ ਫਿਰ ਸ਼ਿਕਾਰੀ ਨਿਕਲੇ
ਉਹ ਤਾਂ ਗੋਲੀਆਂ ਚਲਾਉਣਾ ਜਾਣਦੇ ਨੇ

ਪਸ਼ੂ ਪੰਛੀ ਦਰਿੰਦਾ ਜਾਂ ਆਦਮੀ ਹੋਵੇ
ਉਹ ਤਾਂ ਨਿਸ਼ਾਨਾਂ ਲਗਾਉਣਾ ਜਾਣਦੇ ਨੇ

ਕੀ ਫ਼ਰਕ ਜੇ ਕੋਈ ਇਨਸਾਨ ਮਰ ਜਾਊ
ਉਹ ਤਾਂ ਅੱਤਵਾਦੀ ਬਣਾਉਣਾ ਜਾਣਦੇ ਨੇ

ਮਮਤਾ ਕਰ ਨੰਗੀ ਉਹ ਨੰਗੇ ਦਿਨ ਵਾਂਗੂੰ
ਉਹ ਤਾਂ ਹਵਸ਼ ਬੁਝਾਉਣਾ ਜਾਣਦੇ ਨੇ

ਆਵਾਜ਼ ਇਨਸਾਨ ਦੀ ਖੋਹ ਇਨਸਾਨ ਕੋਲੋਂ
ਰੌਲਾ ਇਨਸਾਨੀਅਤ ਦਾ ਪੁਆਉਣਾ ਜਾਣਦੇ ਨੇ

ਖੂਨ ਕੈਂਪ ਲਾ ਉਹ ਖੂਨ ਦਾਨ ਕਰਦੇ
ਉਹ ਖੂਨ ਵਹਾਉਣਾ ਵੀ ਜਾਣਦੇ ਨੇ

ਬਣ ਰਾਖੇ ਉਹ ਲੱਗਦੇ ਕਰਨ ਰਾਖੀ
ਉਹ ਲੁੱਟਾਂ ਕਰਾਉਣਾ ਵੀ ਜਾਣਦੇ ਨੇ

ਸਾੜ ਫ਼ੂਕ ਤਾਂ ਇਨ੍ਹਾਂ ਦਾ ਕੰਮ ਨਿੱਤ
ਉਹ ਅੱਗਾਂ ਮਚਾਉਣਾ ਵੀ ਜਾਣਦੇ ਨੇ

ਰੰਗ ਧਰਮ ਤੇ ਜਾਤ ਪਾਤ ਉੱਤੇ
ਉਹ ਦੰਗੇ ਕਰਾਉਣਾ ਵੀ ਜਾਣਦੇ ਨੇ

ਗੁਰੂ ਰਾਮ ਅੱਲਾ ਉਹ ਸਭ ਨੂੰ ਪੂਜਣ
ਉਹ ਧਰਮ ਗ੍ਰੰਥ ਜਲਾਉਣਾ ਵੀ ਜਾਣਦੇ ਨੇ

ਆਉ ਅੱਜ ਸਾਰੇ ਰਲ ਸੋਚ ਕਰੀਏ
ਚਾਲਾਂ ਇਨ੍ਹਾਂ ਦੀਆਂ ਤੋਂ ਕੁਝ ਹੋਸ਼ ਕਰੀਏ

ਉਹ ਨੇ ਸ਼ਿਕਾਰੀ ਨਿੱਤ ਨਵਾਂ ਜਾਲ ਬੁਣਦੇ
ਦੁਨੀਆਂ ਜਾਲ਼ ਚ ਫਸਾਉਣਾ ਜਾਣਦੇ ਨੇ

ਐ! ਖ਼ੁਦਾ ਤੇਰੀ ਧਰਤੀ ਤੇ

ਐ! ਖ਼ੁਦਾ ਤੇਰੀ ਧਰਤੀ ਤੇ, ਕੀ ਕਹਿਰ ਹੋਈ ਜਾ ਰਿਹਾ
ਆਦਮੀ ਹੀ ਆਦਮੀ ਦੇ, ਵੈਰ ਹੋਈ ਜਾ ਰਿਹਾ

ਮਨ ਸ਼ਾਂਤ ਹੁੰਦਾ ਸੀ, ਜਿਨ੍ਹਾਂ ਥਾਂਵਾਂ ਉੱਤੇ ਜਾ ਕੇ
ਲੁੱਟ ਖਸੁੱਟ ਤੇ ਖੂਨ ਖ਼ਰਾਬਾ, ਉਥੇ ਹੋਈ ਜਾ ਰਿਹਾ

ਰਾਮ ਨਾਮ ਦਿਲਾਂ ਵਿੱਚੋਂ, ਖੰਭ ਲਾ ਕੇ ਉੱਡ ਗਿਆ
ਸ਼ੈਤਾਨ ਦਾ ਦਿਲਾਂ ਉੱਤੇ, ਦੇਖੋ ਰਾਜ ਹੋਈ ਜਾ ਰਿਹਾ

ਲੜ੍ਹ ਰਹੇ ਨੇ ਤੇਰੇ ਲੋਕ, ਇੱਕ ਤੇਰੇ ਹੀ ਨਾਂ ਉੱਤੇ
ਹਿੰਦੂ ਮੁਸਲਿਮ ਸਿੱਖ ਦਾ, ਫ਼ਸਾਦ ਹੋਈ ਜਾ ਰਿਹਾ

ਨੰਗਿਆਂ ਤੇ ਭੁੱਖਿਆਂ ਲਈ, ਅੰਨ ਤੇ ਕੱਪੜਾ ਨਹੀਂ
ਐਟਮੀਂ ਬਾਰੂਦ ਸਾਰੇ, ਇੱਕਠਾ ਹੋਈ ਜਾ ਰਿਹਾ

ਮਰ ਰਹੇ ਨੇ ਲੋਕ, ਦੁਨੀਆਂ ਦੇ ਹਰ ਕੋਨੇ ਵਿੱਚ
ਖ਼ਬਰਾਂ ਦਾ ਇਹ ਟਾਈਟਲ, ਆਮ ਹੋਈ ਜਾ ਰਿਹਾ

ਇਕੋ ਨਾਮ ਇਕੋ ਰੂਪ, ਸਾਰਿਆਂ ਦਾ ਸਾਂਝਾਂ ਤੂੰ
ਤੇਰੇ ਹੀ ਨਾਮ ਪਿੱਛੇ, ਦੇਖ ਰੌਲਾ ਪਈ ਜਾ ਰਿਹਾ

ਭੁੱਲ ਗਏ ਨੇ ਲੋਕ, ਅੱਜ ਤੇਰੇ ਅਹਿਸਾਨਾਂ ਨੂੰ
ਹਰ ਬੰਦਾ ਬੇਈਮਾਨ, ਖ਼ੁਦਗ਼ਰਜ਼ ਹੋਈ ਜਾ ਰਿਹਾ

ਕੀ ਫ਼ਰਕ ਮੰਦਿਰ ਮਸਜਿਦ ਤੇ ਗੁਰਦੁਆਰੇ ਵਿੱਚ
ਤੇਰੇ ਹੀ ਨਾ ਤੇ ਕੋਈ, ਢਾਈ ਬਣਾਈ ਜਾ ਰਿਹਾ

ਖ਼ੂਨ ਹੀ ਖ਼ੂਨ ਹੈ, ਕਿਧਰੇ ਵੀ ਦੇਖ ਲਉ
ਰੰਗ ਹੁਣ ਧਰਤੀ ਦਾ ਵੀ, ਲਾਲ ਹੋਈ ਜਾ ਰਿਹਾ

ਤੇਰੀ ਹੀ ਲੀਲਾ ਇਹ, ਤੇਰਾ ਹੀ ਭਾਣਾ ਹੈ
ਸੱਚ ਹਰ ਥਾਂ ਸੂਲੀ, ਟੰਗ ਹੋਈ ਜਾ ਰਿਹਾ

ਲੋੜ ਹੈ ਦਾਤਾ ਕਿਸੇ ਪੀਰ ਪੈਗੰਬਰ ਅਵਤਾਰ ਦੀ
ਲੋੜ ਹੈ ਉਸ ਹਵਾ ਦੀ, ਜੋ ਦਿਲਾਂ ਨੂੰ ਸੀ ਠਾਰਦੀ

ਲੋੜ ਹੈ ਸਦੀਆਂ ਪੁਰਾਣੇ ਸੱਚੇ ਪਿਆਰ ਦੀ
ਕਿਉਂਕਿ ਜ਼ੁਲ਼ਮ ਦੀ ਮਾਰ ਹੇਠ, ਹਰ ਕੋਈ ਰੋਈ ਜਾ ਰਿਹਾ

ਉਠਾਈ ਸੀ ਆਵਾਜ਼ ‘ਦਾਤਾ’, ਜ਼ੁਲਮ ਦੇ ਖ਼ਿਲਾਫ਼ ਤੂੰ ਵੀ
ਏਤੀ ਮਾਰ ਪਈ ਕੁਰਲਾਣੈ, ਤੋ ਵੱਧ ਹੋਈ ਜਾ ਰਿਹਾ

ਇਸ਼ਕ ਦੀ ਖੇਡ ਨਿਰਾਲੀ ਖੇਡੀ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਸੂਲਾਂ ਉਪੱਰ ਆਸ਼ਿਕ ਸੌਂ ਜਾਣ, ਪੈਰਾਂ ਦੇ ਵਿੱਚ ਛਾਲੇ ਹੋ ਜਾਣ
ਜਾਨ ਦੀ ਕੀ ਪਰਵਾਹ ਹੁੰਦੀ, ਯਾਰ ਅੱਖਾਂ ਅੱਗੇ ਜਦ ਬਹਿ ਗਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਦੁਨੀਆਂ ਤੋਂ ਹੁਣ ਕੀ ਲੈਣਾ ਏ, ਯਾਰ ਦੇ ਰੰਗ ਵਿਚ ਰੰਗ ਜਾਣਾ
ਬੁਲ੍ਹੇ ਵਾਂਗਰ ਹੋ ਜਾ ਜਿਸ ਨੇ, ਨੱਚ ਕੇ ਯਾਰ ਮਨਾ ਲਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਤੇਰੀ ਖਾਤਿਰ ਸਭ ਗਵਾਇਆ, ਦੁਨੀਆਂ ਦੇ ਨਾਲ ਮੱਥਾ ਲਾਇਆ
ਘਰ ਵਾਲਿਆਂ ਦੀ ਇੱਕ ਨਾ ਮੰਨੀ, ਬਾਹਰ ਦਾ ਹੋ ਕੇ ਰਹਿ ਗਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਜਿੱਤੀ ਬਾਜ਼ੀ ਇਸ਼ਕ ਦੀ ਹਰ ਗਏ, ਤੇਰੇ ਭਾਣੇ ਜਿਊਂਦੇ ਮਰ ਗਏ
ਤੂੰ ਜਾਣੇ ਨਾ ਜਾਣੇ, ਜ਼ਿੰਦ ਵੇਚ ਕੇ ਯਾਰ ਬਚਾ ਲਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਹਰ ਬੰਦੇ ਦੇ ਦਿਲ ਚ ਗੁਬਾਰ ਜਿਹਾ ਪਲ ਰਿਹਾ

ਹਰ ਬੰਦੇ ਦੇ ਦਿਲ ਚ ਗੁਬਾਰ ਜਿਹਾ ਪਲ ਰਿਹਾ
ਆਦਮੀ ਹੀ ਆਦਮੀ ਤੋਂ ਮੂੰਹ ਛੁਪਾ ਕੇ ਚਲ ਰਿਹਾ

ਨਫ਼ਰਤ ਦੀ ਅੱਗ ਨਾਲ ਸ਼ਹਿਰ ਤੇ ਸੜਕਾਂ ਕੀ
ਹਰ ਗਲੀ ਧੁੱਖ ਰਹੀ ਤੇ ਹਰ ਚੌਂਕ ਬਲ ਰਿਹਾ

ਮਾਰੂਥਲ ਵਿੱਚ ਆਏ ਕਿਸੇ ਬੇ-ਵਕਤ ਤੂਫਾਨ ਵਾਂਗ
ਮਾਸੂਮਾਂ ਉੱਤੇ ਜ਼ਾਲਮਾਂ ਦਾ ਜ਼ੁਲਮ ਦੇਖੋ ਚਲ ਰਿਹਾ

ਝਾਕਦੇ ਕੀ ਰੂਸ ਤੇ ਅਮਰੀਕਾ ਵੱਲ ਵਿਗਿਆਨੀਉ
ਐਟਮ ਦਾ ਮਸਾਲਾ ਤੁਹਾਡੀ ਧਰਤੀ ਤੇ ਫ਼ਲ ਰਿਹਾ

ਆਕਾਸ਼ ਵਿਚਲੇ ਸੂਰਜਾਂ ਨੂੰ ਠੰਢਾਂ ਪਾਉਣ ਵਾਲਿਉ
ਧਰਤੀ ਦਾ ਚੰਦਰਮਾ ਸਿਖ਼ਰ ਦੁਪਿਹਰੇ ਬਲ ਰਿਹਾ

ਝੰਡਿਆਂ ਤ੍ਰਿਸ਼ੂਲਾਂ ਤੇ ਗੁੰਬਦਾਂ ਦਾ ਭੁਲੇਖਾ ਪਾ ਕੇ
ਹਰ ਲੀਡਰ ਕੁਰਸੀ ਤੋਂ ਚਾਲ ਆਪਣੀ ਚਲ ਰਿਹਾ

ਨਫ਼ਰਤ ਵਾਲੇ ਦਿਲਾਂ ਵਿੱਚ ਨਾ ਦਾਗ਼ੀ ਜਾਉ ਗੋਲੀਆਂ
ਸੋਚੋ ਕਦੀ ਇਨ੍ਹਾਂ ਵਿੱਚ ਵੀ ਪਿਆਰ ਸੀ ਪਲ ਰਿਹਾ

ਇੱਕਠੇ ਹੋ ਕੇ ਦੋਸਤੋ ਹਿਸਾਬ ਆਪਾਂ ਮੰਗੀਏ
ਬਾਰੂਦ ਵੱਟੇ ਲਾਸ਼ਾਂ ਦਾ ਵਪਾਰ ਜਿਹੜਾ ਚਲ ਰਿਹਾ

ਪਿਆਰ ਵਾਲੇ ਪਾਣੀਆਂ ਨਾਲ ਅੱਗ ਉਹ ਬੁਝਾ ਦੇਈਏ
ਸ਼ਹਿਰਾਂ ਅਤੇ ਪਿੰਡਾਂ ਦਾ ਭਵਿੱਖ ਜਿਸ ਨਾਲ ਜਲ ਰਿਹਾ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ
ਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ ।

ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉੁਣਾ ਤਾਂ ਸੌਖਾ ਹੈ
ਐੈਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ ।

ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।

ਅਸੀਂ ਪੇਸ਼ ਕੀਤੇ ਕਦੇ ਉੁਹਨਾਂ ਨੂੰ ਕਈ ਗੁਲਦਸਤੇ
ਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।

ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ
ਜਦੋਂ ਵੀ ਮੋਏੇ ਤਾਂ ਚਿਹਰੇ ਉੁਤੇ ਨਕਾਬ ਦੇ ਨਹੀਂ ਹੋਣਾ ।

ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ
ਸਾਡੇ ਕੋਲੋਂ ਸਤਲੁਜ ਉੁਹਤੋਂ ਝਨਾਬ ਦੇ ਨਹੀਂ ਹੋਣਾ ।

ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜ
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।

ਸੱਸੀ ਵਾਂਗ ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰ
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।

ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।

ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।

ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।

ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।

ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।

ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛਿਪਿਆ ਹੈ

ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛਿਪਿਆ ਹੈ।

ਥੋੜਾ ਥੋੜਾ ਚਾਨਣ ਬਹੁਤ ਹਨੇਰਾ ਛਿਪਿਆ ਹੈ।

ਹਾਲੇ ਰੁੱਤਾਂ ਆਈਆਂ ਨਾਹੀਂ ਸਾਂਝਾਂ ਪਾਉਣ ਦੀਆਂ,

ਹਾਲੇ ਆਪਾਂ ਅੰਦਰ ਤੇਰਾ ਮੇਰਾ ਛਿਪਿਆ ਹੈ।

ਡਰ ਨਾਂ ਕਾਲੀ ਰਾਤ ਦੇ ਕੋਲੋਂ ਇਹ ਹੈ ਭਾਗਭਰੀ,

ਏਸੇ ਰਾਤ ਦੀ ਕੁੱਖ ‘ਚ ਇੱਕ ਸਵੇਰਾ ਛਿਪਿਆ ਹੈ।

ਪੱਥਰ ਦੇ ਵਿਚ ਅੱਗ ਤੇ ਅੱਗ ‘ਚ ਤਪਸ਼ ਜਿਵੇਂ ਵੱਸੇ,

ਮੇਰੇ ਸਾਹਾਂ ਅੰਦਰ ਪਿਆਰ ਇਹ ਤੇਰਾ ਛਿਪਿਆ ਹੈ।

ਹਾਕਾਂ ਮਾਰ ਕੇ ਕੌਣ ਬੁਲਾਵੇ ਮੈਨੂੰ ਏਥੇ ਵੀ,

ਕੀ ਪ੍ਰਦੇਸਾਂ ਅੰਦਰ ਵੀ ਕੋਈ ਮੇਰਾ ਛਿਪਿਆ ਹੈ।

ਉਹ ਹੀ ਜੰਗਲ ਵਿੱਚੋਂ ਭਾਲ ਲਿਆਵੇਗਾ ਚੰਦਨ,

ਧੁਰ ਜੰਗਲ ਵਿਚ ਜਾਣ ਦਾ ਜਿਸ ਵਿਚ ਜੇਰਾ ਛਿਪਿਆ ਹੈ।

‘ਅੰਮ੍ਰਿਤ’ ਨਾ ਦੇ ਤੂੰ ਸਾਡੇ ਦਿਲ ਨੂੰ ਜ਼ਖ਼ਮ ਨਵੇਂ ਯਾਰਾ,

ਪਹਿਲਾਂ ਹੀ ਦਿਲ ਵਿਚ ਦਰਦ ਬਥੇਰਾ ਛਿਪਿਆ ਹੈ।

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ।

ਮੰਜ਼ਲ ਤੇ ਪਹੁੰਚ ਕੇ ਵੀ ਸਫ਼ਰ ਤੇਰਾ ਮੁੱਕਣਾ ਨਹੀਂ

ਧੀਏ ਫੁੱਲ ਕੱਢਣਾ,ਕੱਢਣਾ ਸਲੀਕੇ ਨਾਲ ,

ਰੀਝ ਨਾਲ ਵਰਨਾ ਕਿਸੇ ਏਸਨੂੰ ਤੱਕਣਾ ਨਹੀਂ

ਸੋਚਦਾ ਹਾਂ ਫੁੱਲਾਂ ਦੀ ਇਕ ਕਿਆਰੀ ਬਣਾਵਾਂ,

ਮਹਿਕ ਨੇ ਮਗਰ ਹਝੂੰ ਹਉਕਿਆਂ ਨੂੰ ਡੱਕਣਾ ਨਹੀਂ

ਮੈਰਾਥਨ ਦੋੜ ਲਈ ਹਰ ਕੋਈ ਦੋੜ ਰਿਹਾ,

ਡਿੱਗਿਆ ਜਿਹੜਾ ਉਸਨੂੰ ਹੁਣ ਕਿਸੇ ਚੁੱਕਣਾ ਨਹੀਂ।

ਐ ਹਨੇਰੇ ਕਦ ਤਕ ਦੇ ਸਕੇਂਗਾ ਧੁੰਸਲਕਾ ,

ਝਾਕ ਰਿਹਾ ਹੈ ਜਿਹੜਾ ਸੂਰਜ ਰੁੱਕਣਾ ਨਹੀਂ।

ਵਿਤਕਰਿਆਂ ਦਾ ਦੌਰ ਭਾਵੇਂ ਹੈ ਬੜਾ,

ਸਾਂਝ ਦੇ ਸਾਹਵੇ ਪਰ ਇਹਨਾਂ ਟਿੱਕਣਾ ਨਹੀਂ।

ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ

ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।

ਅੱਜ ਕੱਲਾ ਹਾਂ ਰੋਹੀ ਦੇ ਰੁੱਖ ਵਾਂਗ ਭਾਵੇਂ,
ਦਿਨ ਫਿਰਨਗੇ ਕਦੇ ਯਾਰ ਬਥੇਰੇ ਹੋਣਗੇ ।

ਜਨਤਾ ਲੁੱਟ ਨੂੰ ਸਹੇਗੀ ਕਿੰਨਾ ਕੁ ਚਿਰ,
ਛੇਤੀ ਹੀ ਚਿੜੀਆ ਨੇ ਬਾਜ ਘੇਰੇ ਹੋਣਗੇ।

ਜਖ਼ਮ ਹਾਦਸੇ ਦੇ ਭਰੇ ਨਹੀਂ ਹਰੇ ਨੇ ਅਜੇ
ਲਗਦੈ ਹਰ ਸਾਲ ਕਿਸੇ ਨੇ ਉਚੇੜੇ ਹੋਣਗੇ।

ਰਾਤ ਨੂੰ ਗੁਮਾਨ ਜੋ ਆਪਣੀ ਸਿਆਹੀ ਦਾ
ਟੁੱਟ ਜਾਵੇਗਾ ਜਦੋਂ ਸੋਨ ਸਵੇਰੇ ਹੋਣਗੇ।

ਆਇਆ ਹੈ ਕੋਈ ਸਾਡੇ ਵਿਹੜੇ

ਆਇਆ ਹੈ ਕੋਈ ਸਾਡੇ ਵਿਹੜੇ, ਸਜਰੀ ਸਲੋਨੀ ਬਹਾਰ ਬਣਕੇ।
ਆਓ ਉਸਨੂੰ ਜੀ ਆਇਆਂ ਕਹੀਏ, ਫੁੱਲਾਂ ਦਾ ਉਸ ਲਈ ਹਾਰ ਬਣਕੇ।
ਝੂਮਿਆ ਏ ਬੂਟਾ ਬੂਟਾ, ਖਿੜ ਪਏ ਨੇ ਫੁੱਲ ਵੀ,
ਮਹਿਕ ਉੱਠਿਆ ਚਮਨ ਕੋਈ, ਬਰਸਿਆ ਏ ਫ਼ੁਹਾਰ ਬਣਕੇ।
ਇਹ ਖ਼ੁਸ਼ਬੂ ਹੈ ਹਵਾ ਦੀ, ਜਾਂ ਫਿਰ ਆਵੇ ਉਹਦੇ ਬਦਨ ਚੋਂ,
ਮਦਹੋਸ਼ੀਆਂ ਦਾ ਬਣਿਆ ਆਲਮ, ਉਹ ਛਾ ਰਿਹਾ ਹੈ ਖ਼ੁਮਾਰ ਬਣਕੇ।
ਸੂਰਤ ਉਸਦੀ ਖ਼ੂਬਸੂਰਤ, ਸੀਰਤ ਦਾ ਪਰ ਪਤਾ ਨਹੀਂ,
ਮਾਲੂਮ ਕਰ ਲਓ ਆਇਆ ਹੈ ਉਹ, ਦੁਸ਼ਮਣ ਜਾਂ ਫਿਰ ਯਾਰ ਬਣਕੇ।
ਥੋੜਾ ਸਮਾਂ ਹੈ ਗੱਲ ਨਾ ਰਹਿਜੇ, ਅਣਕਹੀ ਅਣਸੁਣੀ,
ਆ ਜਾਏ ਦਿਲ ਦਾ ਜ਼ੁਬਾਨ ਉੱਤੇ, ਰਾਜ਼ ਸਭ ਇਜ਼ਹਾਰ ਬਣਕੇ।
ਨਾਜ਼ ਕਰੇ ਜਿਸ ਤੇ ਜ਼ਮਾਨਾ, ਮਾਣ ਕਰੇ ਦੋਸਤੀ ਵੀ,
ਇੱਕ ਦੂਜੇ ਨੂੰ ਮਿਲਿਓ ਯਾਰੋ, ਐਦਾਂ ਦੇ ਦਿਲਦਾਰ ਬਣਕੇ।
ਜਦ ਵੀ ਕੋਈ ਸਜੇ ਮਹਿਫ਼ਲ, ਇਸ ਤਰਾਂ ਐ ਦੋਸਤਾ,

ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ

ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ।
ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ।

ਭੁੱਕੀ, ਡੋਡੇ,ਫੀਮ,ਹੁਣ ਚੱਲ ਪਈ ਕੋਕੀਨ,
ਖਾਂਦੇ ਨਾ ਖੁਰਾਕਾਂ ਹੋਗੇ ਨਸ਼ੇ ਦੇ ਸ਼ੌਕੀਨ।
ਬੁੱਲਾਂ ਥੱਲੇ ਸਦਾ ਹੀ ਤੰਬਾਕੂ ਰੱਖਦੇ,
ਸਿਗਰਟਾਂ ਤੇ ਬੀੜੀਆਂ ਨਾ ਪੀਣੋ ਝੱਕਦੇ,
ਰਿਹਾ ਨਾ ਖਿਆਲ ਵੱਡਿਆਂ ਦੀ ਪੱਗ ਦਾ।

ਕੁੜੀਆਂ ਤੇ ਮੁੰਡਿਆਂ ਦਾ ਇੱਕੋ ਹਾਲ ਜੀ,
ਛੋਟੇ ਵੱਡੇ ਸਾਰੇ ਚੱਲੇ ਇੱਕੋ ਚਾਲ ਜੀ,
ਨਸ਼ੇ ਬਿਨਾਂ ਇਨ੍ਹਾਂ ਦੀ ਨਾ ਅੱਖ ਖੁੱਲਦੀ,
ਜਾਂਦੀ ਏ ਜਵਾਨੀ ਨਸ਼ਿਆਂ ‘ਚ ਰੁੱਲਦੀ,
ਅੱਲੜਾਂ ਜਵਾਨੀਆਂ ਨੂੰ ਜਾਏ ਠੱਗਦਾ।

ਨਸ਼ਿਆਂ ਨੇ ਕਰਤੇ ਖਰਾਬ ਗੱਭਰੂ,
ਟੀਕੇ ਲਾਉਣ ਨਾਲੇ ਪੀਣ ਸ਼ਰਾਬ ਗੱਭਰੂ,
ਰਹੀ ਨਾ ਕਿਸੇ ਦੇ ਵਿੱਚ ਜਿੰਦ ਜਾਨ ਜੀ,
ਕੰਮ ਨਾ ਕਿਸੇ ਨੂੰ ਇਹ ਤਾਂ ਹੱਥ ਲਾਨ ਜੀ,
ਵਿਹਲੜਾਂ ਦੇ ਘਰ ਨਹੀਂਓ ਦੀਵਾ ਜੱਗਦਾ।

ਦੇਸ਼ਾਂ ਵਿੱਚੋ ਦੇਸ਼ ਨਾ ਪੰਜਾਬ ਰਹਿ ਗਿਆ,
ਫੁੱਲਾਂ ਵਿੱਚੋ ਫੁੱਲ ਨਾ ਗੁਲਾਬ ਰਹਿ ਗਿਆ,
ਨਸ਼ੇ ਦੇ ਵਪਾਰੀਆਂ ਦਾ ਬੇੜਾ ਬਹਿ ਗਿਆ,
ਗਾਮਾ ਭਲਵਾਨ ਨਸ਼ਿਆਂ ਤੋਂ ਢਹਿ ਗਿਆ,
ਖੋਰੇ ਜਾਂਦਾ ਕਿਸਦਾ ਸਰਾਪ ਲੱਗਦਾ।
ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ।
ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ।

ਜਾਗ ਸਿੰਘਾ ਜਾਗ ਬਈ

ਜਾਗ ਸਿੰਘਾ ਜਾਗ ਬਈ

ਹੁਣ ਜਾਗੋ ਆਈਆ

ਜਾਗਣ ਤੇਰੇ ਭਾਗ ਬਈ

ਹੁਣ ਜਾਗੋ ਆਈਆ।

ਤੂੰ ਸੁਤਾਂ ਏਂ ਲੰਬੀਆਂ ਤਾਂਣੀ

ਚੋਰਾਂ ਦੀ ਤੈਨੂੰ ਚੰਬੜੀ ਢਾਣੀ

ਰਾਜ ਧਰਮ ਦਿਆਂ ਠੇਕੇਦਾਰਾਂ

ਪਾ ਲਈ ਏ ਗਲਵਕੜੀ ਜਾਣੀ

ਇਕ ਦੂਜੇ ਦੇ ਪੂਰਕ ਬਣਕੇ

ਲੁਟ ਕਰਨ ਦੀ ਨੀਤੀ ਠਾਣੀ

ਡੇਰੇਦਾਰਾਂ ਸਾਧਾਂ ਸੰਤਾ

ਚੰਗੀ ਧੁੰਮ ਮਚਾਈਆ

ਨਰਕ ਸੁਰਗ ਦੀ ਕਲਪਤ ਬਾਰੀ

ਸਾਧਾਂ ਨੇ ਅਸਮਾਨੀ ਚ੍ਹਾੜੀ

ਸਿਧੇ ਸਾਦੇ ਲੋਕਾਂ ਦੇ ਇਸ

ਡਰ ਲਾਲਚ ਨੇ ਅਕਲ ਹੈ ਮਾਰੀ

ਧਰਮ ਕਰਮ ਸਭ ਬਿਜ਼ਨਸ ਬਣਿਆਂ

ਕੱਛਾਂ ਮਾਰੇ ਅੱਜ ਪੁਜਾਰੀ

ਸਭ ਦੁਨੀਆਂ ਦੇ ਧਰਮਸਥਾਨੀ

ਸੇਲ ਪਾਠਾਂ ਦੀ ਲਾਈਆ

ਤੋਤੇ ਵਾਂਗੂ ਸਿਖਿਆ ਰਟਦੇ

ਸਮਝ ਅਮਲ ਤੋਂ ਪਾਸਾ ਵਟਦੇ

ਗਿਣ ਮਿਣ ਕੇ ਇਹ ਰਬ ਧਿਆਂਉਦੇ

ਕਰਮ ਕਾਂਡ ਤੋਂ ਕਦੇ ਨਾਂ ਹਟਦੇ

ਮਜ਼ਹਬਾਂ ਵਾਲਾ ਰੌਲਾ ਪਾਕੇ

ਜਾਂਦੇ ਧਰਮ ਦੀ ਹੀ ਜੜ ਪਟਦੇ

ਵਹਿਮਾਂ ਭਰਮਾਂ ਅੰਧਵਿਸ਼ਵਾਸਾਂ

ਜਿੰਦਗੀ ਨਰਕ ਬਣਾਈਆ

ਉੱਠੋ ਸਿੰਘੋ ਲਾ ਜੈਕਾਰੇ

ਸਿਖੀ ਸਭਨੂੰ ਹਾਕਾਂ ਮਾਰੇ

ਬਾਣੀ ਗੁਰੂ ,ਗੁਰੂ ਹੈ ਬਾਣੀਂ

ਵਿੱਚ ਬਾਣੀਂ ਦੇ ਅੰਮ੍ਰਿਤ ਸਾਰੇ

ਗੁਰਬਾਣੀ ਦੀ ਕਸਵਟੀ ਤੇ

ਸੁਧਰਨ ਲਈ ਇਤਿਹਾਸ ਪੁਕਾਰੇ

ਗਿਆਂਨ ਵਿਹੂਣੇ ਸ਼ਰਧਾਵਾਨਾਂ

ਬੜੀ ਮਿਲਾਵਟਿ ਪਾਈਆ।

ਗੁਰੂ ਗਰੰਥ ਦੇ ਲਗਜੋ ਚਰਨੀ

ਬਾਣੀ ਸਿੱਖੋ ਆਪੇ ਪੜ੍ਰਨੀ

ਗੁਰ ਸ੍ਹਿਖਆ ਨੂੰ ਸਮਝਕੇ ਆਪਣੇ

ਜੀਵਨ ਦੇ ਵਿੱਚ ਧਾਰਨ ਕਰਨੀ

ਅਮ੍ਰਿਤ ਰੂਪੀ ਗੁਰਬਾਣੀ ਦੀ

ਹਰ ਸਾਹ ਦੇ ਨਾਲ ਘੁੱਟ ਹੈ ਭਰਨੀ

ਹਰ ਬੰਦੇ ਦੀ ਜਿੰਦਗੀ ਬਾਣੀ

ਕਰਦੀ ਦੂਣ ਸਵਾਂਈਆ

ਬਈ ਹੁਣ ਜਾਗੋ ਆਈਆ

ਜਾਗ ਸਿੰਘਾ ਜਾਗ ਬਈ

ਹੁਣ ਜਾਗੋ ਆਈਆ

ਜਾਗਣ ਤੇਰੇ ਭਾਗ ਬਈ

ਹੁਣ ਜਾਗੋ ਆਈਆ

ਮੇਰਾ ਦੇਸ਼ ਕਿੰਨੀ ਤਰੱਕੀ ਹੈ ਕਰ ਗਿਆ

ਮੇਰਾ ਦੇਸ਼ ਕਿੰਨੀ ਤਰੱਕੀ ਹੈ ਕਰ ਗਿਆ,

ਨੇਤਾ ਜੀ ਦੇ ਬੋਲ ਕਰ ਰਹੇ ਬਿਆਨ ਨੇ,

ਪਰ ਏ ਹਾਲਾਤ ਕਿਉਂ ਕੀਤੀ ਜਾ ਰਹੇ,

ਫਿਰ ਇਸ ਆਮ ਆਦਮੀ ਨੂੰ ਪਰੇਸ਼ਾਨ ਨੇ

ਬਿਜਲੀ ਮੁਫਤ, ਪਾਣੀ ਮੁਫਤ,

ਅਨਾਜ ਦੀਆਂ ਕੀਮਤਾਂ ਸਿਰ ਅਸਮਾਨ ਨੇ,

ਆਂਕੜੇ ਦਸ ਰਹੇ ਰਿਕਾਰਡ ਹੋਈ ਪੈਦਾਵਾਰ ਏ,

ਪਰ ਨੋਕਰੀ ਲੱਭ ਰਿਹਾ ਕਿਉਂ ਅੱਜ ਕਿਰਸਾਨ ਏ,

ਮੇਲਿਆਂ ਦੀ ਰੌਣਕ ਖੋਹ ਕੇ ਲੈ ਗਏ ਬੰਬ ਧਮਾਕੇ,

ਮੰਦਹਾਲੀ ਨਾਲ ਪਏ ਅੱਜ ਬਾਜ਼ਾਰ ਸੁਨਸਾਨ ਨੇ,

ਅਖਬਾਰਾਂ ਵਿੱਚ ਛੱਪਦੇ ਆਂਕੜੇ ਕਰ ਰਹੇ,

ਮੇਰੀ ਦੇਸ਼ ਦੀ ਤਰੱਕੀ ਦਾ ਗੁਣਗਾਨ ਨੇ

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ
ਮਰਦੇ ਮਰ ਜਾਈਏ ਬੇਸ਼ੱਕ ਪੱਲਾ ਕਦੇ ਨਹੀਂ ਛੱਡੀ ਦਾ
ਤੀਲਾ ਤੀਲਾ ਜੋੜਕੇ ਜਿੱਥੇ ਆਲ੍ਹਣਾ ਪਾਅ ਲਈਏ
ਨਹੀਂ ਲੋਕਾਂ ਪਿੱਛੇ ਲੱਗਕੇ ਉਹ ਟਹਿਣਾ ਵੱਡੀ ਦਾ
ਜਿੰਨਾਂ ਦਿੱਤਾ ਰੱਬ ਨੇ ਸੱਜਣਾ ਉਸੇ ਚੋ ਰਾਜੀ ਰਹਿ
ਵਾਂਗ ਮੰਗਤਿਆਂ ਲੋਕਾਂ ਅੱਗੇ ਪੱਲਾ ਨਹੀਂ ਅੱਡੀ ਦਾ
ਜਦੋਂ ਦੁਸ਼ਮਣੀ ਭੁਲਾਕੇ ਦੁਸ਼ਮਣ ਯਾਰ ਬਣ ਜਾਂਦਾ ਹੈ
ਕਰ ਚੇਤੇ ਪੁਰਾਣਾ ਯਾਰਾਂ ਨਾਲ ਵੈਰ ਨਹੀਂ ਕੱਢੀ ਦਾ
ਚੰਗੇ ਮੰਦੇ ਸਭ ਸੱਜਣਾ ਵੇ ਉਸ ਰੱਬ ਦੇ ਹੀ ਬੰਦੇ ਨੇ
ਲੱਖ ਮਾੜਾ ਕੋਈ ਹੋਵੇ ਸਦਾ ਉਸਦਾ ਪਰਦਾ ਕੱਜੀ ਦਾ
ਕਿਸੇ ਦੀ ਫੂਕ ਚੋ ਆਕੇ ਜੇ ਛੇੜ ਲਈਏ ਨਾਂਗਾਂ ਨੂੰ
ਵਾਂਗ ਕਾਇਰਾਂ ਫਿਰ ਨਹੀਂ ਪਿੱਠ ਵਿਖਾਕੇ ਭੱਜੀ ਦਾ
ਵਿਆਹੀ ਹੋਈ ਮੁਟਿਆਰ ਸਿ਼ੰਗਾਰ ਨਾਲ ਜੱਚਦੀ ਹੈ
ਕੁਆਰੀ ਕੁੜੀ ਨੂੰ ਮਾੜਾ ਲੱਗੇ ਪੇਕੇ ਘਰ ਸੱਜੀ ਦਾ
ਮਾਰ ਮਾਰਕੇ ਠੱਗੀਆਂ ਬੇਸ਼ੱਕ ਮਹਿਲ ਬਨਾਲੈ ਤੂੰ
ਇੱਕ ਦਿਨ ਤਾਂ ਡੋਬੇਗਾ ਤੈਨੂੰ ਇਹ ਪੈਸਾ ਠੱਗੀ ਦਾ
ਔਖੇ ਨੇ ਇਸ ਜਗਤ ਤੇ ਸੱਚੇ ਬੇਲੀ ਯਾਰ ਕਮਾਉਣੇ
ਝੂਠੀ ਬੇਲੀ ਯਾਰ ਹਰ ਗਲੀ ਦੇ ਮੋੜ ਤੇ ਲੱਭੀ ਦਾ
ਚੁਗਲੀ ਲਾਕੇ ਘਰ ਉਜਾੜਨ ਵਾਲੇ ਜੱਗ ਤੇ ਬਥੇਰੇ ਨੇ
ਖੁਦ ਦੇ ਦਿਮਾਗ ਨਾਲ ਸੋਚ ਕਿਸੇ ਪਿੱਛੇ ਨਹੀਂ ਲੱਗੀ ਦਾ
ਜੁਬਾਨ ਤੇ ਰੱਖੀਏ ਕਾਬੂ ਇਹ ਪੁਆੜੈ ਪਾਉਂਦੀ ਹੈ
ਜੋੜ ਕਦੇ ਨਹੀਂ ਲੱਗੇ ਜੁਬਾਨ ਨਾਲ ਟੁੱਟੀ ਹੱਡੀ ਦਾ

ਐਨਾ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਐਨਾ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਕੁਰਸੀ ਪਿੱਛੇ ਦੇਖੇ ਮੈ ਲੜਦੇ ਨੇਤਾ

ਸਰਾਧਾਂ ਚੋ ਜਿਵੇਂ ਕਾਂ ਨੇ ਰੋਲਾ ਪਾਉਦੇ

ਕੰਨ ਲੋਕਾਂ ਦੇ ਖਾਣ ਤੱਕ ਜਾਂਦੇ ਨੇ

ਜਦ ਵੋਟਾਂ ਵਿੱਚ ਇਹ ਖੜਦੇ ਨੇਤਾ

ਜਿਵੇਂ ਜਿਵੇਂ ਨੇ ਨੇੜੇ ਦਿਨ ਵੋਟਾਂ ਦੇ ਆਉਂਦੇ

ਕੀਤੇ ਹੋਵਣ ਭਾਵੇ ਨਾ ਕੀਤੇ ਹੋਵਣ ਕੰਮ

ਫਿਰ ਵੀ ਲੋਕਾਂ ਨੂੰ ਨੇ ਅਹਿਸਾਨ ਜਤਾਉਂਦੇ

ਜੀ ਜੀ ਕਰਕੇ ਪੈਰ ਲੋਕਾਂ ਦੇ ਫੜਦੇ ਨੇਤਾ

ਕੋਈ ਪਿਆਰ ਨਾਲ ਵੋਟ ਪਾਉਂਦਾ ਤਾਂ ਪਾਵੇ

ਨਹੀ ਤਾਂ ਦੇ ਕੇ ਪੈਸੇ ਤੇ ਸ਼ਰਾਬ ਪਿਆਕੇ

ਫਿਰ ਵੋਟਰ ਤੋਂ ਵੋਟ ਆਪਣੇ ਵੱਲ ਪੁਆਵੇ

ਵੇਖੇ ਵਿਰੋਧੀ ਦੇ ਘਰ ਵਿੱਚ ਵੜਦੇ ਨੇਤਾ

ਲੋਕਾਂ ਨੂੰ ਦਿੰਦੇ ਭਾਸ਼ਣ ਦੂਜੇ ਦੀ ਖੋਲਣ ਪੋਲ

ਕੀ ਝੂਠ ਕੀ ਸੱਚ ਹੈ ਸਮਝ ਨਾ ਪੈਂਦੀ ਲੋਕਾਂ

ਤਾਂਈ ਜੋ ਵੀ ਸਟੇਜ ਤੇ ਬੋਲਦੇ ਲੀਡਰ ਬੋਲ

ਸਭ ਝੂਠ ਜੋ ਲਿਖਿਆ ਭਾਸ਼ਣ ਪੜਦੇ ਨੇਤਾ

ਵੋਟਾਂ ਪੈਣ ਪਿੱਛੋਂ ਜਦ ਹੋਣੀ ਗਿਣਤੀ ਹੋਵੇ

ਕਿਤੇ ਮੈਂ ਨਾ ਹਾਰ ਜਾਵਾਂ ਇਹ ਸੋਚ ਕੇ

ਉੱਤੋਂ ਹਾਸਾ ਦਿਲ ਅੰਦਰੋਂ ਅੰਦਰੀ ਰੋਵੇ

ਪੰਜੀ ਸਾਲੀ ਕੜਿਕੀ ਚੋ ਨੇ ਅੜਦੇ ਨੇਤਾ

ਸਹੁੰ ਚੁੱਕਦੇ ਨੇ ਜਦ ਇਹ ਮੰਤਰੀ ਬਣਕੇ

ਸਵਿਧਾਨ ਨੂੰ ਕਰਨ ਸ਼ਰਮਿੰਦਾ ਇਹ ਦੇਸ਼

ਨੂੰ ਖਾਣ ਲਈ ਰਾਜਨੀਤੀ ਦਾ ਤਾਣਾ ਤਣਕੇ

ਦੇਖੇ ਗੁੰਡਾ ਗਰਦੀ ਦਾ ਹੱਥ ਫੜਦੇ ਨੇਤਾ

ਉੱਠੋ ਨੇਤਾ ਜੀ ਹੁਣ ਤਾਂ ਹੋਸ਼ ਵਿੱਚ ਆਵੋ

ਲੋਕਾਂ ਦੇ ਕਦਮ ਨਾਲ ਤਾਂ ਕਦਮ ਮਿਲਾਵੋ

ਆਪਣੀ ਮਾਂ ਭੂਮੀ ਤੇ ਨਾ ਕਹਿਰ ਕਮਾਵੋ

ਚੰਗੇ ਬਣੋ ਤੇ ਨਾ ਲੋਕਾਂ ਤੋ ਬੁਰੇ ਕਹਾਵੋ

ਜਦੋਂ ਜਾਗਾਂ ਉਦੋ ਸਵੇਰਾ ਮੈਂ ਚੜਦੇ ਵੇਖਾਂ

ਐਨਾਂ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ

ਤਕੜੇ ਸਰੀਰ ਤੇ ਬਹੁਤਾ ਮਾਣ ਨਾ ਐਂਵੇ ਕਰੀਏ
ਸੱਚੇ ਰੱਬ ਦੀ ਬੇ ਅਵਾਜ਼ ਡਾਂਗ ਕੋਲੋ ਸਦਾ ਡਰੀਏ
ਜਦੋਂ ਵਕਤ ਪੂਰਾ ਹੋਵੇ ਸਰੀਰ ਕੱਚ ਵਾਂਗ ਟੁੱਟਦਾ

ਕਿਸੇ ਦੇ ਮੂੰਹ ਵਿੱਚੋ ਕਦੇ ਖੋਈਦਾ ਨਹੀ ਟੁੱਕ ਬਈ
ਮਰ ਜਾਈਏ ਬੇਸ਼ੱਕ ਪਰ ਸਹਾਰ ਲਈਏ ਭੁੱਖ ਬਈ
ਮਾਰੀਏ ਨਾ ਮੇਹਣਾ ਕਿਸੇ ਨੂੰ ਗਰੀਬੀ ਤੇ ਭੁੱਖ ਦਾ

ਪੁੱਛੇ ਬਿਨਾਂ ਬੇਗਾਨੀ ਕੰਧ ਜਾਂ ਪੌੜੀ ਤੇ ਨਾ ਚੜੀਏ
ਪਰਾਈ ਜਮੀਨ ਜਾਂ ਤੀਂਵੀ ਪਿੱਛੇ ਕਦੇ ਨਾ ਲੜੀਏ
ਚਾਰਾਂ ਪਿੱਛੇ ਛੇੜਿਆ ਜੋ ਜੰਗ ਰੋਕਿਆਂ ਨਾ ਰੁੱਕਦਾ

ਬੰਦਾ ਮਾੜਾ ਜੋ ਹਰੇਕ ਦੀਆਂ ਗੱਲਾਂ ਚੋ ਆ ਜਾਵੇ
ਮਾੜੀ ਤੀਂਵੀ ਲੋਕਾਂ ਦੇ ਘਰ ਚੋ ਪੁਆੜੇ ਪਾ ਜਾਵੇ
ਵੇਖ ਕਿਸੇ ਨੂੰ ਸੁੱਖੀ ਰਹੇ ਲੋਕਾਂ ਦਾ ਸਾਹ ਸੁੱਕਦਾ

ਗੱਲਾਂ ਦੇ ਨਾਲ ਨੀਵੇ ਜੋ ਕਰਦੇ ਹੋਵਣ ਪਹਾੜਾਂ ਨੂੰ
ਦੂਰੋਂ ਮੱਥਾ ਟੇਕੀ ਦਾ ਇਹੋ ਜਿੱਹੇ ਫੁੱਕਰੇ ਯਾਰਾਂ ਨੂੰ
ਯਾਰ ਸੱਚਾ ਜਿਹੜਾਂ ਦੁੱਖ ਵਿੱਚ ਆਕੇ ਦੁੱਖ ਪੁੱਛਦਾ

ਹਰ ਕੋਈ ਖੁਸ਼ ਹੋਕੇ ਮਾਣਦਾ ਸੱਜਰੀਆਂ ਬਹਾਰਾਂ ਨੂੰ
ਸੱਚਾ ਲੇਖਕ ਮਾਣੇ ਨਜ਼ਾਰੇ ਸੀਨੇ ਲਾਕੇ ਉਜਾੜਾਂ ਨੂੰ
ਸੱਚ ਕੋਈ ਕੋਈ ਲਿਖਦਾ ਕਲਮ ਤਾਂ ਹਰੇਕ ਚੁੱਕਦਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ
ਹੱਸ ਕੇ ਵਕਤ ਲੰਘਾ ਜੱਗ ਤੇ ਆਉਣਾ ਨਾ ਦੁਬਾਰਾ
ਦੁੱਖ ਨਾ ਲੁੱਕਾ ਇਹ ਨਹੀ ਕਦੇ ਲੁੱਕਦਾ
ਬੁੱਝ ਜਾਵੇ ਦੀਵਾ ਉਦੋਂ ਜਦੋ ਦੀਵੇ ਚੋ ਤੇਲ ਮੁੱਕਦਾ

ਸਾਰੀ ਉਮਰ ਰਹਿ ਵਲੈਤ ਚ

ਸਾਰੀ ਉਮਰ ਰਹਿ ਵਲੈਤ ਚ,ਆਪਾਂ ਜੂਨ ਨਹੀਂ ਕੱਟਣੀ!
ਕਰਜੇ ਦਾ ਭਾਰ ਬੱਸ ਲੈ ਜਾਵੇ, ਆਪਾਂ ਉਡਾਰੀ ਵੱਟਣੀ!

ਨਾ ਬਾਪ ਦੇ ਦੁਖੜੇ ਫ਼ੁਟ ਜਾਵਣ,ਏਹੋ ਡਰ ਸਤਾਵੇ,
ਮਾਂ ਮੇਰੀ ਦੀਆਂ ਪੀੜਾਂ ਨੂੰ, ਆ ਕੌਣ ਵੰਡਾਵੇ!
ਮਾਂ ਪਿਓ ਦੀ ਸੇਵਾ ਮਿੱਲ ਜਾਵੇ,ਏਹੋ ਆਸ ਹੇ ਖੱਟਣੀ!

ਯਾਰ ਮੇਰੇ ਦੀਆਂ ਧਾਣੀਆਂ ਚ,ਹੂਣ ਕੌਣ ਸੂਣਾਊਂਦਾ,
ਬੈਠਾ ਸੋਚਦਾ ਹੁਨਾ ਕੇ, ਮੇਰਾ ਚੇਤਾ ਆਊਂਦਾ,
ਦਾਲ ਰੋਟੀ ਬੱਸ ਮਿਲ ਜਾਵੇ, ਜਿੰਦ ਰਾਜ਼ੀ ਰੱਖਣੀ!

ਏਸ਼ੋ ਆਰਾਮ ਦਾ ਸੋਚੀਆ ਨਾ, ਮੈਂ ਸੋਚ ਹੇ ਸਕਣਾ!
ਮਿੱਠਾਸ ਭਰਨੀ ਜਿੰਦ ਚ,ਮਿੱਠਾ ਬੋਲ ਹੇ ਰੱਖਣਾ!
ਡੰਗ ਨੇ ਹੋ ਜੱਜ਼ਬਾਤੀ ਕੱਦੇ,ਹੱਦ ਨਈ ਟੱਪਣੀ!
ਕਰਜੇ ਦਾ ਭਾਰ ਬੱਸ ਲੈ ਜਾਵੇ, ਆਪਾਂ ਉਡਾਰੀ ਵੱਟਣੀ